ਖੰਨਾ : ਪਾਇਲ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਵਿਖੇ ਪੰਥਕ ਮੀਟਿੰਗ ਹੋਣ ਤੋਂ ਰੋਕੀ ਗਈ। ਇੱਥੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੰਤ ਮਹਾਂਪੁਰਸ਼ਾਂ ਸਮੇਤ ਮੀਟਿੰਗ ਕਰਨ ਪੁੱਜੇ ਸੀ, ਪਰ ਮੈਨੇਜਰ ਨੇ ਉਨ੍ਹਾਂ ਨੂੰ ਮੀਟਿੰਗ ਕਰਨ ਤੋਂ ਰੋਕਿਆ।
ਇਹ ਮੀਟਿੰਗ ਬੰਦੀ ਛੋੜ ਦਿਵਸ ਮੌਕੇ ਗਵਾਲੀਅਰ ਤੋਂ ਅੰਮ੍ਰਿਤਸਰ ਤੱਕ ਨਗਰ ਕੀਰਤਨ ਕੱਢਣ ਨੂੰ ਲੈ ਕੇ ਕੀਤੀ ਜਾਣੀ ਸੀ। ਹੁਣ ਮੀਟਿੰਗ ਦਾ ਸਥਾਨ ਬਦਲਣਾ ਪਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਘਰਾਂ ਨੂੰ ਆਪਣੀ ਨਿੱਜੀ ਜਾਗੀਰ ਸਮਝਿਆ ਹੋਇਆ ਹੈ। ਅਕਾਲੀ ਦਲ ਦੇ ਇਸ਼ਾਰੇ ਉੱਪਰ ਉਨ੍ਹਾਂ ਨੂੰ ਮੀਟਿੰਗ ਕਰਨ ਤੋਂ ਰੋਕਿਆ ਗਿਆ। ਦੂਜੇ ਪਾਸੇ ਗੁਰਦੁਆਰਾ ਚੋਲਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਮੀਟਿੰਗ ਲਈ ਮਨਜੂਰੀ ਨਹੀਂ ਲਈ ਸੀ ਇਸ ਕਰਕੇ ਰੋਕਿਆ ਗਿਆ।