Thursday, July 23, 2026
BREAKING
ਦੀਦ’ ਨਾਰੀ ਪੀੜਾ ਤੇ ਰੁਮਾਂਸ ਦਾ ਕਾਵਿ ਚਿੱਤਰਨ ਹੈ ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ ਗਲੋਬਲ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਭੂਚਾਲ : 700 ਤੋਂ ਵਧ ਅੰਕ ਡਿੱਗਿਆ ਸੈਂਸੈਕਸ, ਜਾਣੋ ਕਾਰਨ ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ ਪੁਆਏ ਕੀਰਨੇ ਚਿੱਕੜ 'ਚ ਨੰਗੇ ਪੈਰ ਚੱਲੇ ਵਿਰਾਟ-ਅਨੁਸ਼ਕਾ, ਆਸ਼ਰਮ ਪੁੱਜ ਕੇ ਲਿਆ ਪ੍ਰੇਮਾਨੰਦ ਮਹਾਰਾਜ ਦਾ ਆਸ਼ੀਰਵਾਦ J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ ਆਰਥਿਕ ਸੰਕਟ ਵਧਿਆ; 4.8 ਕਰੋੜ ਜਨਤਾ ਚੀਨ 'ਚ ਹੋ ਗਈ ਬੇਰੁਜ਼ਗਾਰ, ਅਸਲ ਅੰਕੜੇ ਦਾਅਵਿਆਂ ਤੋਂ ਦੁੱਗਣੇ PGI ਦੀ ਡੈਕਸਾ ਸਕੈਨ ਮਸ਼ੀਨ ਇਕ ਮਹੀਨੇ ਤੋਂ ਬੰਦ, ਮਰੀਜ਼ ਖੱਜਲ-ਖੁਆਰ

ਰਾਸ਼ਟਰੀ

PM ਮੋਦੀ ਦਾ ਜਾਤੀ ਜਨਗਣਨਾ ਨੂੰ ਟਾਲਣ ਦਾ ਇਰਾਦਾ ਹੈ : ਜੈਰਾਮ ਰਮੇਸ਼

30 ਅਪ੍ਰੈਲ, 2026 06:26 PM

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਤੀ ਜਨਗਣਨਾ ਨੂੰ ਟਾਲਣ ਦਾ ਇਰਾਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਜਾਤੀ ਜਨਗਣਨਾ ਦੀ ਮੰਗ ਲਈ ਕਾਂਗਰਸ 'ਤੇ 'ਅਰਬਨ ਨਕਸਲ ਦੀ ਸੋਚ' ਹੋਣ ਦਾ ਦੋਸ਼ ਲਗਾਉਣ ਲਈ ਪ੍ਰਧਾਨ ਮੰਤਰੀ ਨੂੰ ਪਾਰਟੀ ਦੀ ਲੀਡਰਸ਼ਿਪ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,"ਅੱਜ ਤੋਂ ਠੀਕ ਇਕ ਸਾਲ ਪਹਿਲਾਂ, ਮੋਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੀ ਜਨਗਣਨਾ 'ਚ ਪੂਰੀ ਆਬਾਦੀ ਦੀ ਜਾਤੀ ਜਨਗਣਨਾ ਸ਼ਾਮਲ ਹੋਵੇਗੀ। ਪ੍ਰਧਾਨ ਮੰਤਰੀ ਦਾ ਇਹ ਨਾਟਕੀ 'ਯੂ-ਟਰਨ' ਹਾਲੀਆ ਘਟਨਾਵਾਂ ਦੇ ਕ੍ਰਮ ਨਾਲ ਜੁੜਿਆ ਹੋਇਆ ਹੈ।'

