Tuesday, June 30, 2026
BREAKING
ਯਮੁਨਾਨਗਰ ਵਿੱਚ 'ਵਾਰਤਾਲਾਪ' ਵਰਕਸ਼ਾਪ ਦਾ ਆਯੋਜਨ; ਭਲਾਈ ਸਕੀਮਾਂ ਅਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਹੋਈ ਵਿਸਤ੍ਰਿਤ ਚਰਚਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਬਣ ਕੇ ਉੱਭਰੇਗਾ ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਸ਼ਟਰੀ ਪਲਸ ਪੋਲੀਓ ਕੰਪੇਨ : ਸਿਹਤ ਵਿਭਾਗ ਨੇ ਕੁੱਲ 56,457 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 100 ਫੀਸਦੀ ਤੋਂ ਵੱਧ ਟੀਚਾ ਸਫਲਤਾਪੂਰਵਕ ਕੀਤਾ ਹਾਸਿਲ 1 ਜੁਲਾਈ ਤੋਂ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ: ਡਿਪਟੀ ਕਮਿਸ਼ਨਰ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਦਾ ਭਰੋਸਾ ਪਾਕਿਸਤਾਨ 'ਚ ਢਾਹਿਆ ਗਿਆ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ; ਸਿੱਖ ਭਾਈਚਾਰੇ 'ਚ ਭਾਰੀ ਰੋਸ ਕੇਤਨ ਕਤਲਕਾਂਡ 'ਚ ਨਵਾਂ ਮੋੜ, ਸੀਆ ਦੇ ਵਕੀਲ ਨੇ ਭਰਾ ਸਾਹਿਲ ਨੂੰ ਭੇਜਿਆ 10 ਕਰੋੜ ਦਾ ਨੋਟਿਸ "ਮੈਂ ਅਮਰੀਕਾ ਵਿਰੋਧੀ ਨਹੀਂ, ਪਰ ਝੁਕਾਂਗੀ ਵੀ ਨਹੀਂ" : ਪੀ. ਐੱਮ. ਮੇਲੋਨੀ ਦਾ ਕਰਾਰਾ ਜਵਾਬ

ਪੰਜਾਬ

ਪੰਜਾਬ 'ਚ ਮਾਣ ਵਾਲੀ ਗੱਲ, ਪਹਿਲੀ ਵਾਰ ਓਮਾਨ ਪੁੱਜੀ ਹੁਸ਼ਿਆਰਪੁਰ ਦੀ ਲੀਚੀ

30 ਜੂਨ, 2026 05:27 PM

ਚੰਡੀਗੜ੍ਹ : ਹੁਸ਼ਿਆਰਪੁਰ ਜ਼ਿਲ੍ਹੇ 'ਚ ਪਹਿਲੀ ਵਾਰ 500 ਕਿੱਲੋਗ੍ਰਾਮ ਤਾਜ਼ਾ ਲੀਚੀ ਦੀ ਖ਼ੇਪ ਓਮਾਨ ਨਿਰਯਾਤ ਕੀਤੀ ਗਈ ਹੈ। ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਦੇ ਸਹਿਯੋਗ ਨਾਲ ਕੀਤਾ ਗਿਆ ਹੋਇਆ ਇਹ ਨਿਰਯਾਤ ਸੂਬੇ ਦੇ ਕਿਸੇ ਸਹਿਕਾਰੀ ਕਮੇਟੀ ਵਲੋਂ ਵਿਦੇਸ਼ ਭੇਜੀ ਗਈ ਪਹਿਲੀ ਤਾਜ਼ਾ ਖੇਤੀ ਉਪਜ ਦੀ ਖ਼ੇਪ ਵੀ ਹੈ। ਏਪੀਡਾ ਦੇ ਮੁਤਾਬਕ ਇਹ ਨਿਰਯਾਤ ਉੱਨਤੀ ਐਗਰੀ ਅਲਾਈਡ ਕੋ-ਆਪਰੇਟਿਵ ਸੁਸਾਇਟੀ ਰਾਹੀਂ ਸੰਭਵ ਹੋਇਆ ਹੈ। ਅਥਾਰਟੀ ਨੇ ਨਾ ਸਿਰਫ਼ ਸੁਸਾਇਟੀ ਨੂੰ ਵਿਦੇਸ਼ੀ ਖਰੀਦਦਾਰਾਂ ਨਾਲ ਜੋੜਿਆ, ਸਗੋਂ ਖੇਤਾਂ ਤੋਂ ਲੈ ਕੇ ਓਮਾਨ ਤੱਕ ਦੀ ਪੂਰੀ ਨਿਰਯਾਤ ਪ੍ਰਕਿਰਿਆ ਵਿੱਚ ਤਕਨੀਕੀ ਸਹਿਯੋਗ ਵੀ ਪ੍ਰਦਾਨ ਕੀਤਾ।

