Monday, July 20, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਖੇਡ

ਭਾਰਤ ਦਾ ਸਾਹਮਣਾ ਅੱਜ ਇੰਗਲੈਂਡ ਨਾਲ, ਸੂਰਯਕੁਮਾਰ ਤੇ ਸੈਮਸਨ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ

02 ਫ਼ਰਵਰੀ, 2025 06:13 PM

ਮੁੰਬਈ : ਭਾਰਤ ਤੇ ਇੰਗਲੈਂਡ ਦਰਮਿਆਨ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਪੰਜਵਾਂ ਤੇ ਆਖ਼ਰੀ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ‘ਕਨਕਸ਼ਨ ਸਬ’ (ਕਿਸੇ ਖਿਡਾਰੀ ਦੇ ਸਿਰ ’ਚ ਗੇਂਦ ਲੱਗਣ ’ਤੇ ਉਸਦੀ ਜਗ੍ਹਾ ਲੈਣ ਵਾਲਾ ਬਦਲਵਾਂ ਖਿਡਾਰੀ) ਨੂੰ ਲੈ ਕੇ ਉੱਠੇ ਵਿਵਾਦ ਵਿਚਾਲੇ ਭਾਰਤੀ ਟੀਮ ਜਦੋਂ ਇੰਗਲੈਂਡ ਦਾ ਸਾਹਮਣਾ ਕਰਨ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਰਹਿਣਗੀਆਂ। ਚੋਟੀਕ੍ਰਮ ਦੇ 3 ਬੱਲੇਬਾਜ਼ਾਂ ਵਿਚ ਸ਼ਾਮਲ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਤੇ ਕਪਤਾਨ ਸੂਰਯਕੁਮਾਰ ਯਾਦਵ ਦੌੜਾਂ ਬਣਾਉਣ ਲਈ ਜੂਝ ਰਹੇ ਹਨ ਤੇ ਟੀਮ ਉਨ੍ਹਾਂ ਨੂੰ ਇੱਥੇ ਫਾਰਮ ਵਿਚ ਪਰਤਦੇ ਹੋਏ ਦੇਖਣਾ ਚਾਹੇਗੀ।


ਭਾਰਤ ਨੇ ਪੁਣੇ ਵਿਚ ਖੇਡੇ ਗਏ ਚੌਥੇ ਮੈਚ ਵਿਚ 15 ਦੌੜਾਂ ਨਾਲ ਜਿੱਤ ਦਰਜ ਕਰਕੇ 5 ਮੈਚਾਂ ਦੀ ਸੀਰੀਜ਼ ਵਿਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਸੀ। ਇਸ ਮੈਚ ਵਿਚ ਹਾਲਾਂਕਿ ਇੰਗਲੈਂਡ ਨੇ ਭਾਰਤ ਦੇ ‘ਕਨਕਸ਼ਨ ਸਬ’ ਨੂੰ ਲੈ ਕੇ ਲਏ ਗਏ ਫੈਸਲੇ ’ਤੇ ਨਾਰਾਜ਼ਗੀ ਜਤਾਈ। ਭਾਰਤੀ ਪਾਰੀ ਦੌਰਾਨ ਆਲਰਾਊਂਡਰ ਸ਼ਿਵਮ ਦੂਬੇ ਦੇ ਸਿਰ ’ਚ ਗੇਂਦ ਲੱਗ ਗਈ ਸੀ ਤੇ ਭਾਰਤ ਨੇ ਉਸਦੇ ‘ਕਨਕਸ਼ਨ ਸਬ’ ਦੇ ਰੂਪ ਵਿਚ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਉਤਾਰਿਆ, ਜਿਸ ਨੇ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਇੰਗਲੈਂਡ ਦੀ ਵਾਪਸੀ ਕਰਨ ਦੀ ਉਮੀਦ ’ਤੇ ਪਾਣੀ ਫੇਰਿਆ।


ਭਾਰਤ ਦੇ ਫੈਸਲੇ ਨੂੰ ਆਈ. ਸੀ. ਸੀ. ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੀ ਮਨਜ਼ੂਰੀ ਹਾਸਲ ਸੀ ਪਰ ਇੰਗਲੈਂਡ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਨੇ ਆਮ ਯੋਗਤਾ ਵਾਲੇ ਖਿਡਾਰੀ ਨੂੰ ਕਿਉਂ ਨਹੀਂ ਉਤਾਰਿਆ ਜਦਕਿ ਰਮਨਦੀਪ ਸਿੰਘ ਟੀਮ ਵਿਚ ਮੌਜੂਦ ਸੀ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਇਸ ’ਤੇ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜਤਾਈ ਪਰ ਹਾਰ ਲਈ ਉਸ ਦੇ ਬੱਲੇਬਾਜ਼ ਵੀ ਜ਼ਿੰਮੇਵਾਰ ਰਹੇ ਜਿਹੜੇ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੇ।