ਉਨ੍ਹਾਂ ਕਿਹਾ,"21 ਜੁਲਾਈ, 2021 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਭਾਜਪਾ ਸੰਸਦ ਮੈਂਬਰ ਨਿਖਿਲ ਖੜਸੇ (ਹੁਣ ਮੰਤਰੀ) ਦੁਆਰਾ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਰਤ ਸਰਕਾਰ ਨੇ ਨੀਤੀ ਦੇ ਤੌਰ 'ਤੇ ਜਾਤੀ-ਅਧਾਰਤ ਜਨਗਣਨਾ ਨਾ ਕਰਨ ਦਾ ਫੈਸਲਾ ਕੀਤਾ ਹੈ।" ਕਾਂਗਰਸ ਨੇਤਾ ਦੇ ਅਨੁਸਾਰ, 21 ਸਤੰਬਰ, 2021 ਨੂੰ ਮੋਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ (ਸਿਵਲ) ਨੰਬਰ 841/2021 'ਚ ਇਕ ਹਲਫ਼ਨਾਮਾ ਦਾਇਰ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਅਦਾਲਤ ਦੁਆਰਾ ਜਾਤੀ-ਅਧਾਰਤ ਜਨਗਣਨਾ ਕਰਨ ਦਾ ਕੋਈ ਵੀ ਨਿਰਦੇਸ਼ ਸਰਕਾਰ ਦੁਆਰਾ ਪਹਿਲਾਂ ਹੀ ਲਏ ਗਏ ਨੀਤੀਗਤ ਫੈਸਲੇ 'ਚ ਦਖਲਅੰਦਾਜ਼ੀ ਦੇ ਬਰਾਬਰ ਹੋਵੇਗਾ। ਰਮੇਸ਼ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਤੀ ਜਨਗਣਨਾ ਦੇ ਵਿਸ਼ੇ 'ਤੇ ਲਿਖੇ ਗਏ ਪੱਤਰ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ,''16 ਅਪ੍ਰੈਲ 2023 ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਨਿਯਮਿਤ ਜਨਗਣਨਾ ਦੇ ਹਿੱਸੇ ਦੇ ਰੂਪ 'ਚ ਜਾਤੀ ਜਨਗਣਨਾ ਦੀ ਮੰਗ ਕੀਤੀ ਸੀ। 28 ਅਪ੍ਰੈਲ 2024 ਨੂੰ ਇਕ ਟੈਲੀਵਿਜ਼ਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਾਤੀ ਜਨਗਣਨਾ ਦੀ ਮੰਗ 'ਅਰਬਨ ਨਕਸਲ' ਸੋਚ ਦਾ ਸੰਕੇਤ ਹੈ।''

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਇਸ ਦੋਸ਼ ਲਈ ਕਾਂਗਰਸ ਦੀ ਲੀਡਰਸ਼ਿਪ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਮੇਸ਼ ਨੇ ਕਿਹਾ,''ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਦੇਸ਼ ਦੀ ਜਨਤਾ ਨੂੰ ਇਹ ਦੱਸਣਾ ਚਾਹੀਦਾ ਕਿ 30 ਅਪ੍ਰੈਲ 2025 ਨੂੰ ਜਦੋਂ ਉਨ੍ਹਾਂ ਨੇ ਜਾਤੀ ਜਨਗਣਨਾ ਦਾ ਐਲਾਨ ਕੀਤਾ, ਉਦੋਂ ਉਨ੍ਹਾਂ ਨੇ ਆਪਣੇ ਮਨ ਨੂੰ 'ਅਰਬਨ ਨਕਸਲ' ਸੋਚ ਨਾਲ ਦੂਸ਼ਿਤ ਹੋਣ ਕਿਵੇਂ ਦਿੱਤਾ।'' ਉਨ੍ਹਾਂ ਕਿਹਾ,''ਪੂਰਾ ਇਕ ਸਾਲ ਬੀਤ ਚੁੱਕਿਆ ਹੈ। ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਇਹ ਜਾਤੀ ਜਨਗਣਨਾ ਕਿਸ ਤਰ੍ਹਾਂ ਕੀਤੀ ਜਾਵੇਗੀ। ਇਸ ਵਿਸ਼ੇ 'ਤੇ ਨਾ ਤਾਂ ਵਿਰੋਧੀ ਦਲਾਂ ਅਤੇ ਸੂਬਾ ਸਰਕਾਰਂ ਨਾਲ ਕੋਈ ਗੱਲਬਾਤ ਹੋਈ ਹੈ ਅਤੇ ਨਾ ਹੀ ਇਸ ਖੇਤਰ ਦੇ ਮਾਹਿਰਾਂ ਨਾਲ ਕੋਈ ਸਾਰਥਕ ਚਰਚਾ ਕੀਤੀ ਗਈ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ 5 ਮਈ 2025 ਨੂੰ ਵੀ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਅਤੇ ਉਸ ਚਿੱਠੀ ਦਾ ਨੋਟਿਸ ਤੱਕ ਨਹੀਂ ਲਿਆ ਗਿਆ। ਰਮੇਸ਼ ਨੇ ਕਿਹਾ,''ਉਸ ਚਿੱਠੀ 'ਚ ਚੁੱਕੇ ਗਏ ਮੁੱਦੇ ਅੱਜ ਵੀ ਪੂਰੀ ਤਰ੍ਹਾਂ ਨਾਲ ਪ੍ਰਾਸੰਗਿਕ ਹਨ। ਦਰਅਸਲ ਹਾਲ ਹੀ 'ਚ ਖ਼ਤਮ ਹੋਏ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਉਹ ਹੋਰ ਵੀ ਵੱਧ ਪ੍ਰਾਸੰਗਿਕ ਹੋ ਗਏ ਹਨ, ਜਿੱਥੇ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਨੂੰ ਟਾਲਣ ਦਾ ਪੂਰਾ ਇਰਾਦਾ ਰੱਖਦੇ ਹਨ।''

