Tuesday, September 01, 2026
BREAKING
ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਰਜਵੰਤ ਸਿੰਘ ਕਪੂਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ ਕੰਬਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ ਹਨੀ ਟਰੈਪ ਮਾਮਲੇ ’ਚ ਮੁਲਜ਼ਮ ਔਰਤ ਦੀ ਜ਼ਮਾਨਤ ਖਾਰਜ ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ ਚੰਡੀਗੜ੍ਹ ਬਾਰਡਰ 'ਤੇ ਰਾਸ਼ਨ ਸਣੇ ਪੁੱਜੇ ਕਿਸਾਨ, ਕਈ ਰਸਤੇ ਬੰਦ, ਟ੍ਰੈਫਿਕ ਲਈ ਨਵਾਂ ਰੂਟ ਪਲਾਨ ਜਾਰੀ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ, ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲਿਆਂ ਨੂੰ ਮਿਲੀ ਰਾਹਤ, ਫਾਸਟੈਗ ਨਾਲ ਜੁੜੇਗੀ ਵਾਹਨਾਂ ਦੀ ਜਾਣਕਾਰੀ

ਰਾਸ਼ਟਰੀ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

01 ਸਤੰਬਰ, 2026 08:28 PM

ਨਵੀਂ ਦਿੱਲੀ : 20 ਜੁਲਾਈ ਨੂੰ 'ਕਾਕਰੋਚ ਜਨਤਾ ਪਾਰਟੀ' ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵਿਦਿਆਰਥੀਆਂ 'ਤੇ ਦਰਜ ਹੋਈਆਂ FIRs ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ 20 ਤੋਂ 25 ਜੁਲਾਈ ਦੇ ਵਿਚਕਾਰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖ਼ਿਲਾਫ਼਼ ਦਰਜ ਸਾਰੀਆਂ FIRs ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ, ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਇਸ ਫ਼ੈਸਲੇ ਤੋਂ ਬਾਹਰ ਰੱਖਿਆ ਗਿਆ ਹੈ।

ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਦਿੱਲੀ ਸਮੇਤ ਬਿਹਾਰ, ਅਸਾਮ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੀਆਂ ਸੂਬਾ ਸਰਕਾਰਾਂ ਨੇ ਅਰਜ਼ੀਆਂ ਦਾਖਲ ਕਰ ਕੇ ਇਨ੍ਹਾਂ ਕੇਸਾਂ ਨੂੰ ਵਾਪਸ ਲੈਣ ਅਤੇ ਭਵਿੱਖ 'ਚ ਕੋਈ ਨਵੀਂ FIR ਦਰਜ ਨਾ ਕਰਨ ਦਾ ਭਰੋਸਾ ਦਿਵਾਇਆ ਹੈ। ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਜੰਤਰ-ਮੰਤਰ ਪ੍ਰਦਰਸ਼ਨ 'ਚ ਸ਼ਾਮਲ ਉਨ੍ਹਾਂ 2,873 ਵਿਅਕਤੀਆਂ ਖ਼ਿਲਾਫ਼ ਇੱਕ FIR ਦੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ, ਜਿਨ੍ਹਾਂ ਦਾ ਪਹਿਲਾਂ ਤੋਂ ਗੰਭੀਰ ਅਪਰਾਧਿਕ ਰਿਕਾਰਡ ਹੈ।

ਸੁਪਰੀਮ ਕੋਰਟ ਦੇ ਇਸ ਫੈਸਲੇ ਅਤੇ ਕੇਂਦਰ ਦੇ ਹਾਂ-ਪੱਖੀ ਰਵੱਈਏ ਤੋਂ ਬਾਅਦ CJP ਦੇ ਬੁਲਾਰੇ ਸੌਰਵ ਦਾਸ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ 5 ਸਤੰਬਰ ਨੂੰ ਦਿੱਲੀ 'ਚ ਕੱਢੇ ਜਾਣ ਵਾਲੇ ਆਪਣੇ ਪ੍ਰਸਤਾਵਿਤ ਮਾਰਚ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਇਸ ਫ਼ੈਸਲੇ ਤੋਂ ਇਲਾਵਾ ਕੇਂਦਰ ਸਰਕਾਰ ਨੇ NEET-UG 2026 ਪ੍ਰੀਖਿਆ ਰੱਦ ਹੋਣ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵਚਨਬੱਧਤਾ ਵੀ ਦੁਹਰਾਈ। ਅਦਾਲਤ ਨੇ ਕੇਂਦਰ ਨੂੰ 3 ਮਹੀਨਿਆਂ ਦੇ ਅੰਦਰ ਮੁਆਵਜ਼ੇ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲਿਆਂ ਨੂੰ ਮਿਲੀ ਰਾਹਤ, ਫਾਸਟੈਗ ਨਾਲ ਜੁੜੇਗੀ ਵਾਹਨਾਂ ਦੀ ਜਾਣਕਾਰੀ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲਿਆਂ ਨੂੰ ਮਿਲੀ ਰਾਹਤ, ਫਾਸਟੈਗ ਨਾਲ ਜੁੜੇਗੀ ਵਾਹਨਾਂ ਦੀ ਜਾਣਕਾਰੀ

