Wednesday, July 22, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਖੇਡ

ਭਾਰਤ ਅਗਲੇ ਸਾਲ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

03 ਦਸੰਬਰ, 2024 06:31 PM

ਨਵੀਂ ਦਿੱਲੀ : ਵਿਸ਼ਵ ਨੇਤਰਹੀਣ ਕ੍ਰਿਕਟ ਪ੍ਰੀਸ਼ਦ (ਡਬਲਿਊ.ਬੀ.ਸੀ.ਸੀ.) ਦੀ ਮੁਲਤਾਨ ਵਿਚ ਹੋਈ ਸਾਲਾਨਾ ਆਮ ਬੈਠਕ ਵਿਚ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਨੂ 'ਹਾਈਬ੍ਰਿਡ ਮਾਡਲ' 'ਤੇ ਕਰਾਉਣ ਦਾ ਫੈਸਲਾ ਕੀਤਾ ਗਿਆ, ਜਿਸ 'ਚ ਪਾਕਿਸਤਾਨ ਆਪਣੇ ਮੈਚ ਨੇਪਾਲ ਜਾਂ ਸ੍ਰੀਲੰਕਾ ਵਿਚ ਖੇਡੇਗਾ। ਇਹ ਕਦਮ ਭਾਰਤ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਪੁਰਸ਼ਾਂ ਦੇ ਟੀ-20 ਬਲਾਈਂਡ ਕ੍ਰਿਕਟ ਵਿਸ਼ਵ ਕੱਪ ਤੋਂ ਹਟਣ ਦੇ ਫੈਸਲੇ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ।

ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਪਿਛਲੇ ਸਾਲ ਭਾਰਤ ਨੂੰ ਦਿੱਤੇ ਗਏ ਸਨ ਅਤੇ ਸੋਮਵਾਰ ਨੂੰ ਸਾਲਾਨਾ ਆਮ ਬੈਠਕ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਸੀ ਜਿਸ ਵਿੱਚ 11 ਮੈਂਬਰ ਦੇਸ਼ ਮੌਜੂਦ ਸਨ। ਮੀਟਿੰਗ ਵਿੱਚ ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਨੇ ਵਰਚੁਅਲ ਤੌਰ 'ਤੇ ਸ਼ਿਰਕਤ ਕੀਤੀ। ਕ੍ਰਿਕਟ ਐਸੋਸੀਏਸ਼ਨ ਫਾਰ ਦਿ ਬਲਾਈਂਡ ਇਨ ਇੰਡੀਆ (ਸੀਏਬੀਆਈ) ਦੇ ਪ੍ਰਧਾਨ ਜੀਕੇ ਮਹਾੰਤੇਸ਼ ਨੇ ਪੀਟੀਆਈ ਨੂੰ ਦੱਸਿਆ, “ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਭਾਰਤ ਨੂੰ ਪਿਛਲੇ ਸਾਲ (2023) ਦਿੱਤਾ ਗਿਆ ਸੀ। ਉਸ ਸਮੇਂ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਭਾਰਤ ਆਉਣ ਵਾਲੀ ਪਾਕਿਸਤਾਨੀ ਟੀਮ ਨੂੰ ਵੀਜ਼ਾ ਦੀ ਸਮੱਸਿਆ ਆਉਂਦੀ ਹੈ ਤਾਂ ਟੂਰਨਾਮੈਂਟ 'ਹਾਈਬ੍ਰਿਡ ਮਾਡਲ' ਵਿੱਚ ਕਰਵਾਇਆ ਜਾਵੇਗਾ। ਪਾਕਿਸਤਾਨ ਆਪਣੇ ਸਾਰੇ ਮੈਚ ਨਿਰਪੱਖ ਥਾਵਾਂ 'ਤੇ ਖੇਡੇਗਾ। ਇਹ ਪੁੱਛੇ ਜਾਣ 'ਤੇ ਕਿ ਪਾਕਿਸਤਾਨ ਦੇ ਮੈਚ ਕਿੱਥੇ ਹੋਣਗੇ, ਮਹਾੰਤੇਸ਼ ਨੇ ਕਿਹਾ, ''ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਦੀ ਨੇਤਰਹੀਣ ਮਹਿਲਾ ਟੀਮ ਜਾਂ ਤਾਂ ਨੇਪਾਲ ਜਾਂ ਸ਼੍ਰੀਲੰਕਾ 'ਚ ਹੋਵੇਗੀ। ''

