ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ' (SIR) ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 13.08.2026 ਨੂੰ ਕੀਤੀ ਗਈ ਸੀ ਅਤੇ ਮਿਤੀ 13.08.2026 ਤੋਂ 12.09.2026 ਤੱਕ ਦਾਅਵੇ ਅਤੇ ਇਤਰਾਜਾ ਪ੍ਰਾਪਤ ਕੀਤੇ ਗਏ ਅਤੇ ਪ੍ਰਾਪਤ ਕੀਤੇ ਗਏ ਦਾਅਵੇ ਅਤੇ ਇਤਰਾਜਾ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਮਿਤੀ 08.10.2026 ਤੱਕ ਕੀਤਾ ਗਿਆ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 12.10.2026 ਨੂੰ ਕੀਤੀ ਗਈ, ਇਸ ਨਾਲ ਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ' (SIR) ਦੇ ਸ਼ੈਡਿਊਲ ਅਨੁਸਾਰ ਐਸ.ਆਈ.ਆਰ.-2026 ਦਾ ਕੰਮ ਮੁੰਕਮਲ ਹੋ ਗਿਆ ਹੈ। ਇਹ ਜਾਣਕਾਰੀ ਗੁਲਪ੍ਰੀਤ ਸਿੰਘ ਔਲਖ, ਆਈ.ਏ.ਐਸ. ਜਿਲ੍ਹਾਂ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ, ਸ਼.ਭ.ਸ.ਨਗਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਾਂਝਾ ਕੀਤਾ ਗਿਆ ।
ਜਿਲ੍ਹਾ ਚੋਣ ਅਫ਼ਸਰ, ਵੱਲੋਂ ਦੱਸਿਆ ਗਿਆ ਕਿ ਵਿਸ਼ੇਸ਼ ਗਹਿਰੀ ਸੁਧਾਈ' (SIR) ਦੇ ਸ਼ੈਡਿਊਲ ਅਨੁਸਾਰ ਬੀ.ਐਲ.ਓਜ਼ ਵੱਲੋ ਮਿਤੀ 25 ਜੂਨ 2026 ਤੋਂ 03 ਅਗਸਤ, 2026 ਤੱਕ ਘਰ-ਘਰ ਦੌਰਾਂ ਕੀਤਾ ਗਿਆ ਅਤੇ ਕੁੱਲ 482925 ਵੋਟਰ ਨੂੰ Enumeration Form (EF) ਨੂੰ ਵੰਡੇ ਗਏ ਅਤੇ ਲਗਭੱਗ 36223 ਵੋਟਰ ਤੋਂ Enumeration Form ਵਾਪਿਸ ਪ੍ਰਾਪਤ ਨਹੀ ਹੋਏ ਅਤੇ ਜਿਸ ਕਾਰਨ ਤੋਂ ਉਨ੍ਹਾਂ ਦਾ ਨਾਮ ਮੁੱਢਲੀ ਪ੍ਰਕਾਸ਼ਨਾ ਵਾਲੀ ਵੋਟਰ ਸੂਚੀ ਵਿੱਚ ਸ਼ਾਮਿਲ ਨਹੀ ਹੋ ਸfਕਆ। ਡਰਾਫਟ ਵੋਟਰ ਸੂਚੀ ਵਿੱਚ ਕੁੱਲ 446702 ਵੋਟਰ ਸਨ, ਜਿਨ੍ਹਾਂ ਵਿੱਚ 19381 ਵੋਟਰ ਅਜਿਹੇ ਸਨ ਜਿਨ੍ਹਾ ਨਾਮ ਵੋਟਰ ਸੂਚੀ 2003 ਵਿੱਚ ਮੌਜੂਦ ਨਹੀ ਸੀ ਅਤੇ 53853 ਅਜਿਹੇ ਵੋਟਰ ਸਨ ਜਿਨ੍ਹਾ ਦਾ ਨਾਮ ਵੋਟਰ ਸੂਚੀ 2003 ਅਨੁਸਾਰ ਮਿਸ ਮੈਚ /ਮੇਲ ਨਾ ਹੋਣ ਕਾਰਨ logical discrepancy ਵਿੱਚ ਸਨ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਜਿਲ੍ਹੇ ਵੱਲੋਂ ਕੁੱਲ 73234 ਨੋਟਿਸ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ 1268 ਵੋਟਰ ਅਯੋਗ ਪਾਏ ਗਏ। ਜਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ
ਐਸ.ਆਈ.ਆਰ. ਦੌਰਾਨ 15241 ਵੋਟਰ ਨਵੇ ਰਜਿਸਟਰ ਹੋਏ ਅਤੇ ਕੁੱਲ 1956 ਵੋਟਾਂ ਕੱਟੀਆ ਗਈਆ। ਵੋਟਰ ਸੂਚੀ ਦੀ ਪ੍ਰਕਾਸ਼ਨਾ ਮਿਤੀ 12.10.2026 ਨੂੰ ਵਿਧਾਨ ਸਭਾ ਚੋਣ ਹਲਕਾ 046-ਬੰਗਾ ਵਿੱਚ 150670 ਵੋਟਰ ਹਨ, ਵਿਧਾਨ ਸਭਾ ਚੋਣ ਹਲਕਾ 047-ਨਵਾਂ ਸ਼ਹਿਰ ਵਿੱਚ ਕੁੱਲ 160578 ਵੋਟਰ ਹਨ ਅਤੇ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਵਿੱਚ ਕੁੱਲ 148739 ਵੋਟਰ ਹਨ, ਇਸ ਸਮੇਂ ਜਿਲ੍ਹੇ ਵਿੱਚ ਕੁੱਲ 459987 ਵੋਟਰ ਹਨ। ਜਿਲ੍ਹਾ ਚੋਣ ਅਫਸ਼ਰ ਵੱਲੋਂ ਸਾਰੀਆ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਨੂੰ ਅਤੇ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਵੋਟਰ ਨੂੰ ਬੜੀ ਖੁਸ਼ੀ ਨਾਲ ਦੱਸਿਆ ਜਾ ਰਿਹਾ ਹੈ, ਕਿ ਵਿਸ਼ੇਸ਼ ਗਹਿਰੀ ਸੁਧਾਈ' (SIR) ਦਾ ਕੰਮ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਗਿਆ ਹੈ। ਮਾਨਤਾ ਰਾਜਨੀਤਿਕ ਪਾਰਟੀਆ ਤੋਂ ਆਮ ਆਦਮੀ ਪਾਰਟੀ ਤੋਂ ਸ਼੍ਰੀ ਗਗਨ ਅਗਨੀਹੋਤਰੀ, ਭਾਰਤੀ ਜਨਤਾ ਪਾਰਟੀ ਤੋਂ ਸ਼੍ਰੀ ਨਿਰਮਲ ਰਾਜਪੂਤ, ਗੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਦਿਨੇਸ਼ ਕੁਮਾਰ ਅਤੇ ਨਰਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਰਮਨ ਕੁਮਾਰ ਅਤੇ ਸ਼੍ਰੀ ਸੁਭਾਸ਼ ਚੰਦਰ ਅਤੇ ਬਹੁਜਨ ਸਮਾਜ ਪਾਰਟੀ ਤੋਂ ਸ਼੍ਰੀ ਗੁਰਮੁੱਖ ਸਿੰਘ ਤੋਂ ਇਲਾਵਾ ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ ਹਾਜਿਰ ਸਨ।