Friday, July 17, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਰਾਸ਼ਟਰੀ

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ ਮਿਲੀ ਕਮਾਨ

01 ਜੂਨ, 2026 07:19 PM

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ 'ਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਅਜੈ ਕੁਮਾਰ ਨੂੰ ਸੂਬਾ ਮਹਾਮੰਤਰੀ(ਸੰਗਠਨ) ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਨਾਲ ਢਾਈ ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਕੋਲ ਸੂਬਾ ਮਹਾਮੰਤਰੀ (ਸੰਗਠਨ) ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਰਟੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੀ ਅਜੈ ਕੁਮਾਰ ਨੂੰ ਰਾਜਸਥਾਨ ਭਾਜਪਾ ਦਾ ਸੂਬਾ ਮਹਾਮੰਤਰੀ (ਸੰਗਠਨ) ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵੀ ਹੋਵੇਗੀ। ਦੱਸਣਯੋਗ ਹੈ ਕਿ ਰਾਜਸਥਾਨ 'ਚ 2024 ਤੋਂ ਇਹ ਅਹੁਦਾ ਖਾਲੀ ਪਿਆ ਹੋਇਆ ਸੀ। ਸ਼੍ਰੀ ਕੁਮਾਰ ਤੋਂ ਪਹਿਲਾਂ ਚੰਦਰਸ਼ੇਖਰ ਅਗਸਤ 2017 'ਚ ਰਾਜਸਥਾਨ ਭਾਜਪਾ ਦੇ ਸੰਗਠਨ ਮਹਾਮੰਤਰੀ ਬਣਾਏ ਗਏ ਸਨ ਅਤੇ ਜਨਵਰੀ 2024 ਤੱਕ ਕਰੀਬ 6 ਸਾਲ 5 ਮਹੀਨੇ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਸੀ। ਅਜੈ ਕੁਮਾਰ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਹਨ।

