Wednesday, April 08, 2026
BREAKING
ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਗੁਰਮੀਤ ਸਿੰਘ ਖੁੱਡੀਆਂ ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ ਪੰਜਾਬ ਸਰਕਾਰ ਵਲੋਂ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ  ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ: ਡਾ. ਗੀਤਾਂਜਲੀ ਸਿੰਘ ਸੋਇਆ ਚੰਕਸ, ਲਾਲ ਮਿਰਚ ਪਾਊਡਰ ਅਤੇ ਗੁੜ ਦੇ 4 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ ਖਾਦ ਬੀਜ ਅਤੇ ਦਵਾਈਆਂ ਦੇ ਵਪਾਰੀਆਂ ਦੀ ਖੇਤੀਬਾੜੀ ਅਫਸਰਾਂ ਦੇ ਨਾਲ ਹੋਈ ਮੀਟਿੰਗ...  ਸਿਹਤਮੰਦ ਜੀਵਨਸ਼ੈਲੀ ਅਪਣਾਓ – ਚੰਗੀਆਂ ਆਦਤਾਂ ਲੰਮੀ ਉਮਰ ਦਾ ਰਾਜ : ਡਾ. ਰੇਣੂ ਮਿੱਤਲ  ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ ਸਿੱਧੂ ਦੀ ਨਵੀਂ ਸਿਆਸੀ ਸ਼ੁਰੂਆਤ, ਕਰ 'ਤਾ ਵੱਡਾ ਐਲਾਨ

ਰਾਸ਼ਟਰੀ

ਔਰਤ ਨੂੰ ਮਹੀਨੇ ਦੇ 3 ਦਿਨ ‘ਅਛੂਤ’ ਮੰਨੋ, ਚੌਥੇ ਦਿਨ ਨਹੀਂ, ਅਜਿਹਾ ਕਿਉਂ? : ਸੁਪਰੀਮ ਕੋਰਟ

08 ਅਪ੍ਰੈਲ, 2026 05:35 PM

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਕਿਹਾ ਕਿ ਕੇਰਲ ਦੇ ਸਬਰੀਮਾਲਾ ਮੰਦਰ ’ਚ ਮਾਸਿਕ ਧਰਮ ਦੀ ਉਮਰ ਵਾਲੀਆਂ ਔਰਤਾਂ ਦੇ ਦਾਖਲੇ ’ਤੇ ਲੱਗੀ ਪਾਬੰਦੀ ਧਾਰਮਿਕ ਆਸਥਾ ਤੇ ਸੰਪ੍ਰਦਾਇ ਦੀ ਖੁਦਮੁਖਤਿਆਰੀ ਦੇ ਦਾਇਰੇ ’ਚ ਆਉਂਦੀ ਹੈ ਅਤੇ ਇਹ ਜੁਡੀਸ਼ੀਅਲ ਰੀਵਿਊ ਦੇ ਦਾਇਰੇ ਤੋਂ ਬਾਹਰ ਹੈ। ਕੇਰਲ ਦੇ ਸਬਰੀਮਾਲਾ ਮੰਦਰ ਮਾਮਲੇ ’ਚ ਕੇਂਦਰ ਵੱਲੋਂ ਪੇਸ਼ ਹੋਏ ਤੁਸ਼ਾਰ ਮਹਿਤਾ ਨੇ 9 ਜੱਜਾਂ ਵਾਲੀ ਸੰਵਿਧਾਨਕ ਬੈਂਚ ਨੂੰ ਦੱਸਿਆ ਕਿ ਜੇ ਕੋਈ ਪ੍ਰਥਾ ਅਸੰਗਤ ਜਾਂ ਗੈਰ-ਵਿਗਿਆਨਕ ਹੈ ਤਾਂ ਉਸ ਦਾ ਹੱਲ ਵਿਧਾਇਕਾਂ ਕੋਲ ਹੈ।

