Tuesday, May 05, 2026
BREAKING
ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ 7 ਵਿਅਕਤੀਆਂ ’ਤੇ ਪਰਚਾ ਦਰਜ ਚੀਨੀ ਕੁਬਾਹੇੜੀ ਕਤਲ ਮਾਮਲੇ ਵਿਚ ਨਵਾਂ ਮੋੜ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼ ਵੱਡੀ ਖ਼ਬਰ: ਪੰਜਾਬ ਮਹਿਲਾ ਕਾਂਗਰਸ 'ਚ ਵੱਡਾ ਬਦਲਾਅ! ਕਾਰਜਕਾਰੀ ਪ੍ਰਧਾਨ ਦਾ ਐਲਾਨ ਪੰਜਾਬ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 200 ਖੰਭੇ, 67 ਟ੍ਰਾਂਸਫਾਰਮਰ ਉਡਾਏ, ਮੁਲਾਜ਼ਮਾਂ ਦੀ ਛੁੱਟੀ ਰੱਦ ਜੰਮੂ-ਕਸ਼ਮੀਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: 500 ਤੋਂ ਵੱਧ ਗ੍ਰਿਫ਼ਤਾਰ, 14.50 ਕਰੋੜ ਦੀ ਜਾਇਦਾਦ ਕੁਰਕ ਤਮਿਲਨਾਡੂ ਦੀ ਸਿਆਸਤ 'ਚ ਭੂਚਾਲ ਲਿਆ ਕੇ 108 ਸੀਟਾਂ ਜਿੱਤੀ TVK, ਵਿਜੇ ਨੇ ਸੱਦ ਲਈ ਵਿਧਾਇਕਾਂ ਦੀ ਮੀਟਿੰਗ ਬਾਬਾ ਕੇਦਾਰ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਹੁਣ ਟੋਕਨ ਤੋਂ ਬਿਨਾਂ ਨਹੀਂ ਹੋਣਗੇ ਦਰਸ਼ਨ, ਜਾਣੋ ਨਵੇਂ ਨਿਯਮ ਨਾਰੀ ਸ਼ਕਤੀ ਵੰਦਨ ਐਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਗਾ ਵੱਡਾ ਝਟਕਾ : CM ਰੇਖਾ ਗੁਪਤਾ ED ਨੂੰ ਨੋਟਿਸ ਜਾਰੀ ਨਾ ਕਰਨ ’ਤੇ ਸੁਪਰੀਮ ਕੋਰਟ ਨਾਰਾਜ਼, ਕਿਹਾ- ਅਧਿਕਾਰੀ ਖ਼ੁਦ ਨੂੰ ‘ਸੁਪਰ CJI’ ਸਮਝਦੇ ਹਨ ਤਾਮਿਲਨਾਡੂ ਦੇ ਰਾਜਪਾਲ ਨੇ CM ਅਹੁਦੇ ਤੋਂ ਸਟਾਲਿਨ ਦਾ ਅਸਤੀਫ਼ਾ ਕੀਤਾ ਸਵੀਕਾਰ

ਰਾਸ਼ਟਰੀ

UAE ਦੇ ਫੁਜੈਰਾਹ 'ਤੇ ਹੋਏ ਡਰੋਨ ਹਮਲੇ ਦੀ PM ਮੋਦੀ ਨੇ ਕੀਤੀ ਨਿਖੇਧੀ, 3 ਭਾਰਤੀ ਨਾਗਰਿਕ ਹੋਏ ਜ਼ਖ਼ਮੀ

05 ਮਈ, 2026 06:19 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਫੁਜੈਰਾਹ ਸ਼ਹਿਰ 'ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ, ਜਿਸ 'ਚ ਤਿੰਨ ਭਾਰਤੀ ਨਾਗਰਿਕ ਜ਼ਖਮੀ ਹੋ ਗਏ। ਫੁਜੈਰਾਹ ਦੇ ਇਕ ਪ੍ਰਮੁੱਖ ਤੇਲ ਉਦਯੋਗ ਖੇਤਰ 'ਚ ਡਰੋਨ ਹਮਲਿਆਂ ਕਾਰਨ ਲੱਗੀ ਅੱਗ 'ਚ ਭਾਰਤੀਆਂ ਦੇ ਜ਼ਖਮੀ ਹੋਣ ਦੇ ਇਕ ਦਿਨ ਬਾਅਦ ਪੀ.ਐੱਮ. ਮੋਦੀ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਯੂਏਈ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਯੂਏਈ 'ਤੇ ਹੋਏ ਹਮਲਿਆਂ ਦੀ ਮੈਂ ਸਖ਼ਤ ਨਿੰਦਾ ਕਰਦਾਂ, ਜਿਨ੍ਹਾਂ 'ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋਏ ਹਨ। ਆਮ ਨਾਗਰਿਕਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਯੋਗ ਹੈ।'' ਉਨ੍ਹਾਂ ਕਿਹਾ,''ਭਾਰਤ ਯੂਏਈ ਨਾਲ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਗੱਲਬਾਤ ਤੇ ਕੂਟਨੀਤੀ ਦੇ ਮਾਧਿਅਮ ਨਾਲ ਸਾਰੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਲਈ ਆਪਣਾ ਸਮਰਥਨ ਦੋਹਰਾਉਂਦਾ ਹੈ।''

