ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਜ ਸਭਾ ਲਈ ਮੁੜ ਚੁਣੇ ਜਾਣ ਤੋਂ ਬਾਅਦ ਸੋਮਵਾਰ ਨੂੰ ਉੱਚ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਪ੍ਰਦਾਨ ਕੀਤੀ ਗਈ। ਖੜਗੇ 25 ਜੂਨ ਤੱਕ ਰਾਜ ਸਭਾ ਦੇ ਮੈਂਬਰ ਸਨ ਅਤੇ ਉਨ੍ਹਾਂ ਦੇ ਮੁੜ ਚੁਣੇ ਜਾਣ ਤੋਂ ਬਾਅਦ ਉੱਚ ਸਦਨ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ 26 ਜੂਨ ਤੋਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਪ੍ਰਦਾਨ ਕੀਤੀ। ਉਨ੍ਹਾਂ ਨੇ ਸੋਮਵਾਰ ਨੂੰ ਰਾਜ ਸਭਾ ਦੇ ਸਪੀਕਰ ਦੇ ਚੈਂਬਰ 'ਚ ਸਹੁੰ ਚੁੱਕੀ।
ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੇ ਇਕ ਬੁਲੇਟਿਨ 'ਚ ਕਿਹਾ,''ਰਾਜ ਸਭਾ ਲਈ ਖੜਗੇ ਦੇ ਮੁੜ ਚੁਣੇ ਜਾਣ 'ਤੇ 26 ਜੂਨ 2026 ਤੋਂ ਪ੍ਰਭਾਵੀ ਰੂਪ ਨਾਲ ਰਾਜ ਸਭਾ ਦੇ ਸਪੀਕਰ ਨੇ ਸੰਸਦ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਨਖਾਹ ਅਤੇ ਭੱਤੇ ਐਕਟ, 1977 ਦੀ ਧਾਰਾ-2 ਦੇ ਪ੍ਰਬੰਧਾਂ ਅਤੇ ਉਕਤ ਐਕਟ ਦੇ ਸਾਰੇ ਉਦੇਸ਼ਾਂ ਲਈ ਰਾਜ ਸਭਾ ਦੇ ਮੈਂਬਰ ਅਤੇ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੂੰ 26 ਜੂਨ 2026 ਤੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਪ੍ਰਦਾਨ ਕੀਤੀ।''