Thursday, July 23, 2026
BREAKING
ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮਾਨ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ₹2,150.73 ਕਰੋੜ ਜਾਰੀ; ਸੂਬੇ ਦੇ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਵਚਨਬੱਧ: ਡਾ. ਬਲਜੀਤ ਕੌਰ ਰਵਨੀਤ ਬਿੱਟੂ ਨੇ CM ਮਾਨ ਨੂੰ ਲਿਖਿਆ ਪੱਤਰ, ਰੇਲ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਕੀਤੀ ਮੰਗ ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਜ਼ਿੰਬਾਬਵੇ ਨੂੰ 125 ਦੌੜਾਂ 'ਤੇ ਰੋਕਿਆ EU ਦੀ Google 'ਤੇ ਸਖ਼ਤ ਕਾਰਵਾਈ, 1 ਅਰਬ ਡਾਲਰ ਦਾ ਲਗਾਇਆ ਜੁਰਮਾਨਾ, ਲੱਗੇ ਇਹ ਦੋਸ਼ ਆਰ. ਟੀ .ਓ. ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਵਾਹਨਾਂ 'ਤੇ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ IND vs ZIM 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ 'ਬੱਚਿਆਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਨਾ ਚਲਾਓ', ਪੜ੍ਹੋ ਸੁਨੀਲ ਜਾਖੜ ਦਾ ਵੱਡਾ ਬਿਆਨ ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਰਾਸ਼ਟਰੀ

ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਧਾਲੂਆਂ ਦੀ ਆਸਥਾ ਨਾਲ ਵੱਡਾ ਧੋਖਾ, 550 ਕਰੋੜ ਦੀ ਚਾਂਦੀ ਨਿਕਲੀ ਸਿਰਫ਼ 30 ਕਰੋੜ ਦੀ!

21 ਅਪ੍ਰੈਲ, 2026 04:27 PM

ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਮਾਤਾ ਦੇ ਚੜ੍ਹਾਵੇ ਲਈ ਵਰਤੀ ਜਾਣ ਵਾਲੀ ਚਾਂਦੀ ਵਿੱਚ ਇੱਕ ਵੱਡੇ ਫਰਜ਼ੀਵਾੜੇ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਭਗਤਾਂ ਦੀ ਆਸਥਾ ਨਾਲ ਖਿਲਵਾੜ ਕਰਦਿਆਂ ਉਨ੍ਹਾਂ ਨੂੰ ਚਾਂਦੀ ਦੇ ਨਾਂ 'ਤੇ 'ਜ਼ਹਿਰ' ਵੇਚਿਆ ਜਾ ਰਿਹਾ ਹੈ।

550 ਕਰੋੜ ਦੀ ਉਮੀਦ, ਨਿਕਲੀ ਸਿਰਫ਼ 30 ਕਰੋੜ ਦੀ ਚਾਂਦੀ 

ਰਿਪੋਰਟਾਂ ਅਨੁਸਾਰ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਚੜ੍ਹਾਵੇ ਵਿੱਚ ਇਕੱਠੀ ਹੋਈ ਲਗਭਗ 20 ਟਨ ਚਾਂਦੀ ਨੂੰ ਪਿਘਲਾਉਣ ਅਤੇ ਸੁਰੱਖਿਅਤ ਰੱਖਣ ਲਈ ਸਰਕਾਰੀ ਟਕਸਾਲ (Mint) ਨੂੰ ਭੇਜਿਆ ਗਿਆ ਸੀ। ਬੋਰਡ ਨੂੰ ਉਮੀਦ ਸੀ ਕਿ ਇਸ ਦੀ ਕੀਮਤ ਲਗਭਗ 500 ਤੋਂ 550 ਕਰੋੜ ਰੁਪਏ ਹੋਵੇਗੀ, ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਅਸਲੀ ਚਾਂਦੀ ਦੀ ਕੀਮਤ ਸਿਰਫ਼ 30 ਕਰੋੜ ਰੁਪਏ ਦੇ ਕਰੀਬ ਹੈ। 

ਚਾਂਦੀ ਦੇ ਨਾਂ 'ਤੇ ਕੈਡਮੀਅਮ ਦੀ ਖ਼ਤਰਨਾਕ ਖੇਡ

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਧਾਲੂਆਂ ਵੱਲੋਂ ਖਰੀਦੀ ਗਈ ਚਾਂਦੀ ਵਿੱਚ ਸਿਰਫ਼ 5 ਤੋਂ 6 ਫੀਸਦੀ ਹੀ ਅਸਲੀ ਚਾਂਦੀ ਸੀ। ਬਾਕੀ ਹਿੱਸਾ ਕੈਡਮੀਅਮ (Cadmium) ਅਤੇ ਲੋਹੇ ਦਾ ਮਿਸ਼ਰਣ ਪਾਇਆ ਗਿਆ ਹੈ। ਦੱਸ ਦੇਈਏ ਕਿ ਕੈਡਮੀਅਮ ਇੱਕ ਬਹੁਤ ਹੀ ਜ਼ਹਿਰੀਲੀ ਧਾਤ ਹੈ ਜੋ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਭਾਰਤੀ ਮਾਨਕ ਬਿਊਰੋ (BIS) ਦੇ ਨਿਯਮਾਂ ਅਨੁਸਾਰ ਆਮ ਵਰਤੋਂ ਦੀਆਂ ਵਸਤੂਆਂ ਵਿੱਚ ਕੈਡਮੀਅਮ ਦੀ ਵਰਤੋਂ 'ਤੇ ਪਾਬੰਦੀ ਹੈ।

