Sunday, May 31, 2026
BREAKING
ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਰਾਸ਼ਟਰੀ

ਮਥੁਰਾ ਕਿਸ਼ਤੀ ਹਾਦਸਾ : PM ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

10 ਅਪ੍ਰੈਲ, 2026 08:13 PM

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਵਾਪਰੇ ਇੱਕ ਦਰਦਨਾਕ ਕਿਸ਼ਤੀ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਹਾਦਸੇ ਨੂੰ ਬੇਹੱਦ ਪੀੜਾਦਾਇਕ ਦੱਸਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ, "ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਹੋਏ ਹਾਦਸੇ ਤੋਂ ਮੈਨੂੰ ਗਹਿਰੀ ਸੱਟ ਪਹੁੰਚੀ ਹੈ। ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ।" ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।

CM ਯੋਗੀ ਨੇ ਪ੍ਰਗਟਾਇਆ ਦੁੱਖ
ਮਥੁਰਾ ਜ਼ਿਲ੍ਹੇ ਵਿੱਚ ਕਿਸ਼ਤੀ ਪਲਟਣ ਦੀ ਘਟਨਾ 'ਚ ਹੋਈਆਂ ਜਾਨਾਂ ਦਾ ਨੁਕਸਾਨ ਬਹੁਤ ਹੀ ਦੁਖਦਾਈ ਅਤੇ ਦਿਲ ਨੂੰ ਦਹਿਲਾ ਦੇਣ ਵਾਲਾ ਹੈ। ਮੇਰੀਆਂ ਸੰਵੇਦਨਾਵਾਂ ਸੋਗਗ੍ਰਸਤ ਪਰਿਵਾਰਾਂ ਨਾਲ ਹਨ। ਸਬੰਧਤ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ, ਬਚਾਅ ਅਤੇ ਰਾਹਤ ਕਾਰਜ ਕਰਨ ਅਤੇ ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੈਂ ਭਗਵਾਨ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਵਿਛੜੀਆਂ ਆਤਮਾਵਾਂ ਨੂੰ ਸਦੀਵੀ ਸ਼ਾਂਤੀ ਮਿਲੇ ਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦੀ ਤਾਕਤ ਮਿਲੇ, ਜਦੋਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ।

ਵ੍ਰਿੰਦਾਵਨ 'ਚ ਵਾਪਰਿਆ ਹਾਦਸਾ
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਵ੍ਰਿੰਦਾਵਨ 'ਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਯਮੁਨਾ ਨਦੀ ਵਿੱਚ 30 ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟ ਗਈ, ਜਿਸ ਕਾਰਨ ਹੁਣ ਤੱਕ 9 ਸ਼ਰਧਾਲੂਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸਟੀਮਰ ਵਿੱਚ ਸਵਾਰ ਸਾਰੇ ਸੈਲਾਨੀ ਪੰਜਾਬ ਦੇ ਰਹਿਣ ਵਾਲੇ ਸਨ। ਇਸ ਹਾਦਸੇ 'ਚ ਬਚੇ ਇੱਕ ਸੈਲਾਨੀ ਮਨੋਹਰ ਲਾਲ ਨੇ ਦੱਸਿਆ ਕਿ ਉਹ ਸਾਰੇ ਲੁਧਿਆਣਾ ਦੇ ਜਗਰਾਓਂ ਤੋਂ ਵ੍ਰਿੰਦਾਵਨ ਘੁੰਮਣ ਆਏ ਸਨ। ਉਨ੍ਹਾਂ ਦੱਸਿਆ ਕਿ ਨਦੀ ਵਿੱਚ ਸਫਰ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਜਿਸ ਕਾਰਨ ਕਿਸ਼ਤੀ ਦੀ ਰਫ਼ਤਾਰ ਅਚਾਨਕ ਵੱਧ ਗਈ ਅਤੇ ਉਹ ਸੰਤੁਲਨ ਵਿਗੜਨ ਕਾਰਨ ਪੀਪਾ ਪੁਲ ਨਾਲ ਟਕਰਾ ਕੇ ਪਲਟ ਗਈ। ਮੌਸਮ ਵਿਭਾਗ ਦੀ ਵੈੱਬਸਾਈਟ ਅਨੁਸਾਰ ਉਸ ਸਮੇਂ ਵ੍ਰਿੰਦਾਵਨ ਵਿੱਚ ਹਵਾ ਦੀ ਰਫ਼ਤਾਰ 31 ਕਿਲੋਮੀਟਰ ਪ੍ਰਤੀ ਘੰਟਾ ਸੀ।

