Tuesday, October 27, 2026
BREAKING
• ਵਿਧਾਨ ਸਭਾ ਦੇ ਬਾਹਰ ਭਾਰੀ ਹੰਗਾਮਾ, ਪ੍ਰਤਾਪ ਬਾਜਵਾ ਨੇ ਪਾੜਿਆ ਖਹਿਰਾ ਖ਼ਿਲਾਫ ਪਾਸ ਕੀਤਾ ਮਤਾ • ਪਰਵਿੰਦਰ ਝੋਟਾ ਮਾਮਲਾ: CBI ਅਦਾਲਤ ਨੇ ਅਸ਼ਵਨੀ ਕੁਮਾਰ ਦੀ ਪਤਨੀ ਨੂੰ ਜੇਲ੍ਹ ਭੇਜਿਆ • ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ CM ਮਾਨ ਦਾ ਵੱਡਾ ਬਿਆਨ, ਕਰਤਾਰਪੁਰ ਲਾਂਘੇ ਬਾਰੇ ਵੀ ਕੀਤੀ ਗੱਲ • ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ 'ਤੇ 5 ਮਤੇ ਪੇਸ਼, ਸਦਨ 'ਚ ਚੱਲ ਰਹੀ ਬਹਿਸ • 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼ • ਕੋਰਟ 'ਚ ਪੇਸ਼ੀ ਦੌਰਾਨ ਝੋਟੇ ਦੇ ਪਿਤਾ ਦਾ ਛਲਕਿਆ ਦਰਦ, ਪੰਜਾਬੀਆਂ ਨੂੰ ਕੀਤੀ ਇਹ ਅਪੀਲ • ਪੰਜਾਬ ਵਿਧਾਨ ਸਭਾ 'ਚ 5 ਮਤੇ ਪਾਸ, ਅਣਮਿੱਥੇ ਸਮੇਂ ਲਈ ਮੁਲਤਵੀ • ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ • ਹਰਿਆਣਾ 'ਚ ਮਹਿੰਗਾ ਹੋਵੇਗਾ ਬੱਸ ਦਾ ਸਫ਼ਰ! ਮੰਤਰੀ ਅਨਿਲ ਵਿਜ ਜਲਦੀ ਕਰ ਸਕਦੈ ਐਲਾਨ • 14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

ਰਾਸ਼ਟਰੀ

PM ਮੋਦੀ ਨੇ ਸੰਜੂ ਸੈਮਸਨ ਨੂੰ ਦੱਸਿਆ 'ਸੱਚਾ ਖਿਡਾਰੀ', ਟੀ-20 ਵਰਲਡ ਕੱਪ 'ਚ ਰਿਕਾਰਡਤੋੜ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ

03 ਅਪ੍ਰੈਲ, 2026 09:00 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ ਦੀ ਟੀ-20 ਵਰਲਡ ਕੱਪ 2026 ਵਿੱਚ ਕੀਤੀ ਗਈ ਸ਼ਾਨਦਾਰ ਕਾਰਗੁਜ਼ਾਰੀ ਦੀ ਖੂਬ ਤਾਰੀਫ ਕੀਤੀ ਹੈ। ਪੀ.ਐੱਮ. ਮੋਦੀ ਨੇ ਸੈਮਸਨ ਨੂੰ ਇੱਕ 'ਸੱਚਾ ਖਿਡਾਰੀ' ਦੱਸਦਿਆਂ ਕਿਹਾ ਕਿ ਉਸ ਦਾ ਆਤਮ-ਵਿਸ਼ਵਾਸ ਅਤੇ ਜੋਸ਼ ਉਨ੍ਹਾਂ ਮੈਚਾਂ ਵਿੱਚ ਆਪਣੇ ਸਿਖਰ 'ਤੇ ਸੀ, ਜਦੋਂ ਟੀਮ ਨੂੰ ਉਸ ਦੀ ਸਭ ਤੋਂ ਵੱਧ ਲੋੜ ਸੀ।

