Thursday, May 28, 2026
BREAKING
ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਸੂਬਾ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ ਜ਼ੀਰਕਪੁਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਬਿਲਡਰਾਂ ਨਾਲ ਕੀਤੀ ਵਿਚਾਰ-ਵਟਾਂਦਰਾ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਰਦੂ ਦੇ ਮਕਬੂਲ ਸ਼ਾਇਰ ਡਾ. ਬਸ਼ੀਰ ਬਦਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ ਡੇਰਾ ਬਾਬਾ ਮਲੂਕ ਦਾਸ ਜੀ ਪਿੰਡ ਜੰਡਪੁਰ ਵਿਖੇ ਸਲਾਨਾ ਬਰਸੀ ਸਮਾਗਮ ਆਰੰਭ ਚੰਨਦੀਪ ਸਿੰਘ ਨੇ ਏਸ਼ੀਆਈ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, ਜਿੱਤਿਆ ਗੋਲਡ ਕੌਣ ਹਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਉਪਰ ਭਾਜਪਾ ਨੇ ਖੇਡਿਆ ਵੱਡਾ ਦਾਅ ਅਗਲੇ 5 ਸਾਲਾਂ 'ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ 700 ਤੋਂ ਵੱਧ ਜੰਗਲੀ ਜੀਵਾਂ ਤੇ ਪੰਛੀਆਂ ਦੀ ਮੌਤ! ਮਾਹਰਾਂ ਨੇ ਐਲਾਨੀ Ecological Emergency ਧੜੰਮ ਡਿੱਗੀਆਂ Gold ਦੀਆਂ ਕੀਮਤਾਂ, ਦੋ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੇ ਭਾਅ

ਰਾਸ਼ਟਰੀ

ਭਾਜਪਾ ਵਲੋਂ ਸੂਬਾ ਪ੍ਰਧਾਨ ਬਦਲਣ ਮਗਰੋਂ ਐਕਸ਼ਨ 'ਚ ਕਾਂਗਰਸ ! ਹਾਈਕਮਾਂਡ ਨੇ ਸੱਦ ਲਏ ਪੰਜਾਬ ਦੇ ਲੀਡਰ

28 ਮਈ, 2026 05:38 PM

ਨਵੀਂ ਦਿੱਲੀ : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਪ੍ਰਧਾਨ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਪੰਜਾਬ, ਦਿੱਲੀ, ਹਰਿਆਣਾ ਅਤੇ ਤ੍ਰਿਪੁਰਾ ਵਿੱਚ ਨਵੇਂ ਸੂਬਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਪੰਜਾਬ ਭਾਜਪਾ ਦੀ ਕਮਾਨ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਗਈ ਹੈ, ਜੋ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ। ਭਾਜਪਾ ਦੇ ਇਸ ਵੱਡੇ ਜਥੇਬੰਧਕ ਫੇਰਬਦਲ ਤੋਂ ਤੁਰੰਤ ਬਾਅਦ ਕਾਂਗਰਸੀ ਖੇਮੇ ਵਿੱਚ ਵੀ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।

ਸਿਆਸੀ ਮਾਹਿਰਾਂ ਮੁਤਾਬਕ, 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿੱਖ ਭਾਈਚਾਰੇ ਅਤੇ ਪੇਂਡੂ ਵੋਟਰਾਂ ਤੱਕ ਆਪਣੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਭਾਜਪਾ ਨੇ ਸੁਨੀਲ ਜਾਖੜ ਦੀ ਜਗ੍ਹਾ ਕੇਵਲ ਸਿੰਘ ਢਿੱਲੋਂ ਦੇ ਰੂਪ ਵਿੱਚ ਇੱਕ ਸਿੱਖ ਚਿਹਰੇ 'ਤੇ ਦਾਅ ਖੇਡਿਆ ਹੈ। ਢਿੱਲੋਂ, ਜੋ ਪਹਿਲਾਂ ਕਾਂਗਰਸ ਦੇ ਦਿੱਗਜ ਨੇਤਾ ਅਤੇ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ, ਮਾਲਵਾ ਖੇਤਰ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ। ਪਾਰਟੀ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਸੂਬੇ ਦੇ ਜਥੇਬੰਧਕ ਢਾਂਚੇ ਨੂੰ ਹੋਰ ਮਜ਼ਬੂਤ ਕਰ ਸਕੇਗੀ।

