ਪ੍ਰੀਤ ਪੱਤੀ
ਖਰੜ : ਆਲ ਇੰਡੀਅਨ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਮੋਹਾਲੀ ਦੇ ਨਵ ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦਾ ਐਸਐਸ ਜੈਨ ਸਭਾ ਵੱਲੋਂ ਸਨਮਾਨ ਕੀਤਾ ਗਿਆ। ਸਭਾ ਦੇ ਵਾਇਸ ਪ੍ਰਧਾਨ ਚੰਦਰ ਜੈਨ (ਟੀਟੂ) ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਚੰਦਰ ਜੈਨ ਨੇ ਕਿਹਾ ਕਿ ਇਹ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਸਨਾਤਨੀ ਹਿੰਦੂ ਬੰਦੇ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਉਨ੍ਹਾਂ ਕਮਲ ਕਿਸ਼ੋਰ ਸ਼ਰਮਾ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਕਮਲ ਕਿਸ਼ੋਰ ਸ਼ਰਮਾ ਨੇ ਐਸ ਐਸ ਜੈਨ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਜੈਨ, ਰਿਪਨ ਜੈਨ, ਪੰਕਜ ਜੈਨ, ਸੁਧਾਂਸ਼ੂ ਜੀ, ਸਤੀਸ਼ ਜੈਨ, ਰੀਟਾ ਜੈਨ, ਸ਼ੀਤਲ ਜੈਨ, ਬੀਨਾ ਜੈਨ, ਸ਼੍ਰੀਮਤੀ ਦਰਸ਼ਨਾ ਜੈਨ, ਨਿਤਿਨ ਜੈਨ, ਜਗਦੀਸ਼ ਜੈਨ, ਡਾ. ਇਸ਼ੀਕਾ ਜੈਨ, ਨਿਰਮਲ ਜੀ, ਕੁਨਾਲ ਰਿੱਖੀ, ਸੰਯਮ ਜੈਨ ਅਤੇ ਅਰਮਾਨਦੀਪ ਸ਼ਰਮਾ ਆਦਿ ਮੌਜੂਦ ਸਨ।