Wednesday, September 09, 2026
BREAKING
ਨੇਪਾਲ ਹੜ੍ਹ 'ਚ ਭਾਰੀ ਜਾਨੀ ਨੁਕਸਾਨ, ਮ੍ਰਿਤਕਾਂ ਦੀ ਗਿਣਤੀ 1,360 ਤੋਂ ਪਾਰ ਮੋਹਾਲੀ ਦੇ SSP ਨੂੰ ਸੰਮਨ ਜਾਰੀ, ਸਨਟੈੱਕ ਸਿਟੀ ਮਾਮਲੇ 'ਚ ED ਨੇ ਕੀਤੀ ਕਾਰਵਾਈ 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ 'ਚ ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ CM ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ਲਾਸ਼ਾਂ 'ਤੇ ਸਿਆਸਤ ਨਾ ਕਰੋ ਲੁਧਿਆਣਾ ਬੰਦ, ਹਾਈਵੇ 'ਤੇ ਪੂਰੀ ਤਰ੍ਹਾਂ ਠੱਪ ਹੋਈ ਆਵਾਜਾਈ, ਵੱਡੀ ਗਿਣਤੀ ਪੁਲਸ ਤਾਇਨਾਤ ਮਾਨਸਾ 'ਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਣੇ 2 ਮੁਲਜ਼ਮ ਕਾਬੂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਖ਼ਤਮ ਕੀਤੀ ਹੜਤਾਲ PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ ਚੰਡੀਗੜ੍ਹ: ਕੈਬ ਐਗਰੀਗੇਟਰਾਂ ’ਤੇ ਵੱਡਾ ਐਕਸ਼ਨ, ਓਬਰ ਤੇ ਰੈਪਿਡੋ ਦੇ ਲਾਈਸੈਂਸ 6 ਮਹੀਨਿਆਂ ਲਈ ਮੁਅੱਤਲ ਲੱਦਾਖ 'ਚ ਸੈਰ-ਸਪਾਟੇ ਦਾ ਨਵਾਂ ਰਿਕਾਰਡ, 8 ਮਹੀਨਿਆਂ 'ਚ ਪਹੁੰਚੇ 4.05 ਲੱਖ ਸੈਲਾਨੀ

ਰਾਸ਼ਟਰੀ

PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ

09 ਸਤੰਬਰ, 2026 06:48 PM

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਰਫ 6 ਮਹੀਨੇ ਬਾਕੀ ਰਹਿਣ ਕਾਰਨ ਭਾਜਪਾ ਪੂਰੀ ਤਰ੍ਹਾਂ ਚੋਣ ਮੋਡ ’ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਸਤੰਬਰ ਤੇ ਅਕਤੂਬਰ ਮਹੀਨੇ ’ਚ ਪਾਰਟੀ ਦੇ ਚੋਟੀ ਦੇ 3 ਆਗੂਆਂ PM ਮੋਦੀ, ਅਮਿਤ ਸ਼ਾਹ ਤੇ ਨਿਤਿਨ ਨਬੀਨ ਦੇ ਪ੍ਰੋਗਰਾਮ ਪੰਜਾਬ ’ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ’ਚ ਪੰਜਾਬ ਦਾ ਤਿੰਨ ਰੋਜ਼ਾ ਦੌਰਾ ਕਰਨਗੇ। ਫਿਲਹਾਲ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਪਾਰਟੀ ਦਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦੇ ਆਸ-ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦਾ ਵਿਚਾਰ ਹੈ।

ਪੰਜਾਬ ਦੌਰੇ ਦੌਰਾਨ PM ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ ’ਚ ਰੋਡ ਸ਼ੋਅ ਕਰਨਗੇ ਅਤੇ ਰਾਤ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖ ਦਫ਼ਤਰ ਵਿਚ ਆਰਾਮ ਕਰਨਗੇ। ਹਾਲਾਂਕਿ ਅਜੇ ਉਨ੍ਹਾਂ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਣ ਰਹੀ ਹੈ ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ ’ਚ ਉਨ੍ਹਾਂ ਦੀ ਰੈਲੀ ਆਯੋਜਿਤ ਕਰਨ ਲਈ ਰਾਸ਼ਟਰੀ ਲੀਡਰਸ਼ਿਪ ਨਾਲ ਸੰਪਰਕ ਕਰ ਰਹੇ ਹਨ। ਉਹ ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਆ ਸਕਦੇ ਹਨ। ਪੀ. ਐੱਮ. ਓ. ਅਤੇ ਰਾਸ਼ਟਰੀ ਲੀਡਰਸ਼ਿਪ ਮਿਲ ਕੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤਿਆਰ ਕਰ ਰਹੇ ਹਨ। ਇਸ ਦੌਰਾਨ ਕੇਂਦਰ ਦੀ ਆਫ਼ੀਸਰ ਲਾਬੀ ਵੀ ਕੰਮ ’ਚ ਰੁੱਝ ਗਈ ਹੈ।

