Sunday, December 14, 2025
BREAKING
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ ਕੇਂਦਰੀ ਕੈਬਨਿਟ ਦੇ ਇਤਿਹਾਸਕ ਫੈਸਲਾ ! 2027 ਦੀ ਮਰਦਮਸ਼ੁਮਾਰੀ ਲਈ 11,718 ਕਰੋੜ ਮਨਜ਼ੂਰ, ਜਾਣੋ ਹੋਰ ਫੈਸਲੇ ਕੰਬੋਡੀਆ ਨਾਲ ਸਰਹੱਦੀ ਟਕਰਾਅ ਵਿਚਾਲੇ ਥਾਈਲੈਂਡ ਦੀ ਸੰਸਦ ਭੰਗ, ਅਗਲੇ ਸਾਲ ਹੋਣਗੀਆਂ ਚੋਣਾਂ ਬ੍ਰਿਟੇਨ ਦੇ ਮਿਊਜ਼ੀਅਮ 'ਚੋਂ ਭਾਰਤੀ ਕਲਾਕ੍ਰਿਤੀਆਂ ਚੋਰੀ, ਹੋਰ 600 ਤੋਂ ਵਧੇਰੇ ਕੀਮਤੀ ਚੀਜ਼ਾਂ ਗਾਇਬ ਅਮਰੀਕਾ ਨੂੰ ਨਵਾਂ ਸ਼ਾਂਤੀ ਪ੍ਰਸਤਾਵ ਭੇਜੇਗਾ ਯੂਕ੍ਰੇਨ : ਜ਼ੈਲੇਂਸਕੀ ਪ੍ਰਚੂਨ ਮਹਿੰਗਾਈ 'ਚ ਹੋਇਆ ਵਾਧਾ, 0.25 ਫ਼ੀਸਦੀ ਤੋਂ ਵਧ ਕੇ ਹੋਈ 0.71 ਫ਼ੀਸਦੀ ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ ਬਿਹਾਰ 'ਚ ਏਡਜ਼ ਦਾ ਧਮਾਕਾ! 7000 ਤੋਂ ਵੱਧ HIV ਮਰੀਜ਼, 400 ਬੱਚੇ ਵੀ ਪਾਜ਼ੀਟਿਵ ਛਾਲਾਂ ਮਾਰਦੀ ਚਾਂਦੀ ਹੋਈ 2 ਲੱਖ ਦੇ ਪਾਰ, ਸੋਨੇ ਦੀ ਵੀ ਚਮਕ ਵਧੀ ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਮਨੋਰੰਜਨ

''ਪਹਿਲਾਂਂ ਜਮ੍ਹਾ ਕਰਾਓ 60 ਕਰੋੜ, ਫ਼ਿਰ..!'', ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਅੱਗੇ ਅਦਾਲਤ ਨੇ ਸੁਣਾਇਆ ਇਹ ਹੁਕਮ

11 ਦਸੰਬਰ, 2025 10:55 AM

ਮੁੰਬਈ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ 'ਤੇ ਦਰਜ ਧੋਖਾਧੜੀ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨੇ ਅਦਾਲਤ ਤੋਂ ਵਿਦੇਸ਼ ਯਾਤਰਾ (ਲੰਡਨ) 'ਤੇ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਅਦਾਲਤ ਨੇ ਇਸ ਲਈ ਇੱਕ ਵੱਡੀ ਸ਼ਰਤ ਰੱਖ ਦਿੱਤੀ ਹੈ।

60 ਕਰੋੜ ਜਮ੍ਹਾਂ ਕਰਾਉਣ ਦਾ ਹੁਕਮ
ਅਦਾਲਤ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵੱਲੋਂ ਕਿਹਾ ਗਿਆ ਸੀ ਕਿ ਰਾਜ ਕੁੰਦਰਾ ਦੇ ਪਿਤਾ ਦੀ ਤਬੀਅਤ ਬਹੁਤ ਖਰਾਬ ਹੈ, ਇਸ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾਵੇ।
ਸੁਣਵਾਈ ਦੌਰਾਨ ਅਦਾਲਤ ਨੇ ਸਭ ਤੋਂ ਪਹਿਲਾਂ ਮਾਮਲੇ ਵਿੱਚ ਸ਼ਾਮਲ ਅਪਰਾਧ ਦੀ ਪ੍ਰਕਿਰਤੀ ਅਤੇ ਰਕਮ ਬਾਰੇ ਪੁੱਛਿਆ। ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਇਹ ਮਾਮਲਾ 60 ਕਰੋੜ ਰੁਪਏ ਨਾਲ ਜੁੜਿਆ ਹੋਇਆ ਹੈ, ਤਾਂ ਅਦਾਲਤ ਨੇ ਸਪੱਸ਼ਟ ਹੁਕਮ ਦਿੱਤਾ ਕਿ ਵਿਦੇਸ਼ ਯਾਤਰਾ ਦੀ ਇਜਾਜ਼ਤ ਤਾਂ ਹੀ ਮਿਲੇਗੀ, ਜੇਕਰ ਪਟੀਸ਼ਨਕਰਤਾ (ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ) ਪਹਿਲਾਂ ਪੂਰੇ 60 ਕਰੋੜ ਰੁਪਏ ਕੋਰਟ ਵਿੱਚ ਜਮ੍ਹਾਂ ਕਰਵਾਉਣਗੇ।

