Friday, August 21, 2026
BREAKING
ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ ਡੇਰਾਬੱਸੀ ’ਚ 'ਪੰਜਾਬ ਬੰਦ' ਦਾ ਜ਼ਬਰਦਸਤ ਅਸਰ, ਆਵਾਜਾਈ ਪੂਰੀ ਤਰ੍ਹਾਂ ਠੱਪ, ਐਮਰਜੈਂਸੀ ਸੇਵਾਵਾਂ ਛੱਡ... ਪੰਜਾਬ ਬੰਦ : ਮੋਹਾਲੀ-ਖਰੜ ਫਲਾਈਓਵਰ ਪੂਰੀ ਤਰ੍ਹਾਂ ਬੰਦ, ਸਕੂਲਾਂ 'ਚ ਛੁੱਟੀ! ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੰਗਾਮੇ ਨਾਲ ਹੋਇਆ ਸ਼ੁਰੂ, ਭਾਜਪਾ ਨੇ ਕਾਂਗਰਸ ਨੂੰ ਘੇਰਿਆ ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ

ਰਾਸ਼ਟਰੀ

ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ

21 ਅਗਸਤ, 2026 06:10 PM

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਜਿਸ ਪਾਰਟੀ ਲਈ ਇਕ ਕਾਤਲ "ਰੋਲ ਮਾਡਲ" ਹੋ ਸਕਦਾ ਹੈ, ਉਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅੱਜ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸੱਜਨ ਕੁਮਾਰ ਨੂੰ "ਰੋਲ ਮਾਡਲ" ਅਤੇ "ਨਾ-ਪੂਰਾ ਹੋਣ ਵਾਲਾ ਘਾਟਾ" ਦੱਸ ਰਹੀ ਹੈ, ਜੋ ਇਹ ਸਾਫ਼ ਕਰਦਾ ਹੈ ਕਿ ਕਾਂਗਰਸ 1984 ਦੇ ਦੁਖਾਂਤ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹੈ।

ਆਰ.ਪੀ. ਸਿੰਘ ਨੇ 'ਐਕਸ' ਪੋਸਟ ਕਰਦੇ ਹੋਏ ਕਿਹਾ,''ਕਾਂਗਰਸ ਲਈ ਇਕ ਕਾਤਲ 'ਰੋਲ ਮਾਡਲ' ਹੋ ਸਕਦਾ ਹੈ ਤਾਂ ਫਿਰ ਉਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਦੇ ਆਪਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ 'ਚ ਕਰੀਬ 3,000 ਨਿਰਦੋਸ਼ ਸਿੱਖਾਂ ਦੇ ਕਤਲ ਨੂੰ ਇਹ ਕਹਿ ਕੇ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ''ਜਦੋਂ ਵੱਡਾ ਦਰੱਖਤ ਡਿੱਗਦਾ ਹੈ, ਧਰਤੀ ਹਿਲਦੀ ਹੈ।''

ਉਨ੍ਹਾਂ ਨੇ ਅੱਗੇ ਲਿਖਿਆ,''ਜਿਹੜੇ ਪਰਿਵਾਰਾਂ ਨੇ ਆਪਣੇ ਬੇਟੇ, ਪਤੀ, ਪਿਤਾ ਅਤੇ ਭਰਾ ਗੁਆਏ, ਜਿਨ੍ਹਾਂ ਦੇ ਆਪਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ। ਉਨ੍ਹਾਂ ਲਈ ਇਹ 'ਧਰਤੀ ਦਾ ਥੋੜ੍ਹਾ ਜਿਹਾ ਹਿਲਣਾ' ਨਹੀਂ ਸੀ, ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਉਜੜ ਜਾਣਾ ਸੀ ਅਤੇ ਅੱਜ ਜਦੋਂ ਕਾਂਗਰਸ ਦੇ ਨੇਤਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 'ਰੋਲ ਮਾਡਲ ਅਤੇ 'ਕਦੇ ਨਾ ਪੂਰਾ ਹੋਣ ਵਾਲਾ ਘਾਟਾ' ਦੱਸਦੇ ਹਨ ਤਾਂ ਉਹ ਸਾਫ਼ ਦਿਖਾ ਰਹੇ ਹਨ ਕਿ ਕਾਂਗਰਸ 1984 ਨੂੰ ਕਿਸ ਨਜ਼ਰ ਨਾਲ ਦੇਖਦੀ ਹੈ।''

ਉਨ੍ਹਾਂ ਕਿਹਾ,''1984 ਨੂੰ ਕਦੇ ਨਹੀਂ ਭੁੱਲਾਂਗੇ। ਦਿੱਲੀ 'ਚ ਕਰੀਬ 3000 ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ ਸੀ। ਉਨ੍ਹਾਂ ਦਾ ਖੂਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਕਿਸੇ ਰਾਜਨੀਤਕ ਸ਼ਰਧਾਂਜਲੀ ਨਾਲ ਮਿਟਾਇਆ ਨਹੀਂ ਜਾ ਸਕਦਾ। 1984 ਦੇ ਦੋਸ਼ੀਆਂ ਦੀ ਵਡਿਆਈ ਕਰਕੇ ਕਾਂਗਰਸ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਛਿੜਕ ਲੂਣ ਰਹੀ ਹੈ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ

ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ

ਭਾਰਤ ਤੇ ਜਾਪਾਨ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

ਭਾਰਤ ਤੇ ਜਾਪਾਨ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

ਜੈਪੁਰ 'ਚ ਸਕੂਲ ਦੀ ਹਾਲਤ ਦੇਖਣ ਪਹੁੰਚੇ CJP ਵਰਕਰਾਂ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ, ਹੋਈ ਹੱਥੋਪਾਈ

ਜੈਪੁਰ 'ਚ ਸਕੂਲ ਦੀ ਹਾਲਤ ਦੇਖਣ ਪਹੁੰਚੇ CJP ਵਰਕਰਾਂ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ, ਹੋਈ ਹੱਥੋਪਾਈ

ਤਿੰਨ ਭਾਸ਼ਾ ਨੀਤੀ ਕਾਰਨ ਬੱਚਿਆਂ ’ਤੇ ਨਹੀਂ ਪੈਣਾ ਚਾਹੀਦਾ ਦਬਾਅ : ਸੁਪਰੀਮ ਕੋਰਟ

ਤਿੰਨ ਭਾਸ਼ਾ ਨੀਤੀ ਕਾਰਨ ਬੱਚਿਆਂ ’ਤੇ ਨਹੀਂ ਪੈਣਾ ਚਾਹੀਦਾ ਦਬਾਅ : ਸੁਪਰੀਮ ਕੋਰਟ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