Thursday, April 23, 2026
BREAKING
ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ 35.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ; 2.36 ਲੱਖ ਤੋਂ ਵੱਧ ਬੱਚਿਆਂ ਨੂੰ ਲਾਭ: ਡਾ. ਬਲਜੀਤ ਕੌਰ ਮੰਡੀਆਂ ਵਿੱਚ ਸੁਵਿਧਾਵਾਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਸਪੀਕਰ ਰੌੜੀ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼; 900 ਗ੍ਰਾਮ ਆਈਸੀਈ ਅਤੇ 5 ਪਿਸਤੌਲਾਂ ਸਮੇਤ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਮਾਣ ਭੱਤੇ ਵਧਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੇ ਨਿਰਦੇਸ਼ ਪੰਜਾਬ ਕਿਰਤ ਭਲਾਈ ਬੋਰਡ ਨੇ 7831 ਉਦਯੋਗਿਕ ਕਾਮਿਆਂ ਨੂੰ 17.11 ਕਰੋੜ ਰੁਪਏ ਦੇ ਲਾਭ ਦਿੱਤੇ: ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਾਬਕਾ ਸੈਨਿਕਾਂ ਦੀ ਭਲਾਈ ਦੇ ਮਾਮਲੇ ‘ਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੋਹਿੰਦਰ ਭਗਤ ਬਰਿੰਦਰ ਕੁਮਾਰ ਗੋਇਲ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਦਮ, ਫ਼ਲਾਇੰਗ ਸਕੁਐਡ ਅਤੇ ਤਕਨੀਕ ਆਧਾਰਤ ਨਿਗਰਾਨੀ ਦੇ ਹੁਕਮ ਅੱਖਾਂ ਦੀ ਕਮਜ਼ੋਰੀ ਨਾਲ ਬੱਚਿਆਂ ਦਾ ਪੜ੍ਹਾਈ ਤੋਂ ਧਿਆਨ ਭਟਕਦਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਭਾਰਤ ਤੇ ਚੀਨ ਨੂੰ ਦੱਸਿਆ 'ਨਰਕ' ! ਟਰੰਪ ਨੇ India ਖਿਲਾਫ਼ ਪਾਈ ਪੋਸਟ CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

ਰਾਸ਼ਟਰੀ

ਈ. ਡੀ. ਦੀ ਛਾਪੇਮਾਰੀ ’ਚ ਮਮਤਾ ਬੈਨਰਜੀ ਦਾ ਦਖਲ ਗਲਤ : ਸੁਪਰੀਮ ਕੋਰਟ

23 ਅਪ੍ਰੈਲ, 2026 04:30 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਮਾਲਦਾ ’ਚ ਵਿਸ਼ੇਸ਼ ਸਮੀਖਿਆ ਪ੍ਰਕਿਰਿਆ (ਐੱਸ. ਆਈ. ਆਰ.) ਦੌਰਾਨ ਨਿਆਇਕ ਅਧਿਕਾਰੀਆਂ ਦੇ ਕਥਿਤ ਘਿਰਾਓ ਦੀ ਸਖਤ ਨਿਖੇਧੀ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਪ੍ਰਸ਼ਾਸਨ ਦੀ ਵੀ ਜੰਮ ਕੇ ਝਾੜ ਪਾਈ। ਨਾਲ ਹੀ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਉਸ ਕਥਿਤ ਹਰਕਤ ਨੂੰ ਗਲਤ ਦੱਸਿਆ ਜਿਸ ਵਿਚ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਦੌਰਾਨ ਆਈਪੈਕ ਦੇ ਕੋ-ਫਾਊਂਡਰ ਪ੍ਰਤੀਕ ਜੈਨ ਦੇ ਘਰ ਪਹੁੰਚ ਗਈ ਸੀ।

