Friday, April 17, 2026
BREAKING
"ਮੇਰੀ ਆਪਣੇ ਦੋਸਤ" ਮੋਦੀ ਨਾਲ ਬਹੁਤ ਵਧੀਆ ਗੱਲਬਾਤ ਹੋਈ : ਟਰੰਪ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਪੀਆਰਟੀਸੀ ਬੱਸ ਦੀ ਜ਼ੋਰਦਾਰ ਟੱਕਰ, 1 ਦੀ ਮੌਤ ਅੰਮ੍ਰਿਤਸਰ ’ਚ ਤਾਪਮਾਨ 40 ਡਿਗਰੀ ਤੋਂ ਪਾਰ, ਸੜਕਾਂ ’ਤੇ ਪਸਰਿਆ ਸੰਨਾਟਾ, ਬਿਜਲੀ ਦੀ ਡਿਮਾਂਡ ਵਧੀ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਖਰੜ ਦੇ ਪਿੰਡ ਚਡਿਆਲਾ ਵਿਖੇ ਬਲਾਕ ਪੱਧਰੀ ਕੈਂਪ ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ ਸੀ.ਆਈ.ਏ. ਸਟਾਫ ਵੱਲੋਂ 01 ਦੋਸ਼ੀ ਗ੍ਰਿਫਤਾਰ; 20 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 02 ਜਿੰਦਾ ਰੌਂਦ ਬਰਾਮਦ ਸੰਜੋਲੀ (ਸ਼ਿਮਲਾ) ਫੁਟਬਾਲ ਕਲੱਬ ਵੱਲੋਂ ਕਰਵਾਏ ਗਏ ਫੁਟਬਾਲ ਦੇ ਟੂਰਨਾਮੈਂਟ ਵਿੱਚ ਖਾਲਸਾ ਫੁਟਬਾਲ ਕਲੱਬ ਖਰੜ ਵੱਲੋਂ ਨੰਬਰ ਵਨ ਤੇ ਕੇ ਆ ਕੇ ਜਿੱਤਿਆ ਟੂਰਨਾਮੈਂਟ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਖੇਡ

ਪਰਾਗ ਮਾਸਟਰਜ਼ ’ਚ ਪ੍ਰਗਨਾਨੰਦਾ ਨੇ ਪਹਿਲੀ ਬਾਜ਼ੀ ਜਿੱਤੀ

02 ਮਾਰਚ, 2025 06:54 PM

ਭਾਰਤੀ ਸ਼ਤਰੰਜ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਇੱਥੇ ਪਰਾਗ ਮਾਸਟਰਜ਼ ਦੇ ਤੀਜੇ ਗੇੜ ਵਿੱਚ ਚੈੱਕ ਗਣਰਾਜ ਦੇ ਗੁਏਨ ਥਾਈ ਦਾਈ ਵਾਂ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ, ਜਦਕਿ ਉਸ ਦਾ ਹਮਵਤਨ ਅਰਵਿੰਦ ਚਿਦੰਬਰਮ ਚੀਨ ਦੇ ਸਿਖਰਲਾ ਦਰਜਾ ਪ੍ਰਾਪਤ ਵੇਈ ਯੀ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਪ੍ਰਗਨਾਨੰਦਾ ਨੇ 14ਵੀਂ ਚਾਲ ਵਿੱਚ ਦਰਜ ਕੀਤੀ। ਪਹਿਲੇ ਦੋ ਗੇੜਾਂ ਦੀਆਂ ਬਾਜ਼ੀਆਂ ਡਰਾਅ ਰਹਿਣ ਮਗਰੋਂ ਇਹ ਜਿੱਤ ਉਸ ਲਈ ਅਹਿਮ ਹੈ। ਆਪਣੇ ਪ੍ਰਦਰਸ਼ਨ ਬਾਰੇ ਪ੍ਰਗਨਾਨੰਦਾ ਨੇ ਕਿਹਾ, ‘ਕੱਲ੍ਹ (ਦੂਜਾ ਗੇੜ) ਦੀ ਬਾਜ਼ੀ ਬਹੁਤੀ ਖਾਸ ਨਹੀਂ ਸੀ ਪਰ ਪਹਿਲੇ ਗੇੜ ’ਚ ਮੈਂ ਚੰਗੀ ਸਥਿਤੀ ਵਿੱਚ ਸੀ।’ 

