Monday, August 24, 2026
BREAKING
3 ਦਿਨਾ ਦੌਰੇ ਲਈ ਪੰਜਾਬ ਪਹੁੰਚੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਪੰਜਾਬ ਨੂੰ ਮੁੜ ਚੰਨੀ ਵਰਗੇ ਮੁੱਖ ਮੰਤਰੀ ਦੀ ਲੋੜ FSSAI ਦੀ ਵੱਡੀ ਕਾਰਵਾਈ : Marche Retail ਦਾ ਲਾਇਸੈਂਸ ਕੀਤਾ ਰੱਦ, 3 ਘਿਓ ਬ੍ਰਾਂਡ 'ਤੇ ਲਗਾਈ ਪਾਬੰਦੀ 'ਕਰ ਦੇਵਾਂਗੇ ਖ਼ਾਤਮਾ..!', ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਦੇ'ਤੀ ਚੇਤਾਵਨੀ ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ਨੇ ਖੜ੍ਹਾ ਕੀਤਾ ਨਵਾਂ ਵਿਵਾਦ! EXAM ਰੱਦ ਕਰਨ ਦੀ ਮੰਗ ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ ਪੰਜਾਬ ਦੀਆਂ 2 ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ, ਜਾਰੀ ਹੋਏ ਹੁਕਮ ਰਖੜੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ, ਜਾਣੋ ਕਿੰਨੇ ਹੋਏ Gold-Silver ਦੇ ਰੇਟ ਡੇਰਾਬੱਸੀ ਪੁਲ ਹੇਠਾਂ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਸਵਾਰ ਦੀ ਮੌਤ ਪਿਸਤੌਲ ਦੀ ਨੋਕ ’ਤੇ ਨੌਜਵਾਨ ਅਗਵਾ, ਕਾਰ ਵੀ ਨਾਲ ਲੈ ਗਏ ਬਦਮਾਸ਼

ਰਾਸ਼ਟਰੀ

ਮਹਿਲਾ ਰਾਖਵਾਂਕਰਨ ਲਾਗੂ ਕਰਨ ਤੇ ‘ਵੰਦੇ ਮਾਤਰਮ’ ਦੇ ਪੂਰਨ ਗਾਇਨ ਦਾ ਸਮਰਥਨ ਕਰਨ ਰਾਹੁਲ : ਭਾਜਪਾ

24 ਅਗਸਤ, 2026 01:37 PM

ਨਵੀਂ ਦਿੱਲੀ : ਭਾਜਪਾ ਦੀ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੋਂ ਔਰਤਾਂ ਦੇ ਸਮਰਥਨ ’ਚ ਦਿੱਤੇ ਆਪਣੇ ਬਿਆਨਾਂ ਨੂੰ ਅਮਲ ’ਚ ਲਿਆਉਣ ਲਈ ਸੰਸਦ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਦਾ ਸਮਰਥਨ ਕਰਨ ਅਤੇ ਕਾਂਗਰਸ ਦਫ਼ਤਰਾਂ ’ਚ ‘ਵੰਦੇ ਮਾਤਰਮ’ ਦੇ ਪੂਰਨ ਗਾਇਨ ਦੀ ਵਿਵਸਥਾ ਕਰਨ ਲਈ ਕਿਹਾ। ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ’ਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ’ਚ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ‘ਪਿਤਾ-ਪੁਰਖੀ ਪ੍ਰਥਾ ਨੂੰ ਖ਼ਤਮ ਕਰਨ’ ਦਾ ਸੱਦਾ ਦਿੱਤਾ ਸੀ।

ਉਨ੍ਹਾਂ ‘ਮਨੂਸਮ੍ਰਿਤੀ ਵਾਲੀ ਮਾਨਸਿਕਤਾ’ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਇਹ ਔਰਤਾਂ ਨੂੰ ਜੀਵਨ ਦੇ ਹਰ ਪੜਾਅ ’ਚ ਮਰਦ ਰਿਸ਼ਤੇਦਾਰਾਂ ਅਧੀਨ ਰਹਿਣ ਲਈ ਮਜਬੂਰ ਕਰਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਕਿਹਾ ਸੀ ਕਿ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਮਾਜ ’ਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 80 ਫੀਸਦੀ ਔਰਤਾਂ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਭਾਜਪਾ ਦੀ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਇਰਾਨੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਿਉਂਕਿ ਉਨ੍ਹਾਂ (ਰਾਹੁਲ) ਨੇ ਧਰਮ ਦਾ ਜ਼ਿਕਰ ਕੀਤਾ ਹੈ, ਇਸ ਲਈ ਕਾਂਗਰਸ ਦੇ ਉਸ ਮੁੱਖ ਨੇਤਾ ਨੂੰ ਮੇਰੀ ਇਕ ਅਪੀਲ ਹੈ।

