Monday, March 02, 2026
BREAKING
ਵਲਾਦੀਮੀਰ ਪੁਤਿਨ ਨੇ ਖਮੇਨੀ ਦੀ ਮੌਤ ਨੂੰ ਕਿਹਾ ‘ਸਾਜ਼ਿਸ਼ੀ ਕਤਲ’, ਪੱਛਮੀ ਕਾਰਵਾਈ ਨੂੰ ਦੱਸਿਆ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅਲੀਰੇਜ਼ਾ ਅਰਾਫ਼ੀ ਨੂੰ ਮਿਲੀ ਈਰਾਨ ਦੀ ਕਮਾਨ, ਕੌਂਸਲ ਨੇ ਬਣਾਇਆ ਸੁਪਰੀਮ ਲੀਡਰ ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ ਜੰਤਰ-ਮੰਤਰ ਰੈਲੀ ‘ਚ ਅਰਵਿੰਦ ਕੇਜਰੀਵਾਲ ਦਾ ਭਾਜਪਾ ਉੱਤੇ ਤਿੱਖਾ ਹਮਲਾ, ਆਪ ਨੇ ਦਿਖਾਈ ਤਾਕਤ ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਪੰਜਾਬ

ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਪ੍ਰਸ਼ਾਸਨ ਨੇ ਜਾਰੀ ਕੀਤੀ ਸੂਚੀ, 24 ਘੰਟੇ ਅਲਰਟ ਰਹਿਣ ਦੀ ਹਦਾਇਤ

23 ਜੂਨ, 2025 05:22 PM

ਅੰਮ੍ਰਿਤਸਰ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲਾ ਪ੍ਰਸ਼ਾਸਨ ਨੇ ਹੜ੍ਹ ਰੋਕਥਾਮ ਲਈ ਮੁੱਢਲੇ ਪ੍ਰਬੰਧ ਕੀਤੇ ਹਨ। ਇਸ ਸੰਦਰਭ ਵਿਚ ਜਿੱਥੇ ਜ਼ਿਲਾ ਪ੍ਰਸ਼ਾਸਨ ਨੇ 16 ਜੂਨ ਤੋਂ 24 ਘੰਟੇ ਕੰਮ ਕਰਨ ਵਾਲਾ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਹੈ, ਉੱਥੇ ਉਨ੍ਹਾਂ 55 ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਜੋ ਅਜਨਾਲਾ ਦੇ ਰਾਵੀ ਦਰਿਆ, ਲੋਪੋਕੇ ਅਤੇ ਬਿਆਸ ਦਰਿਆ ਨਾਲ ਲੱਗਦੇ ਹਨ। ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਵਿਚ ਕੋਈ ਹੜ੍ਹ ਨਹੀਂ ਆਇਆ ਹੈ ਪਰ ਰਾਵੀ ਅਤੇ ਬਿਆਸ ਦਰਿਆ ਵਿਚ ਜ਼ਿਆਦਾ ਪਾਣੀ ਹੋਣ ਕਾਰਨ ਕਈ ਪਿੰਡਾਂ ਦੀ ਸੈਂਕੜੇ ਏਕੜ ਫਸਲ ਜ਼ਰੂਰ ਤਬਾਹ ਹੁੰਦੀ ਰਹੀ ਹੈ। ਇਸ ਲਈ ਜ਼ਿਲਾ ਕੁਲੈਕਟਰ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੜ੍ਹ ਤੋਂ ਬਚਾਅ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਹੜ੍ਹਾਂ ਤੋਂ ਬਚਾਅ ਲਈ ਜ਼ਰੂਰੀ ਪ੍ਰਬੰਧ ਜਿਵੇਂ ਕਿ ਦਵਾਈਆਂ, ਪਸ਼ੂਆਂ ਦਾ ਚਾਰਾ, ਖਾਣ-ਪੀਣ ਦੀਆਂ ਵਸਤੂਆਂ, ਕਿਸ਼ਤੀਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਦਕਿ ਡੀ. ਸੀ. ਨੇ ਖੁਦ ਰਾਵੀ ਦਰਿਆ ਦੇ ਸੰਵੇਦਨਸ਼ੀਲ ਇਲਾਕਿਆਂ ਦਾ ਨਿਰੀਖਣ ਕੀਤਾ ਹੈ ਅਤੇ ਇਸ ਮਾਮਲੇ ਵਿਚ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ।

