Sunday, August 30, 2026
BREAKING
PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਅਮਰੀਕਾ ਨੇ ਨੇਪਾਲ ਲਈ 3.6 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਾ ਕਰ'ਤਾ ਐਲਾਨ ਸਮਰਾਲੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਤਿੱਬਤ 'ਚ ਲਾਪਤਾ ਵਿਦੇਸ਼ੀ ਨਾਗਰਿਕਾਂ ਲਈ 24 ਘੰਟੇ ਦੀਆਂ ਹੌਟਲਾਈਨਾਂ ਸਥਾਪਤ ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼ ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾ*ਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ ਗੁਰਦਾਸਪੁਰ ਪੁਲਸ ਵੱਲੋਂ 2 ਕਿਲੋ ਤੋਂ ਵੱਧ ਹੈਰੋਇਨ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ

ਰਾਸ਼ਟਰੀ

ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਿਆ India's Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ...

30 ਅਗਸਤ, 2026 06:00 PM

ਨਵੀਂ ਦਿੱਲੀ : ‘ਇੰਡੀਆਜ਼ ਗੌਟ ਲੇਟੈਂਟ’ ਦੇ ਤਾਜ਼ਾ ਐਪੀਸੋਡ ’ਚ ਸਮਯ ਰੈਨਾ ਅਤੇ ਕਾਮੇਡੀਅਨ ਸ਼ੇਰੋਨ ਵਰਮਾ ਵਿਚਾਲੇ ਇਕ-ਦੂਜੇ ਦਾ ਮਜ਼ਾਕ ਉਡਾਉਣ ਦੌਰਾਨ ਕਸ਼ਮੀਰੀ ਪੰਡਿਤਾਂ ਅਤੇ ਬਿਹਾਰ ਦੇ ਲੋਕਾਂ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ। ਦੋਵੇਂ ਕਾਮੇਡੀਅਨਾਂ ਨੇ ਆਪਣੀ-ਆਪਣੀ ਪਿਛੋਕੜ ਨੂੰ ਲੈ ਕੇ ਮਜ਼ਾਕ ਕੀਤੇ।

ਮਜ਼ਾਕੀਆ ਨੋਕ-ਝੋਕ ਉਦੋਂ ਵਧ ਗਈ ਜਦੋਂ ਸਮਯ ਨੇ ਸ਼ੇਰੋਨ ਦੀਆਂ ਬਿਹਾਰੀ ਜੜ੍ਹਾਂ ਬਾਰੇ ਮਜ਼ਾਕ ਕੀਤਾ ਅਤੇ ਸ਼ੇਰੋਨ ਨੇ ਜਵਾਬ ਦਿੱਤਾ, ਜਿਸ ਨਾਲ ਪੈਨਲ ਅਤੇ ਦਰਸ਼ਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ। ਇਸ ਗੱਲਬਾਤ ਨੇ ਲੋਕਾਂ ਦਾ ਧਿਆਨ ਖਿੱਚਿਆ ਕਿਉਂਕਿ ਦੋਵਾਂ ਕਾਮੇਡੀਅਨਾਂ ਨੇ ਆਪਣੀ ਪਿਛੋਕੜ ਦੇ ਆਧਾਰ ’ਤੇ ਆਪਣੀ ਪਛਾਣ ਬਣਾਈ ਹੈ। ਸ਼ੇਰੋਨ 2024 ’ਚ ‘ਇੰਡੀਆਜ਼ ਗੌਟ ਲੇਟੈਂਟ’ ’ਚ ਆਉਣ ਤੋਂ ਬਾਅਦ ਕਾਫ਼ੀ ਮਸ਼ਹੂਰ ਹੋਈ, ਜਦਕਿ ਸਮਯ ਅਕਸਰ ਆਪਣੀ ਕਸ਼ਮੀਰੀ ਪੰਡਿਤ ਜੜ੍ਹਾਂ ਅਤੇ ਕਸ਼ਮੀਰ ਤੋਂ ਆਪਣੇ ਪਰਿਵਾਰ ਦੇ ਉਜਾੜੇ ਬਾਰੇ ’ਚ ਜਨਤਕ ਤੌਰ ’ਤੇ ਗੱਲ ਕਰਦੇ ਰਹੇ ਹਨ।