ਅਰਵਿੰਦ ਚਿਦੰਬਰਮ ਲਾਈਵ ਰੇਟਿੰਗਾਂ ਵਿੱਚ ਦੁਨੀਆ ਦੇ ਸਿਖਰਲੇ 20 ਖਿਡਾਰੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਏਲੀਟ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ। ਇਸ ਜਿੱਤ ਨਾਲ ਅਰਵਿੰਦ ਦੇ ਤਿੰਨ ’ਚੋਂ 2.5 ਅੰਕ ਹੋ ਗਏ ਹਨ। ਉਧਰ ਅਮਰੀਕਾ ਦੇ ਸੈਮ ਸ਼ੈਂਕਲੈਂਡ ਨੂੰ ਜਰਮਨੀ ਦੇ ਵਿਨਸੈਂਟ ਕੀਮਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਗਨਾਨੰਦਾ ਅਤੇ ਕੀਮਰ ਦੋ-ਦੋ ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਰਾਊਂਡ ਰੌਬਿਨ ਦੇ ਆਧਾਰ ’ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਹਾਲੇ ਛੇ ਗੇੜ ਬਾਕੀ ਹਨ। ਚੈਲੇਂਜਰਜ਼ ਵਰਗ ਵਿੱਚ ਦਿਵਿਆ ਦੇਸ਼ਮੁਖ ਨੂੰ ਉਜ਼ਬੇਕਿਸਤਾਨ ਦੇ ਐੱਨ ਯਾਕੂਬੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਦਿਨਾਂ ਵਿੱਚ ਇਹ ਉਸ ਦੀ ਦੂਜੀ ਹਾਰ ਹੈ।

Have something to say? Post your comment

ਅਤੇ ਖੇਡ ਖਬਰਾਂ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026: 21 ਸਾਲਾ ਯੁਵਾ ਖਿਡਾਰੀ ਨੂੰ MI 'ਚ ਮੌਕਾ, ਜ਼ਖ਼ਮੀ ਅੰਕੋਲੇਕਰ ਦੀ ਜਗ੍ਹਾ ਟੀਮ 'ਚ ਸ਼ਾਮਲ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

IPL 2026 : ਅਜੇਤੂ ਪੰਜਾਬ ਵਿਰੁੱਧ ਆਪਣੀ ਮੁਹਿੰਮ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ ਮੁੰਬਈ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ; ਬੱਲੇਬਾਜ਼ੀ 'ਚ ਬਦਲਾਅ ਦੀ ਲੋੜ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

ਕੀ ਗ੍ਰੀਨ ਨੂੰ ਡਰਾਪ ਕਰਨਾ ਆਪਸ਼ਨ ਹੈ, KKR ਕੋਲ ਸੋਚਣ ਲਈ ਸਿਰਫ 48 ਘੰਟੇ : ਫਿੰਚ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ

IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ ਕਿਸ ਨੂੰ ਮਿਲੀ ਪਰਪਲ ਕੈਪ

ਬੈਡਮਿੰਟਨ : ਦੋ ਵਾਰ ਦੇ ਓਲੰਪਿਕ ਚੈਂਪੀਅਨ Viktor Axelsen ਨੇ ਲਿਆ ਸੰਨਿਆਸ

ਬੈਡਮਿੰਟਨ : ਦੋ ਵਾਰ ਦੇ ਓਲੰਪਿਕ ਚੈਂਪੀਅਨ Viktor Axelsen ਨੇ ਲਿਆ ਸੰਨਿਆਸ

KKR ਦੇ ਕਪਤਾਨ ਰਹਾਣੇ ਨੂੰ ਲੱਗਾ ਵੱਡਾ ਝਟਕਾ; BCCI ਨੇ ਠੋਕਿਆ 12 ਲੱਖ ਰੁਪਏ ਦਾ ਜੁਰਮਾਨਾ

KKR ਦੇ ਕਪਤਾਨ ਰਹਾਣੇ ਨੂੰ ਲੱਗਾ ਵੱਡਾ ਝਟਕਾ; BCCI ਨੇ ਠੋਕਿਆ 12 ਲੱਖ ਰੁਪਏ ਦਾ ਜੁਰਮਾਨਾ

ਵਿੰਬਲਡਨ ਦੀ ਤਿਆਰੀ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਕਰੇਗਾ ਇਟਲੀ

ਵਿੰਬਲਡਨ ਦੀ ਤਿਆਰੀ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਕਰੇਗਾ ਇਟਲੀ

ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ

ਪੰਜਾਬ ਕਿੰਗਜ਼ ਦੇ ਫੈਨ ਹੋਏ ਬਾਲੀਵੁੱਡ ਦੇ 'ਭਾਈਜਾਨ' ! ਟੀਮ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਦਿੱਤੀਆਂ ਵਧਾਈਆਂ

IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers

IPL ਡੈਬਿਊ 'ਚ ਹੀ ਨੌਜਵਾਨ ਗੇਂਦਬਾਜ਼ ਨੇ ਪਾ'ਤੀ ਧੱਕ ! ਰਾਤੋ-ਰਾਤ 3000 ਤੋਂ 3,00,000 ਤੱਕ ਪਹੁੰਚੇ Followers