Tuesday, August 04, 2026
BREAKING
2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ ਰਾਜ ਸਭਾ 'ਚ MSME ਬਿੱਲ ਪਾਸ, ਹੁਣ ਮੁਫ਼ਤ ਰਜਿਸਟ੍ਰੇਸ਼ਨ ਨਾਲ ਕਾਰੋਬਾਰ ਸ਼ੁਰੂ ਕਰਨਾ ਹੋਵੇਗਾ ਆਸਾਨ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਾਮਲੇ 'ਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ ਵਿਰੋਧੀ ਧਿਰ ਨੇ ਹਿੰਦੂ ਸੰਤਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਤਰੁਣ ਚੁੱਘ NEET ਪੇਪਰ ਲੀਕ ਪ੍ਰਦਰਸ਼ਨਾਂ 'ਚ ਸ਼ਾਮਲ ਵਿਦਿਆਰਥੀਆਂ ਖ਼ਿਲਾਫ਼ FIR ਵਾਪਸ ਲੈ ਸਕਦੀਆਂ ਹਨ ਸਰਕਾਰਾਂ : SC ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ ਟੀਚਾ : ਗੋਇਲ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ ਤੇ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋਰ

ਪੰਜਾਬ

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ਵਿਖੇ ਤੀਜ ਦਾ ਤਿਉਹਾਰ ਮਨਾਇਆ

11 ਅਗਸਤ, 2025 08:57 PM
ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਧੂਮਧਾਮ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸਿਸ਼ਯ ਸਾਧਵੀ ਇਸ਼ਵਰਪ੍ਰੀਤਾ ਭਾਰਤੀ, ਸਾਧਵੀ ਨੀਤੀਵਿਦਾ ਭਾਰਤੀ, ਸਾਧਵੀ ਪੂਨਮ ਭਾਰਤੀ, ਸਾਧਵੀ ਪੂਜਾ ਭਾਰਤੀ ਅਤੇ ਕਰਮਜੀਤ ਭਾਰਤੀ ਨੇ ਸਭ ਨੂੰ ਪੰਜਾਬੀ ਸੰਸਕ੍ਰਿਤੀ ਅਤੇ ਲੁਪਤ ਹੋ ਰਹੇ ਤਿਉਹਾਰਾਂ ਨਾਲ ਜੋੜਣ ਲਈ ਸੁਨਹਿਰਾ ਅਵਸਰ ਦਿੱਤਾ ਅਤੇ ਕਿਹਾ ਕਿ ਅਸੀਂ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ ਕਿ ਕਾਦਰ ਦੁਆਰਾ ਸਾਜੀ ਗਈ ਇਸ ਕੁਦਰਤ ਅੰਦਰ ਦੋ ਚੀਜ਼ਾਂ ਉਤਪੱਤੀ ਦਾ ਸੋਮਾ ਹਨ- ਰੁੱਖ ਅਤੇ ਔਰਤ। ਔਰਤ ਮਨੁੱਖਤਾ ਦੇ ਵਾਧੇ ਲਈ ਅਤੇ ਰੁੱਖ ਫਲ, ਫੁੱਲ ਪੌਦਿਆਂ ਦੇ ਰੂਪ ਵਿੱਚ ਉਸਦੀ ਪਾਲਣਾ ਕਰਨ ਲਈ ਹਨ ਕਿਉਂਕਿ ਮਨੁੱਖ ਆਪਣੀ ਜ਼ਿੰਦਗੀ ਜਿਉਣ ਲਈ ਰੁੱਖਾਂ ਅਤੇ ਪੌਦਿਆਂ ਤੇ ਹੀ ਨਿਰਭਰ ਹੈ। ਪੁਰਾਤਨ ਸਮਾਜ ਅੰਦਰ ਤ੍ਰਿੰਝਣਾਂ, ਤੀਆਂ ਅਤੇ ਖੁੰਡ ਚਰਚਾ ਕੁਦਰਤ ਦੀ ਠੰਡੀ ਮਿੱਠੀ ਛਾਂ ਪ੍ਰਦਾਨ ਕਰਨ ਵਾਲੇ ਦਰਖਤਾਂ ਹੇਠ ਹੀ ਹੋਇਆ ਕਰਦੀਆਂ ਸਨ। ਦਰੱਖਤ ਮਨੱੁਖੀ ਮੋਹ ਪਿਆਰ ਦੇ ਗਵਾਹ ਹੋਇਆ ਕਰਦੇ ਸਨ। ਇਸ ਤੋਂ ਬਿਨਾਂ ਇਹ ਸਾਨੂੰ ਖਾਣ ਲਈ ਭੋਜਨ ਅਤੇ ਸਾਹ ਲੈਣ ਲਈ ਪ੍ਰਾਣ ਵਾਯੂ (ਆਕਸੀਜਨ) ਪ੍ਰਦਾਨ ਕਰਦੇ ਹਨ। ਇਸ ਲਈ ਸਾਡੇ ਸ਼ਾਸਤਰਾਂ ਅੰਦਰ ਦਰਖਤਾਂ ਨੂੰ ਸ਼ਿਵ ਰੂਪ ਕਿਹਾ ਗਿਆ ਹੈ ਕਿਉਂਕਿ ਜਿਸ ਪ੍ਰਕਾਰ ਸ਼ਿਵ ਨੇ ਸੰਸਾਰ ਨੂੰ ਜੀਵਨ ਦਾਨ ਦੇਣ ਲਈ ਕਾਲਕੂਟ ਜ਼ਹਿਰ ਦਾ ਪਾਣ ਕੀਤਾ ਇਸੇ ਤਰ੍ਹਾਂ ਦਰਖਤ ਕਾਰਬਨ- ਡਾਈਆਕਸਾਈਡ ਰੂਪੀ ਜ਼ਹਿਰ ਨੂੰ ਪੀ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਪਿੱਪਲ ਦੀ ਪੂਜਾ ਕਰਨ ਪਿੱਛੇ ਵੀ ਇਹੀ ਭੇਦ ਸੀ ਕਿਉਂਕਿ ਬਨਸਪਤੀ ਜਗਤ ਵਿੱਚ ਪਿੱਪਲ ਹੀ ਅਜਿਹਾ ਰੁੱਖ ਹੈ ਜੋ 24 ਘੰਟੇ ਆਕਸੀਜਨ ਛੱਡਦਾ ਹੈ। ਇਸੇ ਤਰ੍ਹਾਂ ਤੁਲਸੀ ਦੀ ਵੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਸਿਰਫ ਤੁਲਸੀ ਹੀ ਇੱਕ ਅਜਿਹਾ ਪੌਦਾ ਹੈ ਜਿਸ ਅੰਦਰ ਹਵਾ ਵਿਚਲੇ ਹਾਨੀਕਾਰਕ ਬੈਕਟੀਰੀਆ ਅਤੇ ਸੂਖਮ ਜੀਵਾਂ ਨੂੰ ਮਾਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਤੁਲਸੀ ਦਾ ਸੇਵਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਵਿੱਚ ਵੀ ਲਾਹੇਵੰਦ ਹੈ। ਇਨਸਾਨ ਆਪਣੇ ਸਵਾਰਥੀ ਬਿਰਤੀਆਂ ਦੇ ਕਾਰਨ ਕੁਦਰਤ ਅਤੇ ਜਨਮਦਾਤੀ ਔਰਤ ਨੂੰ ਆਰਥਿਕ ਅਤੇ ਸਮਾਜਿਕ ਉਨਤੀ ਦੇ ਨਾਮ ਤੇ ਖਤਮ ਕਰ ਰਿਹਾ ਹੈ ਜਿਸ ਪ੍ਰਕਾਰ ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਔਰਤ ਦੀ ਮਹੱਤਤਾ ਹੈ। ਇਸੇ ਹੀ ਤਰ੍ਹਾਂ ਪਰਮਾਤਮਾ ਦੀ ਸਾਜੀ ਇਸ ਸ੍ਰਿਸ਼ਟੀ ਨੂੰ ਚਲਾਉਣ ਲਈ ਰੁੱਖਾਂ ਦਾ ਅਹਿਮ ਯੋਗਦਾਨ ਹੈ। ਇਸੇ ਲਈ ਮਾਵਾਂ ਅਤੇ ਰੁੱਖਾਂ ਨੂੰ ਸਾਡੇ ਸੱਭਿਆਚਾਰ ਅੰਦਰ ਸਮਾਨ ਦਰਜਾ ਦਿੱਤਾ ਗਿਆ ਹੈ। ਮਾਵਾਂ ਦੀ ਮਮਤਾ ਨੂੰ ਮਾਵਾਂ ਠੰਡੀਆਂ ਛਾਵਾਂ ਕਹਿ ਕੇ ਵਡਿਆਇਆ ਗਿਆ ਹੈ। ਸ੍ਰਿਸ਼ਟੀ ਅੰਦਰ ਰਹਿਣ ਵਾਲਾ ਹਰੇਕ ਜੀਵ ਤਪਸ਼ ਤੋਂ ਬਚਣ ਲਈ ਛਾਂ ਦੀ ਤਲਾਸ਼ ਕਰਦਾ ਹੈ। ਰੁੱਖਾਂ ਦੇ ਮਨੁੱਖ ਉੱਪਰ ਕੀਤੇ ਉਪਕਾਰਾਂ ਨੂੰ ਦੇਖਦੇ ਹੋਏ ਕਿਸੇ ਕਵੀ ਨੇ ਬਹੁਤ ਸੁੰਦਰ ਲਿਖਿਆ ਹੈ "ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ, ਜੇ ਤੁਸਾਂ ਮੇਰਾ ਗੀਤ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ। ਇਸ ਲਈ ਸਾਡੇ ਪੁਰਾਤਨ ਸਮਾਜ ਅੰਦਰ ਇਨਸਾਨ ਦਾ ਰੁੱਖਾਂ ਨਾਲ ਸੰਤਾਨ ਵਰਗਾ ਮੋਹ ਸੀ ਅੱਜ ਵੀ ਅਸੀਂ ਕਈ ਬਜ਼ੁਰਗਾਂ ਦੇ ਨਾਮ ਬੂਟਾ, ਕਿੱਕਰ, ਬੋਹੜ, ਗੁਲਾਬ, ਤੁਲਸੀ ਆਦਿ ਸੁਣਦੇ ਹਾਂ। ਮਾਂ-ਪਿਓ ਆਪਣੇ ਸੰਤਾਨ ਨੂੰ ਅਜਿਹੇ ਨਾਮ ਉਸੇ ਸਮੇਂ ਦਿੰਦੇ ਸਨ ਜਦੋਂ ਉਸਦੀ ਪ੍ਰਾਪਤੀ ਮੁਸ਼ਕਿਲ ਨਾਲ ਹੁੰਦੀ ਸੀ, ਜਿਨਾਂ ਲੋਕਾਂ ਦੇ ਘਰ ਔਲਾਦ ਨਹੀਂ ਹੁੰਦੀ ਸੀ। ਉਹ ਆਪਣਾ ਵੰਸ਼ ਅੱਗੇ ਤੋਰਨ ਲਈ ਤ੍ਰਿਵੈਣੀ ਭਾਵ ਤਿੰਨ ਤਰ੍ਹਾਂ ਦੇ ਰੁੱਖ ਵੀ ਲਗਾਉਂਦੇ ਸਨ। ਤ੍ਰਿਵੈਣੀ ਲਗਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਸਮਾਜ ਵਿੱਚ ਰੁੱਖ ਅਤੇ ਔਲਾਦ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਸੀ। ਇਸ ਸਮੇਂ ਸਭ ਨੂੰ ਪੌਦੇ ਵੰਡੇ ਗਏ। ਗਿੱਧੇ ਅਤੇ ਭੰਗੜੇ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਗਿਆ।
 
