Sunday, May 03, 2026
BREAKING
ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ ਮੋਹਾਲੀ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ: ਆਪਣਾ ਕਾਰੋਬਾਰ ਸ਼ੁਰੂ ਕਰੋ, ਸਰਕਾਰ ਹਰ ਸੰਭਵ ਮਦਦ ਕਰੇਗੀ ਭਗਵੰਤ ਮਾਨ ਸਰਕਾਰ ਵੱਲੋਂ ਅਪ੍ਰੈਲ 2026 ਵਿੱਚ ਮਾਲੀਏ ਵਿੱਚ ਭਾਰੀ ਵਾਧਾ ਦਰਜ, ਵੈਟ ਅਤੇ ਪੀ.ਐਸ.ਡੀ.ਟੀ. ਪ੍ਰਾਪਤੀ ਵਿੱਚ ਦੋਹਰੇ ਅੰਕਾਂ ਦਾ ਵਾਧਾ: ਹਰਪਾਲ ਸਿੰਘ ਚੀਮਾ ਪੰਜਾਬ ਦੇ ਇਸ ਟੋਲ ਪਲਾਜ਼ਾ ਨੇੜੇ 12 ਕਿਲੋ ਹੈਰੋਇਨ ਸਮੇਤ ਫੜੇ ਗਏ 3 ਮੁਲਜ਼ਮ ਵਿਨੇਸ਼ ਫੋਗਾਟ ਦਾ ਵੱਡਾ ਖੁਲਾਸਾ: "ਮੈਂ ਵੀ ਹਾਂ ਬ੍ਰਿਜ ਭੂਸ਼ਣ ਵਿਰੁੱਧ ਸ਼ਿਕਾਇਤ ਕਰਨ ਵਾਲੀਆਂ 6 ਪੀੜਤਾਂ 'ਚੋਂ ਇੱਕ" ਪੰਜਾਬ: ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨ ਬਾਰੇ ਨਵੀਂ ਅਪਡੇਟ ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਰਾਜ਼ੀ ਹੋਇਆ ਇਰਾਨ ! ਖ਼ੁਦ ਭੇਜਿਆ ਸ਼ਾਂਤੀ ਪ੍ਰਸਤਾਵ Good News : ਭਾਰਤੀ ਪਾਸਪੋਰਟ ਨੇ ਨਵੀਂ ਰੈਂਕਿੰਗ 'ਚ ਮਾਰੀ ਵੱਡੀ ਛਾਲ, ਕੁਝ ਅਮੀਰ ਦੇਸ਼ ਰਹਿ ਗਏ ਪਿੱਛੇ ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ ਪੰਜਾਬ 'ਚ ਹਥਿਆਰ ਸਪਲਾਈ ਕਰਨ ਵਾਲੇ 4 ਜਣੇ ਗ੍ਰਿਫ਼ਤਾਰ, ਪਾਕਿ ਤਸਕਰਾਂ ਦੇ ਸੰਪਰਕ 'ਚ ਸਨ ਮੁਲਜ਼ਮ

ਰਾਸ਼ਟਰੀ

ਪਾਣੀ ਦੀ ਟੰਕੀ 'ਤੇ 15 ਘੰਟੇ ਫਸੇ ਰਹੇ ਦੋ ਜਵਾਕ, ਭਾਰਤੀ ਵਾਯੂ ਸੈਨਾ ਨੇ ਹੈਲੀਕਾਪਟਰ ਰਾਹੀਂ ਇੰਝ ਬਚਾਈ ਜਾਨ

03 ਮਈ, 2026 06:44 PM

ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪਾਣੀ ਦੀ ਟੰਕੀ 'ਤੇ ਫਸੇ ਦੋ ਜਵਾਕਾਂ ਨੂੰ ਭਾਰਤੀ ਵਾਯੂ ਸੈਨਾ (IAF) ਨੇ ਇੱਕ ਚੁਣੌਤੀਪੂਰਨ ਮਿਸ਼ਨ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ। ਇਹ ਬੱਚੇ ਪਿਛਲੇ 15 ਘੰਟਿਆਂ ਤੋਂ ਮੌਤ ਅਤੇ ਜ਼ਿੰਦਗੀ ਦੇ ਵਿਚਕਾਰ ਝੂਲ ਰਹੇ ਸਨ। ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ ਦੋ ਵਜੇ ਦੀ ਹੈ ਜਦੋਂ ਕਾਂਸ਼ੀਰਾਮ ਆਵਾਸ ਸਥਿਤ ਪਾਣੀ ਦੀ ਟੰਕੀ 'ਤੇ ਪੰਜ ਬੱਚੇ ਚੜ੍ਹੇ ਹੋਏ ਸਨ। ਅਚਾਨਕ ਟੈਂਕੀ ਦੀ ਜਰਜਰ ਪੋੜੀ ਟੁੱਟ ਕੇ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਬੱਚੇ ਹੇਠਾਂ ਡਿੱਗ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਦੁਖਦਾਈ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋ ਹੋਰ ਪਵਨ ਅਤੇ ਕੱਲੂ, ਟੰਕੀ ਦੇ ਸਭ ਤੋਂ ਉਪਰਲੇ ਹਿੱਸੇ 'ਤੇ ਹੀ ਫਸੇ ਰਹਿ ਗਏ।