ਰਾਹਤ ਕਾਰਜਾਂ ਲਈ ਫੌਜ ਅਤੇ NDRF ਨੂੰ ਸੱਦਿਆ
ਇਹ ਹਾਦਸਾ ਦੁਪਹਿਰ ਕਰੀਬ 3 ਵਜੇ ਕੇਸੀ ਘਾਟ 'ਤੇ ਵਾਪਰਿਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ ਢਾਈ ਕਿਲੋਮੀਟਰ ਦੀ ਦੂਰੀ 'ਤੇ ਹੈ। ਡੀ.ਐਮ. ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ 10 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਫੌਜ ਦੀ ਮਦਦ ਮੰਗੀ ਗਈ ਹੈ। ਇਸ ਤੋਂ ਇਲਾਵਾ ਗਾਜ਼ੀਆਬਾਦ ਤੋਂ NDRF ਦੀ ਟੀਮ ਵੀ ਬੁਲਾਈ ਗਈ ਹੈ ਅਤੇ 50 ਸਥਾਨਕ ਗੋਤਾਖੋਰ ਸਰਚ ਆਪਰੇਸ਼ਨ ਚਲਾ ਰਹੇ ਹਨ।

ਜ਼ਖਮੀਆਂ ਨੂੰ ਤੁਰੰਤ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਪੂਰੇ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਜੰਗੀ ਪੱਧਰ 'ਤੇ ਕਾਰਵਾਈ ਜਾਰੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ SC ਦੀ ਸਖਤ ਟਿੱਪਣੀ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਰਾਹੁਲ ਗਾਂਧੀ ਨੇ ਦਿੱਲੀ ਦੇ ਆਟੋ ਚਾਲਕਾਂ ਨਾਲ ਕੀਤੀ ਮੁਲਾਕਾਤ; ਜ਼ਮੀਨ 'ਤੇ ਬੈਠ ਕੇ ਕੀਤਾ ਲੰਚ ਤੇ ਮਹਿੰਗਾਈ 'ਤੇ ਕੀਤੀ ਚਰਚਾ

ਸਹਾਰਨਪੁਰ: ਸ਼ਾਕੁੰਭਰੀ ਦੇਵੀ ਮੰਦਰ ਖੇਤਰ 'ਚ ਅਚਾਨਕ ਆਏ ਹੜ੍ਹ ਕਾਰਨ ਦੋ ਔਰਤਾਂ ਦੀ ਮੌਤ, ਕਈ ਵਾਹਨ ਰੁੜ੍ਹੇ

ਸਹਾਰਨਪੁਰ: ਸ਼ਾਕੁੰਭਰੀ ਦੇਵੀ ਮੰਦਰ ਖੇਤਰ 'ਚ ਅਚਾਨਕ ਆਏ ਹੜ੍ਹ ਕਾਰਨ ਦੋ ਔਰਤਾਂ ਦੀ ਮੌਤ, ਕਈ ਵਾਹਨ ਰੁੜ੍ਹੇ

'PM ਨੂੰ ਨਿਗਰਾਨੀ ਕਰਨੀ ਪੈ ਰਹੀ ਹੈ, ਇਹ ਬਹੁਤ ਦੁਖਦ', NEET ਪੇਪਰ ਲੀਕ ਮਾਮਲੇ 'ਚ SC ਨੇ NTA ਨੂੰ ਪਾਈ ਝਾੜ

'PM ਨੂੰ ਨਿਗਰਾਨੀ ਕਰਨੀ ਪੈ ਰਹੀ ਹੈ, ਇਹ ਬਹੁਤ ਦੁਖਦ', NEET ਪੇਪਰ ਲੀਕ ਮਾਮਲੇ 'ਚ SC ਨੇ NTA ਨੂੰ ਪਾਈ ਝਾੜ

ਸਰਕਾਰੀ ਦਫ਼ਤਰਾਂ 'ਚ ਹੁਣ 24 ਡਿਗਰੀ ਤੋਂ ਘੱਟ ਨਹੀਂ ਹੋਵੇਗਾ AC ਦਾ ਤਾਪਮਾਨ, ਦਿੱਲੀ ਸਰਕਾਰ ਦਾ ਵੱਡਾ ਫੈਸਲਾ

