Saturday, July 18, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਖੇਡ

ਪਿਛਲੇ 3 ਆਈ. ਸੀ. ਸੀ. ਟੂਰਨਾਮੈਂਟ ਖੇਡਣ ਵਾਲੇ ਸਾਰੇ ਭਾਰਤੀ ਖਿਡਾਰੀ ਸਨਮਾਨ ਦੇ ਹੱਕਦਾਰ : ਰੋਹਿਤ

30 ਮਾਰਚ, 2025 04:48 PM

ਨਵੀਂ ਦਿੱਲੀ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਸਦੀ ਟੀਮ ਨੇ ਪਿਛਲੇ 9 ਮਹੀਨਿਆਂ ਵਿਚ ਕ੍ਰਿਕਟ ਦੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਦੇ ਹੋਏ ਸਫਲਤਾ ਹਾਸਲ ਕਰਨ ਲਈ ਸਮੂਹਿਕ ਸੰਘਰਸ਼ ਕੀਤਾ ਹੈ ਤੇ ਪਿਛਲੇ ਤਿੰਨ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦਾ ਹਰੇਕ ਮੈਂਬਰ ਸਨਮਾਨ ਦਾ ਹੱਕਦਾਰ ਹੈ।

ਭਾਰਤ ਨੂੰ ਪਿਛਲੇ ਤਿੰਨ ਆਈ. ਸੀ. ਸੀ. ਸੀਮਤ ਓਵਰਾਂ ਦੇ ਟੂਰਨਾਮੈਂਟ ਵਿਚ 24 ਮੈਚਾਂ ਵਿਚੋਂ ਇਕ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ 2023 ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਅਹਿਮਦਾਬਾਦ ਵਿਚ ਉਸ ਨੂੰ ਆਸਟ੍ਰੇਲੀਆ ਨੇ ਹਰਾਇਆ। ਭਾਰਤ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੇ ਇਸ ਸਾਲ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਜਿੱਤੀ। ਇਸ ਵਿਚਾਲੇ ਭਾਰਤ ਨੂੰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਹੱਥੋਂ ਟੈਸਟ ਲੜੀਆਂ ਵਿਚ ਹਾਰ ਝੱਲਣੀ ਪਈ।

ਭਾਰਤ ਦੇ ਕਪਤਾਨ ਦੇ ਤੌਰ ’ਤੇ ਆਪਣੇ ਕਾਰਜਕਾਲ ਦੇ ਬਾਰੇ ਵਿਚ ਰੋਹਿਤ ਨੇ ਕਿਹਾ,‘‘ਇਸ ਟੀਮ ਨੇ ਤਿੰਨ ਵੱਡੇ ਟੂਰਨਾਮੈਂਟਾਂ ਵਿਚ ਜੋ ਹਾਸਲ ਕੀਤਾ ਹੈ, ਉਹ ਸ਼ਾਨਦਾਰ ਹੈ। ਇਸ ਤਰ੍ਹਾਂ ਦੇ ਟੂਰਨਾਮੈਂਟ ਖੇਡਣਾ ਤੇ ਸਿਰਫ ਇਕ ਮੈਚ ਹਾਰ ਜਾਣਾ ਤੇ ਉਹ ਵੀ ਫਾਈਨਲ (2023 ਵਨ ਡੇ ਵਿਸ਼ਵ ਕੱਪ)।’’

ਉਸ ਨੇ ਕਿਹਾ, ‘‘ਸੋਚਿਆ ਕਿ ਜੇਕਰ ਅਸੀਂ ਉਹ ਵੀ ਜਿੱਤ ਜਾਂਦੇ ਤਾਂ ਤਿੰਨ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਅਜੇਤੂ ਰਹਿੰਦੇ। ਅਜਿਹਾ ਕਦੇ ਸੁਣਿਆ ਹੀ ਨਹੀਂ ਹੈ। 24 ਵਿਚੋਂ 23 ਮੈਚ ਜਿੱਤਣਾ। ਬਾਹਰ ਤੋਂ ਇਹ ਬਹੁਤ ਚੰਗਾ ਲੱਗਦਾ ਹੈ ਪਰ ਇਸ ਟੀਮ ਨੇ ਕਾਫੀ ਉਤਾਰ-ਚੜਾਅ ਦੇਖੇ ਹਨ।’’

ਰੋਹਿਤ ਨੇ ਕਿਹਾ,‘‘ਅਸੀਂ ਮੁਸ਼ਕਿਲ ਸਮਾਂ ਵੀ ਦੇਖਿਆ ਹੈ ਪਰ ਫਿਰ ਤੁਹਾਨੂੰ ਜਸ਼ਨ ਮਨਾਉਣ ਦਾ ਮੌਕਾ ਵੀ ਮਿਲਿਆ। ਮੇਰਾ ਮੰਨਣਾ ਹੈ ਕਿ ਪਿਛਲੇ ਤਿੰਨ ਟੂਰਨਾਮੈਂਟ ਖੇਡਣ ਵਾਲਾ ਹਰ ਖਿਡਾਰੀ ਸਨਮਾਨ ਦਾ ਹੱਕਦਾਰ ਹੈ।’’

Have something to say? Post your comment

ਅਤੇ ਖੇਡ ਖਬਰਾਂ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