Wednesday, August 12, 2026
BREAKING
ਪੀਆਈਬੀ ਚੰਡੀਗੜ੍ਹ ਦੁਆਰਾ ਝੱਜਰ ਵਿਖੇ ਸਰਕਾਰੀ ਯੋਜਨਾਵਾਂ 'ਤੇ "ਵਾਰਤਾਲਾਪ" ਦਾ ਆਯੋਜਨ ਕੀਤਾ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਬਾਜਵਾ ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ ਮੀਟਿੰਗ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ 27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ PU ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਸਾਲ 2026-28 ਲਈ ਪੰਜਾਬ ਪ੍ਰਾਂਤਕ ਤੇਰਾਪੰਥੀ ਸਭਾ ਕਾਰਜਕਾਰੀ ਕਮੇਟੀ ਦਾ ਐਲਾਨ ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ 

ਰਾਸ਼ਟਰੀ

ਦਿੱਲੀ ਵਿਧਾਨ ਸਭਾ 'ਚ 13 ਘੰਟੇ ਹੋਇਆ ਕੰਮਕਾਜ, ਮਾਨਸੂਨ ਸੈਸ਼ਨ ਦੌਰਾਨ 4 ਬਿੱਲ ਪਾਸ

12 ਅਗਸਤ, 2026 07:36 PM

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਬੁੱਧਵਾਰ ਨੂੰ ਦੱਸਿਆ ਕਿ ਦਿੱਲੀ ਵਿਧਾਨ ਸਭਾ ਦੇ ਤਿੰਨ ਦਿਨ ਦੇ ਮਾਨਸੂਨ ਸੈਸ਼ਨ 'ਚ 13 ਘੰਟਿਆਂ ਤੋਂ ਵੱਧ ਸਮੇਂ ਤੱਕ ਕੰਮਕਾਜ ਹੋਇਆ ਅਤੇ ਇਸ ਦੌਰਾਨ 4 ਬਿੱਲ ਪਾਸ ਕੀਤੇ ਗਏ। ਵਿਧਾਨ ਸਭਾ ਸਪੀਕਰ ਨੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਦੇ 'ਗੈਰ-ਜ਼ਿੰਮੇਵਾਰ ਰਵੱਈਏ' ਦੀ ਵੀ ਆਲੋਚਨਾ ਕੀਤੀ। ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 7 ਅਗਸਤ ਤੋਂ ਸ਼ੁਰੂ ਹੋਇਆ ਸੀ ਅਤੇ ਮੰਗਲਵਾਰ ਨੂੰ ਖ਼ਤਮ ਹੋਇਆ। 

ਗੁਪਤਾ ਨੇ ਕਿਹਾ ਕਿ ਸਦਨ 'ਚ ਕੁੱਲ 13 ਘੰਟੇ 19 ਮਿੰਟ ਤੱਕ ਕੰਮਕਾਜ ਹੋਇਆ। ਇਸ ਦੌਰਾਨ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀਆਂ 2 ਰਿਪੋਰਟ ਸਦਨ 'ਚ ਪੇਸ਼ ਕੀਤੀਆਂ ਗਈਆਂ ਅਤੇ ਨਿਯਮ 280 ਦੇ ਅਧੀਨ ਜਨਹਿੱਤ ਨਾਲ ਜੁੜੇ 52 ਮੁੱਦੇ ਚੁੱਕੇ ਗਏ। ਉਨ੍ਹਾਂ ਨੇ ਸਦਨ 'ਚ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਦੀ ਗੈਰ-ਮੌਜੂਦਗੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ (ਵਿਰੋਧੀ ਧਿਰ ਦੀ ਨੇਤਾ) ਪੂਰੇ ਸੈਸ਼ਨ ਗੈਰ-ਹਾਜ਼ਰ ਰਹੀ। ਉਨ੍ਹਾਂ ਕਿਹਾ ਕਿ ਮਤਭੇਦ ਅਤੇ ਅਸਹਿਮਤੀ ਹੁੰਦੀ ਰਹਿੰਦੀ ਹੈ ਪਰ ਸੈਸ਼ਨ 'ਚ ਸ਼ਾਮਲ ਨਾ ਹੋਣਾ ਮੰਦਭਾਗੀ ਹੈ।

ਵਿਧਾਨ ਸਭਾ ਸਪੀਕਰ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ 'ਆਪ' ਲੀਡਰਸ਼ਿਪ ਤੋਂ ਸੱਖਣੀ ਹੋ ਗਈ ਹੈ। ਮੈਂ ਵਿਰੋਧੀ ਦਲ ਦੇ ਮੈਂਬਰਾਂ ਨੂੰ ਇਹ ਵੀ ਕਿਹਾ ਸੀ ਕਿ ਆਤਿਸ਼ੀ ਦੀ ਗੈਰ-ਮੌਜੂਦਗੀ 'ਚ ਉਹ ਆਪਣੇ ਹੀ ਕਿਸੇ ਹੋਰ ਮੈਂਬਰ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਣ ਲਈ ਨਾਮਜ਼ਦ ਕਰ ਦੇਣ ਪਰ ਅਜਿਹਾ ਨਹੀਂ ਹੋਇਆ।'' ਵਿਧਾਨ ਸਭਾ ਨੇ ਜਨਤਾ ਦੇ ਹਿੱਤਾਂ ਨਾਲ ਜੁੜੇ ਚਾਰ ਬਿੱਲ ਪਾਸ ਕੀਤੇ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਚਰਚਾ ਦੌਰਾਨ ਆਪਣੀ ਰਾਏ ਨਹੀਂ ਰੱਖੀ। ਉਨ੍ਹਾਂ ਦਾਅਵਾ ਕੀਤਾ ਕਿ ਬਿੱਲਾਂ 'ਤੇ ਚਰਚਾ 'ਚ ਵਿਰੋਧੀ ਧਿਰ ਦੀ ਹਿੱਸੇਦਾਰੀ ਨਾ ਦੇ ਬਰਾਬਰ ਸੀ। ਗੁਪਤਾ ਨੇ ਦੋਸ਼ ਲਗਾਇਆ,''ਵਿਰੋਧੀ ਧਿਰ ਨੇ ਸਦਨ ਨੂੰ ਸਿਆਸੀ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਈ ਵਾਰ ਸਦਨ ਦੇ ਅੰਦਰ ਅਤੇ ਬਾਹਰ ਅਨੁਸ਼ਾਸਨਹੀਣਤਾ ਦਿਖਾਈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨਾ ਭਾਰਤੀ ਵਿਰਾਸਤ ਦੀ ਪੁਨਰ ਸਥਾਪਨਾ: ਤਰੁਣ ਚੁੱਘ

ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨਾ ਭਾਰਤੀ ਵਿਰਾਸਤ ਦੀ ਪੁਨਰ ਸਥਾਪਨਾ: ਤਰੁਣ ਚੁੱਘ

ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਨਿਰਾਸ਼ ਹਾਂ, ਚਰਚਾ ਤੋਂ ਦੌੜਣ ਵਾਲਾ ਵਿਰੋਧੀ ਧਿਰ ਪਹਿਲੀ ਵਾਰ ਵੇਖਿਆ : ਰਿਜਿਜੂ

ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਨਿਰਾਸ਼ ਹਾਂ, ਚਰਚਾ ਤੋਂ ਦੌੜਣ ਵਾਲਾ ਵਿਰੋਧੀ ਧਿਰ ਪਹਿਲੀ ਵਾਰ ਵੇਖਿਆ : ਰਿਜਿਜੂ

''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ

ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸੰਸਦ 'ਚ ਹੋਣ ਵਾਲੀ ਚਰਚਾ ਤੋਂ ਕੌਣ ਭੱਜ ਰਿਹਾ: ਨਿਤਿਨ ਨਬੀਨ

ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸੰਸਦ 'ਚ ਹੋਣ ਵਾਲੀ ਚਰਚਾ ਤੋਂ ਕੌਣ ਭੱਜ ਰਿਹਾ: ਨਿਤਿਨ ਨਬੀਨ

'ਝਾਰਖੰਡ 'ਤੇ ਮੈਂ ਚੁੱਪ ਨਹੀਂ, ਵਿਦਿਆਰਥੀਆਂ ਵਿਰੁੱਧ ਹਿੰਸਾ ਅਸਵੀਕਾਰਨਯੋਗ', ਰਾਹੁਲ ਦਾ ਅਹਿਮ ਬਿਆਨ

'ਝਾਰਖੰਡ 'ਤੇ ਮੈਂ ਚੁੱਪ ਨਹੀਂ, ਵਿਦਿਆਰਥੀਆਂ ਵਿਰੁੱਧ ਹਿੰਸਾ ਅਸਵੀਕਾਰਨਯੋਗ', ਰਾਹੁਲ ਦਾ ਅਹਿਮ ਬਿਆਨ

"ਰੀਲ ਯੁੱਗ" 'ਚ ਰਹਿਣ ਵਾਲੇ ਨੌਜਵਾਨਾਂ ਨੂੰ "ਸ਼ਾਰਟਕੱਟਾਂ" ਤੋਂ ਬਚਣਾ ਚਾਹੀਦਾ: PM ਮੋਦੀ

ਵਿਰੋਧੀ ਧਿਰ ਚਰਚਾ ਲਈ ਹੋਵੇ ਤਿਆਰ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ : ਅਮਿਤ ਸ਼ਾਹ

ਵਿਰੋਧੀ ਧਿਰ ਚਰਚਾ ਲਈ ਹੋਵੇ ਤਿਆਰ, ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ : ਅਮਿਤ ਸ਼ਾਹ

52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ

52,600 ਰੁਪਏ ਘੱਟੋ-ਘੱਟ ਤਨਖਾਹ ਅਤੇ 2.92 ਫਿਟਮੈਂਟ ਫੈਕਟਰ ਦੀ ਮੰਗ, 8ਵੇਂ ਤਨਖਾਹ ਕਮਿਸ਼ਨ ਤੋਂ ਵੱਡਾ ਅਪਡੇਟ

6 ਸਾਲਾਂ 'ਚ 300 ਸੈਟੇਲਾਈਟ ਲਾਂਚ ਕਰੇਗਾ ISRO ! ਭਾਰਤ ਨੇ ਸਪੇਸ ਵੱਲ ਮਾਰੀ ਵੱਡੀ ਛਲਾਂਗ

6 ਸਾਲਾਂ 'ਚ 300 ਸੈਟੇਲਾਈਟ ਲਾਂਚ ਕਰੇਗਾ ISRO ! ਭਾਰਤ ਨੇ ਸਪੇਸ ਵੱਲ ਮਾਰੀ ਵੱਡੀ ਛਲਾਂਗ

ਸਹਿਕਾਰੀ ਵਿਕਾਸ ਨਿਗਮ ਦਾ ਅਧਿਕਾਰ ਖੇਤਰ ਵਧਾਉਣ ਵਾਲਾ ਬਿੱਲ ਲੋਕ ਸਭਾ 'ਚ ਪਾਸ

ਸਹਿਕਾਰੀ ਵਿਕਾਸ ਨਿਗਮ ਦਾ ਅਧਿਕਾਰ ਖੇਤਰ ਵਧਾਉਣ ਵਾਲਾ ਬਿੱਲ ਲੋਕ ਸਭਾ 'ਚ ਪਾਸ