Wednesday, August 19, 2026
BREAKING
ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ: ਸੈਂਸੈਕਸ 325 ਅੰਕ ਟੁੱਟਿਆ ਤੇ ਨਿਵੇਸ਼ਕਾਂ ਦੇ 2 ਲੱਖ ਕਰੋੜ ਡੁੱਬੇ ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ... ਇਮਰਾਨ ਖਾਨ ਨੇ 9 ਮਹੀਨਿਆਂ ਬਾਅਦ ਆਪਣੀ ਭੈਣ ਅਤੇ ਪਤਨੀ ਨਾਲ ਕੀਤੀ ਮੁਲਾਕਾਤ ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਰਾਸ਼ਟਰੀ

ਪੇਪਰ ਲੀਕ ਦੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ, SC ਨੇ ਕੇਂਦਰ-ਸੂਬਾ ਸਰਕਾਰਾਂ ਨੂੰ ਮੰਗਿਆ ਜਵਾਬ

19 ਅਗਸਤ, 2026 06:38 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ 'ਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦੇਣ ਵਾਲੀ ਜਨਹਿੱਤ ਪਟੀਸ਼ਨ ’ਤੇ ਜਵਾਬ ਮੰਗਿਆ ਹੈ। ਜਸਟਿਸ ਪੀ. ਐੱਸ. ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਅਤੇ ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।
ਸੁਣਵਾਈ ਦੌਰਾਨ ਉਪਾਧਿਆਏ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ ’ਚ ਸਮਾਂ-ਹੱਦ ’ਚ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ’ਤੇ ਜ਼ੋਰ ਨਹੀਂ ਦੇ ਰਹੇ ਹਨ, ਕਿਉਂਕਿ ‘ਪਬਲਿਕ ਐਗਜ਼ਾਮੀਨੇਸ਼ਨ (ਅਨਫੇਅਰ ਮੀਨਜ਼ ਪ੍ਰੀਵੈਂਸ਼ਨ) ਅਮੈਂਡਮੈਂਟ ਬਿੱਲ, 2026’ ਪਾਸ ਹੋ ਚੁੱਕਾ ਹੈ, ਜੋ

ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਹੈ। ਚੋਟੀ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 25 ਸਤੰਬਰ ਨਿਰਧਾਰਤ ਕਰ ਦਿੱਤੀ। ਵਕੀਲ ਅਸ਼ਵਨੀ ਕੁਮਾਰ ਦੂਬੇ ਰਾਹੀਂ ਦਾਇਰ ਪਟੀਸ਼ਨ ਵਿਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਦੋਸ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਲਈ ਕਦਮ ਚੁੱਕੇ ਜਾਣ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, ਮਨੀ ਲਾਂਡਰਿੰਗ ਰੋਕਥਾਮ ਕਾਨੂੰਨ, ਬੇਨਾਮੀ ਜਾਇਦਾਦ ਕਾਨੂੰਨ ਅਤੇ ਕਾਲਾ ਧਨ ਕਾਨੂੰਨ ਦੇ ਢੁੱਕਵੇਂ ਉਪਬੰਧਾਂ ਨੂੰ ਲਾਗੂ ਕੀਤਾ ਜਾਵੇ।

ਪਟੀਸ਼ਨ ਵਿਚ ਕਿਹਾ ਗਿਆ, ‘‘ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਿ ਪੇਪਰ ਲੀਕ ਲਈ ਸਜ਼ਾਵਾਂ ਇਕ ਤੋਂ ਬਾਅਦ ਇਕ ਦਿੱਤੀਆਂ ਜਾਣ, ਨਾ ਕਿ ਇਕੋ ਸਮੇਂ। ਬਦਲ ਵਜੋਂ ਕਾਨੂੰਨ ਕਮਿਸ਼ਨ ਨੂੰ ਅੰਤਰਰਾਸ਼ਟਰੀ ਅਭਿਆਸਾਂ ਦੀ ਜਾਂਚ ਕਰਨ ਅਤੇ 3 ਮਹੀਨਿਆਂ ਦੇ ਅੰਦਰ ਪੇਪਰ ਲੀਕ ’ਤੇ ਰਿਪੋਰਟ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ ਹੈ।’’

Have something to say? Post your comment

ਅਤੇ ਰਾਸ਼ਟਰੀ ਖਬਰਾਂ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ

ਕੇਂਦਰੀ ਮੰਤਰੀ JP ਨੱਢਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! AIIMS 'ਚ ਕਰਵਾਇਆ ਗਿਆ ਸੀ ਦਾਖ਼ਲ

ਕੇਂਦਰੀ ਮੰਤਰੀ JP ਨੱਢਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ! AIIMS 'ਚ ਕਰਵਾਇਆ ਗਿਆ ਸੀ ਦਾਖ਼ਲ