ਦੂਜੇ ਪਾਸੇ, ਭਾਜਪਾ ਦੀ ਇਸ ਚਾਲ ਨੇ ਪੰਜਾਬ ਕਾਂਗਰਸ ਅੰਦਰ ਵੀ ਹਲਚਲ ਵਧਾ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਭਲਕੇ ਦਿੱਲੀ ਤਲਬ ਕਰ ਲਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਅਹਿਮ ਬੈਠਕ ਵਿੱਚ ਪੰਜਾਬ ਵਿੱਚ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੀ ਜਲਦ ਹੀ ਪੰਜਾਬ ਵਿੱਚ ਆਪਣੀ ਨਵੀਂ ਟੀਮ ਦਾ ਐਲਾਨ ਕਰ ਸਕਦੀ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

700 ਤੋਂ ਵੱਧ ਜੰਗਲੀ ਜੀਵਾਂ ਤੇ ਪੰਛੀਆਂ ਦੀ ਮੌਤ! ਮਾਹਰਾਂ ਨੇ ਐਲਾਨੀ Ecological Emergency

700 ਤੋਂ ਵੱਧ ਜੰਗਲੀ ਜੀਵਾਂ ਤੇ ਪੰਛੀਆਂ ਦੀ ਮੌਤ! ਮਾਹਰਾਂ ਨੇ ਐਲਾਨੀ Ecological Emergency

CM ਸਿਧਾਰਮਈਆ ਨੇ ਦੇ'ਤਾ ਅਸਤੀਫਾ! ਰਾਜਪਾਲ ਦੀ ਗੈਰ-ਮੌਜੂਦਗੀ 'ਚ ਦਫ਼ਤਰ ਨੂੰ ਸੌਂਪਿਆ ਪੱਤਰ

CM ਸਿਧਾਰਮਈਆ ਨੇ ਦੇ'ਤਾ ਅਸਤੀਫਾ! ਰਾਜਪਾਲ ਦੀ ਗੈਰ-ਮੌਜੂਦਗੀ 'ਚ ਦਫ਼ਤਰ ਨੂੰ ਸੌਂਪਿਆ ਪੱਤਰ

ਇਬੋਲਾ ਦਾ ਖ਼ੌਫ਼ ! ਭਾਰਤ ਦੇ ਏਅਰਪੋਰਟਾਂ 'ਤੇ Alert, ਨਿਯਮਾਂ 'ਚ ਕੀਤੀ ਸਖ਼ਤੀ

ਇਬੋਲਾ ਦਾ ਖ਼ੌਫ਼ ! ਭਾਰਤ ਦੇ ਏਅਰਪੋਰਟਾਂ 'ਤੇ Alert, ਨਿਯਮਾਂ 'ਚ ਕੀਤੀ ਸਖ਼ਤੀ

OSM ਸਿਸਟਮ ਇੱਕ ਸੁਰੱਖਿਅਤ ਅਤੇ ਮਜ਼ਬੂਤ ​​ਤਕਨਾਲੋਜੀ ਪਲੇਟਫਾਰਮ: CBSE

OSM ਸਿਸਟਮ ਇੱਕ ਸੁਰੱਖਿਅਤ ਅਤੇ ਮਜ਼ਬੂਤ ​​ਤਕਨਾਲੋਜੀ ਪਲੇਟਫਾਰਮ: CBSE

'ਸੜਕਾਂ 'ਤੇ ਨਹੀਂ ਹੋਈ ਨਮਾਜ਼, ਖੁੱਲ੍ਹੇ 'ਚ ਕੁਰਬਾਨੀ 'ਤੇ ਰਿਹਾ ਸਖ਼ਤ ਪਹਿਰਾ', ਯੂਪੀ 'ਚ ਸ਼ਾਂਤੀਪੂਰਵਕ ਮਨਾਈ ਗਈ ਬਕਰੀਦ