ਅਦਾਲਤ ਨੂੰ 'ਨੀਅਤ' 'ਤੇ ਸ਼ੱਕ
ਹਾਈ ਕੋਰਟ ਨੇ ਕਿਹਾ ਕਿ ਉਹ ਪਟੀਸ਼ਨਕਰਤਾਵਾਂ ਦੀ 'bona fide' (ਨੀਅਤ) ਤੋਂ ਸੰਤੁਸ਼ਟ ਨਹੀਂ ਹੈ ਅਤੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਵਿਦੇਸ਼ ਤੋਂ ਵਾਪਸ ਪਰਤਣਗੇ। ਇਸ ਲਈ ਪੂਰੀ ਰਕਮ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ।
ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਬਾਦ ਪੋਂਡਾ ਨੇ ਇਸ ਹੁਕਮ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਦੇ ਤਹਿਤ ਪੂਰੀ ਰਕਮ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਜਾ ਸਕੇ। ਉਨ੍ਹਾਂ ਨੇ ਅਨੁਰੋਧ ਕੀਤਾ ਕਿ ਰਕਮ ਦੀ ਥਾਂ ਸੁਰੱਖਿਆ ਜਾਂ ਕਿਸੇ ਹੋਰ ਰੂਪ ਵਿੱਚ ਗਾਰੰਟੀ ਸਵੀਕਾਰ ਕੀਤੀ ਜਾਵੇ।
ਹਾਲਾਂਕਿ, ਅਦਾਲਤ ਨੇ ਮੌਖਿਕ ਤੌਰ 'ਤੇ ਨਿਰਦੇਸ਼ ਦਿੱਤਾ ਕਿ ਆਪਣੀ ਨੀਅਤ ਸਾਬਤ ਕਰਨ ਲਈ ਪਟੀਸ਼ਨਕਰਤਾ ਇੱਕ ਰਾਸ਼ਟਰੀਕ੍ਰਿਤ ਬੈਂਕ ਦੀ ਲਗਾਤਾਰ (continuous) ਬੈਂਕ ਗਾਰੰਟੀ ਜਮ੍ਹਾਂ ਕਰਾਉਣ। ਅਦਾਲਤ ਨੇ ਸਪੱਸ਼ਟ ਕੀਤਾ ਕਿ ਗਾਰੰਟੀ ਪੂਰੀ 60 ਕਰੋੜ ਦੀ ਹੋਣੀ ਚਾਹੀਦੀ ਹੈ।
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਪ੍ਰਤੀਨਿਧਤਾ ਐਡਵੋਕੇਟ ਡਾ. ਯੂਸਫ਼ ਇਕਬਾਲ ਅਤੇ ਜੈਨ ਸ਼ਾਫ ਕਰ ਰਹੇ ਹਨ। ਅਦਾਲਤ ਨੇ ਐਡਵੋਕੇਟ ਪੋਂਡਾ ਦੀ ਬੇਨਤੀ 'ਤੇ ਮਾਮਲੇ ਦੀ ਅਗਲੀ ਸੁਣਵਾਈ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਹੈ, ਤਾਂ ਜੋ ਉਹ ਆਪਣੇ ਮੁਵੱਕਿਲਾਂ ਤੋਂ ਬੈਂਕ ਗਾਰੰਟੀ ਬਾਰੇ ਨਿਰਦੇਸ਼ ਲੈ ਸਕਣ।

Have something to say? Post your comment

ਅਤੇ ਮਨੋਰੰਜਨ ਖਬਰਾਂ

ਧਰਮਿੰਦਰ ਦਾ ਵੱਡਾ ਸੁਪਨਾ ਰਹਿ ਗਿਆ ਅਧੂਰਾ, ਪ੍ਰੇਅਰ ਮੀਟ 'ਚ ਹੇਮਾ ਮਾਲਿਨੀ ਨੇ ਰੋਂਦਿਆਂ ਕੀਤਾ ਖੁਲਾਸਾ