‘ਵੰਦੇ ਮਾਤਰਮ’ ਦੀਆਂ ਕੁਝ ਪੰਕਤੀਆਂ, ਜਿਨ੍ਹਾਂ ਦਾ ਕਾਂਗਰਸ ਹੈੱਡਕੁਆਰਟਰ ’ਚ ਗਾਇਨ ਰੋਕ ਦਿੱਤਾ ਗਿਆ ਸੀ ਅਤੇ ਜਿਸ ’ਚ ਦੇਵੀ ਦੁਰਗਾ ਦਾ ਜ਼ਿਕਰ ਹੈ, ਉਸ ਦੇ ਪੂਰਨ ਗਾਇਨ ਦੀ ਵਿਵਸਥਾ ਕਰਵਾਉਣ।’’ ਇਰਾਨੀ ਕਾਂਗਰਸ ਦੇ ਪ੍ਰੋਗਰਾਮਾਂ ’ਚ ‘ਵੰਦੇ ਮਾਤਰਮ’ ਦੇ ਸਿਰਫ 2 ਅੰਤਰਿਆਂ ਦਾ ਗਾਇਨ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਉੱਠੇ ਵਿਵਾਦ ਦਾ ਜ਼ਿਕਰ ਕਰ ਰਹੀ ਸੀ। ਭਾਜਪਾ ਨੇ ਕਾਂਗਰਸ ਦੇ ਇਸ ਫੈਸਲੇ ਨੂੰ ‘ਰਾਸ਼ਟਰੀ ਗੀਤ ਦਾ ਅਪਮਾਨ’ ਦੱਸਿਆ ਹੈ। ਇਸ ਸਬੰਧ ਵਿਚ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਇਰਾਨੀ ਨੇ ਕਿਹਾ, ‘‘ਸਾਡੀ ਹਿੰਦੂ ਧਾਰਮਿਕ ਪ੍ਰੰਪਰਾ ਨਾ ਸਿਰਫ ‘ਯਤਰ ਨਾਰਿਅਸਤੁ ਪੂਜਯੰਤੇ ਰਮੰਤੇ ਤਤਰ ਦੇਵਤਾ’ (ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਦੇਵਤਿਆਂ ਦਾ ਵਾਸ ਹੁੰਦਾ ਹੈ) ਦੀ ਭਾਵਨਾ ਨੂੰ ਮੰਨਦੀ ਹੈ, ਸਗੋਂ ਅਸੀਂ ਭਗਵਤੀ, ਲਕਸ਼ਮੀ ਅਤੇ ਸਰਸਵਤੀ ਵਰਗੀਆਂ ਦੇਵੀਆਂ ਦੀ ਪੂਜਾ ਵੀ ਕਰਦੇ ਹਾਂ।’’

ਉਨ੍ਹਾਂ ਕਿਹਾ, ‘‘ਅਸੀਂ ਦੇਵੀ ਦੁਰਗਾ ਨੂੰ ‘ਸ਼ਕਤੀ’ ਦੇ ਰੂਪ ’ਚ ਪੂਜਦੇ ਹਾਂ। ਮੈਂ ਅਪੀਲ ਕਰਦੀ ਹਾਂ ਕਿ ਦੇਵੀ ਦੁਰਗਾ ਦੀ ਮਹਿਮਾ ਕਰਨ ਵਾਲੀਆਂ ਪੰਕਤੀਆਂ ਸਮੇਤ ਵੰਦੇ ਮਾਤਰਮ ਦੇ ਪੂਰੇ ਗੀਤ ਦਾ ਗਾਇਨ ਕਾਂਗਰਸ ਹੈੱਡਕੁਆਰਟਰ ’ਚ ਕੀਤਾ ਜਾਵੇ।’’ ਇਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਔਰਤਾਂ ਦੇ ਸਮਰਥਨ ਅਤੇ ਉਨ੍ਹਾਂ ਦੀ ਅਗਵਾਈ ਨੂੰ ਲੈ ਕੇ ਕੱਲ ਦਿੱਤੇ ਆਪਣੇ ਬਿਆਨਾਂ ਨੂੰ ਅਮਲ ’ਚ ਲਿਆਉਣ ਵਾਸਤੇ ਮਹਿਲਾ ਰਾਖਵਾਂਕਰਨ ‘ਤੁਰੰਤ ਲਾਗੂ’ ਕਰਨ ਦਾ ਸਮਰਥਨ ਕਰ ਸਕਦੇ ਹਨ ਅਤੇ ਕਾਂਗਰਸ ਹੈੱਡਕੁਆਰਟਰ ’ਚ ‘ਵੰਦੇ ਮਾਤਰਮ’ ਦਾ ਪੂਰਨ ਗਾਇਨ ਆਯੋਜਿਤ ਕਰਵਾ ਸਕਦੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ ਰਹੀ 'ਕੁੰਡੀ'