ਸ਼੍ਰੀ ਅਜੈ ਕੁਮਾਰ ਉਨ੍ਹਾਂ ਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਮੰਚਾਂ ਅਤੇ ਭਾਸ਼ਣਾਂ ਦੀ ਬਜਾਏ ਸੰਗਠਨ ਅਤੇ ਰਣਨੀਤੀ 'ਚ ਜ਼ਿਆਦਾ ਰਹਿੰਦੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੈਂਬਰ ਸ਼੍ਰੀ ਕੁਮਾਰ ਲੰਬੇ ਸਮੇਂ ਤੱਕ ਸੰਗਠਨਾਤਮਕ ਕੰਮਾਂ 'ਚ ਸਰਗਰਮ ਰਹੇ ਹਨ। ਉਨ੍ਹਾਂ ਨੇ ਪੱਛਮੀ ਉੱਤਰ ਪ੍ਰਦੇਸ਼ 'ਚ ਲੰਬੇ ਸਮੇਂ ਤੱਕ ਪਾਰਟੀ ਲਈ ਕੰਮ ਕੀਤਾ ਹੈ। ਮੇਰਠ, ਬਿਜਨੌਰ ਅਤੇ ਮੁਰਾਦਾਬਾਦ ਵਰਗੇ ਖੇਤਰਾਂ 'ਚ ਉਨ੍ਹਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਸੰਭਾਲਿਆ। ਬੂਥ ਪ੍ਰਬੰਧਨ, ਵਰਕਰ ਸਿਖਲਾਈ ਅਤੇ ਚੋਣ ਨੈੱਟਵਰਕ ਤਿਆਰ ਕਰਨ 'ਚ ਉਨ੍ਹਾਂ ਦੀ ਖ਼ਾਸ ਭੂਮਿਕਾ ਰਹੀ। ਸਾਲ 2018 'ਚ ਉੱਤਰਾਖੰਡ ਭਾਜਪਾ ਦੇ ਸਾਬਕਾ ਸੰਗਠਨ ਮਹਾਮੰਤਰੀ ਸੰਜੇ ਕੁਮਾਰ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਹ ਅਹੁਦਾ ਕੁਝ ਸਮੇਂ ਤੱਕ ਖਾਲੀ ਰਿਹਾ ਅਤੇ ਸਤੰਬਰ 2019 'ਚ ਸ਼੍ਰੀ ਅਜੈ ਕੁਮਾਰ ਨੂੰ ਉੱਤਰਾਖੰਡ ਭਾਜਪਾ ਦਾ ਸੰਗਠਨ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਉਨ੍ਹਾਂ ਨੇ 2020 ਅਤੇ 2021 ਦੇ ਦੌਰਾਨ ਉੱਤਰਾਖੰਡ 'ਚ ਬੂਥ ਕਮੇਟੀਆਂ ਦੇ ਪੁਨਰਗਠਨ, ਮੰਡਲ ਪੱਧਰ ਦੀ ਸਰਗਰਮੀ, ਯੂਥ ਵਰਕਰਾਂ ਨੂੰ ਜੋੜਣ ਅਤੇ ਸੋਸ਼ਲ ਮੀਡੀਆ ਨੈੱਟਵਰਕ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਦੀ ਕਾਰਜਸ਼ੈਲੀ ਦਾ ਸਭ ਤੋਂ ਖਾਸ ਪਹਿਲੂ ਇਹ ਮੰਨਿਆ ਗਿਆ ਕਿ ਉਹ ਬਿਨਾਂ ਜ਼ਿਆਦਾ ਪ੍ਰਚਾਰ ਦੇ ਜ਼ਮੀਨ 'ਤੇ ਸੰਗਠਨ ਨੂੰ ਮਜ਼ਬੂਤ ਕਰਨ 'ਚ ਭਰੋਸਾ ਰੱਖਦੇ ਹਨ। ਸਾਲ 2022 ਦੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ 'ਚ ਸ਼੍ਰੀ ਅਜੈ ਕੁਮਾਰ ਦੇ ਸੰਗਠਨਾਤਮਕ ਕੌਸ਼ਲ ਦੀ ਸਭ ਤੋਂ ਵੱਡੀ ਪ੍ਰੀਖਿਆ ਸੀ। ਉਸ ਸਮੇਂ ਰਾਜ 'ਚ ਰਾਜਨੀਤਕ ਚੁਣੌਤੀਆਂ ਸਨ ਅਤੇ ਮੁੱਖ ਮੰਤਰੀ ਬਦਲਣ ਵਰਗੀਆਂ ਸਥਿਤੀਆਂ ਵੀ ਸਾਹਮਣੇ ਆਈਆਂ ਸਨ। ਇਸ ਦੇ ਬਾਵਜੂਦ ਭਾਜਪਾ ਨੇ ਲਗਾਤਾਰ ਦੂਜੀ ਵਾਰ ਸੱਤਾ 'ਚ ਵਾਪਸੀ ਕੀਤੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

ਸੋਨਮ ਵਾਂਗਚੁਕ ਦੇ ਸਮਰਥਨ 'ਚ ਆਏ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕਿਹਾ-

ਸੋਨਮ ਵਾਂਗਚੁਕ ਦੇ ਸਮਰਥਨ 'ਚ ਆਏ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕਿਹਾ-"ਵਰਤ ਤੋੜੋ"

'ਮੈਂ ਕਿਸੇ ਵੀ ਕੀਮਤ 'ਤੇ 20 ਜੁਲਾਈ ਤੱਕ ਜ਼ਿੰਦਾ ਰਹਾਂਗਾ': 20 ਦਿਨਾਂ ਤੋਂ ਭੁੱਖ ਹੜਤਾਲ ਬੈਠੇ ਵਾਂਗਚੁਕ

'ਮੈਂ ਕਿਸੇ ਵੀ ਕੀਮਤ 'ਤੇ 20 ਜੁਲਾਈ ਤੱਕ ਜ਼ਿੰਦਾ ਰਹਾਂਗਾ': 20 ਦਿਨਾਂ ਤੋਂ ਭੁੱਖ ਹੜਤਾਲ ਬੈਠੇ ਵਾਂਗਚੁਕ

ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ

ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ

CBSE ਦੀ 9ਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਨੀਤੀ ਤੋਂ ਚਿੰਤਤ ਸੁਪਰੀਮ ਕੋਰਟ

CBSE ਦੀ 9ਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਨੀਤੀ ਤੋਂ ਚਿੰਤਤ ਸੁਪਰੀਮ ਕੋਰਟ