Friday, July 18, 2025
BREAKING
ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ, LIST 'ਚ ਪੜ੍ਹੋ ਪੂਰੇ ਵੇਰਵੇ ਟੋਲ ਟੈਕਸ 'ਤੇ ਮਿਲੇਗੀ ਵੱਡੀ ਰਾਹਤ! ਇਹ ਹੈ ਸਰਕਾਰ ਦਾ ਨਵਾਂ ਪਲਾਨ ਵੱਡੀ ਖ਼ਬਰ ; ਬੰਦ ਹੋਣਗੀਆਂ ਸਰਹੱਦੀ ਚੌਕੀਆਂ ! Donald Trump ਕਰਨਗੇ ਪਾਕਿਸਤਾਨ ਦਾ ਦੌਰਾ! ਪਾਕਿ ਮੀਡੀਆ ਦਾ ਦਾਅਵਾ ਜਰਮਨੀ ਨੇ ਰੂਸੀ ਹੈਕਰਾਂ ਵਿਰੁੱਧ ਸ਼ੁਰੂ ਕੀਤਾ 'ਆਪ੍ਰੇਸ਼ਨ ਈਸਟਵੁੱਡ' ਸਲਮਾਨ ਖਾਨ ਨੇ ਦਰਸ਼ਕਾਂ ਨੂੰ ਕੀਤੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨਿਕਿਤਾ ਰਾਏ' ਦੇਖਣ ਦੀ ਅਪੀਲ ਕਦੇ ਵੀ ਕੰਮ ਦੀ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦਾ ਹੋਮਬਲੇ ਫਿਲਮਜ਼ : ਪ੍ਰਭਾਸ ਸਾਤਵਿਕ-ਚਿਰਾਗ ਜਾਪਾਨ ਓਪਨ ਵਿੱਚ ਹਾਰੇ ਭਾਰਤ ਦੀ ਅੰਡਰ-20 ਮਹਿਲਾ ਟੀਮ ਨੇ ਦੋਸਤਾਨਾ ਮੈਚ ਵਿੱਚ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾਇਆ ਪ੍ਰੋ ਲੀਗ ਵਿੱਚ ਮਾੜਾ ਪ੍ਰਦਰਸ਼ਨ ਭਾਰਤੀ ਟੀਮ ਲਈ ਚੇਤਾਵਨੀ ਹੈ: ਸ਼੍ਰੀਜੇਸ਼

ਪੰਜਾਬ

ਯੋਗਾ ਨਾਲ ਹੋ ਰਹੇ ਲਾਭ ਤਹਿਤ ਵੱਡੀ ਗਿਣਤੀ ਵਿੱਚ ਯੋਗਾ ਕਲਾਸਾਂ ਵਿੱਚ ਭਾਗ ਲੈ ਰਹੇ ਨੇ ਲੋਕ- ਐਸ.ਡੀ.ਐਮ. ਦਿਵਿਆ ਪੀ

