ਨਵਾਂਸ਼ਹਿਰ (ਮਨੋਰੰਜਨ ਕਾਲੀਆ )-ਆਦਮਪੁਰ ਸਿਵਲ ਏਅਰਪੋਰਟ ਤੋ ਕੱਲ ਮੁੰਬਈ ਦੇ ਲਈ ਸ਼ੁਰੂ ਹੋਈ ਸਿਧੀ ਉਡਾਨ ਤੋ ਬਾਦ ਹੁਣ ਜਲਦ ਹੀ ਦਿੱਲੀ ਲਈ ਵੀ ਉਡਾਨ ਸ਼ੁਰੂ ਹੋਣ ਦੀ ਸੰਭਾਵਨਾ ਹੈ | ਜਿਸ ਨਾਲ ਦੁਆਬੇ ਇਲਾਕੇ ਦੇ ਜਲੰਧਰ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਜਿਲਾ ਵਾਸੀਆ ਨੂੰ ਦਿੱਲੀ ਦਾ ਸਫਰ ਆਸਾਨ ਹੋ ਜਾਵੇਗਾ | ਆਦਮਪੁਰ ਏਅਰਪੋਰਟ ਕੋ ਦਿੱਲੀ ਦੀ ਫਲਾਈਟ ਸ਼ੁਰੂ ਹੋਣ ਨਾਲ ਨਾ ਸਿਰਫ ਘਰੇਲੂ ਬਲਿਕ ਅੰਤਰਾਸ਼ਟਰੀ ਯਾਤਰਾ ਦੇ ਲਈ ਵੀ ਬੇਹਤਰ ਕਨਿਕਟੀਵਿਟੀ ਮਿਲੇਗੀ |
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀ ਡਾ ਹਿਮਾਸ਼ੂ ਅਗਰਵਾਲ ਨੇ ਦੱਸਿਾ ਕਿ ਹੁਣ ਯਾਤਰੀ ਮੁੰਬਈ ਹੁੰਦੇ ਹੋਏ ਗੋਆ ,ਚੇਨੰਈ ਅਤੇ ਐਮਸਟਰਡਮ ਵਰਗੇ ਘਰੇਲੂ ਅਤੇ ਅੰਤਰਾਸ਼ਟਰੀ ਸਥਾਨਾ ਲਈ ਆਸਾਨੀ ਨਾਲ ਯਾਤਰਾ ਕਰ ਸਕਣਗੇ | ਆਦਮਪੁਰ ਤੋ ਫਲਾਈਟਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਐਨਆਰਆਈ ਅਤੇ ਉਦਯੋਗਿਕ ਖੇਤਰ ਲਈ ਇਕ ਵੱਡੀ ਸੁਵਿਧਾ ਸਾਬਤ ਹੋਵੇਗੀ | ਉਨਾ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਚਾਲੂ ਹੋਣ ਨਾਲ ਪੰਜਾਬ ਦਾ ਆਰਥਿਕ ਵਿਕਾਸ ਵੀ ਹੋਵੇਗਾ | ਉਨਾ ਦੱਸਿਆ ਕਿ ਆਦਮਪੁਰ ਤੋ ਨਵੀ ਦਿੱਲੀ ਲਈ ਸਿਧੀ ਫਲਾਇਟ ਸ਼ੁਰੂ ਕਰਵਾਉਣ ਦੀ ਦਿਸ਼ਾ ਵਿੱਚ ਅਲੱਗ ਅਲੱਗ ਏਅਰਲਾਈਨ ਕੰਪਨੀਆ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਹੈ | ਜਲਦ ਹੀ ਇਸਤੇ ਫੈਸਲਾ ਹੋ ਜਾਵੇਗਾ | ਉਨਾ ਨੇ ਐਨਆਰਆਈ ਭਾਰਤੀਆ ਅਤੇ ਵਪਾਰੀਆ ਦਲ ਦੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਦਮਪੁਰ ਏਅਰਪੋਰਟ ਦਾ ਜਿਆਦਾ ਤੋ ਜਿਆਦਾ ਲਾਭ ਉਠਾਉਣ | ਉਨਾ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਦਮਪੁਰ ਏਅਰਪੋਰਟ ਤੱਕ ਜਾਣ ਵਾਲੀ ਸੜਕ ਨੂੰ ਬੇਹਤਰ ਬਣਾਉਣ ਦੀ ਦਿਸ਼ਾ ਵਿੱਚ ਯਤਨ ਕੀਤੇ ਜਾਣਗੇ , ਤਾਂ ਕਿ ਯਾਤਰੀਆ ਨੂੰ ਕਿਸੇ ਤਰਾ ਦੀ ਅਸੁਵਿਧਾ ਨਾ ਹੋਵੇ |