Sunday, March 01, 2026
BREAKING
ਖਾਮੇਨੇਈ ਦੀ ਮੌਤ ਦਾ ਸੋਗ ! ਭਾਰਤ 'ਚ ਈਰਾਨੀ ਦੂਤਘਰ ਨੇ ਝੁਕਾ ਦਿੱਤਾ ਰਾਸ਼ਟਰੀ ਝੰਡਾ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਚੱਲ ਰਹੀ ਹਾਲੀਡੇ ਸਪੈਸ਼ਲ ਟਰੇਨ ਬੰਦ ਖਾਮੇਨੇਈ ਦੀ ਮੌਤ 'ਤੇ ਜੰਮੂ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ! CM ਅਬਦੁੱਲਾ ਨੇ ਕੀਤੀ ਸ਼ਾਂਤੀ ਦੀ ਅਪੀਲ ਅੱਜ ਤੋਂ ਬਿਨਾਂ SIM ਨਹੀਂ ਚੱਲੇਗਾ Whatsapp ! ਜਾਣੋ ਕੀ ਹੈ 'ਸਿਮ ਬਾਈਡਿੰਗ' ਨਿਯਮ ਓਮਾਨ ਨੇੜੇ ਸਮੁੰਦਰੀ ਖੇਤਰ 'ਚ ਤੇਲ ਟੈਂਕਰ 'ਤੇ ਹਮਲਾ, ਜ਼ਖਮੀਆਂ 'ਚ ਭਾਰਤੀ ਨਾਗਰਿਕ ਸ਼ਾਮਲ ਵੈਨਕੂਵਰ ਦੇ ਡੇਵਿਡ ਲੈਮ ਪਾਰਕ 'ਚ ਇਰਾਨੀਆਂ ਦਾ ਵੱਡਾ ਇਕੱਠ ਵੱਡੀ ਖ਼ਬਰ : ਈਰਾਨ 'ਚ ਸਕੂਲ 'ਤੇ ਹੋਏ ਹਮਲੇ 'ਚ ਵਿਦਿਆਰਥਣਾਂ ਸਣੇ 148 ਦੀ ਮੌਤ ਕੰਗਨਾ ਰਣੌਤ ਨੇ 'ਬੈਨ-ਬਾਇਕਾਟ' ਕਲਚਰ 'ਤੇ ਤੋੜੀ ਚੁੱਪ; ਕਿਹਾ- ਫਿਲਮਾਂ ਨੂੰ ਰੱਦ ਕਰਨਾ ਗਲਤ, ਸਮਾਜ 'ਚ ਸੰਵਾਦ ਹੋਣਾ ਜ਼ਰੂਰੀ ਸਲਮਾਨ ਖ਼ਾਨ ਦੀ ਅਸਲੀ ਦੋਸਤੀ ! ਆਪਣੇ ਨਿੱਜੀ ਘੋੜੇ ਨਾਲ ਸ਼ੂਟ ਕੀਤਾ ਰੋਮਾਂਟਿਕ ਗਾਣਾ 'ਮੈਂ ਹੂੰ' ਪ੍ਰਾਗ ਸ਼ਤਰੰਜ ਫੈਸਟੀਵਲ: ਗੁਕੇਸ਼ ਨੂੰ ਮਿਲੀ ਹਾਰ; ਅਰਵਿੰਦ ਨੇ ਮੈਚ ਡਰਾਅ ਖੇਡਿਆ

ਪੰਜਾਬ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ, ਜਾਣੋ ਸਦਨ ਅੰਦਰ ਕੀ-ਕੀ ਹੋਇਆ

14 ਜੁਲਾਈ, 2025 04:27 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਇਕ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਦੀ ਕਾਰਵਾਈ ਦੌਰਾਨ ਪੰਜਾਬ 'ਚ ਹੜ੍ਹਾਂ ਦੇ ਖ਼ਤਰੇ ਨੂੰ ਰੋਕਣ ਲਈ ਧਿਆਨ ਦਿਵਾਊ ਮਤਾ ਲਿਆਂਦਾ ਗਿਆ ਅਤੇ ਇਸ 'ਤੇ ਵਿਚਾਰ-ਚਰਚਾ ਕੀਤੀ ਗਈ।

ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਭਾਜਪਾ, ਬਸਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਇਕ ਘੰਟੇ ਲਈ ਆਪਣੇ ਚੈਂਬਰ 'ਚ ਬੁਲਾਇਆ ਗਿਆ ਹੈ।

ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੰਸੋਧਨ ਬਿੱਲ-2025 ਪਾਸ
ਸਦਨ 'ਚ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੰਸੋਧਨ ਬਿੱਲ-2025 ਨੂੰ ਪਾਸ ਕਰ ਦਿੱਤਾ ਗਿਆ। ਇਸ ਬਿੱਲ ਨੂੰ ਵਿੱਤ ਮੰਤਰੀ ਵਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਬਿੱਲ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।

12 ਵਜੇ ਵਾਲੇ ਬਿਆਨ ਦੀ ਨਿੰਦਾ
ਸਦਨ 'ਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ 12 ਵਜੇ ਵਾਲੇ ਬਿਆਨ ਦੀ ਨਿੰਦਾ ਕੀਤੀ। ਇਸ 'ਚ ਮੁੱਖ ਮੰਤਰੀ ਮਾਨ ਦੇ ਇਕ ਸਵਾਲ ਦੇ ਜਵਾਬ 'ਚ ਬਾਜਵਾ ਨੇ ਕਿਹਾ ਸੀ ਕਿ 12 ਤੁਹਾਡੇ ਵੱਜੇ ਹੋਣਗੇ, ਸਾਡੇ ਨਹੀਂ ਵੱਜੇ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਚੁੱਕਿਆ ਬਰਸਾਤ ਦੇ ਪਾਣੀ ਦਾ ਮੁੱਦਾ
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ 'ਚ ਬਰਸਾਤ ਦਾ ਇਕੱਠਾ ਹੋਇਆ ਪਾਣੀ ਲੈਣ ਨੂੰ ਗੁਆਂਢੀ ਸੂਬੇ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ, ਹਿਮਾਚਲ ਅਤੇ ਪੰਚਕੂਲਾ 'ਚ ਮੀਂਹ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਜ਼ੀਰਕਪੁਰ ਡੁੱਬਦਾ ਹੈ। ਗਰਮੀ 'ਚ ਅਸੀਂ ਪਾਣੀ ਦੀ ਕਮੀ ਨਾਲ ਮਰਦੇ ਹਾਂ, ਜਦੋਂ ਕਿ ਬਰਸਾਤਾਂ 'ਚ ਹੜ੍ਹ ਕਾਰਨ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦਾ ਪਾਣੀ ਲੈਣ ਲਈ ਰਾਜਸਥਾਨ ਅਤੇ ਹਰਿਆਣਾ ਸਣੇ ਬਾਕੀ ਸੂਬੇ ਤਿਆਰ ਨਹੀਂ ਹੁੰਦੇ ਹਨ ਅਤੇ ਡੁੱਬਣ ਲਈ ਅਸੀਂ ਇਕੱਲੇ ਹਾਂ।

ਹੜ੍ਹਾਂ ਦੇ ਖ਼ਤਰੇ ਬਾਰੇ ਜਲ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਬਿਆਨ
ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਤਕ ਸੂਬੇ ਵਿਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ। ਅੱਜ ਦੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚ ਹਿਮਾਚਲ ਪ੍ਰਦੇਸ਼ ਵਿਚ ਪੈ ਰਹੀ ਬਰਸਾਤ ਕਾਰਨ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਹੋਰ ਪਾਸੇ ਕਾਫ਼ੀ ਬਰਸਾਤਾਂ ਹੋ ਰਹੀਆਂ ਹਨ, ਪਰ ਡੈਮਾਂ ਦੀ ਸਮਰੱਥਾ ਮੁਤਾਬਕ ਕਿਸੇ ਕਿਸਮ ਦੇ ਡਰ ਜਾਂ ਖ਼ਤਰੇ ਵਾਲੀ ਗੱਲ ਨਹੀਂ ਹੈ। ਇਸ ਵੇਲੇ ਜਲ ਭੰਡਾਰ 2024 ਦੇ ਬਰਾਬਰ ਹੀ ਚੱਲ ਰਿਹਾ ਹੈ। ਹੜ੍ਹਾਂ ਦੀ ਸਥਿਤੀ ਅੱਜ ਦੇ ਦਿਨ ਪੂਰੀ ਤਰ੍ਹਾਂ ਕਾਬੂ ਵਿਚ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਮਾਇਆ ਗਾਰਡਨ  ਵਿਖੇ ਦਸਵੀਂ ਪ੍ਰਭਾਤ  ਫੇਰੀ ਪੁੱਜੀ, ਭਗਤਾਂ ਨੇ ਰੰਗਾਂ ਅਤੇ ਫੁੱਲਾਂ ਦੇ ਨਾਲ  ਕੀਤਾ ਸਵਾਗਤ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ 'ਕਲੀਨ ਚਿੱਟ' 'ਤੇ ਦਿੱਤੀ ਵਧਾਈ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ, ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਮੁਹੱਲਾ ਕੋਕੋ ਮਾਜਰੀ ‘ਚ ਮੁੱਖ ਮੰਤਰੀ ਸਿਹਤ ਯੋਜਨਾ ਦੀ  ਰਜਿਸਟ੍ਰੇਸ਼ਨ ਦੀ ਕਰਵਾਈ ਸ਼ੁਰੂਆਤ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਬੇਇਜ਼ਤੀ ਕਰਨ ਆਏ ਸਨ : ਬਿੱਟੂ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਅਕਾਲੀ ਦਲ ਨੇ ਰਾਮਪੂਰਾ ਫੂਲ ਤੋਂ ਐਲਾਨਿਆ ਉਮੀਦਵਾਰ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਹਰ ਪਿੰਡ, ਹਰ ਵਾਰਡ ‘ਚ ਆਭਾ ਅਕਾਊਂਟ ਦੀ ਪੂਰੀ ਕਵਰੇਜ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਪੀਲ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਵਰਿੰਦਰ ਜੈਨ ਦੀ ਬਰਸੀ 'ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ 19 ਕੰਪਿਊਟਰ ਅਤੇ 2 ਟੱਚ ਪੈਨਲ ਦਿੱਤੇ ਗਏ...