Monday, March 02, 2026
BREAKING
ਵਲਾਦੀਮੀਰ ਪੁਤਿਨ ਨੇ ਖਮੇਨੀ ਦੀ ਮੌਤ ਨੂੰ ਕਿਹਾ ‘ਸਾਜ਼ਿਸ਼ੀ ਕਤਲ’, ਪੱਛਮੀ ਕਾਰਵਾਈ ਨੂੰ ਦੱਸਿਆ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅਲੀਰੇਜ਼ਾ ਅਰਾਫ਼ੀ ਨੂੰ ਮਿਲੀ ਈਰਾਨ ਦੀ ਕਮਾਨ, ਕੌਂਸਲ ਨੇ ਬਣਾਇਆ ਸੁਪਰੀਮ ਲੀਡਰ ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ ਜੰਤਰ-ਮੰਤਰ ਰੈਲੀ ‘ਚ ਅਰਵਿੰਦ ਕੇਜਰੀਵਾਲ ਦਾ ਭਾਜਪਾ ਉੱਤੇ ਤਿੱਖਾ ਹਮਲਾ, ਆਪ ਨੇ ਦਿਖਾਈ ਤਾਕਤ ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਪੰਜਾਬ

ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦੈ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

30 ਜੂਨ, 2025 01:20 PM
ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ “ਬਾਲ ਮੌਤ ਸਮੀਖਿਆ” (ਸੀ.ਡੀ.ਆਰ.) ਵਿਸ਼ੇ ਉੱਤੇ ਦੋ ਦਿਨਾ ਜ਼ਿਲ੍ਹਾ ਪੱਧਰੀ ਆਨਲਾਈਨ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ ਹੋ ਗਈ ਹੈ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰਾਂ ਨੇ ਭਾਗ ਲਿਆ।
 
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਬਲਾਕ ਮੈਡੀਕਲ ਅਫਸਰਾਂ ਅਤੇ ਫੈਸੀਲਿਟੀ ਮੈਡੀਕਲ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜ਼ੀਰੋ ਤੋਂ ਪੰਜ ਸਾਲ ਦੇ ਹਰ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਮੰਤਵ ਨਾਲ ਬਾਲ ਮੌਤ ਸਮੀਖਿਆ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਸਿਹਤ ਸੰਸਥਾਵਾਂ ਵਿੱਚ ਮਾਵਾਂ ਦੀ ਸਿਹਤ ਲਈ ਉਪਲੱਬਧ ਸੇਵਾਵਾਂ ਵਿੱਚ ਤੁਰੰਤ ਸਮੱਸਿਆ ਦੀ ਪਛਾਣ ਕਰਨਾ ਅਤੇ ਹੱਲ ਕਰਨਾ ਹੈ। ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਰਾਸ਼ਟਰੀ ਸਿਹਤ ਮਿਸ਼ਨ ਦੇ ਪ੍ਰਮੁੱਖ ਟੀਚਿਆਂ ਵਿੱਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਭਰ ਵਿੱਚ ਜ਼ਿਆਦਾਤਰ ਬਾਲ ਮੌਤਾਂ ਨੂੰ ਰੋਕਣਾ ਸੰਭਵ ਹੈ, ਇਸ ਲਈ ਬੱਚਿਆਂ ਦੀ ਮੌਤ ਦੀ ਸਮੀਖਿਆ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਇੱਕ ਤੰਤਰ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਹਰ ਬਾਲ ਮੌਤ ਦੀ ਰਿਪੋਰਟ ਕੀਤੀ ਜਾਂਦੀ ਹੈ ਅਤੇ ਸੁਧਾਰਾਤਮਕ ਕਾਰਵਾਈ ਲਈ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਂਦੀ ਹੈ। ਬੱਚੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਂਦੇ ਹਨ, ਉਨ੍ਹਾਂ ਕਾਰਨਾਂ ਨੂੰ ਦੂਰ ਕਰਕੇ ਸਿਹਤ ਪ੍ਰਣਾਲੀ ਵਿੱਚ ਸਕਾਰਾਤਮਕ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚੇ ਦੇ ਜਨਮ ਤੋਂ ਪਹਿਲੇ ਇਕ ਹਜ਼ਾਰ ਦਿਨ ਸਿਹਤ ਸੁਰੱਖਿਆ ਦੇ ਤੌਰ 'ਤੇ ਬੇਹੱਦ ਮਹੱਤਵਪੂਰਨ ਹੁੰਦੇ ਹਨ, ਇਸ ਲਈ ਇਸ ਸਮੇਂ ਦੌਰਾਨ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੁੰਦਾ ਹੈ।  
 
ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਦੀ ਵਜ੍ਹਾ ਨਾਲ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਨੂੰ ਘਟਾਇਆ ਜਾ ਸਕਦਾ ਹੈ। 
 
ਇਸ ਮੌਕੇ ਬੱਚਿਆਂ ਦੇ ਮਾਹਰ ਡਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਨਿਮੋਨੀਆ ਕਾਰਨ ਹੋ ਰਹੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਜੇ ਸਮੇਂ ਸਿਰ ਇਸ ਦੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਹਾਲਾਂਕਿ ਪੰਜਾਬ ਵਿਚ ਬੱਚਿਆਂ ਦੀ ਮੌਤ ਦਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਘੱਟ ਹੈ ਪਰ ਫਿਰ ਵੀ ਸਿਹਤ ਵਿਭਾਗ ਬੱਚਿਆਂ ਦੀ ਸੰਪੂਰਨ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ 6 ਮਹੀਨੇ ਮਾਂ ਦਾ ਦੁੱਧ, ਪੂਰਕ ਖੁਰਾਕ, ਵਿਟਾਮਿਨ-ਏ ਸਪਲੀਮੈਂਟ, ਪੀ.ਸੀ.ਵੀ ਟੀਕੇ ਦੀ ਕਵਰੇਜ ਵਧਾਉਣ, ਹੱਥ ਧੋਣਾ ਅਤੇ ਘਰਾਂ ਵਿੱਚ ਹਵਾ ਪ੍ਰਦੂਸ਼ਣ ਘਟਾਉਣਾ ਅਤੇ ਸਮੇਂ ਸਿਰ ਇਲਾਜ ਦੀ ਜ਼ਰੂਰਤ ਹੁੰਦੀ ਹੈ। 
 
ਉਨ੍ਹਾਂ ਅੱਗੇ ਦੱਸਿਆ ਕਿ ਸਾਵਧਾਨੀਆਂ ਨੂੰ ਅਪਣਾ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ। 
 
ਇਸ ਮੌਕੇ ਸੁਕੰਦਾ ਰਾਣਾ ਨੇ ਕਿਹਾ ਕਿ ਭਾਵੇਂ ਬੱਚੇ ਦੀ ਮੌਤ ਘਰ ਵਿਚ ਹੋਵੇ, ਫੈਸੀਲਿਟੀ ਵਿਚ ਹੋਵੇ ਜਾਂ ਟਰਾਂਸਿਟ ਦੌਰਾਨ ਹੋਵੇ, ਇਨ੍ਹਾਂ ਸਾਰੀਆਂ ਮੌਤਾਂ 'ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ। ਡਾ ਰਾਣਾ ਨੇੇ ਬੱਚਿਆਂ ਦੀਆਂ ਬਿਮਾਰੀਆਂ, ਖਤਰੇ ਦੇ ਚਿੰਨ੍ਹ, ਲੱਛਣ, ਕਾਰਨ ਅਤੇ ਇਸ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ। ਉਨ੍ਹਾਂ ਬੱਚਿਆਂ ਦੀ ਜਨਮ ਤੋਂ ਤੁਰੰਤ ਬਾਅਦ ਸਾਂਭ-ਸੰਭਾਲ ਕਰਨ ਆਦਿ ਬਾਰੇ ਜਾਣਕਾਰੀ ਵੀ ਦਿੱਤੀ।
 
Have something to say? Post your comment

ਅਤੇ ਪੰਜਾਬ ਖਬਰਾਂ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