ਭਾਰਤ ਭਾਵੇਂ ਹੀ ਲੜੀ ਆਪਣੇ ਨਾਂ ਕਰ ਚੁੱਕਾ ਹੈ ਪਰ ਸੈਮਸਨ ਤੇ ਸੂਰਯਕੁਮਾਰ ਦੀ ਖਰਾਬ ਫਾਰਮ ਉਸਦੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੈਮਸਨ ਇਸ ਲੜੀ ਤੋਂ ਪਹਿਲਾਂ ਕੇਰਲ ਵੱਲੋਂ ਵਿਜੇ ਹਜ਼ਾਰੇ ਟਰਾਫੀ ਵਿਚ ਨਹੀਂ ਖੇਡਿਆ ਸੀ ਤੇ ਉਸਦੀ ਖੇਡ ਵਿਚ ਮੈਚ ਅਭਿਆਸ ਦੀ ਕਮੀ ਸਪੱਸ਼ਟ ਨਜ਼ਰ ਆ ਰਹੀ ਹੈ। ਉਹ ਮਾਰਕ ਵੁਡ ਤੇ ਜੋਫ੍ਰਾ ਆਰਚਰ ਦੀਆਂ ਤੇਜ਼ ਤੇ ਉੱਠਦੀਆਂ ਹੋਈਆਂ ਗੇਂਦਾਂ ਦੇ ਸਾਹਮਣੇ ਸੰਘਰਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੈਮਸਨ ਨੇ ਅਜੇ ਤੱਕ 4 ਮੈਚਾਂ ਵਿਚ ਸਿਰਫ 35 ਦੌੜਾਂ ਬਣਾਈਾਂ ਹਨ ਪਰ ਲੱਗਦਾ ਨਹੀਂ ਹੈ ਕਿ ਭਾਰਤ ਸਲਾਮੀ ਜੋੜੀ ਦੇ ਆਪਣੇ ਸੁਮੇਲ ਵਿਚ ਕਿਸੇ ਤਰ੍ਹਾਂ ਨਾਲ ਬਦਲਾਅ ਕਰੇਗਾ।


ਵਿਸ਼ਵ ਰੈਂਕਿੰਗ ਵਿਚ ਚੌਥੇ ਨੰਬਰ ਦਾ ਬੱਲੇਬਾਜ਼ ਸੂਰਯਕੁਮਾਰ 8 ਮਹੀਨੇ ਪਹਿਲਾਂ ਬੰਗਲਾਦੇਸ਼ ਵਿਰੁੱਧ 75 ਦੌੜਾਂ ਬਣਾਉਣ ਤੋਂ ਬਾਅਦ ਕੋਈ ਚੰਗੀ ਪਾਰੀ ਨਹੀਂ ਖੇਡ ਸਕਿਆ ਹੈ। ਭਾਰਤੀ ਕਪਤਾਨ ਇੰਗਲੈਂਡ ਵਿਰੁੱਧ ਹੁਣ ਤੱਕ 2 ਮੈਚਾਂ ਵਿਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਹੈ ਜਦਕਿ ਹੋਰਨਾਂ ਦੋ ਮੈਚਾਂ ਵਿਚ ਉਸ ਨੇ 12 ਤੇ 14 ਦੌੜਾਂ ਬਣਾਈਆਂ ਹਨ। ਉਹ ਹੁਣ ਆਪਣੇ ਘਰੇਲੂ ਮੈਦਾਨ ’ਤੇ ਵੱਡੀ ਪਾਰੀ ਖੇਡ ਕੇ ਫਾਰਮ ਵਿਚ ਵਾਪਸੀ ਕਰਨਾ ਚਾਹੇਗਾ।


ਰਿੰਕੂ ਸਿੰਘ ਨੇ ਹਾਲਾਂਕਿ ਚੌਥੇ ਮੈਚ ਵਿਚ 30 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਫਾਰਮ ਤੇ ਫਿਟਨੈੱਸ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਇਸ ਮੈਚ ਵਿਚ ਆਲਰਾਊਂਡਰ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਨੇ ਹਮਲਾਵਰ ਅਰਧ ਸੈਂਕੜੇ ਲਾਏ ਤੇ ਉਹ ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ਾਂ ਲਈ ਮਦਦਗਾਰ ਪਿੱਚ ’ਤੇ ਫਿਰ ਤੋਂ ਆਪਣਾ ਜਲਵਾ ਦਿਖਾਉਣਾ ਚਾਹੇਗਾ। ਸੱਟ ਤੋਂ ਉੱਭਰ ਕੇ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਤੀਜੇ ਮੈਚ ਵਿਚ ਖਿਡਾਇਆ ਗਿਆ ਸੀ ਪਰ ਉਸ ਨੂੰ ਚੌਥੇ ਮੈਚ ਵਿਚੋਂ ਆਰਾਮ ਦਿੱਤਾ ਗਿਆ। ਟੀਮ ਮੈਨੇਜਮੈਂਟ ਉਸ ਨੂੰ ਪੰਜਵੇਂ ਮੈਚ ਵਿਚ ਆਖਰੀ-11 ਵਿਚ ਸ਼ਾਮਲ ਕਰਕੇ ਉਸਦੀ ਫਿਟਨੈੱਸ ਦਾ ਇਕ ਵਾਰ ਫਿਰ ਤੋਂ ਮੁਲਾਂਕਣ ਕਰਨਾ ਚਾਹੇਗੀ।