17 ਜੁਲਾਈ, 2025 05:14 PM

ਪ੍ਰੀਤ ਪੱਤੀ

ਖਰੜ(ਐੱਸ ਏ ਐੱਸ ਨਗਰ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਤੇ ਨਾਲ-ਨਾਲ ਮਾਨਸਿਕ ਤੌਰ 'ਤੇ ਤਣਾਅ ਮੁਕਤ ਰੱਖਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਤਹਿਤ ਲੋਕਾਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨਵਾਂ ਗਾਉਂ ਵਿਖੇ ਵੀ ਚੱਲ ਰਹੀਆਂ ਯੋਗਸ਼ਾਲਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਖਰੜ ਦਿਵਿਆ ਪੀ ਨੇ ਦੱਸਿਆ ਕਿ ਯੋਗਾ ਟ੍ਰੇਨਰ ਦਿਵਿਆ ਵੱਲੋਂ ਨਵਾਂ ਗਾਉਂ ਵਿਖੇ ਵੱਖ-ਵੱਖ ਥਾਵਾਂ ‘ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾਂਦੇ ਹਨ, ਜਿੰਨ੍ਹਾਂ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ।
ਉਨ੍ਹਾਂ ਦੱਸਿਆਂ ਕਿ ਯੋਗਾ ਟ੍ਰੇਨਰ ਦਿਵਿਆ ਵੱਲੋਂ ਨਵਾਂ ਗਾਉਂ, ਮੋਹਾਲੀ ਵਿਖੇ ਪਹਿਲੀ ਕਲਾਸ 1490/15ਈ, ਆਦਰਸ਼ ਨਗਰ ਨਵਾਂ ਗਾਉਂ ਵਿਖੇ ਸਵੇਰੇ 4.45 ਤੋਂ 5.45 ਵਜੇ ਤੱਕ, ਦੂਸਰੀ ਕਲਾਸ ਕਮਿਊਨਿਟੀ ਸੈਂਟਰ, ਟ੍ਰਿਬਿਊਨ ਕਲੋਨੀ ਕਾਂਸਲ, ਨਵਾਂ ਗਾਉਂ ਵਿਖੇ ਸਵੇਰੇ 9.30 ਤੋਂ 10.30 ਵਜੇ ਤੱਕ, ਤੀਸਰੀ ਕਲਾਸ ਬਿੰਸਾਰ ਮਹਾਂਦੇਵ ਮੰਦਿਰ, ਗੋਬਿੰਦ ਨਗਰ, ਨਵਾਂ ਗਾਉਂ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ, ਚੌਥੀ ਕਲਾਸ ਰੋਜ਼ ਪਬਲਿਕ ਸਕੂਲ, ਆਦਰਸ਼ ਨਗਰ, ਨਵਾਂ ਗਾਉਂ ਵਿਖੇ ਦੁਪਿਹਰ 4.50 ਤੋਂ 5.50 ਵਜੇ ਤੱਕ, ਪੰਜਵੀਂ ਕਲਾਸ 141/1 ਸ਼ਿਵਾਲਿਕ ਵਿਹਾਰ, ਨਵਾਂ ਗਾਉਂ ਵਿਖੇ ਸ਼ਾਮ 6.00 ਤੋਂ 7.00 ਵਜੇ ਤੱਕ ਅਤੇ ਦਿਨ ਦੀ ਆਖਰੀ/ਛੇਵੀਂ ਕਲਾਸ ਸ਼ਿਵ ਮੰਦਿਰ, ਬੜੀ ਕਰੋਰਾਂ, ਨਵਾਂ ਗਾਉਂ, ਨੇੜੇ ਫਾਰੈਸਟ ਹਿੱਲ, ਗੇਟ ਨੰਬਰ-2, ਨਵਾਂ ਗਾਉਂ ਵਿਖੇ ਸ਼ਾਮ 7.15 ਤੋਂ 8.15 ਵਜੇ ਤੱਕ ਲਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਮਾਰਗ ਦਰਸ਼ਨ ਕਰਨ ਲਈ ਮਾਹਿਰ ਯੋਗਾ ਕੋਚ ਉਪਲੱਬਧ ਹਨ।
ਯੋਗਾ ਟ੍ਰੇਨਰ ਦਿਵਿਆ ਨੇ ਕਿਹਾ ਕਿ ਯੋਗਾ ਕਰਨ ਨਾਲ ਸਾਡਾ ਸਰੀਰ ਸਾਰਾ ਦਿਨ ਤਰੋ-ਤਾਜ਼ਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਅਭਿਆਸ ਨਾਲ ਸਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸ਼ਰੀਰ ਬਹੁਤ ਹੀ ਅਣਮੋਲ ਹੈ ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ, ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੋਗਾ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਕਿਸ ਸੈਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।
ਯੋਗ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in 'ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਦਾ ਇੱਛੁਕ ਹੈ ਤਾਂ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ 'ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ, LIST 'ਚ ਪੜ੍ਹੋ ਪੂਰੇ ਵੇਰਵੇ

ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 9 ਸੀਨੀਅਰ ਅਫ਼ਸਰਾਂ ਦੇ ਤਬਾਦਲੇ, LIST 'ਚ ਪੜ੍ਹੋ ਪੂਰੇ ਵੇਰਵੇ