ਰਾਤ ਭਰ ਡਰੋਨ ਰਾਹੀਂ ਪਹੁੰਚਾਈ ਮਦਦ 
ਭਾਰੀ ਬਾਰਿਸ਼ ਅਤੇ ਸੁਰੱਖਿਅਤ ਰਸਤਾ ਨਾ ਹੋਣ ਕਾਰਨ ਐਸ.ਡੀ.ਆਰ.ਐਫ. (SDRF) ਦੀ ਟੀਮ ਰੇਸਕਿਊ ਆਪ੍ਰੇਸ਼ਨ ਸ਼ੁਰੂ ਨਹੀਂ ਕਰ ਸਕੀ। ਪ੍ਰਸ਼ਾਸਨ ਨੇ ਬੱਚਿਆਂ ਤੱਕ ਮਦਦ ਪਹੁੰਚਾਉਣ ਲਈ ਡਰੋਨ ਦਾ ਸਹਾਰਾ ਲਿਆ, ਜਿਸ ਰਾਹੀਂ ਉਨ੍ਹਾਂ ਨੂੰ ਰੱਸੀ, ਪਾਣੀ ਦੀਆਂ ਬੋਤਲਾਂ, ਬਿਸਕੁਟ ਅਤੇ ਰਾਤ ਦਾ ਖਾਣਾ ਪਹੁੰਚਾਇਆ ਗਿਆ।

ਵਾਯੂ ਸੈਨਾ ਦਾ 'ਦੇਵਦੂਤ' ਬਣ ਕੇ ਆਉਣਾ
 ਜਦੋਂ ਜ਼ਮੀਨ ਤੋਂ ਰੇਸਕਿਊ ਸੰਭਵ ਨਹੀਂ ਲੱਗ ਰਿਹਾ ਸੀ, ਤਾਂ ਭਾਰਤੀ ਵਾਯੂ ਸੈਨਾ ਦੇ Mi-17 V5 ਹੈਲੀਕਾਪਟਰ ਨੂੰ ਤਾਇਨਾਤ ਕੀਤਾ ਗਿਆ। ਐਤਵਾਰ ਸਵੇਰੇ ਕਰੀਬ ਪੰਜ ਵਜੇ ਵਾਯੂ ਸੈਨਾ ਦੇ ਜਵਾਨਾਂ ਨੇ ਆਪਣੀ ਕੁਸ਼ਲਤਾ ਨਾਲ ਇੱਕ-ਇੱਕ ਕਰਕੇ ਦੋਵਾਂ ਨਾਬਾਲਗਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ। ਬੱਚਿਆਂ ਦੇ ਸਹੀ-ਸਲਾਮਤ ਵਾਪਸ ਆਉਣ 'ਤੇ ਪਰਿਵਾਰਾਂ ਅਤੇ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ।

Have something to say? Post your comment

ਅਤੇ ਰਾਸ਼ਟਰੀ ਖਬਰਾਂ

Good News : ਭਾਰਤੀ ਪਾਸਪੋਰਟ ਨੇ ਨਵੀਂ ਰੈਂਕਿੰਗ 'ਚ ਮਾਰੀ ਵੱਡੀ ਛਾਲ, ਕੁਝ ਅਮੀਰ ਦੇਸ਼ ਰਹਿ ਗਏ ਪਿੱਛੇ

Good News : ਭਾਰਤੀ ਪਾਸਪੋਰਟ ਨੇ ਨਵੀਂ ਰੈਂਕਿੰਗ 'ਚ ਮਾਰੀ ਵੱਡੀ ਛਾਲ, ਕੁਝ ਅਮੀਰ ਦੇਸ਼ ਰਹਿ ਗਏ ਪਿੱਛੇ

