Saturday, May 02, 2026
BREAKING
ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ, 2026: ਆਧੁਨਿਕ, ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ: ਡਾ. ਰਵਜੋਤ ਸਿੰਘ ਪੰਜਾਬ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਸਟਮ ਨੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਪੰਜਾਬ ਪੁਲਿਸ ਨੂੰ ਦਿੱਤੀ ਨਵੀਂ ਤਾਕਤ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 465 ਕਰੋੜ ਰੁਪਏ ਤੋਂ ਵੱਧ ਦਾ ਇਲਾਜ; 42 ਲੱਖ ਤੋਂ ਵੱਧ ਕਾਰਡ ਜਾਰੀ ਰੋਜ਼ਾਨਾ 1100 ਤੋਂ ਵੱਧ ਬਜ਼ੁਰਗਾਂ ਵਲੋਂ ਤੀਰਥ ਅਸਥਾਨਾਂ ਦੀ ਯਾਤਰਾ ਸਦਕਾ ਮਾਨ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ ਕਾਨੂੰਨੀ ਭਾਈਚਾਰਾ ਸੰਵਿਧਾਨ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਵੇ: ਹਰਪਾਲ ਸਿੰਘ ਚੀਮਾ ਬਜ਼ੁਰਗਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡੀ ਤਰਜੀਹ : ਐੱਸ.ਐੱਮ.ਓ. ਡਾ ਸਤਵਿੰਦਰਪਾਲ ਸਿੰਘ  ਜ਼ਿਲ੍ਹੇ ਵਿੱਚ ਮਿਤੀ 09 ਮਈ 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾਂ ਅਤੇ ਸ਼ੈਸਨ ਜੱਜ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਟ੍ਰੇਡ ਸੈੱਲ ਦੇ ਪ੍ਰਧਾਨ ਸੁਭਾਸ਼ ਅੱਗਰਵਾਲ ਦੀ ਰਹਿਨੁਮਾਈ ਵਿਚ ਕਣਕ ਦੀ ਲਿਫਟਿੰਗ ਸਮੇਤ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੈਮੋਰੈਂਡਮ ਖਰੜ ਮੰਡੀ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ ਨੂੰ ਦਿੱਤਾ ਗਿਆ ਪਿੰਡ ਮਾਣਕਪੁਰ ਸ਼ਰੀਫ ਦੇ ਸਾਲਾਨਾ ਉਰਸ ਮੇਲੇ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਕੀਤਾ ਰਿਲੀਜ਼ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੇ ਵਫਾਦਾਰ ਅਤੇ ਚੰਗੇ ਅਕਸ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣਗੇ ---- ਵਿਜੇ ਸ਼ਰਮਾ ਟਿੰਕੂ

ਰਾਸ਼ਟਰੀ

ਬੰਗਾਲ ਚੋਣਾਂ : 15 ਪੋਲਿੰਗ ਸਟੇਸ਼ਨਾਂ 'ਤੇ ਚੱਲ ਰਹੀ ਮੁੜ ਵੋਟਿੰਗ ਪ੍ਰਕਿਰਿਆ, ਲੱਗੀਆਂ ਲੰਮੀਆਂ ਲਾਈਨਾਂ

02 ਮਈ, 2026 07:09 PM

ਕੋਲਕਾਤਾ : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ 15 ਪੋਲਿੰਗ ਸਟੇਸ਼ਨਾਂ 'ਤੇ ਚੱਲ ਰਹੀ ਮੁੜ ਵੋਟਿੰਗ ਪ੍ਰਕਿਰਿਆ ਦੇ ਪਹਿਲੇ 2 ਘੰਟਿਆਂ ਵਿਚ 16 ਫੀਸਦੀ ਤੋਂ ਵੱਧ ਵੋਟਰਾਂ ਨੇ ਵੋਟਿੰਗ ਕੀਤੀ। ਇਸ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ। ਮਗ੍ਰਹਾਟ ਪੱਛਮੀ ਵਿਧਾਨ ਸਭਾ ਹਲਕੇ ਦੇ 11 ਪੋਲਿੰਗ ਸਟੇਸ਼ਨਾਂ ਅਤੇ ਡਾਇਮੰਡ ਹਾਰਬਰ ਦੇ ਚਾਰ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਸ਼ਾਂਤੀਪੂਰਵਕ ਜਾਰੀ ਹੈ। ਚੋਣ ਕਮਿਸ਼ਨ ਨੇ ਚੋਣ ਗੜਬੜੀਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਇੱਕ ਦਿਨ ਪਹਿਲਾਂ ਇਸ ਹਲਕੇ ਵਿੱਚ ਦੁਬਾਰਾ ਵੋਟਿੰਗ ਦੇ ਹੁਕਮ ਦਿੱਤੇ ਸਨ। ਅਧਿਕਾਰੀ ਨੇ ਦੱਸਿਆ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।


ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੱਕ ਲਗਭਗ 16.23 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਮਗਰਾਹਾਟ ਵੈਸਟ ਵਿਚ 16.68 ਫੀਸਦੀ ਅਤੇ ਡਾਇਮੰਡ ਹਾਰਬਰ ਵਿਚ 15.83 ਫੀਸਦੀ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਹੁਣ ਤੱਕ ਵੋਟਿੰਗ ਸ਼ਾਂਤੀਪੂਰਣ ਤਰੀਕੇ ਨਾਲ ਹੋ ਰਹੀ ਹੈ ਅਤੇ ਦੋਵਾਂ ਵਿਧਾਨਸਭਾ ਹਲਕਿਆਂ ਵਿਚ ਹਿੰਸਾ ਅਤੇ ਅਸ਼ਾਂਤੀ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਦੋਵੇਂ ਹਲਤਿਆਂ ਵਿਚ ਕੇਂਦਰੀ ਬਲਾਂ ਦੀ ਢੁਕਵੀਂ ਤਾਇਨਾਤੀ ਕੀਤੀ ਜਾ ਰਹੀ ਹੈ। ਵੈੱਬਕਾਸਟਿੰਗ ਵੀ ਜਾਰੀ ਹੈ ਅਤੇ ਅਸੀਂ ਪੂਰੀ ਪ੍ਰਕਿਰਿਆ 'ਤੇ ਨਜ਼ਰ ਰੱਖ ਰਹੇ ਹਾਂ।


ਇਨ੍ਹਾਂ ਦੋਵਾਂ ਵਿਧਾਨ ਸਭਾ ਸੀਟਾਂ 'ਤੇ 29 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਵਿਧਾਨ ਸਭਾ ਹਲਕਿਆਂ ਦੇ ਚੋਣ ਅਧਿਕਾਰੀਆਂ ਅਤੇ ਨਿਰੀਖਕਾਂ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ 'ਤੇ ਦੁਬਾਰਾ ਪੋਲਿੰਗ ਦਾ ਹੁਕਮ ਦਿੱਤਾ ਗਿਆ ਹੈ। ਮਗ੍ਰਹਾਟ ਪੱਛਮੀ ਸੀਟ 'ਤੇ ਤ੍ਰਿਣਮੂਲ ਕਾਂਗਰਸ ਦੇ ਮੁਹੰਮਦ ਸਮੀਮ ਅਹਿਮਦ ਮੋਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਗੌਰ ਸੁੰਦਰ ਘੋਸ਼ ਦੇ ਵਿਰੁੱਧ ਚੋਣ ਲੜ ਰਹੇ ਹਨ, ਜਦੋਂ ਕਿ ਕਾਂਗਰਸ ਦੇ ਅਬਦੁਲ ਮਾਜਿਦ ਹਲਦਰ ਅਤੇ ਇੰਡੀਅਨ ਸੈਕੂਲਰ ਫਰੰਟ ਦੇ ਅਬਦੁਲ ਅਜ਼ੀਜ਼ ਅਲ ਹਸਨ ਵੀ ਚੋਣ ਮੈਦਾਨ ਵਿੱਚ ਹਨ। ਤ੍ਰਿਣਮੂਲ ਦੇ ਪੰਨਾ ਲਾਲ ਹਲਦਰ ਡਾਇਮੰਡ ਹਾਰਬਰ ਸੀਟ 'ਤੇ ਭਾਜਪਾ ਦੇ ਦੀਪਕ ਕੁਮਾਰ ਹਲਦਰ ਖਿਲਾਫ ਚੋਣ ਲੜ ਰਹੇ ਹਨ।