ਐਪੀਸੋਡ ਦੌਰਾਨ, ਸਮਯ ਨੇ ਕਿਹਾ ਕਿ ਉਹ (ਸ਼ੇਰੋਨ ਵਰਮਾ) ਇੰਨੀ ਬਿਹਾਰਣ ਹੈ ਕਿ ਉਸ ਨੂੰ ਲੱਗਦਾ ਹੈ ਕਿ ਇਬੋਲਾ ਦਾ ਮਤਲਬ ਹੈ ਕਿਸੇ ਨੇ ਕੁਝ ਕਿਹਾ ਹੈ। ਸ਼ੇਰੋਨ ਨੇ ਜਵਾਬ ਦਿੱਤਾ ਕਿ ਸਮਯ ਇੰਨੇ ਕਸ਼ਮੀਰੀ ਹਨ ਕਿ ਉਨ੍ਹਾਂ ਨੂੰ ‘ਸਟੋਨ’ ਹੋਣਾ ਪਸੰਦ ਹੈ।’ ਫਿਰ ਸਮਯ ਨੇ ਕਿਹਾ ਕਿ ਤੁਸੀਂ ਜਾਣਦੇ ਹੋ, ਸ਼ੇਰੋਨ ਵਰਮਾ ਇਕ ਬਿਹਾਰਣ ਹੈ ਜੋ ਨੌਕਰੀ ਦੀ ਭਾਲ ’ਚ ਮੁੰਬਈ ਆਈ। ਬੱਸ ਬਿਹਾਰੀ ਗੱਲਾਂ। ਸ਼ੇਰੋਨ ਨੇ ਜਵਾਬ ਦਿੱਤਾ ਕਿ ਘੱਟੋ-ਘੱਟ ਮੈਂ ਆਪਣੀ ਮਰਜ਼ੀ ਨਾਲ ਆਪਣਾ ਸੂਬਾ ਛੱਡਿਆ।

ਭਾਜਪਾ ਨੇ ਕੀਤੀ ਆਲੋਚਨਾ
ਭਾਜਪਾ ਨੇ ਸ਼ਨੀਵਾਰ ਨੂੰ ਕਾਮੇਡੀਅਨ ਸਮਯ ਰੈਨਾ ਦੀ ਆਲੋਚਨਾ ਕੀਤੀ। ਇਸ ਸਬੰਧ ’ਚ ਭਾਜਪਾ ਵਿਧਾਇਕ ਰਾਮ ਕਦਮ ਨੇ ਕਿਹਾ ਕਿ ਸਮਾਜ ’ਚ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿਰਫ਼ ਪਬਲਿਸਿਟੀ ਪਾਉਣ ਲਈ ਜਾਣਬੁੱਝ ਕੇ ਵਿਵਾਦਤ ਬਿਆਨ ਦਿੰਦੀਆਂ ਹਨ। ਉਨ੍ਹਾਂ ਦਾ ਇਕਮਾਤਰ ਮਕਸਦ ਮਸ਼ਹੂਰ ਹੋਣਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਨਾਤਨ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਅਤੇ ਕਸ਼ਮੀਰੀ ਪੰਡਿਤਾਂ ਦਾ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਕੋਈ ਜਾਣਬੁੱਝ ਕੇ ਅਪਮਾਨਜਨਕ ਕੰਮ ਕਰ ਕੇ ਬਾਅਦ ’ਚ ਬੱਸ ਮੁਆਫੀ ਨਹੀਂ ਮੰਗ ਸਕਦਾ। ਇਸ ਦੌਰਾਨ, ਉਨ੍ਹਾਂ ਨੂੰ ਪੂਰੇ ਦੇਸ਼ ’ਚ ਉਹ ਪਬਲੀਸਿਟੀ ਮਿਲ ਜਾਂਦੀ ਹੈ ਜੋ ਉਹ ਚਾਹੁੰਦੇ ਸਨ ਅਤੇ ਉਹ ਵੀ ਮੁਫ਼ਤ ’ਚ। ਬਿਹਾਰ ਦੇ ਮੰਤਰੀ ਮਿਥਿਲੇਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨਾ ਅਸਵੀਕਾਰਯੋਗ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ

ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਚਿਰਾਗ ਪਾਸਵਾਨ ਨੇ ਮੰਗਿਆ ਮਾਂਝੀ ਤੇ ਉਸ ਦੇ ਪੁੱਤ ਦਾ ਅਸਤੀਫ਼ਾ, NDA ’ਚ ਦਲਿਤ ਰਾਖਵੇਂਕਰਨ ’ਤੇ ਵਧਿਆ ਝਗੜਾ

ਚਿਰਾਗ ਪਾਸਵਾਨ ਨੇ ਮੰਗਿਆ ਮਾਂਝੀ ਤੇ ਉਸ ਦੇ ਪੁੱਤ ਦਾ ਅਸਤੀਫ਼ਾ, NDA ’ਚ ਦਲਿਤ ਰਾਖਵੇਂਕਰਨ ’ਤੇ ਵਧਿਆ ਝਗੜਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