Friday, September 18, 2026
BREAKING
ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪਰਮਿੰਦਰ ਸਿੰਘ ਗੋਲਡੀ ਨੇ ਬਲਾਕ ਖਰੜ ਦੇ ਸਰਪੰਚਾਂ ਨਾਲ ਕੀਤੀ ਅਹਿਮ ਮੀਟਿੰਗ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਣੀ ਚਾਹੀਦੀ ਹੈ: ਨਿਤਿਨ ਨਵੀਨ ਪਾਸਪੋਰਟ ਨਿਯਮਾਂ 'ਚ ਵੱਡਾ ਬਦਲਾਅ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਦਲੇ ਨਿਯਮ ਪੰਜਾਬ ਭਰ 'ਚ 22 ਤਾਰੀਖ਼ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ ਤਰ੍ਹਾਂ ਕਰਾਂਗੇ ਖ਼ਾਤਮਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ : ਕੇਵਲ ਸਿੰਘ ਢਿੱਲੋਂ ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ ਪਠਾਨਕੋਟ ਤੋਂ ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਆਗਾਜ਼ ਏ. ਐੱਸ. ਆਈ. ਕਤਲ ਕਾਂਡ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਚੇਤਾਵਨੀ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫਲੇ 'ਤੇ ਹਮਲਾ

ਖੇਡ

ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਨਾਲ ਭਾਰਤ ਨੇ ਅਫ਼ਗਾਨਿਸਤਾਨ ਨੂੰ T20 ਲੜੀ 'ਚ ਕੀਤਾ ਕਲੀਨ ਸਵੀਪ

18 ਸਤੰਬਰ, 2026 04:58 PM

ਨਵੀਂ ਦਿੱਲੀ : ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਖੇ ਖੇਡੇ ਗਏ ਤੀਜੇ ਅਤੇ ਆਖਰੀ T20 ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਅਫ਼ਗਾਨਿਸਤਾਨ ਨੂੰ 127 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਲੜੀ 'ਚ ਅਫ਼ਗਾਨਿਸਤਾਨ ਦਾ 3-0 ਨਾਲ ਕਲੀਨ ਸਵੀਪ ਕਰ ਲਿਆ ਹੈ।

ਮੈਚ 'ਚ ਭਾਰਤ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵਿਸਫੋਟਕ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਸਿਰਫ਼ 30 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ICC ਦੇ ਪੂਰੇ ਮੈਂਬਰ ਦੇਸ਼ਾਂ ਵੱਲੋਂ ਕਿਸੇ ਵੀ ਫਾਰਮੈਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਨਵਾਂ ਵਿਸ਼ਵ ਰਿਕਾਰਡ ਹੈ। ਉਨ੍ਹਾਂ ਨੇ ਏ.ਬੀ. ਡਿਵਿਲੀਅਰਜ਼ (31 ਗੇਂਦਾਂ) ਦਾ ਰਿਕਾਰਡ ਤੋੜਿਆ। ਅਭਿਸ਼ੇਕ ਨੇ ਮਹਿਜ਼ 16 ਗੇਂਦਾਂ ਵਿੱਚ ਅਰਧ-ਸੈਂਕੜਾ ਜੜਿਆ ਅਤੇ 34 ਗੇਂਦਾਂ ਵਿੱਚ 11 ਛੱਕਿਆਂ ਤੇ 9 ਚੌਕਿਆਂ ਦੀ ਮਦਦ ਨਾਲ 108 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਅਭਿਸ਼ੇਕ ਦੀ ਬੱਲੇਬਾਜ਼ੀ ਦੇ ਦਮ 'ਤੇ ਪਾਵਰਪਲੇਅ 'ਚ ਹੀ 100 ਦੌੜਾਂ ਬਣਾ ਲਈਆਂ ਸਨ। ਨਿਰਧਾਰਤ 20 ਓਵਰਾਂ ਵਿੱਚ ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 221 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਅਭਿਸ਼ੇਕ ਤੋਂ ਇਲਾਵਾ ਸੰਜੂ ਸੈਮਸਨ ਨੇ 50 ਦੌੜਾਂ ਬਣਾਈਆਂ ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ 29 ਦੌੜਾਂ ਦਾ ਯੋਗਦਾਨ ਪਾਇਆ।