ਵਿਰਾਟ ਕੋਹਲੀ ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ
 ਸੰਜੂ ਸੈਮਸਨ ਨੇ ਇਸ ਟੂਰਨਾਮੈਂਟ ਵਿੱਚ ਬੱਲੇਬਾਜ਼ੀ ਦੇ ਨਵੇਂ ਮਿਆਰ ਸਥਾਪਿਤ ਕੀਤੇ ਹਨ। ਉਨ੍ਹਾਂ ਨੇ 5 ਪਾਰੀਆਂ ਵਿੱਚ 80.25 ਦੀ ਬੇਮਿਸਾਲ ਔਸਤ ਅਤੇ 199.37 ਦੇ ਸਟ੍ਰਾਈਕ ਰੇਟ ਨਾਲ 321 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 2014 ਦੇ ਟੀ-20 ਵਰਲਡ ਕੱਪ ਵਿੱਚ ਵਿਰਾਟ ਕੋਹਲੀ ਦੁਆਰਾ ਬਣਾਏ ਗਏ 319 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸੈਮਸਨ ਹੁਣ ਇੱਕੋ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ।

ਨੌਕਆਊਟ ਮੈਚਾਂ ਵਿੱਚ ਦਿਖਾਇਆ ਦਮ 
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਕਿਵੇਂ ਮੁਸ਼ਕਲ ਹਾਲਾਤਾਂ ਅਤੇ ਨੌਕਆਊਟ ਪੜਾਅ ਦੌਰਾਨ ਸੈਮਸਨ ਦਾ ਪ੍ਰਦਰਸ਼ਨ ਨਿਖਰ ਕੇ ਸਾਹਮਣੇ ਆਇਆ। ਦੱਸਣਯੋਗ ਹੈ ਕਿ ਸੈਮਸਨ ਨੂੰ 'ਪਲੇਅਰ ਆਫ ਦ ਟੂਰਨਾਮੈਂਟ' ਚੁਣਿਆ ਗਿਆ ਸੀ। ਉਨ੍ਹਾਂ ਨੇ ਸੁਪਰ-8 ਦੇ ਅਹਿਮ ਮੈਚ ਵਿੱਚ ਵੈਸਟਇੰਡੀਜ਼ ਵਿਰੁੱਧ ਨਾਬਾਦ 97, ਸੈਮੀਫਾਈਨਲ ਵਿੱਚ ਇੰਗਲੈਂਡ ਵਿਰੁੱਧ 89 ਅਤੇ ਫਾਈਨਲ ਵਿੱਚ ਨਿਊਜ਼ੀਲੈਂਡ ਵਿਰੁੱਧ 89 ਦੌੜਾਂ ਦੀਆਂ ਮਹੱਤਵਪੂਰਨ ਪਾਰੀਆਂ ਖੇਡੀਆਂ।

ਭਾਰਤ ਨੇ ਬਚਾਇਆ ਖਿਤਾਬ
 ਸੈਮਸਨ ਦੇ ਇਸ ਬਿਹਤਰੀਨ ਪ੍ਰਦਰਸ਼ਨ ਸਦਕਾ ਭਾਰਤ ਨੇ 8 ਮਾਰਚ, 2026 ਨੂੰ ਖੇਡੇ ਗਏ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਆਪਣੇ ਟੀ-20 ਵਰਲਡ ਕੱਪ ਖਿਤਾਬ ਦੀ ਸਫਲਤਾਪੂਰਵਕ ਰਾਖੀ ਕੀਤੀ। ਪੀ.ਐੱਮ. ਮੋਦੀ ਅਨੁਸਾਰ, ਸੈਮਸਨ ਦਾ ਫੋਕਸ ਅਤੇ ਜਜ਼ਬਾ ਹੀ ਇੱਕ ਸੱਚੇ ਖਿਡਾਰੀ ਦੀ ਪਛਾਣ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ

ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ

14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ

'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'