ਭਿਆਨਕ ਗਰਮੀ ’ਚ Delivery Boys ਨੂੰ ਵੱਡੀ ਰਾਹਤ ! ਕੰਪਨੀਆਂ ਨੇ ਸੁਰੱਖਿਆ ਲਈ ਚੁੱਕੇ ਅਹਿਮ ਕਦਮ

ਭਿਆਨਕ ਗਰਮੀ ’ਚ Delivery Boys ਨੂੰ ਵੱਡੀ ਰਾਹਤ ! ਕੰਪਨੀਆਂ ਨੇ ਸੁਰੱਖਿਆ ਲਈ ਚੁੱਕੇ ਅਹਿਮ ਕਦਮ

ਪਹਿਲਗਾਮ ਹਮਲੇ ਦੇ ਇਕ ਸਾਲ ਬਾਅਦ ਵੀ ਸਿੰਧ ਜਲ ਸੰਧੀ ਮੁਅੱਤਲ ! ਬਗਲਿਹਾਰ ਡੈਮ ਦੇ ਸਾਰੇ ਗੇਟ ਬੰਦ

ਪਹਿਲਗਾਮ ਹਮਲੇ ਦੇ ਇਕ ਸਾਲ ਬਾਅਦ ਵੀ ਸਿੰਧ ਜਲ ਸੰਧੀ ਮੁਅੱਤਲ ! ਬਗਲਿਹਾਰ ਡੈਮ ਦੇ ਸਾਰੇ ਗੇਟ ਬੰਦ

ਰੋਹਿਤ ਜੈਨ ਬਣੇ RBI ਦੇ ਨਵੇਂ ਡਿਪਟੀ ਗਵਰਨਰ; ਕੇਂਦਰ ਸਰਕਾਰ ਨੇ ਦਿੱਤੀ ਨਿਯੁਕਤੀ ਨੂੰ ਮਨਜ਼ੂਰੀ

ਰੋਹਿਤ ਜੈਨ ਬਣੇ RBI ਦੇ ਨਵੇਂ ਡਿਪਟੀ ਗਵਰਨਰ; ਕੇਂਦਰ ਸਰਕਾਰ ਨੇ ਦਿੱਤੀ ਨਿਯੁਕਤੀ ਨੂੰ ਮਨਜ਼ੂਰੀ

ਹੁਣ ਨਹੀਂ ਪਵੇਗੀ ਟੋਲ ਪਲਾਜ਼ਾ 'ਤੇ ਰੁਕਣ ਦੀ ਲੋੜ ! ਸ਼ੁਰੂ ਹੋਇਆ ਦੇਸ਼ ਦਾ ਪਹਿਲਾ 'ਸਟਾਪ-ਫ੍ਰੀ' MLFF ਸਿਸਟਮ, ਇੰਝ ਕਰਦੈ ਕੰਮ

ਹੁਣ ਨਹੀਂ ਪਵੇਗੀ ਟੋਲ ਪਲਾਜ਼ਾ 'ਤੇ ਰੁਕਣ ਦੀ ਲੋੜ ! ਸ਼ੁਰੂ ਹੋਇਆ ਦੇਸ਼ ਦਾ ਪਹਿਲਾ 'ਸਟਾਪ-ਫ੍ਰੀ' MLFF ਸਿਸਟਮ, ਇੰਝ ਕਰਦੈ ਕੰਮ

ਸ਼ਾਹਦਰਾ ਅੱਗ ਹਾਦਸੇ 'ਤੇ CM ਰੇਖਾ ਗੁਪਤਾ ਨੇ ਜਤਾਇਆ ਦੁੱਖ ! ਪੀੜਤਾਂ ਨੂੰ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ

ਸ਼ਾਹਦਰਾ ਅੱਗ ਹਾਦਸੇ 'ਤੇ CM ਰੇਖਾ ਗੁਪਤਾ ਨੇ ਜਤਾਇਆ ਦੁੱਖ ! ਪੀੜਤਾਂ ਨੂੰ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ

ਕਰੂਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋਈ, ਆਖ਼ਰੀ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

ਕਰੂਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋਈ, ਆਖ਼ਰੀ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

ਦਿੱਲੀ 'ਚ ਮੌਤ ਦਾ ਤਾਂਡਵ ! ਰਿਹਾਇਸ਼ੀ ਇਲਾਕੇ 'ਚ ਤੜਕਸਾਰ ਲੱਗੀ ਅੱਗ ਨੇ ਲਈ 9 ਲੋਕਾਂ ਦੀ ਜਾਨ

ਦਿੱਲੀ 'ਚ ਮੌਤ ਦਾ ਤਾਂਡਵ ! ਰਿਹਾਇਸ਼ੀ ਇਲਾਕੇ 'ਚ ਤੜਕਸਾਰ ਲੱਗੀ ਅੱਗ ਨੇ ਲਈ 9 ਲੋਕਾਂ ਦੀ ਜਾਨ

ਅੰਡੇਮਾਨ 'ਚ ਬਣਿਆ ਵਰਲਡ ਰਿਕਾਰਡ, ਸਮੁੰਦਰ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ

ਅੰਡੇਮਾਨ 'ਚ ਬਣਿਆ ਵਰਲਡ ਰਿਕਾਰਡ, ਸਮੁੰਦਰ 'ਚ ਲਹਿਰਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