ਤਹਿਸੀਲ ਅਜਨਾਲਾ ਦੇ 34 ਪਿੰਡ ਸੰਵੇਦਨਸ਼ੀਲ
ਭਾਵੇਂ ਜ਼ਿਲੇ ਦੇ ਕੁੱਲ 55 ਪਿੰਡ ਹੜ੍ਹ ਪ੍ਰਭਾਵਿਤ ਸੰਵੇਦਨਸ਼ੀਲ ਹਨ, ਇਨ੍ਹਾਂ ਵਿਚ ਤਹਿਸੀਲ ਅਜਨਾਲਾ ਵਿਚ ਰਾਵੀ ਦਰਿਆ ਨਾਲ ਲੱਗਦੇ ਪਿੰਡ ਨੰਗਲ ਸੋਹਲ, ਗਗਰ, ਦੂਜੋਵਾਲ, ਬਲ ਲੰਬੇ ਦਰਿਆ, ਲੱਖੂਵਾਲ ਰਮਦਾਸ, ਕੋਟਲੀ ਜਮੀਤ ਸਿੰਘ, ਦੂਰੀਆ, ਕਲੋ ਮਾਹਲ, ਲੰਗੋ ਮਾਹਲ, ਗੱਗੋ ਮਾਹਲ, ਹਰੜਕਲਾ, ਕੋਟਲੀ ਅੰਬ, ਚੱਕ ਔਲ, ਵੰਝਾਵਾਲਾ, ਜੱਸੜ, ਲੱਖੂਵਾਲ ਅਜਨਾਲਾ, ਤਲਵੰਡੀ ਰਾਏਦਾਦ, ਫਤਿਹ ਵਾਲਵੜਾ, ਇਬਰਾਹੀਮਪੁਰਾ, ਭੂਰੋਗਿਲ, ਦਿਆਲਪੁਰਾ, ਕਿਆਮਪੁਰਾ, ਅਬੂਸੇਬ, ਕੁਰਾਲੀਆ, ਸ਼ਹਿਜ਼ਾਦਾ, ਨਿਸੋਕੇ, ਘੋਨੇਵਾਲ, ਸਿੰਘੋਕੇ, ਪੰਜਗਰਾਈ ਵਾਹਲਾ, ਤੰਗਾਈ, ਦਰਿਆ ਮੂਸਾ, ਮਲਕਪੁਰ, ਚਾਹੜਪੁਰਾ, ਸੈਦਪੂਰ ਖੂਰਦ ਦੇ ਨਾਮ ਸ਼ਾਮਿਲ ਹਨ।

ਬਾਬਾ ਬਕਾਲਾ ਬਿਆਸ ਦਰਿਆ ਨਾਲ ਲੱਗਦੇ ਪਿੰਡ
ਬਾਬਾ ਬਕਾਲਾ ਦੇ ਛੇ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿਚ ਸ਼ੇਰੋਂ ਬਾਘਾ, ਸ਼ੇਰੋਂ ਨਿਗਾਹ, ਜੋਧੇ, ਡੇਰਾ ਬਾਬਾ ਜੈਮਲ ਸਿੰਘ, ਬਲਸਰਾਂ, ਵੜੈਚ, ਰਾਜੀਵਾਲੀ ਮਿਆਣੀ, ਬੁੱਢਾਥੇਹ, ਵਜ਼ੀਰ ਭੁੱਲਰ, ਕੋਟ ਮਹਿਤਾਬ ਦੇ ਨਾਮ ਸ਼ਾਮਲ ਹਨ।

