Monday, April 13, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਅਤੇ ਸਜ਼ਾਵਾਂ ਹੋਰ ਸਖ਼ਤ ਬਣਾਉਣ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਤਰਮੀਮ ਕਰਨ ਦੀ ਮਨਜ਼ੂਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਜੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੁਖੀ ਪਰਿਵਾਰਾਂ ਨਾਲ ਸਾਂਝਾ ਕੀਤਾ ਦੁੱਖ ਭਗਵੰਤ ਮਾਨ ਸਰਕਾਰ ਜਨਤਕ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਈ ਪੀ.ਆਰ.ਟੀ.ਸੀ. ਅਤੇ ਪਨਬੱਸ ਵਿੱਚ 1,265 ਬੱਸਾਂ ਕਰੇਗੀ ਸ਼ਾਮਲ: ਹਰਪਾਲ ਸਿੰਘ ਚੀਮਾ ਪੰਜਾਬ ਦੀਆਂ ਧੀਆਂ ਨੇ 'ਸਿੱਖਿਆ ਕ੍ਰਾਂਤੀ' ਵਿੱਚ ਮੋਹਰੀ ਭੂਮਿਕਾ ਨਿਭਾਈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ 20 ਵਿੱਚੋਂ 19 ਸਥਾਨ ਪ੍ਰਾਪਤ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ, ਜੀ, ਹਸਪਤਾਲ ਸਸਤੀਆਂ ਤੇ ਵਧੀਆਂ ਸੇਵਾਵਾਂ ਦੇਵੇਗਾ, ਡਾ, ਸਿੰਘ    ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦਾ ਗਠਨ ਬਲਵੀਰ ਲੌਂਗੋਵਾਲ ਪ੍ਰਧਾਨ ਬਣੇ ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼ ਪੰਜਾਬ 'ਚ ਛੁੱਟੀ ਵਾਲੇ ਦਿਨ ਹੋਈਆਂ ਮੁਲਾਜ਼ਮਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ

ਮਨੋਰੰਜਨ

ਗੁਲਾਬ ਸਿੱਧੂ ਨੇ ਸਰਪੰਚੀ ਗਾਣੇ 'ਤੇ ਵਿਵਾਦ ਮਗਰੋਂ ਮੰਗੀ ਮਾਫੀ; ਸਟੇਜ 'ਤੇ ਨਹੀਂ ਗਾਉਣਗੇ ਇਤਰਾਜ਼ਯੋਗ ਲਾਈਨਾਂ

27 ਅਕਤੂਬਰ, 2025 05:43 PM

ਬਰਨਾਲਾ : ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਇੱਕ ਵਿਵਾਦਤ ਗੀਤ ਕਾਰਨ ਪੈਦਾ ਹੋਏ ਮਸਲੇ ਨੂੰ ਹੱਲ ਕਰਨ ਲਈ ਬਰਨਾਲੇ ਦੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਅਤੇ ਤਹਿ ਦਿਲੋਂ ਮਾਫ਼ੀ ਮੰਗ ਲਈ ਹੈ। ਇਸ ਵਿਵਾਦਤ ਗਾਣੇ ਵਿੱਚ ਸਰਪੰਚਾਂ ਦੇ ਖਿਲਾਫ ਕਥਿਤ ਤੌਰ 'ਤੇ ਇਤਰਾਜ਼ਯੋਗ ਸ਼ਬਦ ਬੋਲੇ ਗਏ ਸਨ। ਗੁਲਾਬ ਸਿੱਧੂ ਨੇ ਕਿਹਾ ਕਿ ਸਰਪੰਚ ਪਿੰਡ ਦਾ ਮੁਖੀ ਅਤੇ ਮੋਹਤਬਰ ਬੰਦਾ ਹੁੰਦਾ ਹੈ। ਉਨ੍ਹਾਂ ਨੇ ਸਾਰੇ ਸਰਪੰਚਾਂ, ਜੋ ਕਿ ਵੱਡੇ ਭਰਾ ਹਨ, ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਮਾਫ਼ੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ। ਸਿੱਧੂ ਨੇ ਤਹਿ ਦਿਲੋਂ ਮਾਫ਼ੀ ਮੰਗੀ ਹੈ ਅਤੇ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ, ਤਾਂ ਉਹਨਾਂ ਨੂੰ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ।

