Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਰਾਸ਼ਟਰੀ

PM ਮੋਦੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ 'ਤੇ ਦਿੱਤੀ ਸ਼ਰਧਾਂਜਲੀ

06 ਜੁਲਾਈ, 2026 05:54 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਖਰਜੀ ਨੇ ਆਪਣਾ ਜੀਵਨ ਭਾਰਤ ਦੀ ਏਕਤਾ, ਮਾਣ ਅਤੇ ਤਰੱਕੀ ਲਈ ਸਮਰਪਿਤ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਪੀਐੱਮ ਮੋਦੀ ਨੇ ਮੁਖਰਜੀ ਨੂੰ ਭਾਰਤ ਦੇ ਮੋਹਰੀ ਰਾਸ਼ਟਰ-ਨਿਰਮਾਤਾਵਾਂ 'ਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਮੁਖਰਜੀ ਦਾ ਜੀਵਨ ਸਿੱਖਿਆ, ਹਿੰਮਤ ਅਤੇ ਰਾਸ਼ਟਰੀ ਸੇਵਾ ਪ੍ਰਤੀ ਅਟੁੱਟ ਸਮਰਪਣ ਤੋਂ ਪ੍ਰੇਰਿਤ ਸੀ।

ਪੀਐੱਮ ਮੋਦੀ ਨੇ ਕਿਹਾ,"ਅੱਜ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ 'ਤੇ ਮੈਂ ਭਾਰਤ ਦੇ ਸਭ ਤੋਂ ਅਸਾਧਾਰਨ ਰਾਸ਼ਟਰ-ਨਿਰਮਾਤਾਵਾਂ 'ਚੋਂ ਇਕ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ... ਉਨ੍ਹਾਂ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਖਰਜੀ ਨੇ ਕਈ ਖੇਤਰਾਂ 'ਚ ਯੋਗਦਾਨ ਪਾਇਆ। ਉਨ੍ਹਾਂ ਮੁਖਰਜੀ ਨੂੰ ਇਕ ਮਹਾਨ ਚਿੰਤਕ ਅਤੇ ਸਿੱਖਿਆ ਸ਼ਾਸਤਰੀ ਦੱਸਿਆ ਜਿਸਨੇ ਨਵੀਨਤਾ ਅਤੇ ਅਗਾਂਹਵਧੂ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਪਹਿਲੇ ਉਦਯੋਗ ਮੰਤਰੀ ਹੋਣ ਦੇ ਨਾਤੇ, ਮੁਖਰਜੀ ਨੇ ਰਵਾਇਤੀ ਖੇਤਰਾਂ ਅਤੇ ਰੋਜ਼ੀ-ਰੋਟੀ ਦੇ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਉਦਯੋਗਿਕ ਸਵੈ-ਨਿਰਭਰਤਾ ਦੀ ਨੀਂਹ ਰੱਖੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਦੇ ਅਕਾਲ ਦੌਰਾਨ ਮੁਖਰਜੀ ਦੇ ਮਾਨਵਤਾਵਾਦੀ ਯਤਨ ਦੁਖੀ ਲੋਕਾਂ ਲਈ ਉਨ੍ਹਾਂ ਦੀ ਡੂੰਘੀ ਹਮਦਰਦੀ ਨੂੰ ਦਰਸਾਉਂਦੇ ਹਨ ਅਤੇ ਸਭ ਤੋਂ ਵੱਧ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅੱਜ ਵੀ ਪ੍ਰੇਰਨਾ ਦਾ ਇਕ ਸਥਾਈ ਸਰੋਤ ਹੈ। ਉਨ੍ਹਾਂ ਕਿਹਾ,"ਜਿਵੇਂ ਜਿਵੇਂ ਅਸੀਂ 'ਵਿਕਸਤ ਭਾਰਤ' ਵੱਲ ਆਪਣੀ ਯਾਤਰਾ 'ਤੇ ਅੱਗੇ ਵਧਦੇ ਹਾਂ, ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਡਾ ਮਾਰਗਦਰਸ਼ਨ ਕਰਦਾ ਰਹਿੰਦਾ ਹੈ।" ਭਾਰਤੀ ਜਨਸੰਘ ਦਾ ਨਾਂ ਬਾਅਦ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਹੋ ਗਿਆ। 6 ਜੁਲਾਈ, 1901 ਨੂੰ ਜਨਮੇ ਮੁਖਰਜੀ ਦਾ 23 ਜੂਨ 1953 'ਚ ਸ਼੍ਰੀਨਗਰ 'ਚ ਹਿਰਾਸਤ ਦੌਰਾਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਧਾਰਾ 370 ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਦੇ ਬਾਕੀ ਭਾਰਤ ਨਾਲ ਸੰਪੂਰਨ ਏਕੀਕਰਨ ਲਈ ਮੁਹਿੰਮ ਚਲਾਈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 5 ਅਗਸਤ, 2019 ਨੂੰ ਇਸ ਧਾਰਾ ਨੂੰ ਰੱਦ ਕਰ ਦਿੱਤਾ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

"PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