ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਪੰਜਾਬ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਪੰਜਾਬ ਦੇ ਹਰੇਕ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨਾਂ ਨੂੰ ਕਸਰਤ ਕਰਨ ਲਈ ਜਿੰਮ ਖੋਲ ਕੇ ਦੇ ਰਹੀ ਹੈ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਤੇ ਜਿਲ੍ਹਾ ਪ੍ਰਧਾਨ, ਸ਼ਹੀਦ ਭਗਤ ਸਿੰਘ ਨਗਰ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਗ੍ਰਾਮ ਪੰਚਾਇਤ ਭਾਣੇਵਾਲ (ਬਲਾਚੌਰ) ਨੂੰ ਇਕ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜੋ ਕਿ ਓਪਨ ਜਿਮ ਖਰੀਦਣ ਲਈ ਦਿੱਤੀ ਗਈ ਹੈ। ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਭਾਣੇਵਾਲ ਦੀ ਗ੍ਰਾਮ ਪੰਚਾਇਤ ਨੂੰ ਗਲੀਆਂ ਨਾਲੀਆਂ ਲਈ ਵੀ ਗਰਾਂਟ ਮਨਜੂਰ ਕੀਤੀ ਗਈ ਹੈ ਜੋ ਕਿ ਜਲਦ ਹੀ ਪੰਚਾਇਤ ਨੂੰ ਮਿਲਣ ਜਾ ਰਹੀ ਹੈ। ਪਿੰਡ ਵਾਸੀਆਂ ਨੇ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਆਮ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ, ਖਾਸ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੇ ਪਿੰਡ ਪਿੰਡ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਬਿਜਲੀ ਦੇ ਬਿਲਾਂ ਦੀ ਸਹੂਲਤ ਨੂੰ ਲੋਕਾਂ ਨੇ ਬਹੁਤ ਹੀ ਸਰਾਹਿਆ। ਮੁੱਖ ਮੰਤਰੀ ਜੀ ਦਾ ਇਹ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਜਾਵੇ।ਇਸ ਮੌਕੇ ਸੇਠੀ ਉਧਨਵਾਲ (ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ) , ਬਲਦੇਵ ਰਾਜ , ਦਵਿੰਦਰ ਸਹਿਬਾਜਪੁਰ, ਅਸ਼ਵਨੀ ਸਰਪੰਚ, ਸੋਹਨ ਲਾਲ, ਸੁਭਾਸ਼ ਚੰਦਰ ਲੰਬੜਦਾਰ, ਚਮਨ ਲਾਲ ਪੰਚ , ਹਰਮੇਸ਼ ਲਾਲ ਪੰਚ, ਬਲਰਾਜ ਪੰਚ, ਹੁਸਨ ਲਾਲ ਪੰਚ, ਕੇਸ਼ਵ ਹਕਲਾ ਪੰਚ, ਵਰਿੰਦਰ ਕੁਮਾਰ, ਸੋਨੂ,ਦੇਵਰਾਜ, ਦੇਸਰਾਜ , ਰਾਮ ਕੁਮਾਰ , ਕੇਵਲ ਕ੍ਰਿਸ਼ਨ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ।