Tuesday, February 24, 2026
BREAKING
ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਕੌਂਸਲਰ ਪ੍ਰੇਮਲਤਾ ਨੇ ਫੜ੍ਹਿਆ ਕਾਂਗਰਸ ਦਾ ਹੱਥ ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ : ਸੈਂਸੈਕਸ 479 ਤੇ ਨਿਫਟੀ 141 ਅੰਕਾਂ ਦੀ ਮਜ਼ਬੂਤੀ ਨਾਲ ਹੋਏ ਬੰਦ 27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ ਮਿਲਾਵਟੀ ਦੁੱਧ ਦਾ ਮਾਮਲਾ : AP ਮੁੱਖ ਮੰਤਰੀ ਵਲੋਂ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਪੰਜਾਬ

ਕਈ ਕਾਂਗਰਸੀਆਂ ਨੇ ਡਾ.ਸਿੱਧੂ ਨੂੰ ਭੇਜੇ ਕਾਨੂੰਨੀ ਨੋਟਿਸ, ਭਖੀ ਸਿਆਸਤ

10 ਦਸੰਬਰ, 2025 05:37 PM

ਚੰਡੀਗੜ੍ਹ : ਕਾਂਗਰਸ ਅੰਦਰ ਉਸ ਸਮੇਂ ਸਿਆਸੀ ਤਣਾਅ ਚਰਮ ’ਤੇ ਪਹੁੰਚ ਗਿਆ ਜਦੋਂ ਡਾ. ਨਵਜੋਤ ਕੌਰ ਸਿੱਧੂ ਨੇ ਟਿਕਟਾਂ ਦੀ ਵੇਚ-ਖ਼ਰੀਦ ਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਦੇ ਚਾਰ ਨੇਤਾ ਹੁਣ ਤੱਕ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਚੁੱਕੇ ਹਨ ਜਦਕਿ ਕਈ ਹੋਰ ਨੇਤਾਵਾਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਚੁੱਪੀ ਨੂੰ ਹੀ ਤਰਜੀਹ ਦਿੱਤੀ ਹੈ। ਡਾ. ਸਿੱਧੂ ਦਾ ਦਾਅਵਾ ਹੈ ਕਿ ਰਾਜਸਥਾਨ, ਪੰਜਾਬ ਤੇ ਖ਼ਾਸ ਤੌਰ ’ਤੇ ਤਰਨਤਾਰਨ ’ਚ ਟਿਕਟ ਲਈ ਵੱਡੇ ਪੱਧਰ ’ਤੇ ‘ਡੀਲ’ ਹੋਈ। ਉਨ੍ਹਾਂ ਕਿਹਾ ਕਿ 5 ਕਰੋੜ ਅਤੇ 10 ਕਰੋੜ ਦੇ ਲੈਣ-ਦੇਣ ਨਾਲ ਟਿਕਟਾਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਨੇਤਾ ਪੈਸੇ ਦੇ ਕੇ ਕਾਂਗਰਸ ’ਚ ਸ਼ਾਮਲ ਹੋਏ।