ਸਿੱਧੂ ਦੱਸਿਆ ਕਿ ਇਸ ਮਸਲੇ ਦਾ ਹੱਲ ਕਰਨ ਲਈ ਗਾਣੇ ਦੇ ਇਤਰਾਜ਼ਯੋਗ ਲਾਈਨਾਂ ਉੱਤੇ 'ਬੀਪ' (Beep) ਲਾ ਦਿੱਤੀ ਗਈ ਹੈ ਅਤੇ ਗਾਇਕ ਨੇ ਨਾਲ ਹੀ ਵਾਅਦਾ ਕੀਤਾ ਕਿ ਉਹ ਲਾਈਵ ਸ਼ੋਅ ਜਾਂ ਪ੍ਰੋਗਰਾਮਾਂ 'ਤੇ ਇਹ ਗਾਣਾ ਬਿਲਕੁਲ ਨਹੀਂ ਗਾਉਣਗੇ। ਜੇਕਰ ਗਾਇਆ ਵੀ ਜਾਂਦਾ ਹੈ, ਤਾਂ ਇਹ ਲਾਈਨਾਂ ਨਹੀਂ ਗਾਈਆਂ ਜਾਣਗੀਆਂ।

ਸਿੱਧੂ ਨੇ ਦੱਸਿਆ ਕਿ ਜਦੋਂ ਗਾਣਾ ਰਿਕਾਰਡ ਹੋ ਰਿਹਾ ਸੀ, ਤਾਂ ਉਹਨਾਂ ਨੇ ਆਪਣੇ ਦੋ-ਚਾਰ ਵੱਡੇ ਸੱਜਣ-ਮਿੱਤਰਾਂ ਨੂੰ ਗਾਣਾ ਸੁਣਾਇਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਇਸ ਨਾਲ ਕੋਈ ਵਿਵਾਦ ਨਾ ਹੋ ਜਾਵੇ, ਪਰ ਉਹਨਾਂ ਦੋਸਤਾਂ ਨੇ ਹੀ ਕਿਹਾ ਸੀ ਕਿ ਇਸ ਦਾ ਕੋਈ ਵਿਵਾਦ ਨਹੀਂ ਬਣਨਾ। ਮੌਜੂਦ ਸਰਪੰਚਾਂ ਨੇ ਸਿੱਧੂ ਦੀ ਮਾਫ਼ੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਮਸਲਾ ਪਿਆਰ ਅਤੇ ਸਤਿਕਾਰ ਨਾਲ ਹੱਲ ਹੋ ਗਿਆ ਹੈ। ਸਰਪੰਚ ਕਰਨਦੀਪ ਸਿੰਘ ਮੀਤ ਪ੍ਰਧਾਨ ਸਹਿਣਾ ਬਲਾਕ ਅਤੇ ਹੋਰ ਸਰਪੰਚਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਨੂੰ ਆਪਣਾ ਬੱਚਾ ਸਮਝ ਕੇ ਮਾਫ਼ ਕਰ ਦਿੱਤਾ ਜਾਵੇ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ।

ਹਾਲਾਂਕਿ, ਸਮਾਜਿਕ ਵਿਵਾਦ ਨੂੰ ਰੋਕਣ ਲਈ ਸਰਪੰਚ ਯੂਨੀਅਨ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ:

ਡੀਸੀ ਨੂੰ ਮੰਗ ਪੱਤਰ: ਸਰਪੰਚਾਂ ਨੇ ਫੈਸਲਾ ਲਿਆ ਹੈ ਕਿ ਉਹ ਜਲਦ ਹੀ ਡੀਸੀ (DC) ਸਾਹਿਬ ਨੂੰ ਇੱਕ ਮੰਗ ਪੱਤਰ ਦੇਣਗੇ।
ਕਾਨੂੰਨੀ ਕਾਰਵਾਈ ਦੀ ਮੰਗ: ਇਸ ਮੰਗ ਪੱਤਰ ਵਿੱਚ ਅਪੀਲ ਕੀਤੀ ਜਾਵੇਗੀ ਕਿ ਡੀਜੇ ਵਾਲਿਆਂ ਅਤੇ ਹੋਰ ਸ਼ਰਾਰਤੀ ਅਨਸਰਾਂ ਨੂੰ ਬੁਲਾ ਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਡਾਊਨਲੋਡ ਹੋਇਆ ਗਾਣਾ ਵਜਾ ਕੇ ਪਿੰਡਾਂ ਵਿੱਚ ਵਿਵਾਦ ਪੈਦਾ ਕੀਤੇ ਜਾਂਦੇ ਹਨ, ਜਿੱਥੇ ਗੱਲ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ।

