Friday, July 17, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਖੇਡ

ਕਰੋੜਾਂ 'ਚ ਵਿਕੇ ਪਰ ਮੁੱਲ ਕੋਡੀ ਨਹੀਂ ਪਾਇਆ... IPL 'ਚ ਫਲਾਪ ਰਹੇ ਇਹ 5 ਖਿਡਾਰੀ

19 ਅਪ੍ਰੈਲ, 2025 06:28 PM

ਜਿਵੇਂ-ਜਿਵੇਂ ਇੰਡੀਅਨ ਪ੍ਰੀਮੀਅਰ ਲੀਗ (IPL 2025) ਦਾ ਸਫ਼ਰ ਅੱਗੇ ਵਧਦਾ ਜਾ ਰਿਹਾ ਹੈ, ਉਂਝ ਹੀ ਇਸਦਾ ਉਤਸ਼ਾਹ ਵੀ ਵਧਦਾ ਜਾ ਰਿਹਾ ਹੈ। ਇਸ ਸੀਜ਼ਨ ਵਿੱਚ ਕਈ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ। ਪਰ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਜਿਨ੍ਹਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਸੀ ਪਰ ਇੰਨੀ ਵੱਡੀ ਰਕਮ ਦੇ ਬਾਵਜੂਦ, ਉਨ੍ਹਾਂ ਦਾ ਪ੍ਰਦਰਸ਼ਨ ਹੁਣ ਤੱਕ ਮਾੜਾ ਰਿਹਾ ਹੈ। ਆਓ ਗੱਲ ਕਰੀਏ 5 ਅਜਿਹੇ ਖਿਡਾਰੀਆਂ ਬਾਰੇ ਜਿਨ੍ਹਾਂ 'ਤੇ ਫ੍ਰੈਂਚਾਇਜ਼ੀ ਨੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਪਰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਆਈਪੀਐਲ ਵਿੱਚ ਆਪਣੀ ਟੀਮ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹਿ ਚੁੱਕੇ ਸਨ ਉਨ੍ਹਾਂ ਨੂੰ ਕੋਣ ਨਹੀਂ ਜਾਣਦਾ। ਉਨ੍ਹਾਂ ਨੇ ਆਪਣੀ ਕਪਤਾਨੀ ਵਿੱਚ ਆਪਣੀ ਟੀਮ ਨੂੰ 5 ਵਾਰ ਖਿਤਾਬ ਜਿੱਤਾਇਆ ਹੈ। , ਪਰ 16 ਕਰੋੜ ਤੋਂ ਵੱਧ ਦੀ ਵੱਡੀ ਰਕਮ ਲੈਣ ਵਾਲੇ ਰੋਹਿਤ ਸ਼ਰਮਾ ਇਸ ਸੀਜਨ 'ਚ ਕੁਝ ਖਾਸ ਨਹੀਂ ਕਰ ਸਕੇ। ਰੋਹਿਤ ਸ਼ਰਮਾ ਨੇ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚ ਸਿਰਫ਼ 82 ਦੌੜਾਂ ਹੀ ਬਣਾਈਆਂ ਹਨ। ਉਸਦਾ ਸਭ ਤੋਂ ਵੱਧ ਸਕੋਰ ਸਿਰਫ਼ 26 ਦੌੜਾਂ ਹਨ। ਰੋਹਿਤ ਸ਼ਰਮਾ ਦੇ ਇਸ ਪ੍ਰਦਰਸ਼ਨ ਕਾਰਨ ਮੁੰਬਈ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪ ਰਹੀਆਂ। ਮੁੰਬਈ ਨੂੰ 7 ਵਿੱਚੋਂ 4 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਗਲੇਨ ਮੈਕਸਵੈੱਲ
ਗਲੇਨ ਮੈਕਸਵੈੱਲ ਹਮੇਸ਼ਾ ਤੋਂ ਆਈਪੀਐਲ 'ਚ ਧਾਕੜ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ ਪਰ ਉਹ ਇਸ ਸੀਜ਼ਨ 'ਚ ਆਪਣਾ ਜਲਵਾ ਨਹੀਂ ਦਿਖਾ ਸਕੇ। ਪੰਜਾਬ ਕਿੰਗਜ਼ ਨੇ ਮੈਕਸਵੈੱਲ ਨੂੰ 4.2 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਹੈ। ਪਰ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚ ਮੈਕਸਵੈੱਲ ਦੇ ਬੱਲੇ ਤੋਂ ਸਿਰਫ਼ 41 ਦੌੜਾਂ ਹੀ ਆਈਆਂ ਹਨ। ਉਸਦੀ ਔਸਤ 8.20 ਹੈ। ਮੈਕਸਵੈੱਲ, ਜੋ ਲੰਬੇ ਚੌਕੇ ਅਤੇ ਛੱਕੇ ਮਾਰਨ ਲਈ ਮਸ਼ਹੂਰ ਹੈ, ਨੇ ਇਸ ਸੀਜ਼ਨ ਵਿੱਚ ਸਿਰਫ਼ 4 ਚੌਕੇ ਅਤੇ ਇੱਕ ਛੱਕਾ ਮਾਰਿਆ ਹੈ।

