ਖਰੜ (ਪ੍ਰੀਤ ਪੱਤੀ) : ਨਜ਼ਦੀਕੀ ਪਿੰਡ ਸਵਾੜਾ ਵਿਖੇ 16ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਵਾੜਾ ਨੇ ਦੱਸਿਆ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਾਰ 32 ਕ੍ਰਿਕਟ ਦੀਆਂ ਟੀਮਾਂ ਨੇ ਭਾਗ ਲਿਆ ਦੋ ਦਿਨਾਂ ਚੱਲੇ ਇਸ ਖੇਡ ਮੇਲੇ ਵਿੱਚ ਪਹਿਲਾ ਨਾਮ ਸੁਹਾਣਾ ਦੂਜਾ ਮਹਿਰੋਲੀ, ਤੀਜਾ ਭਗੜਾਨਾ ਅਤੇ ਚੌਥਾ ਇਨਾਮ ਬਰਿਆਲੀ ਦੀ ਟੀਮ ਨੇ ਜਿੱਤਿਆ ਅਤੇ ਟਰਾਫੀਆਂ ਤੇ ਕਬਜ਼ਾ ਕੀਤਾ ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਪਹੁੰਚੇ ਜਿੱਥੇ ਉਹਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਕਿਹਾ ਇਸ ਮੌਕੇ ਉਹਨਾਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਸ੍ਰੀ ਟਿੰਕੂ ਨੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਆਂ ਦਾ ਸਨਮਾਨ ਵੀ ਕੀਤਾ ਅਤੇ ਕਲੱਬ ਨੂੰ 11000 ਦੀ ਮਾਲੀ ਮਦਦ ਵੀ ਦਿੱਤੀ ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਗਗਨਦੀਪ ਸਿੰਘ ਤੋਲੇ ਮਾਜਰਾ, ਮਾਸਟਰ ਸੁਖਜੀਤ ਸਿੰਘ ਸਵਾੜਾ, ਅਮਨ ਸ਼ਰਮਾ ਝੰਝੇੜੀ, ਪਵਨ ਰਾਣਾ ਮਛਲੀ ਕਲਾਂ ,ਸੰਤ ਰਾਣਾ, ਹਰਮੇਸ਼ ਸਿੰਘ ਮੇਸ਼ ਆਦ ਕਾਂਗਰਸੀ ਆਗੂ ਨਾਲ ਪਹੁੰਚੇ ਹੋਏ ਸਨ ਇਸ ਖੇਡ ਮੇਲੇ ਨੂੰ ਕਰਵਾਉਣ ਲਈ ਲੰਬਰਦਾਰ ਪਰਵਿੰਦਰ ਸਿੰਘ ਸਬਾੜਾ, ਦਿਆਵੀਰ ਸਿੰਘ, ਕਰਮਜੀਤ ਸਿੰਘ ਪਹਿਲਵਾਨ ,ਰਿਮੀ ਧਾਲੀਵਾਲ ਸੁਰਿੰਦਰ ਧਾਲੀਵਾਲ, ਮਨਪ੍ਰੀਤ ਸਿੰਘ, ਵਿਪਨਜੋਤ, ਪਰਮ ਮਾਵੀ, ਸੇਬੀ, ਸੁਖ ਪ੍ਰੀਤ ਅਤੇ ਰਮਨਦੀਪ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