ਉਨ੍ਹਾਂ ਵੱਲੋਂ ਬਿਆਨ ਦੇਣ ਤੋਂ ਤੁਰੰਤ ਬਾਅਦ ਹੀ ਕਾਂਗਰਸ ਦੀਆਂ ਜ਼ਿਲ੍ਹਾ ਅਤੇ ਰਾਜ ਇਕਾਈਆਂ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਤਰਨਤਾਰਨ ਤੋਂ ਜ਼ਿਮਨੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ। ਉਨ੍ਹਾਂ ’ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ 10 ਕਰੋੜ ਰੁਪਏ ਦਿੱਤੇ। ਇਹ ਦੋਸ਼ ਪੂਰੀ ਤਰ੍ਹਾਂ ਨਕਾਰਦਿਆਂ ਬੁਰਜ ਨੇ ਇਸ ਨੂੰ ਆਪਣੀ ਮਾਣਹਾਨੀ ਦੱਸਿਆ ਅਤੇ ਕਿਹਾ ਕਿ ਸੱਤ ਦਿਨਾਂ ਅੰਦਰ ਡਾ.ਸਿੱਧੂ ਨੇ ਮਾਫ਼ੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਹੋਰ ਤਿੱਖੀ ਹੋਵੇਗੀ। ਦੂਜੇ ਪਾਸੇ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਵੀ ਡਾ. ਸਿੱਧੂ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਗ਼ਲਤ ਅਤੇ ਤੱਥਾਂ ਤੋਂ ਰਹਿਤ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਲੋਕਾਂ ਦੇ ਮਨ ’ਚ ਗ਼ਲਤਫਹਿਮੀਆਂ ਪੈਦਾ ਕਰਦੇ ਹਨ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਾਂਗਰਸ ’ਚ ਸ਼ਾਮਲ ਹੋਏ ਅਤੇ ਮਾਝੇ ਦਾ ਵੱਡਾ ਹਿੰਦੂ ਚਿਹਰਾ ਮੰਨੇ ਜਾਂਦੇ ਅਨਿਲ ਜੋਸ਼ੀ ’ਤੇ ਵੀ ਡਾ. ਸਿੱਧੂ ਨੇ ਪੈਸੇ ਦੇ ਕੇ ਪਾਰਟੀ ’ਚ ਸ਼ਾਮਲ ਹੋਣ ਦੇ ਦੋਸ਼ ਲਾਏ। ਜੋਸ਼ੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ’ਤੇ ਉਨ੍ਹਾਂ ਨੇ ਰਾਜਸਥਾਨ ’ਚ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲਾਏ। ਉਨ੍ਹਾਂ ਨੇ ਵੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਅੰਦਰ ਮਾਫ਼ੀ ਮੰਗਣ ਲਈ ਕਿਹਾ ਹੈ। ਜਿਉਂ-ਜਿਉਂ ਲੀਗਲ ਨੋਟਿਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਸਿਆਸੀ ਗਰਮਾਹਟ ਵੀ ਹੋਰ ਤਿੱਖੀ ਹੋ ਰਹੀ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ

ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ

ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ

ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ

27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ

ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ

ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ

ਮੁਅੱਤਲ DIG ਭੁੱਲਰ ਰਿਸ਼ਵਤ ਮਾਮਲੇ 'ਚ ਡਾਇਰੀ ਦਾ ਖੁੱਲ੍ਹਿਆ ਭੇਤ, ਅੱਗੇ ਦੀ ਜਾਂਚ ਜਾਰੀ

CM Mann ਨੇ ਕੀਤਾ 'ਮੇਰੀ ਰਸੋਈ' ਯੋਜਨਾ ਦਾ ਐਲਾਨ; 40 ਲੱਖ ਨੀਲੇ ਕਾਰਡ ਧਾਰਕਾਂ ਨੂੰ ਕਣਕ ਸਮੇਤ ਫੂਡ ਕਿੱਟ ਦੇਵੇਗੀ ਪੰਜਾਬ ਸਰਕਾਰ

CM Mann ਨੇ ਕੀਤਾ 'ਮੇਰੀ ਰਸੋਈ' ਯੋਜਨਾ ਦਾ ਐਲਾਨ; 40 ਲੱਖ ਨੀਲੇ ਕਾਰਡ ਧਾਰਕਾਂ ਨੂੰ ਕਣਕ ਸਮੇਤ ਫੂਡ ਕਿੱਟ ਦੇਵੇਗੀ ਪੰਜਾਬ ਸਰਕਾਰ

ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ-

ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ- "ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬੀ ਦੱਸ ਕੇ ਹੋ ਰਹੀ ਸਸਤੀ ਰਾਜਨੀਤੀ"

ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ

ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ

ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ

ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ

ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ

ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