ਵੈਂਕਟੇਸ਼ ਅਈਅਰ
ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਵੈਂਕਟੇਸ਼ ਅਈਅਰ ਨੂੰ ₹23.75 ਕਰੋੜ ਦੀ ਵੱਡੀ ਰਕਮ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਪਰ ਅਈਅਰ ਦੇ ਬੱਲੇ ਨੇ ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚ 24.5 ਦੀ ਔਸਤ ਅਤੇ 155.05 ਦੇ ਸਟ੍ਰਾਈਕ ਰੇਟ ਨਾਲ ਸਿਰਫ਼ 121 ਦੌੜਾਂ ਹੀ ਬਣਾਈਆਂ ਹਨ। ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 29 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਸੀ, ਜਿਸ ਵਿੱਚ ਉਸਨੇ ਸੱਤ ਚੌਕੇ ਅਤੇ ਤਿੰਨ ਛੱਕੇ ਲਗਾਏ। ਹਾਲਾਂਕਿ, ਇਸ ਸੀਜ਼ਨ ਵਿੱਚ ਅਈਅਰ ਦਾ ਬੱਲਾ ਚੁੱਪ ਰਿਹਾ ਹੈ।

ਰਿਸ਼ਭ ਪੰਤ
ਇਹ ਸੀਜ਼ਨ ਰਿਸ਼ਭ ਪੰਤ ਲਈ ਬਹੁਤ ਮਾੜਾ ਰਿਹਾ ਹੈ, ਜਿਸ ਨੂੰ 27 ਕਰੋੜ ਰੁਪਏ ਵਿੱਚ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਚੁਣਿਆ ਗਿਆ ਸੀ। 7 ਮੈਚਾਂ ਵਿੱਚ, ਉਸਨੇ 17.17 ਦੀ ਔਸਤ ਨਾਲ 103 ਦੌੜਾਂ ਬਣਾਈਆਂ ਹਨ ਅਤੇ 100 ਤੋਂ ਥੋੜ੍ਹਾ ਵੱਧ ਸਟ੍ਰਾਈਕ ਰੇਟ ਹੈ। ਉਸਦਾ ਇੱਕੋ ਇੱਕ ਮਹੱਤਵਪੂਰਨ ਯੋਗਦਾਨ ਚੇਨਈ ਸੁਪਰ ਕਿੰਗਜ਼ ਵਿਰੁੱਧ 63 ਦੌੜਾਂ ਦੀ ਪਾਰੀ ਦੇ ਰੂਪ ਵਿੱਚ ਆਇਆ, ਜਿਸ ਵਿੱਚ ਟੀਮ ਹਾਰ ਗਈ। ਉਸਦੀ ਕਪਤਾਨੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

ਮਾਰਕਸ ਸਟੋਇਨਿਸ
ਮਾਰਕਸ ਸਟੋਇਨਿਸ (ਪੰਜਾਬ ਕਿੰਗਜ਼) ਨੂੰ ਪੰਜਾਬ ਕਿੰਗਜ਼ ਨੇ ₹11 ਕਰੋੜ ਵਿੱਚ ਖਰੀਦਿਆ। ਇਹ ਸੀਜ਼ਨ ਵੀ ਹੁਣ ਤੱਕ ਉਸਦੇ ਲਈ ਚੰਗਾ ਨਹੀਂ ਰਿਹਾ। ਉਸਨੇ 6 ਮੈਚਾਂ ਵਿੱਚ ਸਿਰਫ਼ 66 ਦੌੜਾਂ ਬਣਾਈਆਂ ਹਨ। ਉਸਦੀ ਸਭ ਤੋਂ ਵਿਸਫੋਟਕ ਪਾਰੀ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੀ, ਜਿਸ ਵਿੱਚ ਉਸਨੇ ਸਿਰਫ਼ 11 ਗੇਂਦਾਂ ਵਿੱਚ 34 ਦੌੜਾਂ ਬਣਾਈਆਂ, ਜਿਸ ਵਿੱਚ ਆਖਰੀ ਓਵਰ ਵਿੱਚ ਲਗਾਤਾਰ ਚਾਰ ਛੱਕੇ ਸ਼ਾਮਲ ਸਨ। ਉਹ ਗੇਂਦਬਾਜ਼ੀ ਵਿੱਚ ਵੀ ਬੇਅਸਰ ਰਿਹਾ ਹੈ। ਉਸਨੇ ਆਪਣੇ ਸਾਰੇ ਮੈਚਾਂ ਵਿੱਚ ਕੋਈ ਵਿਕਟ ਨਹੀਂ ਲਈ ਹੈ।

 

Have something to say? Post your comment

ਅਤੇ ਖੇਡ ਖਬਰਾਂ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