Thursday, July 30, 2026
BREAKING
ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ. ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ

ਪੰਜਾਬ

ਆਰ.ਟੀ.ਆਈ. ਕਾਰਕੁਨ ਜਤਿੰਦਰ ਜੈਨ ਦੇ ਯਤਨਾਂ ਤੇ ਮਜ਼ਦੂਰਾਂ ਦੀਆਂ ਆਸਾਂ ਨੂੰ ਪਿਆ ਬੂਰ

09 ਦਸੰਬਰ, 2025 06:20 PM
 
ਸੁਨਾਮ ਊਧਮ ਸਿੰਘ ਵਾਲਾ : ਆਰ.ਟੀ.ਆਈ. ਕਾਰਕੁਨ, ਜਤਿੰਦਰ ਜੈਨ ਵੱਲੋਂ ਦਿਨ-ਰਾਤ ਇੱਕ ਕਰ ਕੇ ਕੀਤੇ ਅਣਥਕ ਯਤਨਾਂ ਅਤੇ ਮਜ਼ਦੂਰਾਂ ਦੀਆਂ ਆਸਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਰੇਲਵੇ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ਵਿਖੇ ਸਪੈਸ਼ਲਾਂ ਲਈ ਵਰਤੀ ਜਾਂਦੀ ਲਾਈਨ ਨੰਬਰ 04 ਨੂੰ ਉੱਚਾ ਚੁੱਕਣ ਦੇ ਕੰਮ ਨੂੰ ਮਨਜ਼ੂਰੀ ਦੇ ਕੇ ਇਹ ਕਾਰਜ 31 ਜਨਵਰੀ 2026 ਤਕ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ। 
 
ਇਸ ਸਬੰਧੀ ਵੱਖ-ਵੱਖ ਧਿਰਾਂ ਵੱਲੋਂ ਮਿਲੇ ਮੰਗ ਪੱਤਰਾਂ ਦੇ ਅਧਾਰ 'ਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵੀ ਰੇਲਵੇ ਨੂੰ ਪੱਤਰ ਲਿਖਿਆ ਸੀ। ਹੁਣ ਸ਼੍ਰੀ ਜਤਿੰਦਰ ਜੈਨ ਵੱਲੋਂ ਪਾਈ ਆਰ.ਟੀ. ਆਈ. ਦੇ ਜਵਾਬ ਵਿੱਚ ਇਸ ਪ੍ਰੋਜੈਕਟ ਦੀ ਪ੍ਰਵਾਨਗੀ ਦੀ ਪੁਸ਼ਟੀ ਹੋਣ 'ਤੇ ਜਿੱਥੇ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਨਾਗਰਿਕਾਂ, ਉੱਥੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਸ਼੍ਰੀ ਜਤਿੰਦਰ ਜੈਨ ਦੀ ਵਿਆਪਕ ਪੱਧਰ ਉੱਤੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਧੰਨਵਾਦ ਕੀਤਾ ਜਾ ਰਿਹਾ ਹੈ। 
 
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਜਤਿੰਦਰ ਜੈਨ ਨੇ ਦੱਸਿਆ ਕਿ 
ਰੇਲਵੇ ਸਟੇਸ਼ਨ ਵਿਖੇ ਲਾਈਨ ਨੰ:4 ਨੇੜੇ ਬਣੇ ਰੇਲਵੇ ਮਾਲ ਗੁਦਾਮ ਬਾਬਤ ਸਪੈਸ਼ਲ ਭਰਨ ਅਤੇ ਖਾਦ ਦੀ ਢੋਆ-ਢੁਆਈ ਲਈ 2020 ਵਿੱਚ ਨਵੀਂ ਪਲੇਠੀ/ਪਲੇਟਫਾਰਮ ਬਣਾਈ ਗਈ ਸੀ, ਜੋ ਕਿ ਰੇਲ ਲਾਈਨ ਨਾਲੋਂ ਲਗਭਗ 15 ਤੋਂ 18 ਇੰਚ ਉੱਚੀ ਹੈ। ਰੇਲ ਲਾਈਨ ਦੇ ਨੀਵੇਂ ਹੋਣ ਕਾਰਨ ਢੋਆ-ਢੁਆਈ ਕਰਦੀ ਲੇਬਰ ਦੇ ਪੈਰ ਸਲਿਪ ਹੋਣ ਕਾਰਨ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਲੇਬਰ ਜ਼ਖਮੀ ਹੋ ਰਹੀ ਸੀ, ਉੱਥੇ ਹੀ ਢੋਆ-ਢੁਆਈ ਵਿੱਚ ਵੱਧ ਸਮਾਂ ਲੱਗਣ ਕਾਰਨ ਰੇਲਵੇ ਵਿਭਾਗ, ਐਫਸੀਆਈ ਦੇ ਨਾਲ-ਨਾਲ ਖਾਦ ਡੀਲਰਾਂ ਦਾ ਵੀ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਇੱਥੋਂ ਤੱਕ ਕਿ ਮਜ਼ਦੂਰਾਂ ਨੂੰ ਵਾਰ-ਵਾਰ ਸੱਟਾਂ ਲੱਗ ਰਹੀਆਂ ਹਨ ਅਤੇ ਹੱਡੀਆਂ ਟੁੱਟਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। 
 
