ਕੋਹਲੀ ਦੇ ਸਾਥੀ ਤੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਵੀ ਵਨ ਡੇ ਵਿਸ਼ਵ ਕੱਪ ਜਿੱਤਣ ਦੇ ਆਪਣੇ ਸੁਪਨੇ ਨੂੰ ਲੈ ਕੇ ਗੱਲ ਕੀਤੀ। 39 ਸਾਲਾ ਰੋਹਿਤ ਨੇ ਕਿਹਾ ਕਿ ਜਦੋਂ ਤੱਕ ਉਹ ਖੇਡ ਰਿਹਾ ਹੈ, ਤਦ ਤੱਕ ਅੱਗੇ ਹਾਸਲ ਕਰਨ ਲਈ ਕੁਝ ਨਾ ਕੁਝ ਜ਼ਰੂਰ ਰਹੇਗਾ। ਉਸ ਨੇ ਕਿਹਾ, ‘‘ਮੇਰੇ ਮਨ ’ਚ ਇਹ ਵਿਚਾਰ ਕਦੇ ਨਹੀਂ ਆਵੇਗਾ ਕਿ ਜੋ ਹਾਸਲ ਕਰਨਾ ਸੀ, ਉਹ ਪੂਰਾ ਹੋ ਚੁੱਕਾ ਹੈ। ਜਦੋਂ ਤੱਕ ਤੁਸੀਂ ਖੇਡ ਰਹੇ ਹੋ, ਅੱਗੇ ਦੇਖਣ ਲਈ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਮੈਂ ਵਿਸ਼ਵ ਕੱਪ ਤੇ ਉਸ ’ਚ ਆਪਣੇ ਲਈ ਮੌਜੂਦ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ।’’ ਰੋਹਿਤ ਨੇ ਕਿਹਾ ਕਿ ਵਿਸ਼ਵ ਕੱਪ ਜਾਂ ਕਿਸੇ ਵੀ ਆਈ. ਸੀ. ਸੀ. ਟੂਰਨਾਮੈਂਟ ਦੀ ਆਪਣੀ ਵੱਖਰੀ ਚੁਣੌਤੀ ਹੁੰਦੀ ਹੈ, ਕਿਉਂਕਿ ਇਸ ’ਚ ਵੱਖ-ਵੱਖ ਟੀਮਾਂ ਤੇ ਮੈਦਾਨਾਂ ’ਤੇ ਖੇਡਣਾ ਪੈਂਦਾ ਹੈ।
ਉਸ ਨੇ ਕਿਹਾ, ‘‘ਜਦੋਂ ਵਿਸ਼ਵ ਕੱਪ ਖੇਡਿਆ ਜਾਂਦਾ ਹੈ ਜਾਂ ਅਸੀਂ ਕਿਸੇ ਆਈ. ਸੀ. ਸੀ. ਟੂਰਨਾਮੈਂਟ ’ਚ ਉਤਰਦੇ ਹਾਂ ਤਾਂ ਉਸ ਦੀ ਆਪਣੀ ਅਨੋਖੀ ਚੁਣੌਤੀ ਹੁੰਦੀ ਹੈ। ਤੁਹਾਨੂੰ ਵੱਖ-ਵੱਖ ਵਿਰੋਧੀਆਂ ਤੇ ਵੱਖ-ਵੱਖ ਮੈਦਾਨਾਂ ’ਤੇ ਖੇਡਣਾ ਪੈਂਦਾ ਹੈ। ਇਸ ਲਈ ਤਿਆਰੀ ਵੀ ਵੱਖਰੇ ਤਰੀਕੇ ਨਾਲ ਕਰਨੀ ਪੈਂਦੀ ਹੈ ਤੇ ਸੋਚਣ ਦਾ ਤਰੀਕਾ ਵੀ ਬਦਲਣਾ ਹੁੰਦਾ ਹੈ। ਇਹੀ ਇਸ ਦੀ ਚੁਣੌਤੀ ਹੈ।’’