Have something to say? Post your comment

ਅਤੇ ਪੰਜਾਬ ਖਬਰਾਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਕੀਤੀਆਂ ਨਵੀਆਂ ਨਿਯੁਕਤੀਆਂ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਐਕਸ਼ਨ! ਇਨ੍ਹਾਂ ਆਗੂਆਂ 'ਤੇ ਡਿੱਗੀ ਗਾਜ, ਹੋਈ ਸਖ਼ਤ ਕਾਰਵਾਈ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਮੁਲਾਜ਼ਮਾਂ ਦੇ ਹੱਕ ਵਿਚ ਡੀ. ਏ. ਬਾਰੇ ਹਾਈਕੋਰਟ ਦੇ ਫੈਸਲੇ 'ਤੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਲੋਕਾਂ ਸਰਕਾਰੀ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਜ਼ਾਦੀ ਦਿਵਸ ਸਮਾਰੋਹ (15 ਅਗਸਤ) ਦੇ ਅਗੇਤੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧ: ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਲਿੰਗ ਸਟੇਸ਼ਨਾਂ ਦਾ ਰੈਸ਼ਨੇਲਾਈਜੇਸ਼ਨ ਮੁਕੰਮਲ: ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਫ਼ਸਰ 

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਅਗਸਤ ਨੂੰ ਐਸ.ਬੀ.ਐਸ. ਨਗਰ ਵਿਖੇ ਕਰਵਾਈ ਜਾਵੇਗੀ ਵਿਸ਼ਾਲ ਮੈਰਾਥਨ ਦੌੜ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ

ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