ਇਸੇ ਦੇ ਮਦੇਨਜ਼ਰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਰੇਲਵੇ ਵਿਭਾਗ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ। ਰੇਲਵੇ ਵਿਭਾਗ ਅਤੇ ਹੋਰ ਕਿਸੇ ਵੀ ਧਿਰ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੇ ਸਾਲ 2022 ਵਿੱਚ ਸ਼੍ਰੀ ਜੈਨ ਅਤੇ ਸ਼੍ਰੀ ਅਮਨ ਅਰੋੜਾ ਨੂੰ ਇਸ ਬਾਬਤ ਗੁਹਾਰ ਲਗਾਈ ਸੀ।
 
ਸ਼੍ਰੀ ਜੈਨ ਨੇ ਜਿਥੇ 09 ਜੁਲਾਈ 2022 (ਰਮੇਸ਼ ਗਰਗ)ਨੂੰ ਰੇਲਵੇ ਵਿਭਾਗ ਨੂੰ ਜ਼ਖ਼ਮੀ ਮਜ਼ਦੂਰਾਂ ਦੀਆਂ ਰਿਪੋਰਟਾਂ ਸਮੇਤ ਪੱਤਰ ਲਿਖ ਕੇ ਤਰੁੰਤ ਕਾਰਵਾਈ ਲਈ ਲਿਖਿਆ, ਉਥੇ ਇਸ ਮੁੱਦੇ ਨੂੰ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰੇਲਵੇ ਵਿਭਾਗ ਨੂੰ ਨਿਰਦੇਸ਼ ਦੇਣ ਲਈ ਵੀ ਸ਼ਿਕਾਇਤ ਦਰਜ ਕਰਵਾਈ ਸੀ। ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਨੇ 22 ਜੁਲਾਈ 2022 ਨੂੰ ਰੇਲਵੇ ਵਿਭਾਗ ਨੂੰ ਇਸ ਸੰਬਧੀ ਨਿਰਦੇਸ਼ ਦਿੱਤੇ ਸਨ।
 
ਇਸ ਉਪਰੰਤ ਵੀ ਸ਼੍ਰੀ ਜੈਨ ਵੱਲੋਂ ਵੱਖ-ਵੱਖ ਪੱਧਰ ਉੱਤੇ ਇਸ ਮਾਮਲੇ ਦੇ ਹੱਲ ਲਈ ਅਣਥੱਕ ਯਤਨ ਕੀਤੇ ਗਏ, ਜਿਸ ਵਿੱਚ ਸਮੇਂ-ਸਮੇਂ 'ਤੇ ਆਰ.ਟੀ. ਆਈ. ਨਾਲ ਜਾਣਕਾਰੀ ਲੈ ਕੇ ਉਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲੈਕੇ ਆਉਣੀ ਸ਼ਾਮਲ ਸਨ, ਤੇ ਹੁਣ ਉਹਨਾਂ ਦੇ ਯਤਨਾਂ ਨੂੰ ਬੂਰ ਪਿਆ ਹੈ ਤੇ ਇਹ ਮਸਲਾ ਹੱਲ ਹੋਣ ਨੇੜੇ ਪੁੱਜਾ ਹੈ। ਰੇਲਵੇ ਲਾਈਨ ਉੱਚੀ ਚੁੱਕਣ ਲਈ ਸਮੱਗਰੀ ਆਉਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਜਲਦ ਮਜ਼ਦੂਰਾਂ ਤੇ ਹੋਰ ਧਿਰਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲ ਜਾਵੇਗੀ। 
 
ਸ਼੍ਰੀ ਜੈਨ ਨੇ ਕਿਹਾ ਕਿ ਉਹ ਲੋਕ ਸੇਵਕ ਹਨ ਤੇ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਹਨ।
 
Have something to say? Post your comment

ਅਤੇ ਪੰਜਾਬ ਖਬਰਾਂ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