ਇਨ੍ਹਾਂ ਦਾ ਕੰਮ ਇਹ ਪਤਾ ਲਾਉਣਾ ਹੈ ਕਿ ਪੀ. ਐੱਮ. ਆਪਣੇ ਦੌਰੇ ਦੌਰਾਨ ਕਿਹੜੇ-ਕਿਹੜੇ ਐਲਾਨ ਕਰ ਸਕਦੇ ਹਨ ਅਤੇ ਚੋਣਾਂ ਲਈ ਜਨਤਾ ਦੇ ਸਾਹਮਣੇ ਕਿਹੜੇ ਵਾਅਦੇ ਰੱਖ ਸਕਦੇ ਹਨ, ਜੋ ਪੂਰੇ ਹੋ ਸਕਦੇ ਹੋਣ। ਇਸ ਦੌਰਾਨ ਪੰਜਾਬ ’ਚ ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਸ਼ੇ ਖ਼ਿਲਾਫ਼ 18 ਸਤੰਬਰ ਨੂੰ ਪਠਾਨਕੋਟ ਤੋਂ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19, 20 ਅਤੇ 21 ਨੂੰ 3 ਹੋਰ ਸ਼ਹਿਰਾਂ ਤੋਂ ਮਾਰਚ ਸ਼ੁਰੂ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਅਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਹਨ। ਕੁਝ ਕੇਂਦਰੀ ਮੰਤਰੀਆਂ ਨੂੰ ਇਨ੍ਹਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਸੌਂਪਿਆ ਜਾਵੇਗਾ। ਇਨ੍ਹਾਂ ਮਾਰਚਾਂ ਦੀ ਸਮਾਪਤੀ ਜਲੰਧਰ ’ਚ ਹੋਵੇਗੀ।

ਉਸ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਜ਼ਰੀਏ ਭਾਜਪਾ ਦੀ ਤਾਕਤ ਦਿਖਾਉਣਗੇ। ਇਨ੍ਹਾਂ ਮਾਰਚਾਂ ਦੀ ਸ਼ੁਰੂਆਤ ਅਤੇ ਅਮਿਤ ਸ਼ਾਹ ਦੀ ਰੈਲੀ ਦੀ ਤਰੀਕ ਬਾਰੇ ਮੰਗਲਵਾਰ ਨੂੰ ਦਿੱਲੀ ’ਚ ਹੋਣ ਵਾਲੀ ਮੀਟਿੰਗ ’ਚ ਅੰਤਿਮ ਮੋਹਰ ਲੱਗੇਗੀ। ਮੀਟਿੰਗ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ’ਚ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਹਿੱਸਾ ਲੈਣਗੇ। ਇਸ ਮੀਟਿੰਗ ’ਚ ਅਮਿਤ ਸ਼ਾਹ ਵੀ ਗਿੱਸਾ ਲੈ ਸਕਦੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਲੱਦਾਖ 'ਚ ਸੈਰ-ਸਪਾਟੇ ਦਾ ਨਵਾਂ ਰਿਕਾਰਡ, 8 ਮਹੀਨਿਆਂ 'ਚ ਪਹੁੰਚੇ 4.05 ਲੱਖ ਸੈਲਾਨੀ

ਲੱਦਾਖ 'ਚ ਸੈਰ-ਸਪਾਟੇ ਦਾ ਨਵਾਂ ਰਿਕਾਰਡ, 8 ਮਹੀਨਿਆਂ 'ਚ ਪਹੁੰਚੇ 4.05 ਲੱਖ ਸੈਲਾਨੀ

ਦੁਨੀਆ ਭਰ 'ਚ ਮਚੀ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਕਾਇਮ ਰੱਖੀ ਆਰਥਿਕ ਵਿਕਾਸ ਦੀ ਗਤੀ : ਅਮਿਤ ਸ਼ਾਹ