ਤਹਿਸੀਲ ਲੋਪੋਕੇ ਦੇ ਪਿੰਡ
ਜ਼ਿਲੇ ਦੀ ਤਹਿਸੀਲ ਲੋਪੋਕੇ ਵਿਚ ਢੰਡਾਲ, ਪੰਜੂ ਕਲਾਲ, ਮਿਆਦੀ ਖੁਰਦ, ਖੁਸ਼ਪੁਰਾ, ਬਲੋਟ, ਨੇਪਾਲ, ਮਿਆਦੀ ਕਲਾਂ, ਚੱਕ ਫਤਿਹ ਖਾਂ, ਕੱਕੜ, ਰਾਣੀਆਂ ਅਤੇ ਮੰਡਿਆਲਵਾਲਾ ਦੇ ਨਾਮ ਸ਼ਾਮਲ ਹਨ।

ਖੰਡਰ ਇਮਾਰਤਾਂ ਨੂੰ ਟ੍ਰੇਸ ਕਰਨ ਦੇ ਨਿਰਦੇਸ਼
ਵਾਲਡ ਸਿਟੀ ਦੇ ਅੰਦਰ ਕਈ ਪੁਰਾਣੇ ਬਾਜ਼ਾਰਾਂ ਵਿਚ ਦਰਜਨਾਂ ਦੀ ਸੰਖਿਆ ’ਚ ਅਜਿਹੀ ਖੰਡਰ ਇਮਾਰਤਾਂ ਹਨ ਜੋ 1947 ਤੋਂ ਪਹਿਲਾਂ ਦੀਆਂ ਬਣੀਆਂ ਹਨ ਪਰ ਅਦਾਲਤੀ ਕੇਸਾਂ ਅਤੇ ਹੋਰ ਕਾਰਨਾਂ ਕਰਕੇ ਲੋਕ ਨਾ ਤਾਂ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰ ਰਹੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਦੁਬਾਰਾ ਬਣਾ ਰਹੇ ਹਨ, ਜਿਸ ਕਾਰਨ ਹਰ ਸਾਲ ਬਰਸਾਤ ਦੇ ਮੌਸਮ ਵਿਚ ਕੋਈ ਨਾ ਕੋਈ ਖੰਡਰ ਇਮਾਰਤ ਡਿੱਗ ਜਾਂਦੀ ਹੈ ਅਤੇ ਜਾਨੀ ਨੁਕਸਾਨ ਹੁੰਦਾ ਹੈ। ਇਸ ਵਾਰ ਵੀ ਜ਼ਿਲਾ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਨੂੰ ਮਹਾਂਨਗਰ ਦੀਆਂ ਉਨ੍ਹਾਂ ਖੰਡਰ ਇਮਾਰਤਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਪੰਚਾਂ ਅਤੇ ਸਰਪੰਚਾਂ ਨਾਲ ਸਿੱਧਾ ਤਾਲਮੇਲ ਰੱਖਣ ਦੇ ਹੁਕਮ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨਾਲ ਤਾਲਮੇਲ ਰੱਖਣ ਲਈ ਡੀ. ਸੀ. ਵਲੋਂ ਸਬੰਧਤ ਖੇਤਰਾਂ ਦੇ ਐੱਸ. ਡੀ. ਐੱਮ., ਥਾਣਾ ਮੁਖੀ, ਤਹਿਸੀਲਦਾਰ ਅਤੇ ਪਟਵਾਰੀਆਂ ਨੂੰ ਸਿੱਧਾ ਸੰਪਰਕ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ ਕਿਉਂਕਿ ਜਦੋਂ ਵੀ ਦਰਿਆ ਦਾ ਪਾਣੀ ਉੱਪਰ ਵੱਲ ਵਧਦਾ ਹੈ ਤਾਂ ਸੰਵੇਦਨਸ਼ੀਲ ਪਿੰਡਾਂ ਵਿਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਸ਼ੁਰੂਆਤੀ ਸੂਚਨਾਂ ’ਤੇ ਹੀ ਰੈਸਕਊ ਆਪ੍ਰੇਸ਼ਨ ਚਲਾਇਆ ਜਾਵੇ ਤਾਂ ਪੂਰਾ ਬਚਾਅ ਸੰਭਵ ਰਹਿੰਦਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