Tuesday, July 21, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਰਾਸ਼ਟਰੀ

ਜੰਮੂ-ਕਸ਼ਮੀਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: 500 ਤੋਂ ਵੱਧ ਗ੍ਰਿਫ਼ਤਾਰ, 14.50 ਕਰੋੜ ਦੀ ਜਾਇਦਾਦ ਕੁਰਕ

05 ਮਈ, 2026 06:23 PM

ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ‘ਨਸ਼ਾ ਮੁਕਤ ਮੁਹਿੰਮ’ ਤਹਿਤ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕਸਦਿਆਂ ਹੁਣ ਤੱਕ 500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੁਹਿੰਮ ਦੌਰਾਨ ਤਸਕਰਾਂ ਦੀ 14.50 ਕਰੋੜ ਰੁਪਏ ਤੋਂ ਵੱਧ ਦੀ ਚੱਲ-ਅਚੱਲ ਸੰਪਤੀ ਵੀ ਕੁਰਕ ਕੀਤੀ ਗਈ ਹੈ।

ਨਸ਼ਾ ਤੇ ਜਾਇਦਾਦਾਂ ਦੀ ਜ਼ਬਤੀ 
ਉਪ ਰਾਜਪਾਲ ਮਨੋਜ ਸਿਨਹਾ ਦੀ ਪਹਿਲ 'ਤੇ 11 ਅਪ੍ਰੈਲ ਨੂੰ ਜੰਮੂ ਤੋਂ ਸ਼ੁਰੂ ਹੋਈ ਇਸ 100 ਦਿਨਾਂ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਮੁਤਾਬਕ, ਹੁਣ ਤੱਕ 4.7 ਕਿਲੋਗ੍ਰਾਮ ਹੈਰੋਇਨ, 27.13 ਕਿਲੋਗ੍ਰਾਮ ਚਰਸ ਅਤੇ 209 ਕਿਲੋਗ੍ਰਾਮ ਤੋਂ ਵੱਧ ਗਾਂਜਾ ਜ਼ਬਤ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਦਿੰਦਿਆਂ ਦੱਸਿਆ ਗਿਆ ਕਿ ਕਸ਼ਮੀਰ ਖੇਤਰ ਵਿੱਚ 7.77 ਕਰੋੜ ਰੁਪਏ ਦੀਆਂ 14 ਅਚੱਲ ਜਾਇਦਾਦਾਂ ਅਤੇ ਜੰਮੂ ਖੇਤਰ ਵਿੱਚ 5.54 ਕਰੋੜ ਰੁਪਏ ਦੀਆਂ 9 ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੋਵਾਂ ਖੇਤਰਾਂ ਵਿੱਚ ਲੱਖਾਂ ਰੁਪਏ ਦੀਆਂ ਚੱਲ ਸੰਪਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਤਸਕਰੀ ਨੂੰ ਦੱਸਿਆ 'ਮੂਕ ਅੱਤਵਾਦ'
 ਇਸ ਮੁਹਿੰਮ ਤਹਿਤ ਹੁਣ ਤੱਕ 537 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 502 ਐਫ.ਆਈ.ਆਰ. (FIR) ਦਰਜ ਕੀਤੀਆਂ ਗਈਆਂ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਨਸ਼ਾ ਤਸਕਰਾਂ ਨਾਲ ਅੱਤਵਾਦੀਆਂ ਵਾਂਗ ਹੀ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ, "ਨਸ਼ੀਲੇ ਪਦਾਰਥਾਂ ਦੀ ਤਸਕਰੀ ਅੱਤਵਾਦ ਤੋਂ ਘੱਟ ਨਹੀਂ ਹੈ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ। ਨਸ਼ਿਆਂ ਦੀ ਦੁਰਵਰਤੋਂ ਇਕ ਤਰ੍ਹਾਂ ਦਾ ਮੂਕ ਅੱਤਵਾਦ ਹੈ, ਜੋ ਸਿਰਫ਼ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਬਲਕਿ ਸਮਾਜ ਲਈ ਵੱਡਾ ਖਤਰਾ ਹੈ"। ਇਹ ਮੁਹਿੰਮ ਜਨ-ਭਾਗੀਦਾਰੀ ਅਤੇ ਜਾਗਰੂਕਤਾ 'ਤੇ ਕੇਂਦਰਿਤ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