ਧਰਮਿੰਦਰ ਦਾ ਵੱਡਾ ਸੁਪਨਾ ਰਹਿ ਗਿਆ ਅਧੂਰਾ, ਪ੍ਰੇਅਰ ਮੀਟ 'ਚ ਹੇਮਾ ਮਾਲਿਨੀ ਨੇ ਰੋਂਦਿਆਂ ਕੀਤਾ ਖੁਲਾਸਾ

ਵੱਡੀ ਖਬਰ; ਇਨ੍ਹਾਂ 6 ਦੇਸ਼ਾਂ 'ਚ ਬੈਨ ਹੋਈ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ', ਜਾਣੋ ਵਜ੍ਹਾ

ਵੱਡੀ ਖਬਰ; ਇਨ੍ਹਾਂ 6 ਦੇਸ਼ਾਂ 'ਚ ਬੈਨ ਹੋਈ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ', ਜਾਣੋ ਵਜ੍ਹਾ

ਲੋੜਵੰਦ ਧੀਆਂ ਦਾ ਸਹਾਰਾ ਬਣਿਆ ਪੰਜਾਬੀ ਗਾਇਕ R Nait, 11 ਕੁੜੀਆਂ ਦੇ ਕਰਵਾਏ ਵਿਆਹ

ਲੋੜਵੰਦ ਧੀਆਂ ਦਾ ਸਹਾਰਾ ਬਣਿਆ ਪੰਜਾਬੀ ਗਾਇਕ R Nait, 11 ਕੁੜੀਆਂ ਦੇ ਕਰਵਾਏ ਵਿਆਹ

ਮਸਜਿਦ 'ਚ ਫਿਲਮ ਦੀ ਸ਼ੂਟਿੰਗ ਕਰਨ ਦੇ ਮਾਮਲੇ 'ਚ ਸੋਨਮ ਬਾਜਵਾ ਤੇ ਫਿਲਮ ਪ੍ਰੋਡਿਊਸਰ ਨੇ ਮੰਗੀ ਮਾਫੀ

ਮਸਜਿਦ 'ਚ ਫਿਲਮ ਦੀ ਸ਼ੂਟਿੰਗ ਕਰਨ ਦੇ ਮਾਮਲੇ 'ਚ ਸੋਨਮ ਬਾਜਵਾ ਤੇ ਫਿਲਮ ਪ੍ਰੋਡਿਊਸਰ ਨੇ ਮੰਗੀ ਮਾਫੀ

ਸਲਮਾਨ ਖਾਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ ! ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਪੂਰਾ ਮਾਮਲਾ

ਸਲਮਾਨ ਖਾਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ ! ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਪੂਰਾ ਮਾਮਲਾ

ਪਟਿਆਲਾ 'ਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

ਪਟਿਆਲਾ 'ਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ, ਜਾਣੋ ਕੀ ਹੈ ਪੂਰਾ ਮਾਮਲਾ

IMDb ਦੀ ਸੂਚੀ 'ਚ ਆਰੀਅਨ ਖਾਨ ਦੀ

IMDb ਦੀ ਸੂਚੀ 'ਚ ਆਰੀਅਨ ਖਾਨ ਦੀ "ਦਿ ਬੈਡਸ ਆਫ ਬਾਲੀਵੁੱਡ" ਬਣੀ ਸਾਲ ਦੀ ਨੰਬਰ ਵਨ ਸੀਰੀਜ਼

'ਰਾਤ ਅਕੇਲੀ ਹੈ: ਦਿ ਬਾਂਸਲ ਮਰਡਰਸ' ਦਾ ਟ੍ਰੇਲਰ ਰਿਲੀਜ਼

'ਰਾਤ ਅਕੇਲੀ ਹੈ: ਦਿ ਬਾਂਸਲ ਮਰਡਰਸ' ਦਾ ਟ੍ਰੇਲਰ ਰਿਲੀਜ਼

ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਪਛਾਣਨਾ ਹੋਇਆ ਮੁਸ਼ਕਿਲ

ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸ਼ਾਨਦਾਰ ਤਸਵੀਰਾਂ, ਪਛਾਣਨਾ ਹੋਇਆ ਮੁਸ਼ਕਿਲ

ਕੁਨਾਲ ਖੇਮੂ ਦੀ ਵੈੱਬ ਸੀਰੀਜ਼ ਸਿੰਗਲ ਪਾਪਾ ਦਾ ਟਾਈਟਲ ਟਰੈਕ ਰਿਲੀਜ਼

ਕੁਨਾਲ ਖੇਮੂ ਦੀ ਵੈੱਬ ਸੀਰੀਜ਼ ਸਿੰਗਲ ਪਾਪਾ ਦਾ ਟਾਈਟਲ ਟਰੈਕ ਰਿਲੀਜ਼