ਐਲਨ ਮਸਕ ਦੇ Starlink ਨੂੰ ਭਾਰਤ 'ਚ ਨਹੀਂ ਮਿਲ ਰਹੀ ਐਂਟਰੀ ! ਆਖ਼ਿਰ ਕਿੱਥੇ ਫ਼ਸ ਰਹੀ 'ਕੁੰਡੀ'

ਅਮਰਾਵਤੀ ਹਸਪਤਾਲ ਅੱਗ ਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 5-5 ਲੱਖ, ਹੋਵੇਗੀ ਉੱਚ ਪੱਧਰੀ ਜਾਂਚ

ਅਮਰਾਵਤੀ ਹਸਪਤਾਲ ਅੱਗ ਕਾਂਡ: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ 5-5 ਲੱਖ, ਹੋਵੇਗੀ ਉੱਚ ਪੱਧਰੀ ਜਾਂਚ

ਰੱਖਿਆ ਸੈਕਟਰ 'ਚ ਭਾਰਤ ਦਾ 'ਆਤਮ-ਨਿਰਭਰਤਾ' ਵੱਲ ਵੱਡਾ ਕਦਮ ! AK-203 'ਸ਼ੇਰ' ਦਾ ਕੀਤਾ ਸਫ਼ਲ ਪ੍ਰੀਖਣ

ਰੱਖਿਆ ਸੈਕਟਰ 'ਚ ਭਾਰਤ ਦਾ 'ਆਤਮ-ਨਿਰਭਰਤਾ' ਵੱਲ ਵੱਡਾ ਕਦਮ ! AK-203 'ਸ਼ੇਰ' ਦਾ ਕੀਤਾ ਸਫ਼ਲ ਪ੍ਰੀਖਣ

'ਰੀਅਲ ਲਾਈਫ ਬੈਟਮੈਨ', ਦਿੱਲੀ ’ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਗੇ ਰਾਹੁਲ ਗਾਂਧੀ ਦੇ ਪੋਸਟਰ

'ਰੀਅਲ ਲਾਈਫ ਬੈਟਮੈਨ', ਦਿੱਲੀ ’ਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਲੱਗੇ ਰਾਹੁਲ ਗਾਂਧੀ ਦੇ ਪੋਸਟਰ

GST ਧੋਖਾਧੜੀ ਮਾਮਲਾ: ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਥਾਵਾਂ 'ਤੇ ED ਦੀ ਛਾਪੇਮਾਰੀ

GST ਧੋਖਾਧੜੀ ਮਾਮਲਾ: ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਈ ਥਾਵਾਂ 'ਤੇ ED ਦੀ ਛਾਪੇਮਾਰੀ

ਭਾਰਤ ’ਚ ਗਲੋਬਲ ਸ਼ਿਪਬਿਲਡਿੰਗ ਦਾ ਕੇਂਦਰ ਬਣਨ ਦੀ ਸਮਰੱਥਾ : ਰੱਖਿਆ ਮੰਤਰੀ ਰਾਜਨਾਥ ਸਿੰਘ

ਭਾਰਤ ’ਚ ਗਲੋਬਲ ਸ਼ਿਪਬਿਲਡਿੰਗ ਦਾ ਕੇਂਦਰ ਬਣਨ ਦੀ ਸਮਰੱਥਾ : ਰੱਖਿਆ ਮੰਤਰੀ ਰਾਜਨਾਥ ਸਿੰਘ

ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼

ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ

ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ

ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ

ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