'ਸੜਕਾਂ 'ਤੇ ਨਹੀਂ ਹੋਈ ਨਮਾਜ਼, ਖੁੱਲ੍ਹੇ 'ਚ ਕੁਰਬਾਨੀ 'ਤੇ ਰਿਹਾ ਸਖ਼ਤ ਪਹਿਰਾ', ਯੂਪੀ 'ਚ ਸ਼ਾਂਤੀਪੂਰਵਕ ਮਨਾਈ ਗਈ ਬਕਰੀਦ

ਭਾਜਪਾ ਨੇ ਪੰਜਾਬ ਸਣੇ ਬਦਲ 'ਤੇ 4 ਸੂਬਿਆਂ ਦੇ ਪ੍ਰਧਾਨ

ਭਾਜਪਾ ਨੇ ਪੰਜਾਬ ਸਣੇ ਬਦਲ 'ਤੇ 4 ਸੂਬਿਆਂ ਦੇ ਪ੍ਰਧਾਨ

ਭਾਰਤ ਲਈ ਰਾਹਤ ਭਰੀ ਖ਼ਬਰ ! Isolate ਕੀਤੀ ਗਈ ਸ਼ੱਕੀ ਔਰਤ ਦੀ Ebola ਰਿਪੋਰਟ ਆਈ Negative

ਭਾਰਤ ਲਈ ਰਾਹਤ ਭਰੀ ਖ਼ਬਰ ! Isolate ਕੀਤੀ ਗਈ ਸ਼ੱਕੀ ਔਰਤ ਦੀ Ebola ਰਿਪੋਰਟ ਆਈ Negative

ਸਾਬਕਾ CM ਘਰ ਛਾਪੇਮਾਰੀ ਕਰਨ ਪਹੁੰਚੀ ED, ਭੜਕੇ ਸਮਰਥਕਾਂ ਨੇ ਕੀਤੀ ਪੱਥਰਬਾਜ਼ੀ

ਸਾਬਕਾ CM ਘਰ ਛਾਪੇਮਾਰੀ ਕਰਨ ਪਹੁੰਚੀ ED, ਭੜਕੇ ਸਮਰਥਕਾਂ ਨੇ ਕੀਤੀ ਪੱਥਰਬਾਜ਼ੀ

ਗਰਮੀ ਦੇ ਕਹਿਰ ਦੇਖ PM ਮੋਦੀ ਨੇ ਖੁਦ ਸੰਭਾਲਿਆ ਮੋਰਚਾ, ਦੇਸ਼ ਨੂੰ ਜਾਰੀ ਕੀਤੇ ਇਹ ਸਖ਼ਤ ਨਿਰਦੇਸ਼

ਗਰਮੀ ਦੇ ਕਹਿਰ ਦੇਖ PM ਮੋਦੀ ਨੇ ਖੁਦ ਸੰਭਾਲਿਆ ਮੋਰਚਾ, ਦੇਸ਼ ਨੂੰ ਜਾਰੀ ਕੀਤੇ ਇਹ ਸਖ਼ਤ ਨਿਰਦੇਸ਼

ਭਾਰਤ ਦੀ ਪਹਿਲੀ ਰੋਬੋਟਿਕ 'ਸਪਲੈਨੋਰੇਨਲ ਬਾਈਪਾਸ' ਸਰਜਰੀ, ਦਿੱਲੀ ਦੇ ਹਸਪਤਾਲ ਨੇ ਰਚਿਆ ਇਤਿਹਾਸ

ਭਾਰਤ ਦੀ ਪਹਿਲੀ ਰੋਬੋਟਿਕ 'ਸਪਲੈਨੋਰੇਨਲ ਬਾਈਪਾਸ' ਸਰਜਰੀ, ਦਿੱਲੀ ਦੇ ਹਸਪਤਾਲ ਨੇ ਰਚਿਆ ਇਤਿਹਾਸ