ਇਸ ਸੀਟ ਤੋਂ ਕਾਂਗਰਸ ਦੇ ਗੌਤਮ ਭੱਟਾਚਾਰੀਆ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ-ਐਮ) ਦੇ ਸਮਰ ਨਈਆ ਸਮੇਤ ਕਈ ਹੋਰ ਉਮੀਦਵਾਰ ਵੀ ਚੋਣ ਲੜ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਗਾਇਆ ਹੈ ਕਿ ਡਾਇਮੰਡ ਹਾਰਬਰ ਲੋਕ ਸਭਾ ਹਲਕੇ ਦੀਆਂ ਇਨ੍ਹਾਂ ਦੋ ਵਿਧਾਨ ਸਭਾ ਸੀਟਾਂ ਦੇ ਕੁਝ ਪੋਲਿੰਗ ਸਟੇਸ਼ਨਾਂ 'ਤੇ ਵਿਆਪਕ ਚੋਣ ਧਾਂਦਲੀ ਹੋਈ ਹੈ। ਡਾਇਮੰਡ ਹਾਰਬਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਕਰਦੇ ਹਨ। ਚੋਣ ਕਮਿਸ਼ਨ ਨੇ ਜ਼ਮੀਨੀ ਦੋਸ਼ਾਂ ਦੀ ਜਾਂਚ ਲਈ ਆਪਣੇ ਵਿਸ਼ੇਸ਼ ਨਿਗਰਾਨ ਸੁਬਰਤ ਗੁਪਤਾ ਨੂੰ ਨਿਯੁਕਤ ਕੀਤਾ ਸੀ। ਇਸ ਦੌਰਾਨ ਚੋਣ ਕਮਿਸ਼ਨ ਸ਼ਨੀਵਾਰ ਨੂੰ ਫਾਲਟਾ ਵਿਧਾਨ ਸਭਾ ਹਲਕੇ ਵਿੱਚ ਦੁਬਾਰਾ ਵੋਟਿੰਗ ਕਰਵਾਉਣ ਬਾਰੇ ਫੈਸਲਾ ਕਰੇਗਾ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਬੇਮਿਸਾਲ ਸੁਰੱਖਿਆ ਪ੍ਰਬੰਧਾਂ ਵਿਚਕਾਰ ਹੋਈਆਂ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅੰਡੇਮਾਨ 'ਚ ਬਣਿਆ ਵਰਲਡ ਰਿਕਾਰਡ, ਸਮੁੰਦਰ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ

ਅੰਡੇਮਾਨ 'ਚ ਬਣਿਆ ਵਰਲਡ ਰਿਕਾਰਡ, ਸਮੁੰਦਰ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

ਯੂਪੀ 'ਚ ਜਨਗਣਨਾ ਦਾ ਐਲਾਨ, 22 ਮਈ ਤੋਂ ਸ਼ੁਰੂ ਹੋਵੇਗਾ ਪਹਿਲਾ ਪੜਾਅ

ਯੂਪੀ 'ਚ ਜਨਗਣਨਾ ਦਾ ਐਲਾਨ, 22 ਮਈ ਤੋਂ ਸ਼ੁਰੂ ਹੋਵੇਗਾ ਪਹਿਲਾ ਪੜਾਅ

ਚੋਣ ਕਮਿਸ਼ਨ ਖੁਦ ਕਰ ਸਕਦਾ ਕਾਊਂਟਿੰਗ ਸਟਾਫ਼ ਦੀ ਚੋਣ, ਵੱਖਰੇ ਹੁਕਮਾਂ ਦੀ ਲੋੜ ਖ਼ਤਮ : ਸੁਪਰੀਮ ਕੋਰਟ