ਚੀਫ਼ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਇਸ ਬੈਂਚ ’ਚ ਜਸਟਿਸ ਬੀ. ਵੀ. ਨਾਗਰਤਨਾ, ਜਸਟਿਸ ਐੱਮ. ਐੱਮ. ਸੁੰਦਰੇਸ਼, ਜਸਟਿਸ ਅਹਿਸਾਨੁਦੀਨ ਅਮਾਨੁੱਲਾ, ਜਸਟਿਸ ਅਰਵਿੰਦ ਕੁਮਾਰ, ਜਸਟਿਸ ਆਗਸਟਿਨ ਜਾਰਜ ਮਸੀਹ, ਜਸਟਿਸ ਪ੍ਰਸੰਨਾ ਬੀ. ਵਰਾਲੇ, ਜਸਟਿਸ ਆਰ. ਮਹਾਦੇਵਨ ਅਤੇ ਜਸਟਿਸ ਜੁਆਇਮਾਲਿਆ ਬਾਗਚੀ ਵੀ ਸ਼ਾਮਲ ਹਨ। ਮਹਿਤਾ ਨੇ ਬੈਂਚ ਨੂੰ ਕਿਹਾ,''ਸਾਨੂੰ ਹਰ ਸੰਪ੍ਰਦਾਇ ਦੀ ਰਵਾਇਤ ਦਾ ਸਤਿਕਾਰ ਕਰਨਾ ਪਵੇਗਾ; ਹਰ ਚੀਜ਼ ਮਰਿਆਦਾ ਜਾਂ ਸਰੀਰਕ ਸੁਤੰਤਰਤਾ ਨਾਲ ਜੁੜੀ ਨਹੀਂ ਹੈ। ਜੇਕਰ ਮੈਂ ਕਿਸੇ ਮਜ਼ਾਰ ਜਾਂ ਗੁਰਦੁਆਰੇ ਜਾਂਦਾ ਹਾਂ ਅਤੇ ਮੈਨੂੰ ਸਿਰ ਢਕਣਾ ਪੈਂਦਾ ਹੈ, ਤਾਂ ਕੀ ਮੈਂ ਕਹਿ ਸਕਦਾ ਹਾਂ ਕਿ ਮੇਰੀ ਮਰਿਆਦਾ, ਅਧਿਕਾਰ ਜਾਂ ਪਸੰਦ ਦੀ ਅਣਦੇਖੀ ਕੀਤੀ ਗਈ ਹੈ?''

ਮਹਿਤਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਮਨੁੱਖੀ ਬਲੀ ਲਾਜ਼ਮੀ ਧਾਰਮਿਕ ਪ੍ਰਥਾ ਹੈ ਅਤੇ ਸੰਵਿਧਾਨ ਦੀ ਧਾਰਾ 32 ਤਹਿਤ ਅਦਾਲਤ ’ਚ ਜਾਂਦਾ ਹੈ, ਤਾਂ ਅਦਾਲਤ ਨੂੰ ਇਹ ਜਾਂਚਣ ਦੀ ਲੋੜ ਨਹੀਂ ਹੈ ਕਿ ਇਹ ਪ੍ਰਥਾ ਧਾਰਮਿਕ ਜਾਂ ਲਾਜ਼ਮੀ ਹੈ ਜਾਂ ਨਹੀਂ, ਸਗੋਂ ਇਸ ਨੂੰ ਸਿੱਧੇ ਜਨਤਕ ਵਿਵਸਥਾ, ਨੈਤਿਕਤਾ ਜਾਂ ਸਿਹਤ ਦੀ ਉਲੰਘਣਾ ਦੇ ਆਧਾਰ ’ਤੇ ਰੱਦ ਕੀਤਾ ਜਾ ਸਕਦਾ ਹੈ।

