Sunday, September 27, 2026
BREAKING
• 'ਸਰਜੀਕਲ ਸਟ੍ਰਾਈਕ' ਅੱਤਵਾਦ ਖ਼ਿਲਾਫ਼ ਭਾਰਤ ਦੀ ਨਵੀਂ ਨੀਤੀ ਦਾ ਉਦਾਹਰਣ ਸੀ : PM ਮੋਦੀ • ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ • LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ • ਅੰਮ੍ਰਿਤਸਰ 'ਚ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਦੋ ਮੁਲਜ਼ਮ ਗ੍ਰਿਫ਼ਤਾਰ • ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ • ਫਿਜੀ ਨਾਲ ਸਬੰਧ ਮਜ਼ਬੂਤ ਕਰਨ ਵੱਲ ਭਾਰਤ ਦਾ ਵੱਡਾ ਕਦਮ ! ਅਹਿਮ ਸੈਕਟਰਾਂ 'ਚ ਮਦਦ ਦਾ ਕੀਤਾ ਐਲਾਨ • ਅਮਿਤ ਸ਼ਾਹ ਨੇ ਦੇਸ਼ ਦੀ ਪਹਿਲੀ LNG ਟਰੇਨ ਨੂੰ ਦਿਖਾਈ ਹਰੀ ਝੰਡੀ • ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ • ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ • ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

ਪੰਜਾਬ

ਅੰਮ੍ਰਿਤਸਰ 'ਚ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਦੋ ਮੁਲਜ਼ਮ ਗ੍ਰਿਫ਼ਤਾਰ

27 ਸਤੰਬਰ, 2026 07:53 PM

ਅੰਮ੍ਰਿਤਸਰ : ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵੱਲੋਂ ਸ਼ਹਿਰ 'ਚ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਸ ਵੱਲੋਂ ਇਸ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਸੂਚਨਾ ਮਿਲਣ ਤੋਂ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਵਾਸੀ ਵਾਰਿਅਮ ਸਿੰਘ ਕਾਲੋਨੀ, ਬਾਹਰ ਖ਼ਜ਼ਾਨਾ ਗੇਟ, ਅੰਮ੍ਰਿਤਸਰ ਅਤੇ ਅਰਸ਼ਦੀਪ ਸਿੰਘ ਪੁੱਤਰ ਰਾਜੂ ਵਾਸੀ ਵਾਰਿਅਮ ਸਿੰਘ ਕਾਲੋਨੀ, ਚਬਾਲ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ ਹਨ। ਇਸ ਤੋਂ ਬਾਅਦ ਪੁਲਸ ਦੇ ਧਿਆਨ 'ਚ ਇਹ ਵੀ ਆਇਆ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਕੇ ਉਕਤ ਕੰਧਾਂ ’ਤੇ ਲਿਖੇ ਨਾਅਰਿਆਂ ਦਾ ਜ਼ਿਕਰ ਕੀਤਾ ਗਿਆ। ਇਸ ਸਬੰਧੀ ਵੀ ਪੁਲਸ ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਤੁਰੰਤ ਜਾਂਚ ਸ਼ੁਰੂ ਕਰਦਿਆਂ ਕੰਧਾਂ ’ਤੇ ਨਾਅਰੇ ਲਿਖਣ ਵਾਲੇ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਕਨੀਕੀ ਅਤੇ ਹੋਰ ਜਾਂਚ ਸਾਧਨਾਂ ਦੀ ਵਰਤੋਂ ਕੀਤੀ ਗਈ। ਮਾਨਯੋਗ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਮਿਸ਼ਨਰ ਪੁਲਸ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਆਈ. ਪੀ. ਐੱਸ. ਜਿਹਦੀਆਂ ਹਦਾਇਤਾਂ ਹੇਠ ਪੁਲਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਵਿਦੇਸ਼ ਆਧਾਰਿਤ ਸੰਪਰਕ ਦੀ ਵੀ ਜਾਂਚ
ਜਾਂਚ ਦੌਰਾਨ ਮੁੱਢਲੇ ਤੌਰ ’ਤੇ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਸ਼ਦੀਪ ਸਿੰਘ ਦੇ ਵਿਦੇਸ਼-ਆਧਾਰਤ ਹੈਂਡਲਰ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਵੱਲੋਂ ਇਸ ਸੰਪਰਕ ਦੀ ਪ੍ਰਕਿਰਤੀ, ਮਕਸਦ ਅਤੇ ਇਸ ਮਾਮਲੇ ਨਾਲ ਸਬੰਧ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ FIR ਨੰਬਰ 142 ਮਿਤੀ 26-09-2026, ਧਾਰਾ 196 (1), 197(2), 61(2) BNS ਥਾਣਾ ਏ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜਾਂਚ ਦੌਰਾਨ ਘਟਨਾ ਦੀ ਪੂਰੀ ਕੜੀ, ਇਸ ਦੇ ਪਿੱਛੇ ਮਕਸਦ, ਵਿਦੇਸ਼-ਆਧਾਰਿਤ ਸੰਪਰਕਾਂ ਅਤੇ ਕਿਸੇ ਹੋਰ ਵਿਅਕਤੀ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਨਤਕ ਅਮਨ-ਸ਼ਾਂਤੀ ਨੂੰ ਪ੍ਰਭਾਵਿਤ ਕਰਨ, ਭੜਕਾਊ ਸਮੱਗਰੀ ਰਾਹੀਂ ਤਣਾਅ ਪੈਦਾ ਕਰਨ ਜਾਂ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ

LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ

ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ

ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ

ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਇਕ ਕਿੱਲੋ ਹੈਰੋਇਨ ਤੇ ਡਰੋਨ ਬਰਾਮਦ

ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ

ਬਾਈਪਾਸ 'ਤੇ ਭਿਆਨਕ ਹਾਦਸਾ! ਗੱਡੀਆਂ ਦੇ ਉੱਡੇ ਪਰਖੱਚੇ, ਇਕ ਵਿਅਕਤੀ ਨੇ ਮੌਕੇ 'ਤੇ ਹੀ ਤੋੜਿਆ ਦਮ

ਬਾਈਪਾਸ 'ਤੇ ਭਿਆਨਕ ਹਾਦਸਾ! ਗੱਡੀਆਂ ਦੇ ਉੱਡੇ ਪਰਖੱਚੇ, ਇਕ ਵਿਅਕਤੀ ਨੇ ਮੌਕੇ 'ਤੇ ਹੀ ਤੋੜਿਆ ਦਮ

ਪੰਜਾਬ ਸਰਕਾਰ ਵੱਲੋਂ ਐਸ.ਸੀ. ਬਹੁਲ 3,763 ਪਿੰਡਾਂ ਨੂੰ ‘ਆਦਰਸ਼ ਪਿੰਡ’ ਬਣਾਉਣ ਲਈ ਵੱਡੀ ਪਹਿਲ; ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਐਸ.ਸੀ. ਬਹੁਲ 3,763 ਪਿੰਡਾਂ ਨੂੰ ‘ਆਦਰਸ਼ ਪਿੰਡ’ ਬਣਾਉਣ ਲਈ ਵੱਡੀ ਪਹਿਲ; ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਨੌਜਵਾਨ ਸਫ਼ਲ ਉਦਯੋਗਪਤੀ ਦੀਪਕ ਮਿੱਤਲ ਦੀ ਮਾਤਾ ਸਵ. ਕਿਰਨ ਮਿੱਤਲ ਨਮਿਤ ਨਾਮ ਚਰਚਾ ਤੇ ਅੰਤਿਮ ਅਰਦਾਸ ਅੱਜ

ਨੌਜਵਾਨ ਸਫ਼ਲ ਉਦਯੋਗਪਤੀ ਦੀਪਕ ਮਿੱਤਲ ਦੀ ਮਾਤਾ ਸਵ. ਕਿਰਨ ਮਿੱਤਲ ਨਮਿਤ ਨਾਮ ਚਰਚਾ ਤੇ ਅੰਤਿਮ ਅਰਦਾਸ ਅੱਜ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਕਪਾਹ ਦੇ ਹੈਂਡ ਬੈਗ ਬਣਾਉਣ ਸਬੰਧੀ ਵਰਕਸ਼ਾਪ ਕਰਵਾਈ ਗਈ

ਬੀ.ਐਲ.ਐਮ. ਗਰਲਜ਼ ਕਾਲਜ, ਨਵਾਂਸ਼ਹਿਰ ਵਿਖੇ ਕਪਾਹ ਦੇ ਹੈਂਡ ਬੈਗ ਬਣਾਉਣ ਸਬੰਧੀ ਵਰਕਸ਼ਾਪ ਕਰਵਾਈ ਗਈ

ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਕ੍ਰਿਸ਼ੀ ਸਖੀਆਂ ਲਈ 5 ਦਿਨਾਂ ‘ਕੁਦਰਤੀ ਖੇਤੀ’ ਬਾਬਤ ਸਿਖਲਾਈ ਕੋਰਸ ਦਾ ਆਯੋਜਨ ਲਈ

ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਕ੍ਰਿਸ਼ੀ ਸਖੀਆਂ ਲਈ 5 ਦਿਨਾਂ ‘ਕੁਦਰਤੀ ਖੇਤੀ’ ਬਾਬਤ ਸਿਖਲਾਈ ਕੋਰਸ ਦਾ ਆਯੋਜਨ ਲਈ

ਖ਼ਰੀਫ਼ ਸੀਜ਼ਨ 2026-27 ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ : ਡਿਪਟੀ ਕਮਿਸ਼ਨਰ

ਖ਼ਰੀਫ਼ ਸੀਜ਼ਨ 2026-27 ਦੇ ਮੱਦੇਨਜ਼ਰ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ : ਡਿਪਟੀ ਕਮਿਸ਼ਨਰ