ਜਿੱਥੋਂ ਤੱਕ ਇੰਗਲੈਂਡ ਦੀ ਗੱਲ ਹੈ ਤਾਂ ਉਸ ਨੇ ਅਜੇ ਤੱਕ ਕਿਸੇ ਵੀ ਵਿਭਾਗ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਹੈ। ਹੈਰੀ ਬਰੂਕ ਦਾ ਫਾਰਮ ਵਿਚ ਪਰਤਣਾ ਉਸਦੇ ਲਈ ਹਾਂ-ਪੱਖੀ ਪਹਿਲੂ ਹੈ।

ਟੀਮ ਇਸ ਤਰ੍ਹਾਂ ਹੈ-

ਭਾਰਤ -ਸੂਰਯਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਧਰੁਵ ਜੁਰੇਲ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਰਮਨਦੀਪ ਸਿੰਘ, ਹਰਸ਼ਿਤ ਰਾਣਾ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਮੀ ਸਮਿਥ (ਵਿਕਟਕੀਪਰ), ਆਦਿਲ ਰਾਸ਼ਿਦ, ਬ੍ਰਾਇਡਨ ਕਾਰਸੇ, ਜੈਮੀ ਓਵਰਟਨ, ਗਸ ਐਟਕਿੰਸਨ, ਰੇਹਾਨ ਅਹਿਮਦ, ਜੋਫ੍ਰਾ ਆਰਚਰ, ਮਾਰਕ ਵੁਡ, ਜੈਕਬ ਬੈਥੇਲ, ਸਾਕਿਬ ਮਹਿਮੂਦ।

 

Have something to say? Post your comment

ਅਤੇ ਖੇਡ ਖਬਰਾਂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ

ਰੋਹਿਤ ਸ਼ਰਮਾ ਨੇ ਤੋੜੀ ਚੁੱਪੀ, ਸੰਨਿਆਸ ਦੀਆਂ ਅਫਵਾਹਾਂ 'ਤੇ ਦਿੱਤਾ ਠੋਕਵਾਂ ਜਵਾਬ

ਰੋਹਿਤ ਸ਼ਰਮਾ ਨੇ ਤੋੜੀ ਚੁੱਪੀ, ਸੰਨਿਆਸ ਦੀਆਂ ਅਫਵਾਹਾਂ 'ਤੇ ਦਿੱਤਾ ਠੋਕਵਾਂ ਜਵਾਬ

IND vs ENG 3rd ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 3rd ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ENG vs IND: ਤੀਜੇ ਵਨਡੇ ਮੈਚ ਵਿੱਚ ਖਿਡਾਰੀਆਂ ਨੇ ਬੰਨ੍ਹੇ ਕਾਲੇ ਆਰਮਬੈਂਡ, ਮਹਾਨ ਕ੍ਰਿਕਟਰ ਨੂੰ ਦਿੱਤੀ ਸ਼ਰਧਾਂਜਲੀ

ENG vs IND: ਤੀਜੇ ਵਨਡੇ ਮੈਚ ਵਿੱਚ ਖਿਡਾਰੀਆਂ ਨੇ ਬੰਨ੍ਹੇ ਕਾਲੇ ਆਰਮਬੈਂਡ, ਮਹਾਨ ਕ੍ਰਿਕਟਰ ਨੂੰ ਦਿੱਤੀ ਸ਼ਰਧਾਂਜਲੀ

ਰੋਹਿਤ ਅਜੇ ਕੁਝ ਹੋਰ ਸਾਲ ਖੇਡ ਸਕਦਾ ਹੈ : ਲਾਲਚੰਦ ਰਾਜਪੂਤ

ਰੋਹਿਤ ਅਜੇ ਕੁਝ ਹੋਰ ਸਾਲ ਖੇਡ ਸਕਦਾ ਹੈ : ਲਾਲਚੰਦ ਰਾਜਪੂਤ

Golden Boot:ਐਮਬਾਪੇ ਨੇ ਮੇਸੀ ਨੂੰ ਪਛਾੜਿਆ, WC ਇਤਿਹਾਸ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣੇ

Golden Boot:ਐਮਬਾਪੇ ਨੇ ਮੇਸੀ ਨੂੰ ਪਛਾੜਿਆ, WC ਇਤਿਹਾਸ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣੇ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