ਜਸਟਿਸ ਨਾਗਰਤਨਾ ਬੋਲੇ-ਔਰਤ ਨੂੰ ਮਹੀਨੇ ਦੇ 3 ਦਿਨ ‘ਅਛੂਤ’ ਮੰਨਣ, ਚੌਥੇ ਦਿਨ ਨਹੀਂ, ਅਜਿਹਾ ਕਿਉਂ?
ਸੁਣਵਾਈ ਦੌਰਾਨ ਜਸਟਿਸ ਨਾਗਰਤਨਾ ਨੇ ਕਿਹਾ,''ਇਸ ਮਾਮਲੇ ’ਚ ‘ਧਾਰਾ 17’ ਭਾਵ ਛੂਤ-ਛਾਤ ਦੇ ਖ਼ਿਲਾਫ਼ ਅਧਿਕਾਰ ’ਤੇ ਦਲੀਲ ਕਿਸ ਤਰ੍ਹਾਂ ਪੇਸ਼ ਕੀਤੀ ਜਾਵੇ, ਇਹ ਮੇਰੀ ਸਮਝ ਤੋਂ ਬਾਹਰ ਹੈ। ਇਕ ਔਰਤ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਅਜਿਹਾ ਨਹੀਂ ਹੋ ਸਕਦਾ ਕਿ ਹਰ ਮਹੀਨੇ 3 ਦਿਨ ਤੱਕ ਤਾਂ ਔਰਤ ਨੂੰ ‘ਅਛੂਤ’ ਮੰਨਿਆ ਜਾਵੇ ਅਤੇ ਚੌਥੇ ਦਿਨ ਅਚਾਨਕ ਕੋਈ ‘ਅਛੂਤਪੁਣਾ’ ਨਾ ਰਹਿ ਜਾਵੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅਮਰੀਕਾ-ਈਰਾਨ ਦੇ ਸੀਜ਼ਫਾਇਰ 'ਤੇ ਭਾਰਤ ਨੇ ਦਿੱਤਾ ਵੱਡਾ ਬਿਆਨ

ਅਮਰੀਕਾ-ਈਰਾਨ ਦੇ ਸੀਜ਼ਫਾਇਰ 'ਤੇ ਭਾਰਤ ਨੇ ਦਿੱਤਾ ਵੱਡਾ ਬਿਆਨ

ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ! ਸ਼ੋਪੀਆਂ 'ਚ ਫੌਜ ਨੇ ਤਬਾਹ ਕੀਤਾ ਸੜਕ 'ਤੇ ਲੱਗਾ IED

ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ! ਸ਼ੋਪੀਆਂ 'ਚ ਫੌਜ ਨੇ ਤਬਾਹ ਕੀਤਾ ਸੜਕ 'ਤੇ ਲੱਗਾ IED

ਅੱਤਵਾਦੀ ਸੰਗਠਨ ਨਾਲ ਸੰਬੰਧਾਂ ਕਾਰਨ 2 ਸਰਕਾਰੀ ਕਰਮਚਾਰੀਆਂ ਦੀ ਸੇਵਾ ਖ਼ਤਮ, LG ਮਨੋਜ ਸਿਨਹਾ ਦਾ ਐਕਸ਼ਨ

ਅੱਤਵਾਦੀ ਸੰਗਠਨ ਨਾਲ ਸੰਬੰਧਾਂ ਕਾਰਨ 2 ਸਰਕਾਰੀ ਕਰਮਚਾਰੀਆਂ ਦੀ ਸੇਵਾ ਖ਼ਤਮ, LG ਮਨੋਜ ਸਿਨਹਾ ਦਾ ਐਕਸ਼ਨ

ਪਤਨੀ ਨਾਲ 5 ਦਿਨਾਂ ਦੌਰੇ 'ਤੇ ਸਿੱਕਮ ਪਹੁੰਚੇ ਫਰਾਂਸ ਦੇ ਰਾਜਦੂਤ

ਪਤਨੀ ਨਾਲ 5 ਦਿਨਾਂ ਦੌਰੇ 'ਤੇ ਸਿੱਕਮ ਪਹੁੰਚੇ ਫਰਾਂਸ ਦੇ ਰਾਜਦੂਤ

'ਮੇਰੀ ਜ਼ਿੰਦਗੀ 'ਚ ਸਭ ਕੁਝ ਇੱਥੋਂ ਸ਼ੁਰੂ ਹੋਇਆ', ਨਾਮਜ਼ਦਗੀ ਪੱਤਰ ਤੋਂ ਬਾਅਦ CM ਮਮਤਾ ਬੈਨਰਜੀ ਦਾ ਵੱਡਾ ਬਿਆਨ