ਚੋਣ ਕਮਿਸ਼ਨ ਖੁਦ ਕਰ ਸਕਦਾ ਕਾਊਂਟਿੰਗ ਸਟਾਫ਼ ਦੀ ਚੋਣ, ਵੱਖਰੇ ਹੁਕਮਾਂ ਦੀ ਲੋੜ ਖ਼ਤਮ : ਸੁਪਰੀਮ ਕੋਰਟ

ਭਾਰਤੀ ਜਲ ਸੈਨਾ ਦੀ ਵਧੀ ਤਾਕਤ: 6ਵਾਂ ਸਵਦੇਸ਼ੀ ਜੰਗੀ ਬੇੜਾ 'ਮਹੇਂਦਰਗਿਰੀ' ਫੌਜ 'ਚ ਸ਼ਾਮਲ

ਭਾਰਤੀ ਜਲ ਸੈਨਾ ਦੀ ਵਧੀ ਤਾਕਤ: 6ਵਾਂ ਸਵਦੇਸ਼ੀ ਜੰਗੀ ਬੇੜਾ 'ਮਹੇਂਦਰਗਿਰੀ' ਫੌਜ 'ਚ ਸ਼ਾਮਲ

ਈਰਾਨ ਤੋਂ ਵਾਪਸੀ ਵੇਲੇ ਕਿਊਬਾ ਨਾਲ ਨਜਿੱਠ ਲਵੇਗੀ US ਨੇਵੀ! ਟਰੰਪ ਨੇ ਕੱਸਿਆ ਤੰਜ

ਈਰਾਨ ਤੋਂ ਵਾਪਸੀ ਵੇਲੇ ਕਿਊਬਾ ਨਾਲ ਨਜਿੱਠ ਲਵੇਗੀ US ਨੇਵੀ! ਟਰੰਪ ਨੇ ਕੱਸਿਆ ਤੰਜ

ਭਾਰਤ-ਬੰਗਲਾਦੇਸ਼ ਵਿਚਕਾਰ ਵੀਜ਼ਾ ਸੇਵਾਵਾਂ ਮੁੜ ਪੂਰੀ ਤਰ੍ਹਾਂ ਹੋਣਗੀਆਂ ਬਹਾਲ; ਸਬੰਧਾਂ ਨੂੰ ਸੁਧਾਰਨ ਲਈ ਵੱਡੀ ਪਹਿਲ

ਭਾਰਤ-ਬੰਗਲਾਦੇਸ਼ ਵਿਚਕਾਰ ਵੀਜ਼ਾ ਸੇਵਾਵਾਂ ਮੁੜ ਪੂਰੀ ਤਰ੍ਹਾਂ ਹੋਣਗੀਆਂ ਬਹਾਲ; ਸਬੰਧਾਂ ਨੂੰ ਸੁਧਾਰਨ ਲਈ ਵੱਡੀ ਪਹਿਲ

ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੀ ਸੰਭਾਲੀ ਕਮਾਨ

ਲੈਫਟੀਨੈਂਟ ਜਨਰਲ ਬਲਬੀਰ ਸਿੰਘ ਨੇ ਫ਼ੌਜ ਦੀ ਰਣਨੀਤਕ ਚਿਨਾਰ ਕੋਰ ਦੀ ਸੰਭਾਲੀ ਕਮਾਨ

ਦਵਾਈ ਫੈਕਟਰੀ 'ਚ ਹੋਇਆ ਧਮਾਕਾ, 6 ਲੋਕ ਝੁਲਸੇ

ਦਵਾਈ ਫੈਕਟਰੀ 'ਚ ਹੋਇਆ ਧਮਾਕਾ, 6 ਲੋਕ ਝੁਲਸੇ

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ 'ਤੇ ਰਾਹੁਲ ਦਾ ਹਮਲਾ, 'ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ'

ਕਮਰਸ਼ੀਅਲ ਗੈਸ ਸਿਲੰਡਰ ਮਹਿੰਗਾ ਹੋਣ 'ਤੇ ਰਾਹੁਲ ਦਾ ਹਮਲਾ, 'ਚੋਣ ਰਾਹਤ ਖ਼ਤਮ, ਹੁਣ ਮਹਿੰਗਾਈ ਦੀ ਮਾਰ'