ਗੁਲਾਬ ਸਿੱਧੂ ਨੇ ਆਪਣੇ ਦਰਸ਼ਕਾਂ ਅਤੇ ਚਾਹਵਾਨਾਂ ਨੂੰ ਵੀ ਕੀਤੀ ਖਾਸ ਅਪੀਲ
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰੋਗਰਾਮ ਜਾਂ ਡੀਜੇ 'ਤੇ ਇਹ ਗਾਣਾ ਨਾ ਲਗਾਇਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਬਥੇਰੇ ਗਾਣੇ ਹਨ ਅਤੇ ਇਹ ਗਾਣਾ ਕਿਸੇ ਲੜਾਈ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ, ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਹੈ। ਉਨ੍ਹਾਂ ਨੇ ਆਪਣੇ ਦਰਸ਼ਕਾਂ ਨੂੰ ਪਿਆਰ ਨਾਲ ਰਹਿਣ ਅਤੇ ਭਾਈਚਾਰਾ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ।

Have something to say? Post your comment

ਅਤੇ ਮਨੋਰੰਜਨ ਖਬਰਾਂ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੁਪਰਸਟਾਰ ਰਜਨੀਕਾਂਤ ਤੇ ਧਨੁਸ਼ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

ਨਿਆਰਾ ਐਮ ਬੈਨਰਜੀ ਦਾ ਵੱਡਾ ਧਮਾਕਾ; 'ਇਲਜ਼ਾਮ' 'ਚ ਵਕੀਲ ਬਣ ਕੇ ਦਿਵਾਏਗੀ ਇਨਸਾਫ਼

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

'ਛੋਰੀ 2' ਦਾ ਇੱਕ ਸਾਲ: ਨੁਸਰਤ ਭਰੂਚਾ ਦੇ ਦਲੇਰਾਨਾ ਫੈਸਲਿਆਂ ਨਾਲ ਬਣਾਈ ਇੰਡਸਟਰੀ 'ਚ ਵੱਖਰੀ ਪਛਾਣ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਦਿਖਾਈ ਲਾਡਲੇ ਦੀ ਝਲਕ, 'ਡਾਰਕ ਸਰਕਲਸ' ਫਲਾਂਟ ਕਰਦਿਆਂ ਕਹੀ ਇਹ ਗੱਲ...

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਸ਼ਾਹਰੁਖ ਖਾਨ ਨੇ ਫਿਲਮ 'ਰਾਕਾ' 'ਚ ਅੱਲੂ ਅਰਜੁਨ ਦੀ ਸ਼ਾਨਦਾਰ ਲੁੱਕ ਦੀ ਕੀਤੀ ਤਾਰੀਫ਼

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਫਿਲਮ 'ਭੂਤ ਬੰਗਲਾ' ਦੇ ਸੈੱਟ 'ਤੇ ਸਟੰਟ ਦੌਰਾਨ ਜ਼ਖਮੀ ਹੋ ਗਏ ਸਨ ਅਕਸ਼ੈ ਕੁਮਾਰ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਵਿਆਹ ਦੇ ਤੁਰੰਤ ਬਾਅਦ ਕੰਮ 'ਤੇ ਪਰਤੀ ਕ੍ਰਿਤਿਕਾ ਕਾਮਰਾ, 'ਮਟਕਾ ਕਿੰਗ' ਸਣੇ ਕਈ ਵੱਡੇ ਪ੍ਰੋਜੈਕਟਾਂ 'ਚ ਰੁੱਝੀ

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਫਿਰ ਚੱਲੇੀ ਜਾਵੇਦ ਅਖ਼ਤਰ ਦੀ ਕਲਮ; 20 ਸਾਲਾਂ ਬਾਅਦ ਲਿਖੀਆਂ ਦੋ ਫ਼ਿਲਮਾਂ ਦੀਆਂ ਸਕ੍ਰਿਪਟਾਂ !

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ

ਸਲਮਾਨ ਖਾਨ ਨੂੰ ਵੱਡੀ ਰਾਹਤ: ਪਾਨ ਮਸਾਲਾ ਵਿਗਿਆਪਨ ਮਾਮਲੇ 'ਚ ਗ੍ਰਿਫਤਾਰੀ ਵਾਰੰਟ 'ਤੇ ਰੋਕ