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 'ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਨੇਵੀਗੇਸ਼ਨ ਯਕੀਨੀ ਬਣਾਉਣਾ ਖੇਤਰੀ ਸ਼ਾਂਤੀ, ਸਥਿਰਤਾ ਅਤੇ ਗਲੋਬਲ ਊਰਜਾ ਲਈ ਬੇਹੱਦ ਮਹੱਤਵਪੂਰਨ ਹੈ।'' ਫੁਜੈਰਾਹ ਸ਼ਹਿਰ 'ਤੇ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਹੋਰਮੁਜ਼ ਸਟ੍ਰੇਟ 'ਚ ਅਮਰੀਕਾ ਅੇਤ ਈਰਾਨ ਵਿਚਾਲੇ ਜੰਗਬੰਦੀ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹੋਰਮੁਜ਼ ਸਟ੍ਰੇਟ ਤੋਂ ਹੋ ਕੇ ਦੁਨੀਆ ਦੇ ਲਗਭਗ 20 ਫੀਸਦੀ ਤੇਲ ਅਤੇ ਗੈਸ ਦੀ ਆਵਾਜਾਈ ਹੁੰਦੀ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ 'ਚ ਇਕ ਮੁੱਖ ਰੁਕਾਵਟ ਬਣਿਆ ਹੋਇਆ ਹੈ। ਸੰਘਰਸ਼ ਕਾਰਨ ਸਟ੍ਰੇਟ ਦੇ ਇਸ ਤੰਗ ਜਲਮਾਰਗ ਹੋ ਕੇ ਲੰਘਣ ਵਾਲੇ ਜਹਾਜ਼ਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ ਅਤੇ ਕਈ ਦੇਸ਼ਾਂ 'ਚ ਊਰਜਾ ਦੀ ਕਮੀ ਹੋ ਗਈ ਹੈ। ਯੂਏਈ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਹਵਾਈ ਰੱਖਿਆ ਤੰਤਰ ਨੇ ਈਰਾਨ ਤੋਂ ਦਾਗੀਆਂ ਗਈਆਂ 12 ਬੈਲਿਸਟਿਕ ਮਿਜ਼ਾਈਲਾਂ, ਤਿੰਨ ਕਰੂਜ਼ ਮਿਜ਼ਾਈਲਾਂ ਅਤੇ ਚਾਰ ਡਰੋਨ ਨੂੰ ਨਾਕਾਮ ਕਰ ਦਿੱਤਾ। ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਉਹ ''ਕਿਸੇ ਵੀ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਕੀਤੀ ਗਈ ਕਿਸੇ ਵੀ ਕੋਸ਼ਿਸ਼ ਦਾ ਦ੍ਰਿੜਤਾ ਨਾਲ ਮੁਕਾਬਲਾ ਕਰੇਗਾ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਜੰਮੂ-ਕਸ਼ਮੀਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: 500 ਤੋਂ ਵੱਧ ਗ੍ਰਿਫ਼ਤਾਰ, 14.50 ਕਰੋੜ ਦੀ ਜਾਇਦਾਦ ਕੁਰਕ

ਜੰਮੂ-ਕਸ਼ਮੀਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: 500 ਤੋਂ ਵੱਧ ਗ੍ਰਿਫ਼ਤਾਰ, 14.50 ਕਰੋੜ ਦੀ ਜਾਇਦਾਦ ਕੁਰਕ

ਤਮਿਲਨਾਡੂ ਦੀ ਸਿਆਸਤ 'ਚ ਭੂਚਾਲ ਲਿਆ ਕੇ 108 ਸੀਟਾਂ ਜਿੱਤੀ TVK, ਵਿਜੇ ਨੇ ਸੱਦ ਲਈ ਵਿਧਾਇਕਾਂ ਦੀ ਮੀਟਿੰਗ