70 ਕਿਲੋ 'ਚੋਂ ਸਿਰਫ਼ 3 ਕਿਲੋ ਨਿਕਲੀ ਅਸਲੀ ਚਾਂਦੀ 

ਸਰਕਾਰੀ ਟਕਸਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿੱਚ 70 ਕਿਲੋ ਚਾਂਦੀ ਦੇ ਇੱਕ ਬੈਚ ਦੀ ਜਾਂਚ ਕੀਤੀ ਗਈ ਸੀ, ਜਿਸ ਵਿੱਚੋਂ ਸਿਰਫ਼ 3 ਕਿਲੋ ਹੀ ਅਸਲੀ ਚਾਂਦੀ ਨਿਕਲੀ। ਅਧਿਕਾਰੀਆਂ ਨੇ ਦੱਸਿਆ ਕਿ ਕੈਡਮੀਅਮ ਨੂੰ ਪਿਘਲਾਉਣ ਵੇਲੇ ਨਿਕਲਣ ਵਾਲਾ ਧੂੰਆਂ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਇਹ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।

ਸਥਾਨਕ ਦੁਕਾਨਦਾਰਾਂ 'ਤੇ ਸ਼ੱਕ ਦੀ ਸੂਈ 

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵੈਸ਼ਨੋ ਦੇਵੀ ਕਾਰੀਡੋਰ ਅਤੇ ਕਟੜਾ ਦੇ ਆਲੇ-ਦੁਆਲੇ ਦੇ ਸਥਾਨਕ ਜਵੈਲਰਜ਼ ਅਤੇ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਨਕਲੀ ਅਤੇ ਜ਼ਹਿਰੀਲੀ ਚਾਂਦੀ ਵੇਚ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਤਿਰੂਪਤੀ ਜਾਂ ਸਿੱਧੀ ਵਿਨਾਇਕ ਵਰਗੇ ਹੋਰ ਵੱਡੇ ਮੰਦਰਾਂ ਵਿੱਚ ਅਜਿਹੀ ਮਿਲਾਵਟ ਦੇ ਮਾਮਲੇ ਸਾਹਮਣੇ ਨਹੀਂ ਆਏ ਹਨ।

ਪ੍ਰਸ਼ਾਸਨ ਦੀ ਚੁੱਪ 'ਤੇ ਸਵਾਲ 

ਸਰਕਾਰੀ ਟਕਸਾਲ ਵੱਲੋਂ ਪਿਛਲੇ ਇੱਕ ਸਾਲ ਤੋਂ ਇਸ ਮੁੱਦੇ 'ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ (LG) ਮਨੋਜ ਸਿਨਹਾ ਦੇ ਦਫ਼ਤਰ ਅਤੇ ਸ਼ਰਾਈਨ ਬੋਰਡ ਨੂੰ ਕਈ ਪੱਤਰ ਲਿਖੇ ਗਏ ਹਨ, ਪਰ ਅਜੇ ਤੱਕ ਇਸ 'ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ। ਟਕਸਾਲ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਰਧਾਲੂਆਂ ਦੀ ਸਿਹਤ ਅਤੇ ਆਸਥਾ ਨਾਲ ਹੋ ਰਿਹਾ ਇਹ ਖਿਲਵਾੜ ਬੇਹੱਦ ਚਿੰਤਾਜਨਕ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣ ਗਈਆਂ ਬੰਦ ! NDTA ਨੇ ਲਿਆ ਵੱਡਾ ਫੈਸਲਾ

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ ! ਕੀਤਾ 'ਮੌਨ ਵਿਰੋਧ ਪ੍ਰਦਰਸ਼ਨ'

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਭਾਰਤ 'ਚ ਇਲੈਕਟ੍ਰੋਨਿਕਸ ਨਿਰਮਾਣ 'ਚ 7 ਗੁਣਾ ਵਾਧਾ: 25 ਲੱਖ ਨੌਕਰੀਆਂ ਦੇ ਮੌਕੇ ਹੋਏ ਪੈਦਾ

ਹੁਣ ਨਹੀਂ ਬਚਣਗੇ ਪੇਪਰ ਲੀਕ ਦੇ ਦੋਸ਼ੀ ! ਸਰਕਾਰ ਨੇ 4 ਫਾਸਟ ਟ੍ਰੈਕ ਕੋਰਟ ਬਣਾਉਣ ਦਾ ਕੀਤਾ ਐਲਾਨ

ਹੁਣ ਨਹੀਂ ਬਚਣਗੇ ਪੇਪਰ ਲੀਕ ਦੇ ਦੋਸ਼ੀ ! ਸਰਕਾਰ ਨੇ 4 ਫਾਸਟ ਟ੍ਰੈਕ ਕੋਰਟ ਬਣਾਉਣ ਦਾ ਕੀਤਾ ਐਲਾਨ

'ਜ਼ਿੰਮੇਵਾਰਾਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਮਿਲੇਗੀ ਸਜ਼ਾ', ਪੇਪਰ ਲੀਕ ਮੁੱਦੇ 'ਤੇ PM ਮੋਦੀ ਦਾ ਵੱਡਾ ਬਿਆਨ

'ਜ਼ਿੰਮੇਵਾਰਾਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਮਿਲੇਗੀ ਸਜ਼ਾ', ਪੇਪਰ ਲੀਕ ਮੁੱਦੇ 'ਤੇ PM ਮੋਦੀ ਦਾ ਵੱਡਾ ਬਿਆਨ

ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