ਦੁਨੀਆ ਭਰ 'ਚ ਮਚੀ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਕਾਇਮ ਰੱਖੀ ਆਰਥਿਕ ਵਿਕਾਸ ਦੀ ਗਤੀ : ਅਮਿਤ ਸ਼ਾਹ

ਦਿੱਲੀ: ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੋਟਰ ਸੂਚੀ 'ਚ ਸ਼ਾਮਲ

ਦਿੱਲੀ: ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੋਟਰ ਸੂਚੀ 'ਚ ਸ਼ਾਮਲ

ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ! CM ਰੇਖਾ ਗੁਪਤਾ ਨੇ ਦਿੱਤਾ ਨਿਰਦੇਸ਼

ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ! CM ਰੇਖਾ ਗੁਪਤਾ ਨੇ ਦਿੱਤਾ ਨਿਰਦੇਸ਼

ਰਾਹੁਲ ਗਾਂਧੀ ਨੇ ਵੀ ਗੁਲਜ਼ਾਰ ਸਿੰਘ ਲਈ ਮੰਗਿਆ ਇਨਸਾਫ਼, ਕਿਹਾ ਹੋਵੇ ਨਿਰਪੱਖ ਜਾਂਚ

ਰਾਹੁਲ ਗਾਂਧੀ ਨੇ ਵੀ ਗੁਲਜ਼ਾਰ ਸਿੰਘ ਲਈ ਮੰਗਿਆ ਇਨਸਾਫ਼, ਕਿਹਾ ਹੋਵੇ ਨਿਰਪੱਖ ਜਾਂਚ

ਵੱਡੀ ਖ਼ਬਰ: PM ਮੋਦੀ ਦੇ ਸਮਾਗਮ ਤੋਂ ਪਹਿਲਾਂ ਫੜੇ ਗਏ 2 ਸ਼ੱਕੀ, ਬੰਦੂਕ ਤੇ ਜਾਅਲੀ PMO ਦੀ ID ਬਰਾਮਦ

ਵੱਡੀ ਖ਼ਬਰ: PM ਮੋਦੀ ਦੇ ਸਮਾਗਮ ਤੋਂ ਪਹਿਲਾਂ ਫੜੇ ਗਏ 2 ਸ਼ੱਕੀ, ਬੰਦੂਕ ਤੇ ਜਾਅਲੀ PMO ਦੀ ID ਬਰਾਮਦ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

PM ਮੋਦੀ ਨੇ ਕਾਂਗਰਸ ਦੀ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਨੂੰ ਦੱਸਿਆ 'ਝੂਠ ਦੀ ਗੂੰਜ'

PM ਮੋਦੀ ਨੇ ਕਾਂਗਰਸ ਦੀ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਨੂੰ ਦੱਸਿਆ 'ਝੂਠ ਦੀ ਗੂੰਜ'

ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਆਰਥਿਕ ਵਾਧੇ ਦੀ ਰਫਤਾਰ ਬਰਕਰਾਰ ਰੱਖੀ: ਅਮਿਤ ਸ਼ਾਹ

ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਆਰਥਿਕ ਵਾਧੇ ਦੀ ਰਫਤਾਰ ਬਰਕਰਾਰ ਰੱਖੀ: ਅਮਿਤ ਸ਼ਾਹ

ਫੌਜ ਦੇ ਤਿੰਨਾਂ ਅੰਗਾਂ ਦੀ ਤਾਕਤ ਵਧੇਗੀ, 1.10 ਲੱਖ ਕਰੋੜ ਰੁਪਏ ਦੇ ਰੱਖਿਆ ਸੌਂਦਿਆਂ ਨੂੰ ਮਿਲੀ ਮਨਜ਼ੂਰੀ

ਫੌਜ ਦੇ ਤਿੰਨਾਂ ਅੰਗਾਂ ਦੀ ਤਾਕਤ ਵਧੇਗੀ, 1.10 ਲੱਖ ਕਰੋੜ ਰੁਪਏ ਦੇ ਰੱਖਿਆ ਸੌਂਦਿਆਂ ਨੂੰ ਮਿਲੀ ਮਨਜ਼ੂਰੀ