ਤਮਿਲਨਾਡੂ ਦੀ ਸਿਆਸਤ 'ਚ ਭੂਚਾਲ ਲਿਆ ਕੇ 108 ਸੀਟਾਂ ਜਿੱਤੀ TVK, ਵਿਜੇ ਨੇ ਸੱਦ ਲਈ ਵਿਧਾਇਕਾਂ ਦੀ ਮੀਟਿੰਗ

ਬਾਬਾ ਕੇਦਾਰ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਹੁਣ ਟੋਕਨ ਤੋਂ ਬਿਨਾਂ ਨਹੀਂ ਹੋਣਗੇ ਦਰਸ਼ਨ, ਜਾਣੋ ਨਵੇਂ ਨਿਯਮ

ਬਾਬਾ ਕੇਦਾਰ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਹੁਣ ਟੋਕਨ ਤੋਂ ਬਿਨਾਂ ਨਹੀਂ ਹੋਣਗੇ ਦਰਸ਼ਨ, ਜਾਣੋ ਨਵੇਂ ਨਿਯਮ

ਨਾਰੀ ਸ਼ਕਤੀ ਵੰਦਨ ਐਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਗਾ ਵੱਡਾ ਝਟਕਾ : CM ਰੇਖਾ ਗੁਪਤਾ

ਨਾਰੀ ਸ਼ਕਤੀ ਵੰਦਨ ਐਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਲੱਗਾ ਵੱਡਾ ਝਟਕਾ : CM ਰੇਖਾ ਗੁਪਤਾ

ED ਨੂੰ ਨੋਟਿਸ ਜਾਰੀ ਨਾ ਕਰਨ ’ਤੇ ਸੁਪਰੀਮ ਕੋਰਟ ਨਾਰਾਜ਼, ਕਿਹਾ- ਅਧਿਕਾਰੀ ਖ਼ੁਦ ਨੂੰ ‘ਸੁਪਰ CJI’ ਸਮਝਦੇ ਹਨ

ED ਨੂੰ ਨੋਟਿਸ ਜਾਰੀ ਨਾ ਕਰਨ ’ਤੇ ਸੁਪਰੀਮ ਕੋਰਟ ਨਾਰਾਜ਼, ਕਿਹਾ- ਅਧਿਕਾਰੀ ਖ਼ੁਦ ਨੂੰ ‘ਸੁਪਰ CJI’ ਸਮਝਦੇ ਹਨ

ਤਾਮਿਲਨਾਡੂ ਦੇ ਰਾਜਪਾਲ ਨੇ CM ਅਹੁਦੇ ਤੋਂ ਸਟਾਲਿਨ ਦਾ ਅਸਤੀਫ਼ਾ ਕੀਤਾ ਸਵੀਕਾਰ

ਤਾਮਿਲਨਾਡੂ ਦੇ ਰਾਜਪਾਲ ਨੇ CM ਅਹੁਦੇ ਤੋਂ ਸਟਾਲਿਨ ਦਾ ਅਸਤੀਫ਼ਾ ਕੀਤਾ ਸਵੀਕਾਰ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਵਿਜੇ ਮਾਲਿਆ ਤੇ ਨੀਰਵ ਮੋਦੀ ਸਣੇ 21 ਲੋਕ 'ਭਗੌੜੇ ਆਰਥਿਕ ਅਪਰਾਧੀ' ਐਲਾਨੇ, 2178 ਕਰੋੜ ਦੀ ਜਾਇਦਾਦ ਜ਼ਬਤ

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ

ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ; ਦੇਸ਼ 'ਚ ਸਭ ਤੋਂ ਵੱਡੇ ਵੋਟ ਫਰਕ ਨਾਲ ਦਰਜ ਕੀਤੀ ਰਿਕਾਰਡ ਤੋੜ ਜਿੱਤ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

ਆਪਣੀ ਹੀ ਪਾਰਟੀ ਦੇ ਬਾਗੀ ਤੋਂ ਹਾਰ ਗਏ CM ਸਟਾਲਿਨ, ਜਾਣੋਂ ਕੌਣ ਹਨ TVK ਦੇ VS ਬਾਬੂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ

BJP ਦੀ ਜਿੱਤ ਦੇ ਨਾਲ ਹੀ ਪੱਛਮੀ ਬੰਗਾਲ 'ਚ ਲਾਗੂ ਹੋ ਜਾਣਗੀਆਂ ਕੇਂਦਰ ਦੀਆਂ ਇਹ 7 ਵੱਡੀਆਂ ਯੋਜਨਾਵਾਂ