ਅਦਾਲਤ ਨੇ ਬੰਗਾਲ ਦੀਆਂ ਸਮਾਜਿਕ-ਰਾਜਨੀਤਕ ਹਕੀਕਤਾਂ ਨੂੰ ਇਕ ਅਸਾਧਾਰਨ ਸਥਿਤੀ ਦੱਸਦੇ ਹੋਏ ਸੂਬਾ ਪ੍ਰਸ਼ਾਸਨ ਵੱਲੋਂ ਦਲੀਲਾਂ ਦੇ ਰਹੇ ਵਕੀਲਾਂ ਨੂੰ ਕਿਹਾ ਕਿ ਉਹ ਭਾਵੇਂ ਹੀ ਕਾਨੂੰਨੀ ਸਿਧਾਂਤਾਂ ’ਤੇ ਬਹਿਸ ਕਰਨ ਪਰ ਕੋਰਟ ਸੂਬੇ ’ਚ ਚੱਲ ਰਹੀਆਂ ਵਿਹਾਰਕ ਹਕੀਕਤਾਂ ਤੋਂ ਅੱਖਾਂ ਨਹੀਂ ਫੇਰ ਸਕਦੀ। ਜਸਟਿਸ ਪੀ. ਕੇ. ਮਿਸ਼ਰਾ ਅਤੇ ਜਸਟਿਸ ਐੱਨ. ਵੀ. ਅੰਜਾਰੀਆ ਦੀ ਬੈਂਚ ਨੇ ਕਿਹਾ, ‘‘ਇਹ ਇਕ ਅਸਾਧਾਰਨ ਸਥਿਤੀ ਹੈ। ਦੂਜੀ ਬੈਂਚ ਦੇ ਸਾਹਮਣੇ (ਸਮੀਖਿਆ ਮਾਮਲੇ ’ਚ ਘਿਰਾਓ ਦਾ ਜ਼ਿਕਰ ਕਰਦੇ ਹੋਏ) ਅਸੀਂ ਦੇਖਿਆ ਹੈ ਕਿ ਕਈ ਨਿਆਇਕ ਅਧਿਕਾਰੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਅਸੀਂ ਹਕੀਕਤ ਤੋਂ ਅੱਖਾਂ ਨਹੀਂ ਫੇਰ ਸਕਦੇ। ਤੁਸੀਂ ਭਾਵੇਂ ਹੀ ਕਾਨੂੰਨੀ ਸਿਧਾਂਤਾਂ ’ਤੇ ਬਹਿਸ ਕਰੋ ਪਰ ਅਸੀਂ ਸੂਬੇ ’ਚ ਪੈਦਾ ਹੋ ਰਹੀ ਵਿਹਾਰਕ ਸਥਿਤੀ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ।’’

ਸੁਪਰੀਮ ਕੋਰਟ ਨੇ ਇਕ ਕੇਂਦਰੀ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਥਿਤ ਦਖਲ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਇਹ ਕਥਿਤ ਕੰਮ ਲੋਕਤੰਤਰ ਨੂੰ ਖਤਰੇ ’ਚ ਪਾਉਂਦਾ ਹੈ। ਕੋਰਟ ਨੇ ਕਿਹਾ, ‘‘ਇਹ ਸੂਬਾ ਅਤੇ ਕੇਂਦਰ ਦੇ ਵਿਚਕਾਰ ਦਾ ਵਿਵਾਦ ਨਹੀਂ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਦੇਸ਼ ’ਚ ਅਜਿਹਾ ਵੀ ਦਿਨ ਆਵੇਗਾ ਜਦੋਂ ਕੋਈ ਮੌਜੂਦਾ ਸੀ. ਐੱਮ. ਉਸ ਦਫ਼ਤਰ ’ਚ ਚਲੀ ਜਾਵੇਗੀ, ਜਿੱਥੇ ਕੋਈ ਜਾਂਚ ਏਜੰਸੀ ਕੰਮ ਕਰ ਰਹੀ ਹੈ।’’

Have something to say? Post your comment

ਅਤੇ ਰਾਸ਼ਟਰੀ ਖਬਰਾਂ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਦੂਜੇ ਸੈਸ਼ਨ ਦੀ ਡੇਟਸ਼ੀਟ ਦਾ ਹੋ ਗਿਆ ਐਲਾਨ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

WB ਚੋਣਾਂ : ਭਾਜਪਾ ਉਮੀਦਵਾਰ ਅਗਨੀਮਿੱਤਰਾ ਪਾਲ 'ਤੇ ਹਮਲਾ, ਹਮਲਾਵਰਾਂ ਨੇ ਕਾਰ 'ਤੇ ਸੁੱਟੇ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

CM ਰੇਖਾ ਗੁਪਤਾ ਦਾ ਹਸਪਤਾਲ 'ਚ ਅਚਨਚੇਤ ਛਾਪਾ, ਭਿਆਨਕ ਗਰਮੀ ਨੂੰ ਲੈ ਕੇ ਦਿੱਤੇ ਸਖ਼ਤ ਨਿਰਦੇਸ਼

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

PM ਮੋਦੀ ਨੇ ਤਾਮਿਲਨਾਡੂ, ਪੱਛਮੀ ਬੰਗਾਲ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਦਿੱਲੀ ਪੁਲਸ ਨੇ ਗੈਰ-ਕਾਨੂੰਨੀ LPG ਰੈਕੇਟ ਦਾ ਕੀਤਾ ਪਰਦਾਫਾਸ਼, 137 ਸਿਲੰਡਰ ਕੀਤੇ ਗਏ ਜ਼ਬਤ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ

ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ ਫਾਇਰਿੰਗ ਮਗਰੋਂ ਵਿਗੜ ਗਏ ਹਾਲਾਤ