'ਮੇਰੀ ਜ਼ਿੰਦਗੀ 'ਚ ਸਭ ਕੁਝ ਇੱਥੋਂ ਸ਼ੁਰੂ ਹੋਇਆ', ਨਾਮਜ਼ਦਗੀ ਪੱਤਰ ਤੋਂ ਬਾਅਦ CM ਮਮਤਾ ਬੈਨਰਜੀ ਦਾ ਵੱਡਾ ਬਿਆਨ

ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਚੋਣ ਲਈ ਮਮਤਾ ਬੈਨਰਜੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਚੋਣ ਲਈ ਮਮਤਾ ਬੈਨਰਜੀ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

CM ਉਮਰ ਅਬਦੁੱਲਾ ਦਾ ਫਿਟਨੈਸ ਸਟਾਈਲ: ਜੰਮੂ ਦੀਆਂ ਸੜਕਾਂ 'ਤੇ ਦੌੜਦੇ ਹੋਏ ਦਿੱਤੇ ਦਿਖਾਈ

CM ਉਮਰ ਅਬਦੁੱਲਾ ਦਾ ਫਿਟਨੈਸ ਸਟਾਈਲ: ਜੰਮੂ ਦੀਆਂ ਸੜਕਾਂ 'ਤੇ ਦੌੜਦੇ ਹੋਏ ਦਿੱਤੇ ਦਿਖਾਈ

ਬੰਗਾਲ ਵੱਲ ਅੱਖ ਚੁੱਕੀ ਤਾਂ ਪਾਕਿ ਕਿੰਨੇ ਹਿੱਸਿਆਂ ’ਚ ਵੰਡਿਆ ਜਾਵੇਗਾ, ਰੱਬ ਹੀ ਜਾਣੇ : ਰਾਜਨਾਥ ਸਿੰਘ

ਬੰਗਾਲ ਵੱਲ ਅੱਖ ਚੁੱਕੀ ਤਾਂ ਪਾਕਿ ਕਿੰਨੇ ਹਿੱਸਿਆਂ ’ਚ ਵੰਡਿਆ ਜਾਵੇਗਾ, ਰੱਬ ਹੀ ਜਾਣੇ : ਰਾਜਨਾਥ ਸਿੰਘ

ਆਸਾਮ, ਕੇਰਲ ਤੇ ਪੁਡੂਚੇਰੀ ’ਚ ਚੋਣ ਪ੍ਰਚਾਰ ਬੰਦ, ਭਲਕੇ ਹੋਣਗੀਆਂ ਚੋਣਾਂ

ਆਸਾਮ, ਕੇਰਲ ਤੇ ਪੁਡੂਚੇਰੀ ’ਚ ਚੋਣ ਪ੍ਰਚਾਰ ਬੰਦ, ਭਲਕੇ ਹੋਣਗੀਆਂ ਚੋਣਾਂ

ਜੰਮੂ 'ਚ ਫੜ੍ਹੇ ਗਏ 2 ਪਾਕਿਸਤਾਨੀ ਅੱਤਵਾਦੀ! 16 ਸਾਲਾਂ ਤੋਂ ਫਰਾਰ ਅਬੂ ਹਰੇਰਾ ਵੀ ਆਇਆ ਕਾਬੂ

ਜੰਮੂ 'ਚ ਫੜ੍ਹੇ ਗਏ 2 ਪਾਕਿਸਤਾਨੀ ਅੱਤਵਾਦੀ! 16 ਸਾਲਾਂ ਤੋਂ ਫਰਾਰ ਅਬੂ ਹਰੇਰਾ ਵੀ ਆਇਆ ਕਾਬੂ