ਸਰਕਾਰੀ ਦਫ਼ਤਰਾਂ 'ਚ ਹੁਣ 24 ਡਿਗਰੀ ਤੋਂ ਘੱਟ ਨਹੀਂ ਹੋਵੇਗਾ AC ਦਾ ਤਾਪਮਾਨ, ਦਿੱਲੀ ਸਰਕਾਰ ਦਾ ਵੱਡਾ ਫੈਸਲਾ

ਹੁਣ ਨਹੀਂ ਚੱਲੇਗੀ 'ਤਾਰੀਖ਼ 'ਤੇ ਤਾਰੀਖ਼'! ਹਾਈਕੋਰਟਾਂ ਨੂੰ 3 ਮਹੀਨਿਆਂ 'ਚ ਸੁਣਾਉਣਾ ਪਵੇਗਾ ਫੈਸਲਾ, SC ਦਾ ਵੱਡਾ ਹੁਕਮ

ਹੁਣ ਨਹੀਂ ਚੱਲੇਗੀ 'ਤਾਰੀਖ਼ 'ਤੇ ਤਾਰੀਖ਼'! ਹਾਈਕੋਰਟਾਂ ਨੂੰ 3 ਮਹੀਨਿਆਂ 'ਚ ਸੁਣਾਉਣਾ ਪਵੇਗਾ ਫੈਸਲਾ, SC ਦਾ ਵੱਡਾ ਹੁਕਮ

NEET ਪੇਪਰ ਲੀਕ ਮਾਮਲਾ: ਹੁਣ Airforce ਰਾਹੀਂ ਭੇਜੇ ਜਾਣਗੇ ਪ੍ਰਸ਼ਨ ਪੱਤਰ, ਫ਼ੀਸ ਰਿਫੰਡ ਦੀ ਤਾਰੀਕ 22 ਜੂਨ ਤੱਕ ਵਧੀ

NEET ਪੇਪਰ ਲੀਕ ਮਾਮਲਾ: ਹੁਣ Airforce ਰਾਹੀਂ ਭੇਜੇ ਜਾਣਗੇ ਪ੍ਰਸ਼ਨ ਪੱਤਰ, ਫ਼ੀਸ ਰਿਫੰਡ ਦੀ ਤਾਰੀਕ 22 ਜੂਨ ਤੱਕ ਵਧੀ

ਸਰਕਾਰ ਬਦਲਣ ਜਾ ਰਹੀ 1 ਰੁਪਏ ਤੋਂ ਲੈ 500 ਰੁਪਏ ਤਕ ਦੇ ਨੋਟ! RBI ਜਾਰੀ ਕਰੇਗਾ ਪਲਾਸਟਿਕ ਦੀ ਕਰੰਸੀ

ਸਰਕਾਰ ਬਦਲਣ ਜਾ ਰਹੀ 1 ਰੁਪਏ ਤੋਂ ਲੈ 500 ਰੁਪਏ ਤਕ ਦੇ ਨੋਟ! RBI ਜਾਰੀ ਕਰੇਗਾ ਪਲਾਸਟਿਕ ਦੀ ਕਰੰਸੀ

ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ

ਕਾਕਰੋਚ ਜਨਤਾ ਪਾਰਟੀ ਨੂੰ ਵੱਡਾ ਝਟਕਾ: ਦਿੱਲੀ ਹਾਈਕੋਰਟ ਨੇ X ਅਕਾਊਂਟ ਬਹਾਲ ਕਰਨ ਤੋਂ ਕੀਤਾ ਇਨਕਾਰ

ਸਿੱਧਰਮਈਆ ਦਾ CM ਅਹੁਦੇ ਤੋਂ ਅਸਤੀਫ਼ਾ ਰਾਜਪਾਲ ਵਲੋਂ ਪ੍ਰਵਾਨ, ਸ਼ਿਵਕੁਮਾਰ ਹੋਣਗੇ ਅਗਲੇ ਮੁੱਖ ਮੰਤਰੀ

ਸਿੱਧਰਮਈਆ ਦਾ CM ਅਹੁਦੇ ਤੋਂ ਅਸਤੀਫ਼ਾ ਰਾਜਪਾਲ ਵਲੋਂ ਪ੍ਰਵਾਨ, ਸ਼ਿਵਕੁਮਾਰ ਹੋਣਗੇ ਅਗਲੇ ਮੁੱਖ ਮੰਤਰੀ