ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਲੋਕ ਹੁਣ ਮੱਧ ਪ੍ਰਦੇਸ਼ ਦਾ ਜੀਆਈ ਟੈਗ ਯੁਕਤ ਰੀਵਾ ਸੁੰਦਰਜਾ ਅੰਬ ਦਾ ਸਵਾਦ ਚੱਖਣਗੇ। ਰੀਵਾ ਸੁੰਦਰਜਾ ਅੰਬ ਆਪਣੀ ਮਿਠਾਸ, ਖੁਸ਼ਬੂ ਅਤੇ ਵਿਸ਼ੇਸ਼ ਸਵਾਦ ਲਈ ਪ੍ਰਸਿੱਧ ਹੈ। ਪਹਿਲੀ ਵਾਰ ਖਾੜੀ ਦੇਸ਼ ਨੂੰ ਇਸ 'ਚ ਵਣਜ ਅਤੇ ਉਦਯੋਗ ਮੰਤਰਾਲਾ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਮਦਦ ਕੀਤੀ ਹੈ। ਇਹ ਦੇਸ਼ ਦੇ ਵਿਸ਼ੇਸ਼ ਖੇਤੀਬਾੜੀ ਉਤਪਾਦਾਂ ਨੂੰ ਵਿਸ਼ਵ ਬਜ਼ਾਰਾਂ 'ਚ ਉਤਸ਼ਾ ਦੇਣ ਵੱਲ ਇਕ ਮਹੱਤਵਪੂਰਨ ਉਪਲੱਬਧੀ ਹੈ।
ਸਾਲਟ ਰੇਂਜ ਫੂਡਜ਼ ਪ੍ਰਾਈਵੇਟ ਲਿਮਟਿਡ ਨੇ 26 ਜੂਨ ਨੂੰ ਇਕ ਟਨ ਰੀਵਾ ਸੁੰਦਰਜਾ ਅੰਬ ਦੀ ਪਹਿਲੀ ਵਪਾਰਕ ਖੇਪ ਹਵਾਈ ਰਸਤੇ ਤੋਂ 26 ਜੂਨ ਨੂੰ ਯੂਏਈ ਲਈ ਰਵਾਨਾ ਕੀਤੀ ਗਈ। ਇਸ ਨਾਲ ਆਉਣ ਵਾਲੇ ਸਮੇਂ 'ਚ ਦੁਨੀਆ ਦੇ ਹੋਰ ਦੇਸ਼ਾਂ 'ਚ ਵੀ ਇਸ ਦੇ ਨਿਰਯਾਤ ਦਾ ਰਸਤਾ ਖੁੱਲ੍ਹੇਗਾ। ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਅੰਬਾਂ ਦੀ ਤੁੜਾਈ ਗੁਣਵੱਤਾ ਮਾਪਦੰਡਾਂ ਅਨੁਸਾਰ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਗ੍ਰੇਡਿੰਗ, ਛਾਂਟੀ ਅਤੇ ਨਿਰਯਾਤ ਯੋਗ ਪੈਕੇਜਿੰਗ ਉੱਤਰ ਪ੍ਰਦੇਸ਼ ਦੇ ਭਦੋਹੀ ਸਥਿਤ ਟ੍ਰਾਈਸਾਗਰ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਪੈਕ ਹਾਊਸ 'ਚ ਕੀਤੀ ਗਈ।
ਵਾਰਾਣਸੀ ਤੋਂ ਹਵਾਈ ਮਾਰਗ ਰਾਹੀਂ ਇਹ ਖੇਪ ਸੰਯੁਕਤ ਅਰਬ ਅਮੀਰਾਤ ਪਹੁੰਚਾਈ ਗਈ। ਸੁੰਦਰਜਾ ਅੰਬ ਦੇ ਨਿਰਯਾਤ ਨਾਲ ਮੱਧ ਪ੍ਰਦੇਸ਼ ਦੇ ਰੀਵਾ ਖੇਤਰ ਦੇ ਅੰਬ ਉਤਪਾਦਕ ਕਿਸਾਨਾਂ ਨੂੰ ਆਰਥਿਕ ਲਾਭ ਮਿਲਣ ਦੀ ਉਮੀਦ ਹੈ। ਸਥਾਨਕ ਬਜ਼ਾਰ 'ਚ ਇਸ ਅੰਬ ਦੀ ਕੀਮਤ 100-110 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਉੱਥੇ ਹੀ ਨਿਰਯਾਤਕ ਨੇ ਕਿਸਾਨਾਂ ਤੋਂ ਇਹ ਅੰਬ 150 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਖਰੀਦਿਆ ਹੈ। ਇਸ ਤਰ੍ਹਾਂ ਕਿਸਾਨਾਂ ਨੂੰ 40-50 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧੂ ਲਾਭ ਮਿਲਿਆ ਹੈ।