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

ਵਿਦਿਆਰਥੀ ਗੁੱਸੇ 'ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

J&K 'ਚ ਹੋ ਗਿਆ ਅੱਤਵਾਦੀ ਹਮਲਾ ! ਪੁਲਸ ਮੁਲਾਜ਼ਮ ਦੀ ਗਈ ਜਾਨ, ਸੁਰੱਖਿਆ ਫੋਰਸ ਨੇ ਘੇਰ ਲਿਆ ਪੂਰਾ ਇਲਾਕਾ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

'ਖ਼ਤਮ ਕਰੋ NEET..!' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ 'ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ

ਅਮਰੀਕਾ-ਚੀਨ ਦੀ ਲਾਈਨ 'ਚ ਜਾ ਖੜ੍ਹਿਆ India ! ਵਿਕਰਮ-1 ਨੇ ਕਰਾਈ ਲਿਸਟ 'ਚ ਐਂਟਰੀ

ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ

ਵਿਰੋਧੀ ਧਿਰ ਸੰਸਦ ਦੀ ਮਰਿਆਦਾ ਦੀ ਕਰ ਰਹੀ ਉਲੰਘਣਾ, ਰਾਜ ਸਭਾ 'ਚ ਬੋਲੇ ਜੇਪੀ ਨੱਡਾ

ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ: TMC ਆਗੂ ਕਲਿਆਣ ਬੈਨਰਜੀ ਲੋਕ ਸਭਾ ਤੋਂ ਮੁਅੱਤਲ

ਮਹਿਲਾ ਸੰਸਦ ਮੈਂਬਰਾਂ ਨਾਲ ਦੁਰਵਿਵਹਾਰ: TMC ਆਗੂ ਕਲਿਆਣ ਬੈਨਰਜੀ ਲੋਕ ਸਭਾ ਤੋਂ ਮੁਅੱਤਲ

NEET ਪੇਪਰ ਲੀਕ 'ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਸਰਕਾਰ: ਲੋਕ ਸਭਾ 'ਚ ਬੋਲੇ ਰਿਜੀਜੂ

NEET ਪੇਪਰ ਲੀਕ 'ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਸਰਕਾਰ: ਲੋਕ ਸਭਾ 'ਚ ਬੋਲੇ ਰਿਜੀਜੂ

ਧਰਮੇਂਦਰ ਪ੍ਰਧਾਨ ਵਲੋਂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜੈਰਾਮ ਰਮੇਸ਼ ਨੇ ਦਿੱਤਾ ਪਲਟਵਾਰ ਜਵਾਬ

ਧਰਮੇਂਦਰ ਪ੍ਰਧਾਨ ਵਲੋਂ ਰਾਹੁਲ ਗਾਂਧੀ ਦੀ ਆਲੋਚਨਾ ਦਾ ਜੈਰਾਮ ਰਮੇਸ਼ ਨੇ ਦਿੱਤਾ ਪਲਟਵਾਰ ਜਵਾਬ

ਭਾਰਤ ਅਤੇ ਮੋਲਦੋਵਾ ਨੇ UNSC 'ਚ ਸੁਧਾਰ ਤੇ ਅੱਤਵਾਦ-ਰੋਕੂ ਸਹਿਯੋਗ 'ਤੇ ਕੀਤੀ ਚਰਚਾ

ਭਾਰਤ ਅਤੇ ਮੋਲਦੋਵਾ ਨੇ UNSC 'ਚ ਸੁਧਾਰ ਤੇ ਅੱਤਵਾਦ-ਰੋਕੂ ਸਹਿਯੋਗ 'ਤੇ ਕੀਤੀ ਚਰਚਾ

ਸੰਸਦ ਕੰਪਲੈਕਸ 'ਚ ਕਾਲੇ ਕੱਪੜੇ ਪਹਿਨ ਵਿਰੋਧੀ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ, ਕੀਤੀ ਨਾਅਰੇਬਾਜ਼ੀ

ਸੰਸਦ ਕੰਪਲੈਕਸ 'ਚ ਕਾਲੇ ਕੱਪੜੇ ਪਹਿਨ ਵਿਰੋਧੀ ਪਾਰਟੀਆਂ ਨੇ ਕੀਤਾ ਪ੍ਰਦਰਸ਼ਨ, ਕੀਤੀ ਨਾਅਰੇਬਾਜ਼ੀ