222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਅਤੇ 14.1 ਓਵਰਾਂ ਵਿੱਚ ਮਹਿਜ਼ 94 ਦੌੜਾਂ 'ਤੇ ਆਲ-ਆਊਟ ਹੋ ਗਈ। ਅਫ਼ਗਾਨਿਸਤਾਨ ਦੀ ਪੂਰੀ ਟੀਮ ਮਿਲ ਕੇ ਵੀ ਅਭਿਸ਼ੇਕ ਸ਼ਰਮਾ ਦੇ ਇਕੱਲੇ ਦੇ ਸਕੋਰ (108 ਦੌੜਾਂ) ਤੱਕ ਨਹੀਂ ਪਹੁੰਚ ਸਕੀ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਨੀਤੀਸ਼ ਕੁਮਾਰ ਰੈੱਡੀ ਨੇ ਇੱਕੋ ਓਵਰ 'ਚ 3 ਵਿਕਟਾਂ ਝਟਕਾਈਆਂ, ਜਦਕਿ ਰਵੀ ਬਿਸ਼ਨੋਈ ਨੇ 3 ਅਤੇ ਅਕਸ਼ਰ ਪਟੇਲ ਨੇ 2 ਵਿਕਟਾਂ ਹਾਸਲ ਕੀਤੀਆਂ।

Have something to say? Post your comment

ਅਤੇ ਖੇਡ ਖਬਰਾਂ

ਏਸ਼ੀਆਈ ਖੇਡਾਂ 2026 : ਅੱਜ ਕੁਆਰਟਰ ਫਾਈਨਲ ’ਚ ਮਹਿਮਾਨ ਟੀਮ ਦਾ ਸਾਹਮਣਾ ਜਪਾਨ ਨਾਲ

ਏਸ਼ੀਆਈ ਖੇਡਾਂ 2026 : ਅੱਜ ਕੁਆਰਟਰ ਫਾਈਨਲ ’ਚ ਮਹਿਮਾਨ ਟੀਮ ਦਾ ਸਾਹਮਣਾ ਜਪਾਨ ਨਾਲ

ਡੇਵਿਸ ਕੱਪ 2026: 'ਫਾਈਨਲ 8' 'ਚ ਜਗ੍ਹਾ ਬਣਾਉਣ ਲਈ ਭਾਰਤ ਅਤੇ ਦੱਖਣੀ ਕੋਰੀਆ ਆਹਮੋ-ਸਾਹਮਣੇ

ਡੇਵਿਸ ਕੱਪ 2026: 'ਫਾਈਨਲ 8' 'ਚ ਜਗ੍ਹਾ ਬਣਾਉਣ ਲਈ ਭਾਰਤ ਅਤੇ ਦੱਖਣੀ ਕੋਰੀਆ ਆਹਮੋ-ਸਾਹਮਣੇ

IND vs AFG: ਸਾਬਕਾ ਭਾਰਤੀ ਸਟਾਰ ਨੇ ਸੰਜੂ ਸੈਮਸਨ ਦੀ ਕੀਤੀ ਤਾਰੀਫ, ਬੋਲੇ-'ਉਨ੍ਹਾਂ ਨੇ ਬਹਿਸ ਖਤਮ ਕਰ'ਤੀ'

IND vs AFG: ਸਾਬਕਾ ਭਾਰਤੀ ਸਟਾਰ ਨੇ ਸੰਜੂ ਸੈਮਸਨ ਦੀ ਕੀਤੀ ਤਾਰੀਫ, ਬੋਲੇ-'ਉਨ੍ਹਾਂ ਨੇ ਬਹਿਸ ਖਤਮ ਕਰ'ਤੀ'

ਭਾਰਤ ਨੂੰ 2027 ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਵੱਡੇ ਬਦਲਾਵਾਂ ਤੋਂ ਬਚਣਾ ਚਾਹੀਦੈ : ਯੁਵਰਾਜ ਸਿੰਘ

ਭਾਰਤ ਨੂੰ 2027 ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਵੱਡੇ ਬਦਲਾਵਾਂ ਤੋਂ ਬਚਣਾ ਚਾਹੀਦੈ : ਯੁਵਰਾਜ ਸਿੰਘ

ਭਾਰਤੀ ਮਹਿਲਾ ਟੀਮ ਨੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕਿਉਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ

ਭਾਰਤੀ ਮਹਿਲਾ ਟੀਮ ਨੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਕਿਉਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ

ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ

ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ

ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ

ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ

ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...