Monday, April 20, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਰਾਸ਼ਟਰੀ

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

20 ਅਪ੍ਰੈਲ, 2026 07:07 PM

ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਪਾਕਿਸਤਾਨੀ ਅੱਤਵਾਦੀ ਉਮਰ ਹਾਰਿਸ, ਉਰਫ 'ਖਰਗੋਸ਼' ਦੇ ਸਾਊਦੀ ਅਰਬ ਵਿਚ ਲੁਕੇ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੱਤਵਾਦੀ ਰਾਜਸਥਾਨ ਤੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਭਾਰਤੀ ਪਾਸਪੋਰਟ ਬਣਵਾ ਕੇ ਦੇਸ਼ 'ਚੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ। ਅਧਿਕਾਰੀਆਂ ਮੁਤਾਬਕ ਹਾਰਿਸ 2012 ਵਿਚ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਆਇਆ ਸੀ। ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਇਹ ਜਾਣਕਾਰੀ ਸਾਹਮਣੇ ਆਈ ਹੈ।

ਸੂਤਰਾਂ ਅਨੁਸਾਰ 'ਖਰਗੋਸ਼' ਪਹਿਲਾਂ ਦੱਖਣ-ਪੂਰਬੀ ਏਸ਼ੀਆ ਗਿਆ ਅਤੇ ਫਿਰ ਉੱਥੋਂ ਸਾਊਦੀ ਅਰਬ ਪਹੁੰਚਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ 2024 ਵਿੱਚ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਇੰਡੋਨੇਸ਼ੀਆ ਜਾਣ ਦਾ ਰਸਤਾ ਅਪਣਾਇਆ ਸੀ। ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਇੱਕ ਅੰਤਰਰਾਜੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ, ਜਿਸ ਦਾ ਇਹ ਇੱਕ ਅਹਿਮ ਹਿੱਸਾ ਸੀ।

ਇਸ ਅੱਤਵਾਦੀ ਦੇ ਭਾਰਤ ਵਿੱਚੋਂ ਫਰਾਰ ਹੋਣ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਮੋਡ ਵਿੱਚ ਹੈ। ਸੂਤਰਾਂ ਮੁਤਾਬਕ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ 'ਸਖ਼ਤ ਕਾਰਵਾਈ' ਕੀਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਇਹ ਅੱਤਵਾਦੀ ਜਾਅਲੀ ਪਾਸਪੋਰਟ ਹਾਸਲ ਕਰਨ ਅਤੇ ਫਰਾਰ ਹੋਣ ਵਿੱਚ ਸਫ਼ਲ ਰਿਹਾ। ਜਾਂਚ ਵਿੱਚ ਪਤਾ ਲੱਗਿਆ ਹੈ ਕਿ 'ਖਰਗੋਸ਼' ਘਾਟੀ ਵਿੱਚ ਘੁਸਪੈਠ ਕਰਨ ਤੋਂ ਬਾਅਦ ਲੰਬੇ ਸਮੇਂ ਤੱਕ ਸ੍ਰੀਨਗਰ ਦੇ ਆਲੇ-ਦੁਆਲੇ ਸਰਗਰਮ ਰਿਹਾ। ਸਾਲ 2022 ਦੇ ਕਰੀਬ ਉਹ ਹੋਰ ਮਾਡਿਊਲ ਮੈਂਬਰਾਂ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਚਲਾ ਗਿਆ ਸੀ। ਇਸ ਮਾਡਿਊਲ ਵਿੱਚ ਅਬਦੁੱਲਾ ਉਰਫ਼ ਅਬੂ ਹੁਰੈਰਾ ਵਰਗੇ ਚੋਟੀ ਦੇ ਕਮਾਂਡਰ ਵੀ ਸ਼ਾਮਲ ਸਨ, ਜਿਨ੍ਹਾਂ ਨੇ 2010 ਦੇ ਕਰੀਬ ਘਾਟੀ ਵਿੱਚ ਘੁਸਪੈਠ ਕੀਤੀ ਸੀ। ਵੱਖ-ਵੱਖ ਰਾਜਾਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਸੁਰੱਖਿਆ ਬਲਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਜੰਮੂ-ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਸਮੇਤ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਨੈੱਟਵਰਕ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