ਭਾਰੀ ਬਾਰਿਸ਼ ਕਾਰਨ ਨੁਕਸਾਨਿਆ ਗਿਆ ਵੈਲੀ ਬ੍ਰਿਜ, ਚੀਨ ਸਰਹੱਦ ਨਾਲ ਟੁੱਟਿਆ ਸੰਪਰਕ

ਭਾਰੀ ਬਾਰਿਸ਼ ਕਾਰਨ ਨੁਕਸਾਨਿਆ ਗਿਆ ਵੈਲੀ ਬ੍ਰਿਜ, ਚੀਨ ਸਰਹੱਦ ਨਾਲ ਟੁੱਟਿਆ ਸੰਪਰਕ

ਜੰਮੂ-ਕਸ਼ਮੀਰ ਦੀਆਂ ਸਮੱਸਿਆਵਾਂ ਦਾ ਹੱਲ ਕੇਂਦਰ ਸਰਕਾਰ ਕਰੇਗੀ, ਅਮਰੀਕਾ ਨਹੀਂ : CM ਉਮਰ

ਜੰਮੂ-ਕਸ਼ਮੀਰ ਦੀਆਂ ਸਮੱਸਿਆਵਾਂ ਦਾ ਹੱਲ ਕੇਂਦਰ ਸਰਕਾਰ ਕਰੇਗੀ, ਅਮਰੀਕਾ ਨਹੀਂ : CM ਉਮਰ

ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ

ਹਰੇਕ ਵਿਧਾਇਕ ਨੂੰ ਨਵੀਂ ਗੱਡੀ, ਡਰਾਈਵਰਾਂ ਨੂੰ 75,000 ਰੁਪਏ ਪ੍ਰਤੀ ਮਹੀਨਾ! CM ਵਿਜੇ ਨੇ ਕਰ 'ਤਾ ਵੱਡਾ ਐਲਾਨ

ਰਾਮ ਮੰਦਰ ਚੜ੍ਹਾਵਾ ਮਾਮਲੇ 'ਚ ਵੱਡੀ ਅਪਡੇਟ ! SIT ਨੇ ਚੰਪਤ ਰਾਏ ਤੇ ਅਨਿਲ ਮਿਸ਼ਰਾ ਨੂੰ ਦਿੱਤੀ ਕਲੀਨ ਚਿੱਟ

ਰਾਮ ਮੰਦਰ ਚੜ੍ਹਾਵਾ ਮਾਮਲੇ 'ਚ ਵੱਡੀ ਅਪਡੇਟ ! SIT ਨੇ ਚੰਪਤ ਰਾਏ ਤੇ ਅਨਿਲ ਮਿਸ਼ਰਾ ਨੂੰ ਦਿੱਤੀ ਕਲੀਨ ਚਿੱਟ

NEET ਪ੍ਰਦਰਸ਼ਨਾਂ 'ਚ ਹਿਸਟ੍ਰੀਸ਼ੀਟਰ ਵੀ ਹੋਏ ਸ਼ਾਮਲ, 240 ਪੁਲਸ ਮੁਲਾਜ਼ਮ ਜ਼ਖਮੀ ! ਦਿੱਲੀ ਪੁਲਸ ਨੇ ਕੀਤਾ ਦਾਅਵਾ

NEET ਪ੍ਰਦਰਸ਼ਨਾਂ 'ਚ ਹਿਸਟ੍ਰੀਸ਼ੀਟਰ ਵੀ ਹੋਏ ਸ਼ਾਮਲ, 240 ਪੁਲਸ ਮੁਲਾਜ਼ਮ ਜ਼ਖਮੀ ! ਦਿੱਲੀ ਪੁਲਸ ਨੇ ਕੀਤਾ ਦਾਅਵਾ

ਭਾਰਤ-ਥਾਈਲੈਂਡ ਵਿਚਾਲੇ 18 ਤੋਂ 31 ਅਗਸਤ ਤੱਕ ਹੋਵੇਗਾ ਸੰਯੁਕਤ ਫੌਜੀ ਅਭਿਆਸ 'ਮੈਤਰੀ'

ਭਾਰਤ-ਥਾਈਲੈਂਡ ਵਿਚਾਲੇ 18 ਤੋਂ 31 ਅਗਸਤ ਤੱਕ ਹੋਵੇਗਾ ਸੰਯੁਕਤ ਫੌਜੀ ਅਭਿਆਸ 'ਮੈਤਰੀ'

ਲਾਲ ਕਿਲ੍ਹੇ 'ਤੇ ਹੋਏ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਹੱਥ ! UNSC ਨੇ ਜਾਰੀ ਕੀਤੀ ਤਾਜ਼ਾ ਰਿਪੋਰਟ

ਲਾਲ ਕਿਲ੍ਹੇ 'ਤੇ ਹੋਏ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦਾ ਹੱਥ ! UNSC ਨੇ ਜਾਰੀ ਕੀਤੀ ਤਾਜ਼ਾ ਰਿਪੋਰਟ

ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ! ISI ਦੇ 200 ਤੋਂ ਵੱਧ ਅੱਤਵਾਦੀ ਗ੍ਰਿਫ਼ਤਾਰ

ਦੇਸ਼ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ ! ISI ਦੇ 200 ਤੋਂ ਵੱਧ ਅੱਤਵਾਦੀ ਗ੍ਰਿਫ਼ਤਾਰ