ਉਸ ਨੇ ਕਿਹਾ,'' ਭਾਰਤੀ ਟੀਮ ਉਨ੍ਹਾਂ ਖਿਲਾਫ ਖੇਡਣ ਲਈ ਨੇਪਾਲ ਜਾਂ ਸ਼੍ਰੀਲੰਕਾ ਜਾਵੇਗੀ। ਸਾਡਾ ਕ੍ਰਿਕਟ ਬੋਰਡ ਪੂਰੇ ਟੂਰਨਾਮੈਂਟ ਦਾ ਖਰਚਾ ਉਠਾਏਗਾ। ਪਾਕਿਸਤਾਨੀ ਟੀਮ ਦੇ ਇਨ੍ਹਾਂ ਦੋਹਾਂ ਦੇਸ਼ਾਂ 'ਚ ਰਹਿਣ ਦਾ ਸਾਰਾ ਖਰਚ ਅਸੀਂ ਚੁੱਕਾਂਗੇ। 'ਸੀਏਬੀਆਈ ਨੂੰ ਨਾ ਤਾਂ ਭਾਰਤੀ ਕ੍ਰਿਕਟ ਬੋਰਡ ਅਤੇ ਨਾ ਹੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੁਆਰਾ ਮਾਨਤਾ ਪ੍ਰਾਪਤ ਹੈ।

Have something to say? Post your comment

ਅਤੇ ਖੇਡ ਖਬਰਾਂ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਭਾਰਤ ਅਤੇ ਜ਼ਿੰਬਾਬਵੇ ਕੋਲ ਟੀ-20 ਸੀਰੀਜ਼ ਵਿੱਚ ਬਰਾਬਰ ਮੌਕੇ ਹਨ: ਰਜ਼ਾ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰਨਗੇ ਭਾਰਤੀ ਟੀਮ ਦੀ ਕਪਤਾਨੀ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

ਹੁਣ ਤੱਕ ਦਾ ਸਭ ਤੋਂ ਮਹਿੰਗਾ World Cup ਬਣਿਆ FIFA ਸੀਜ਼ਨ 2026, ਕਈ ਉਤਪਾਦਾਂ ਦੀ ਵਿਕਰੀ ਨੇ ਤੋੜੇ ਰਿਕਾਰਡ

IND vs ENG:

IND vs ENG: "ਵਿਰਾਟ ਨਾਲ ਬੱਲੇਬਾਜ਼ੀ ਕਰਨਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ": ਰੋਹਿਤ ਸ਼ਰਮਾ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

ਲਾਰਡਸ ਵਿਖੇ ਸੈਂਕੜਾ ਲਾ ਕੇ ਰੋਹਿਤ ਸ਼ਰਮਾ ਨੇ 'ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ' : ਰਵੀ ਸ਼ਾਸਤਰੀ

"ਵਿਰਾਟ ਪਹਿਲਾਂ ਵੀ ਮਾਸਟਰ ਸੀ ਤੇ ਹਮੇਸ਼ਾ ਰਹੇਗਾ," ਇਰਫਾਨ ਪਠਾਨ ਨੇ ਆਲੋਚਕਾਂ 'ਤੇ ਵਿੰਨ੍ਹਿਆ ਨਿਸ਼ਾਨਾ

ਰੋਹਿਤ ਸ਼ਰਮਾ ਨੇ ਤੋੜੀ ਚੁੱਪੀ, ਸੰਨਿਆਸ ਦੀਆਂ ਅਫਵਾਹਾਂ 'ਤੇ ਦਿੱਤਾ ਠੋਕਵਾਂ ਜਵਾਬ

ਰੋਹਿਤ ਸ਼ਰਮਾ ਨੇ ਤੋੜੀ ਚੁੱਪੀ, ਸੰਨਿਆਸ ਦੀਆਂ ਅਫਵਾਹਾਂ 'ਤੇ ਦਿੱਤਾ ਠੋਕਵਾਂ ਜਵਾਬ

IND vs ENG 3rd ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 3rd ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ENG vs IND: ਤੀਜੇ ਵਨਡੇ ਮੈਚ ਵਿੱਚ ਖਿਡਾਰੀਆਂ ਨੇ ਬੰਨ੍ਹੇ ਕਾਲੇ ਆਰਮਬੈਂਡ, ਮਹਾਨ ਕ੍ਰਿਕਟਰ ਨੂੰ ਦਿੱਤੀ ਸ਼ਰਧਾਂਜਲੀ

ENG vs IND: ਤੀਜੇ ਵਨਡੇ ਮੈਚ ਵਿੱਚ ਖਿਡਾਰੀਆਂ ਨੇ ਬੰਨ੍ਹੇ ਕਾਲੇ ਆਰਮਬੈਂਡ, ਮਹਾਨ ਕ੍ਰਿਕਟਰ ਨੂੰ ਦਿੱਤੀ ਸ਼ਰਧਾਂਜਲੀ