Chip ਤੋਂ ਲੈ ਕੇ ਜਹਾਜ਼ਾਂ ਤੱਕ..! ਭਾਰਤ ਤੇ ਦੱਖਣੀ ਕੋਰੀਆ ਨੇ 50 ਅਰਬ ਡਾਲਰ ਤੱਕ ਦੇ ਵਪਾਰ ਦਾ ਰੱਖਿਆ ਟੀਚਾ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

ਊਧਮਪੁਰ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ ! ਕੀਤਾ ਮੁਆਵਜ਼ੇ ਦਾ ਐਲਾਨ

ਊਧਮਪੁਰ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ PM ਮੋਦੀ ਨੇ ਜਤਾਇਆ ਦੁੱਖ ! ਕੀਤਾ ਮੁਆਵਜ਼ੇ ਦਾ ਐਲਾਨ

ਮਹਿੰਗਾਈ ਦੀ ਮਾਰ: ਦਿੱਲੀ 'ਚ ਵਪਾਰਕ ਵਾਹਨਾਂ ਦਾ ਦਾਖ਼ਲਾ ਹੋਇਆ ਮਹਿੰਗਾ, SC ਦੇ ਹੁਕਮਾਂ ਮਗਰੋਂ ਵਧੀਆਂ ਦਰਾਂ

ਮਹਿੰਗਾਈ ਦੀ ਮਾਰ: ਦਿੱਲੀ 'ਚ ਵਪਾਰਕ ਵਾਹਨਾਂ ਦਾ ਦਾਖ਼ਲਾ ਹੋਇਆ ਮਹਿੰਗਾ, SC ਦੇ ਹੁਕਮਾਂ ਮਗਰੋਂ ਵਧੀਆਂ ਦਰਾਂ

'ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ' ; ਜੈਰਾਮ ਰਮੇਸ਼

'ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ' ; ਜੈਰਾਮ ਰਮੇਸ਼

ਵੱਡਾ ਬੱਸ ਹਾਦਸਾ; 15 ਲੋਕਾਂ ਦੀ ਮੌਤ, ਊਧਮਪੁਰ 'ਚ ਰੈਸਕਿਊ ਮਿਸ਼ਨ ਜਾਰੀ

ਵੱਡਾ ਬੱਸ ਹਾਦਸਾ; 15 ਲੋਕਾਂ ਦੀ ਮੌਤ, ਊਧਮਪੁਰ 'ਚ ਰੈਸਕਿਊ ਮਿਸ਼ਨ ਜਾਰੀ

ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਲਈ ਜਾਰੀ ਕੀਤੇ ਨਿਰਦੇਸ਼-ਕਿਹਾ

ਸੁਪਰੀਮ ਕੋਰਟ ਨੇ ਸੜਕ ਸੁਰੱਖਿਆ ਨੂੰ ਲੈ ਕੇ ਪੂਰੇ ਦੇਸ਼ ਲਈ ਜਾਰੀ ਕੀਤੇ ਨਿਰਦੇਸ਼-ਕਿਹਾ

ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ

ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 16 ਲੋਕਾਂ ਦੀ ਮੌਤ, ਕਈ ਜ਼ਖਮੀ

ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ

ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ

ਪਹਿਲਗਾਮ ਅੱਤਵਾਦੀ ਹਮਲੇ ਦੀ ਵਰ੍ਹੇਗੰਢ: ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ 'ਤੇ ਸੁਰੱਖਿਆ ਸਖ਼ਤ

ਪਹਿਲਗਾਮ ਅੱਤਵਾਦੀ ਹਮਲੇ ਦੀ ਵਰ੍ਹੇਗੰਢ: ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ 'ਤੇ ਸੁਰੱਖਿਆ ਸਖ਼ਤ