ਮਿਰਗੀ ਦੇ ਮਰੀਜ਼ਾਂ ਲਈ ਦਵਾਈ ਦੀ ਇਕ ਵੀ ਡੋਜ 'ਮਿਸ' ਕਰਨਾ ਖ਼ਤਰਨਾਕ : ਡਾ. ਗਗਨਦੀਪ ਸਿੰਘ

ਮਿਰਗੀ ਦੇ ਮਰੀਜ਼ਾਂ ਲਈ ਦਵਾਈ ਦੀ ਇਕ ਵੀ ਡੋਜ 'ਮਿਸ' ਕਰਨਾ ਖ਼ਤਰਨਾਕ : ਡਾ. ਗਗਨਦੀਪ ਸਿੰਘ

ਬੇਅਦਬੀਆਂ ਸਬੰਧੀ ਕਾਂਗਰਸ ਦੀ ਰਾਜਨੀਤੀ ਜੱਗ ਜਾਹਿਰ ਹੋਈ – ਸੁਖਦੀਪ ਸ਼ੁਕਾਰ

ਬੇਅਦਬੀਆਂ ਸਬੰਧੀ ਕਾਂਗਰਸ ਦੀ ਰਾਜਨੀਤੀ ਜੱਗ ਜਾਹਿਰ ਹੋਈ – ਸੁਖਦੀਪ ਸ਼ੁਕਾਰ

ਜਿਲ੍ਹਾਂ ਕਾੰਨੂਨੀ ਸੇਵਾਵਾਂ ਅਥਾਰਟੀ,ਸ.ਭ.ਸ ਨਗਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਿੰਡ ਰਟੈਂਡਾ 'ਚ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਅਤੇ ਪੋਕਸੋ ਵਿਕਟਿਮ ਡੀ- ਫੈਕਟੋ ਵਿਕਟਿਮ ਬਾਰੇ ਜਾਗਰੂਕਤ ਕੀਤਾ ਗਿਆ  

ਜਿਲ੍ਹਾਂ ਕਾੰਨੂਨੀ ਸੇਵਾਵਾਂ ਅਥਾਰਟੀ,ਸ.ਭ.ਸ ਨਗਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਿੰਡ ਰਟੈਂਡਾ 'ਚ ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਅਤੇ ਪੋਕਸੋ ਵਿਕਟਿਮ ਡੀ- ਫੈਕਟੋ ਵਿਕਟਿਮ ਬਾਰੇ ਜਾਗਰੂਕਤ ਕੀਤਾ ਗਿਆ  

ਸੁਰੱਖਿਅਤ ਜਣੇਪੇ ਲਈ ਸਹੀ ਸਮੇਂ 'ਤੇ ਉਚਿੱਤ ਫੈਸਲਾ ਲੈਣਾ ਬਹੁਤ ਮਹੱਤਵਪੂਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਸੁਰੱਖਿਅਤ ਜਣੇਪੇ ਲਈ ਸਹੀ ਸਮੇਂ 'ਤੇ ਉਚਿੱਤ ਫੈਸਲਾ ਲੈਣਾ ਬਹੁਤ ਮਹੱਤਵਪੂਰਨ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਦੇ ਅਨੂਕੁਲ ਬਣਾਉਣ ਲਈ ਵਿਸ਼ੇਸ਼ ਸੈਮੀਨਾਰ

ਸਰਕਾਰੀ ਪੋਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਦੇ ਅਨੂਕੁਲ ਬਣਾਉਣ ਲਈ ਵਿਸ਼ੇਸ਼ ਸੈਮੀਨਾਰ

ਗੁਰਦਾਸਪੁਰ ਵਾਸੀਆਂ ਲਈ ਵੱਡੀ ਖ਼ਬਰ, ਮਿਲਣਗੀਆਂ ਨਵੀਆਂ ਸਹੂਲਤਾਂ

ਗੁਰਦਾਸਪੁਰ ਵਾਸੀਆਂ ਲਈ ਵੱਡੀ ਖ਼ਬਰ, ਮਿਲਣਗੀਆਂ ਨਵੀਆਂ ਸਹੂਲਤਾਂ

ਸਿਵਲ ਸਰਜਨ ਵੱਲੋਂ ਕੁਰਾਲੀ ਦੇ ਸਰਕਾਰੀ ਹਸਪਤਾਲ ਦਾ ਦੌਰਾ

ਸਿਵਲ ਸਰਜਨ ਵੱਲੋਂ ਕੁਰਾਲੀ ਦੇ ਸਰਕਾਰੀ ਹਸਪਤਾਲ ਦਾ ਦੌਰਾ

ਅਮਰੀਕਾ ਦਾ Visa ਦਿਵਾਉਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ 1 ਕਰੋੜ 40 ਲੱਖ ਰੁਪਏ

ਅਮਰੀਕਾ ਦਾ Visa ਦਿਵਾਉਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ 1 ਕਰੋੜ 40 ਲੱਖ ਰੁਪਏ

ਬਠਿੰਡਾ ਨੇ ਪੰਜਾਬ ਭਰ ਵਿਚੋਂ ਮਾਰੀ ਬਾਜ਼ੀ, ਕੇਂਦਰ ਨੇ ਕੀਤਾ ਵੱਡਾ ਐਲਾਨ

ਬਠਿੰਡਾ ਨੇ ਪੰਜਾਬ ਭਰ ਵਿਚੋਂ ਮਾਰੀ ਬਾਜ਼ੀ, ਕੇਂਦਰ ਨੇ ਕੀਤਾ ਵੱਡਾ ਐਲਾਨ