ਅੰਤਰਰਾਸ਼ਟਰੀ ਗੁਣਵੱਤਾ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਲੀਚੀ ਦੀ ਪੈਕਿੰਗ ਐੱਮ/ਐੱਸ ਸੁਪਰ ਪਲਮ ਦੇ ਸਹਿਯੋਗ ਨਾਲ ਐੱਮ. ਏ. ਪੀ. ਬੈਗਾਂ 'ਚੋਂ ਇਕ 'ਚੋਂ 5 ਕਿੱਲੋਗ੍ਰਾਮ ਦੀ ਸਮਰੱਥਾ 'ਚ ਕੀਤੀ ਗਈ ਤਾਂ ਜੋ ਟਰਾਂਸਪੋਰਟ ਦੌਰਾਨ ਫਲ ਦੀ ਤਾਜ਼ਗੀ ਅਤੇ ਗੁਣਵੱਤਾ ਬਣੀ ਰਹੇ। ਓਮਾਨ ਪਹੁੰਚਣ ਤੋਂ ਬਾਅਦ ਇਸ ਲੀਚੀ ਦੀ ਵਿਕਰੀ ਪ੍ਰਮੁੱਖ ਰਿਟੇਲ ਗਰੁੱਪ 'ਲੁਲੂ ਗਰੁੱਪ' ਰਾਹੀਂ ਕੀਤੀ ਜਾਵੇਗੀ। ਏਪੀਡਾ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਲੀਚੀ ਨੂੰ ਅੰਤਰਰਾਸ਼ਟਰੀ ਬਾਜ਼ਾਰ ਤੱਕ ਪੁੱਜਣ 'ਚ ਮਦਦ ਮਿਲੇਗੀ।

ਅਥਾਰਟੀ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਦੇ 'ਸਹਿਕਾਰ ਸੇ ਸਮ੍ਰਿਧੀ' ਅਭਿਆਨ ਦੇ ਅਨੁਕੂਲ ਹੈ, ਜਿਸ ਦਾ ਮਕਸਦ ਸਹਿਕਾਰੀ ਸਭਾਵਾਂ ਨੂੰ ਵਿਸ਼ਵ ਮੰਡੀਆਂ ਨਾਲ ਜੋੜਨਾ ਹੈ। ਏਪੀਡਾ ਦੇ ਉੱਤਰੀ ਭਾਰਤ ਦੇ ਖੇਤਰੀ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਹਿਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭਾਰਤੀ ਫਲਾਂ ਦੀ ਪਛਾਣ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਏਪੀਡਾ ਦੇ ਖੇਤਰੀ ਦਫ਼ਤਰ ਦੇ ਖੁੱਲ੍ਹਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਨਿਰਯਾਤਕਾਂ ਨੂੰ ਬਾਜ਼ਾਰ ਨਾਲ ਜੁੜਨ ਅਤੇ ਤਕਨੀਕੀ ਸਹਾਇਤਾ ਪ੍ਰਾਪਤ ਕਰਨ ਵਿੱਚ ਵੱਡੀ ਸਹੂਲਤ ਮਿਲੇਗੀ। ਅਧਿਕਾਰੀਆਂ ਅਨੁਸਾਰ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਲੀਚੀ ਲਈ ਹੋਰ ਵੀ ਵਿਸ਼ਵ ਪੱਧਰੀ ਰਾਹ ਖੁੱਲ੍ਹਣਗੇ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ 3,524 ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਏ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇਗਾ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕੂਮੈਂਟਰੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਬਣ ਕੇ ਉੱਭਰੇਗਾ ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਬਣ ਕੇ ਉੱਭਰੇਗਾ ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਸ਼ਟਰੀ ਪਲਸ ਪੋਲੀਓ ਕੰਪੇਨ : ਸਿਹਤ ਵਿਭਾਗ ਨੇ ਕੁੱਲ 56,457 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 100 ਫੀਸਦੀ ਤੋਂ ਵੱਧ ਟੀਚਾ ਸਫਲਤਾਪੂਰਵਕ ਕੀਤਾ ਹਾਸਿਲ

ਰਾਸ਼ਟਰੀ ਪਲਸ ਪੋਲੀਓ ਕੰਪੇਨ : ਸਿਹਤ ਵਿਭਾਗ ਨੇ ਕੁੱਲ 56,457 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 100 ਫੀਸਦੀ ਤੋਂ ਵੱਧ ਟੀਚਾ ਸਫਲਤਾਪੂਰਵਕ ਕੀਤਾ ਹਾਸਿਲ

1 ਜੁਲਾਈ ਤੋਂ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ: ਡਿਪਟੀ ਕਮਿਸ਼ਨਰ

1 ਜੁਲਾਈ ਤੋਂ ਜ਼ਿਲ੍ਹੇ ਦੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ: ਡਿਪਟੀ ਕਮਿਸ਼ਨਰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਦਾ ਭਰੋਸਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਪੱਕੇ ਹੱਲ ਦਾ ਭਰੋਸਾ

ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ

ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ

ਪੰਜਾਬ ਨੂੰ ਅੱਜ ਮਿਲੇਗਾ ਨਵਾਂ DGP!, UPSC ਦੀ ਬੈਠਕ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਪੰਜਾਬ ਨੂੰ ਅੱਜ ਮਿਲੇਗਾ ਨਵਾਂ DGP!, UPSC ਦੀ ਬੈਠਕ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਮੁਲਜ਼ਮ ਦੀ ਗੈਰ-ਕਾਨੂੰਨੀ ਇਮਾਰਤ 'ਤੇ ਚੱਲਿਆ ਬੁਲਡੋਜ਼ਰ

ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਮੁਲਜ਼ਮ ਦੀ ਗੈਰ-ਕਾਨੂੰਨੀ ਇਮਾਰਤ 'ਤੇ ਚੱਲਿਆ ਬੁਲਡੋਜ਼ਰ

ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਫੁੱਟਿਆ, ਸ੍ਰੀ ਮੁਕਤਸਰ ਸਾਹਿਬ ਵਿਖੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ

ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਫੁੱਟਿਆ, ਸ੍ਰੀ ਮੁਕਤਸਰ ਸਾਹਿਬ ਵਿਖੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