GDP ਦੇ ਅੰਕੜਿਆਂ 'ਚ ਹੋਈ ਹੇਰਾਫੇਰੀ 'ਤੇ ਜੈਰਾਮ ਰਮੇਸ਼ ਦਾ ਬਿਆਨ

GDP ਦੇ ਅੰਕੜਿਆਂ 'ਚ ਹੋਈ ਹੇਰਾਫੇਰੀ 'ਤੇ ਜੈਰਾਮ ਰਮੇਸ਼ ਦਾ ਬਿਆਨ

CJP ਨੇ ਵਾਪਸ ਲਿਆ 5 ਸਤੰਬਰ ਨੂੰ 'ਦਿੱਲੀ ਮਾਰਚ' ਕਰਨ ਦਾ ਫੈਸਲਾ

CJP ਨੇ ਵਾਪਸ ਲਿਆ 5 ਸਤੰਬਰ ਨੂੰ 'ਦਿੱਲੀ ਮਾਰਚ' ਕਰਨ ਦਾ ਫੈਸਲਾ

ਕੇਂਦਰ ਤੋਂ ਦਿੱਲੀ ਨੂੰ ਮਿਲੇਗਾ 1000 ਟਨ ਪਿਆਜ਼, 35 ਰੁਪਏ ਕਿਲੋ 'ਤੇ ਵੇਚੇਗੀ ਸਰਕਾਰ: CM ਗੁਪਤਾ

ਕੇਂਦਰ ਤੋਂ ਦਿੱਲੀ ਨੂੰ ਮਿਲੇਗਾ 1000 ਟਨ ਪਿਆਜ਼, 35 ਰੁਪਏ ਕਿਲੋ 'ਤੇ ਵੇਚੇਗੀ ਸਰਕਾਰ: CM ਗੁਪਤਾ

ਸੁਪਰੀਮ ਕੋਰਟ ਦਾ 'ਜੱਜ' ਬਣ ਅਧਿਕਾਰੀ ਨੂੰ ਕੀਤਾ ਫ਼ੋਨ ! ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਹੋਈ 8 ਸਾਲ ਕੈਦ ਦੀ ਸਜ਼ਾ

ਸੁਪਰੀਮ ਕੋਰਟ ਦਾ 'ਜੱਜ' ਬਣ ਅਧਿਕਾਰੀ ਨੂੰ ਕੀਤਾ ਫ਼ੋਨ ! ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਹੋਈ 8 ਸਾਲ ਕੈਦ ਦੀ ਸਜ਼ਾ

SCO 'ਚ PM ਮੋਦੀ, ਪੁਤਿਨ ਤੇ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ ! ਤਿੰਨਾਂ ਨੇ ਗਰਮਜੋਸ਼ੀ ਨਾਲ ਕੀਤਾ ਹੈਂਡਸ਼ੇਕ

SCO 'ਚ PM ਮੋਦੀ, ਪੁਤਿਨ ਤੇ ਸ਼ੀ ਜਿਨਪਿੰਗ ਵਿਚਾਲੇ ਹੋਈ ਮੁਲਾਕਾਤ ! ਤਿੰਨਾਂ ਨੇ ਗਰਮਜੋਸ਼ੀ ਨਾਲ ਕੀਤਾ ਹੈਂਡਸ਼ੇਕ

PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

PM ਮੋਦੀ ਨੇ ਇਰਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਜੰਗ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਕੌਮਾਂਤਰੀ ਸਟੇਜਾਂ ’ਤੇ ਭਾਰਤ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੀ ਹੈ ਦੁਨੀਆ : ਰਾਜਨਾਥ

ਕੌਮਾਂਤਰੀ ਸਟੇਜਾਂ ’ਤੇ ਭਾਰਤ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੀ ਹੈ ਦੁਨੀਆ : ਰਾਜਨਾਥ

ਸਾਰਿਆਂ ਤੋਂ ਜ਼ਿੰਮੇਵਾਰ ਤਰੀਕੇ ਨਾਲ ਵਿਵਹਾਰ ਦੀ ਉਮੀਦ, CJP ਦੇ ਮਾਰਚ 'ਤੇ ਰੋਕ ਲਗਾਉਣ ਤੋਂ SC ਦਾ ਇਨਕਾਰ

ਸਾਰਿਆਂ ਤੋਂ ਜ਼ਿੰਮੇਵਾਰ ਤਰੀਕੇ ਨਾਲ ਵਿਵਹਾਰ ਦੀ ਉਮੀਦ, CJP ਦੇ ਮਾਰਚ 'ਤੇ ਰੋਕ ਲਗਾਉਣ ਤੋਂ SC ਦਾ ਇਨਕਾਰ

ਮਣੀਪੁਰ 'ਚ ਮਸ਼ਾਲ ਜਲੂਸ ਦੌਰਾਨ ਭੜਕੀ ਹਿੰਸਾ, ਹੋਈ ਪੱਥਰਬਾਜ਼ੀ, ਪੁਲਸ ਨੇ ਸੁੱਟੇ ਅੱਥਰੂ ਗੈਸ ਦੇ ਗੋਲੇ

ਮਣੀਪੁਰ 'ਚ ਮਸ਼ਾਲ ਜਲੂਸ ਦੌਰਾਨ ਭੜਕੀ ਹਿੰਸਾ, ਹੋਈ ਪੱਥਰਬਾਜ਼ੀ, ਪੁਲਸ ਨੇ ਸੁੱਟੇ ਅੱਥਰੂ ਗੈਸ ਦੇ ਗੋਲੇ