Friday, May 22, 2026
BREAKING
ਨਿਚਲੀ ਅਦਾਲਤ ਵਿੱਚੋਂ ਚੈੱਕ ਬਾਊਸ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਨੂੰ ਅਪੀਲਾਟ ਅਦਾਲਤ ਨੇ ਬਰੀ ਕਰਨ ਦਾ ਹੁਕਮ ਸੁਣਾਇਆ ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਦਿਆਰਥਣਾਂ ਨੂੰ ਦੇ ਰਿਹਾ ਹੈ ਅਨੇਕਾਂ ਸੁਵਿਧਾਵਾਂ ਲੋੜੀਂਦੀਆਂ ਸਾਵਧਾਨੀਆਂ ਵਰਤ ਕੇ ਡੇਂਗੂ ਤੋਂ ਬਚਣਾ ਸਾਡੇ ਆਪਣੇ ਹੱਥਾਂ 'ਚ : ਡਾ ਰਾਕੇਸ਼ ਪਾਲ  ਸਿਹਤ ਸੇਵਾਵਾਂ ਦੀ ਗੁਣਵੱਤਾ ਸਹੀ ਰਿਪੋਰਟਿੰਗ ਨਾਲ ਹੀ ਸੰਭਵ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਕੁੱਤੇ ਦੇ ਵੱਢਣ 'ਤੇ ਰੇਬੀਜ ਤੋਂ ਬਚਾਅ ਲਈ ਪਹਿਲੇ ਦਿਨ, ਤੀਸਰੇ, ਸੱਤਵੇਂ ਤੇ 28ਵੇਂ ਦਿਨ ਟੀਕਾਕਰਨ ਬਹੁਤ ਜ਼ਰੂਰੀ : ਡਾ ਰਾਕੇਸ਼ ਪਾਲ ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ ਕੀਤੇ ਅਹਿਮ ਸੌਦੇ ਚਨਾਬ ਦਰਿਆ 'ਚ ਹੜ੍ਹ ਦਾ ਖ਼ਤਰਾ! ਲਹਿੰਦੇ ਪੰਜਾਬ 'ਚ ਹਾਈ ਅਲਰਟ ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ ਬਦਲਿਆ ਪੰਜਾਬੀ SINGER ਦੀ ਪੋਸਟਮਾਰਟਮ ਰਿਪੋਰਟ 'ਚ ਹੋਏ ਸਨਸਨੀਖੇਜ਼ ਖ਼ੁਲਾਸੇ ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

ਰਾਸ਼ਟਰੀ

NEET-UG 'ਚ ਹੋਈ ਧਾਂਦਲੀ ਨੂੰ ਦਬਾਉਣ ਦੀ ਹੋ ਰਹੀ ਹੈ ਕੋਸ਼ਿਸ਼ : ਜੈਰਾਮ ਰਮੇਸ਼

22 ਮਈ, 2026 07:08 PM

ਨਵੀਂ ਦਿੱਲੀ : ਕਾਂਗਰਸ ਨੇ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਦੇ ਜਨਰਲ ਡਾਇਰੈਕਟਰ ਅਭਿਸ਼ੇਕ ਸਿੰਘ ਵਲੋਂ ਸੰਸਦ ਦੀ ਇਕ ਕਮੇਟੀ ਦੇ ਸਾਹਮਣੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ-ਯੂਜੀ 'ਚ ਹੋਈ ਧਾਂਦਲੀ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮਤੰਰੀ ਧਰਮਿੰਦਰ ਪ੍ਰਧਾਨ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਐੱਨਟੀਏ ਹੁਣ 'ਨੈਸ਼ਨਲ ਟਰਾਮਾ ਏਜੰਸੀ' ਬਣ ਚੁੱਕਿਆ ਹੈ। ਐੱਨਟੀਏ ਅਤੇ ਸਿੱਖਿਆ ਮੰਤਰਾਲਾ ਦੇ ਅਧਿਕਾਰੀ ਵੀਰਵਾਰ ਨੂੰ ਸੰਸਦ ਦੀ ਸਿੱਖਿਆ ਸੰਬੰਧੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਸੂਤਰਾਂ ਅਨੁਸਾਰ, ਜਦੋਂ ਕਮੇਟੀ ਦੇ ਕਈ ਮੈਂਬਰਾਂ ਨੇ ਸਵਾਲ ਕੀਤਾ ਕਿ ਨੀਟ-ਯੂਜੀ ਪ੍ਰੀਖਿਆ ਦਾ ਪੇਪਰ ਕਿਵੇਂ ਲੀਕ ਹੋਇਆ ਤਾਂ ਐੱਨਟੀਏ ਦੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰੀਖਿਆ ਦਾ ਕੋਈ ਪੇਪਰ ਉਨ੍ਹਾਂ ਦੇ ਸਿਸਟਮ ਦੇ ਮਾਧਿਅਮ ਨਾਲ ਲੀਕ ਨਹੀਂ ਹੋਇਆ।


ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,''2018 'ਚ ਐੱਟੀਏ ਦੇ ਗਠਨ ਦੇ ਬਾਅਦ ਤੋਂ ਮੋਦੀ ਸਰਕਾਰ ਅਤੇ ਉਸ ਦਾ ਤੰਤਰ ਐੱਨਟੀਏ ਵਲੋਂ ਆਯੋਜਿਤ ਪ੍ਰੀਖਿਆਵਾਂ 'ਚ ਵੱਡੇ ਪੈਮਾਨੇ 'ਤੇ ਬੇਨਿਯੀਆਂ ਅਤੇ ਧੋਖਾਧੜੀ ਦੀ ਸੱਚਾਈ ਨੂੰ ਦਬਾਉਣ ਲਈ ਪੇਪਰ ਲੀਕ ਮਾਫੀਆ ਨਾਲ ਮਿਲੀਗਤ ਭਗਤ ਕਰ ਰਿਹਾ ਹੈ। ਅੱਜ ਸਾਨੂੰ ਖ਼ਬਰਾਂ ਤੋਂ ਪਤਾ ਲੱਗਾ ਕਿ NTA ਦੇ ਡਾਇਰੈਕਟਰ ਜਨਰਲ ਨੇ ਕੱਲ੍ਹ ਇੱਕ ਸੰਸਦੀ ਕਮੇਟੀ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ NEET-UG 2026 ਪ੍ਰੀਖਿਆ ਪੇਪਰ ਲੀਕ ਨਹੀਂ ਹੋਇਆ ਸੀ।" ਰਮੇਸ਼ ਦੇ ਅਨੁਸਾਰ, ਜੇਕਰ ਇਹ ਸੱਚ ਹੈ, ਤਾਂ ਇਹ ਇਕ ਬਹੁਤ ਹੀ ਸ਼ਰਮਨਾਕ ਅਤੇ ਹੈਰਾਨ ਕਰਨ ਵਾਲੀ ਬੇਈਮਾਨੀ ਹੈ ਕਿਉਂਕਿ ਇਹ ਸਪੱਸ਼ਟ ਹੈ ਕਿ ਇਕ 'ਗੈਸ ਪੇਪਰ', ਜਿਸ 'ਚ ਅਸਲ ਪ੍ਰੀਖਿਆ 'ਚ ਆਏ ਦਰਜਨਾਂ ਪ੍ਰਸ਼ਨ ਸ਼ਾਮਲ ਸਨ, ਪ੍ਰੀਖਿਆ ਦੀ ਤਰੀਕ ਤੋਂ ਕਾਫ਼ੀ ਪਹਿਲਾਂ ਵਿਦਿਆਰਥੀਆਂ ਕੋਲ ਸਨ।


ਰਮੇਸ਼ ਨੇ ਸਵਾਲ ਕੀਤਾ,"ਜੇਕਰ ਇਹ ਲੀਕ ਨਹੀਂ ਹੈ, ਤਾਂ ਫਿਰ ਕੀ ਹੈ? ਮੋਦੀ ਸਰਕਾਰ ਹੁਣ ਇਸ ਨੂੰ ਨਕਾਰਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ?" ਉਨ੍ਹਾਂ ਕਿਹਾ, "ਮੋਦੀ ਸਰਕਾਰ ਪਹਿਲਾਂ NEET-UG 2024 'ਚ ਸਾਹਮਣੇ ਆਈਆਂ ਵਿਆਪਕ ਬੇਨਿਯਮੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਜੇਕਰ ਉਸ ਸਮੇਂ ਸੱਚਾਈ ਨੂੰ ਸਵੀਕਾਰ ਕੀਤਾ ਜਾਂਦਾ ਅਤੇ ਕਾਰਵਾਈ ਕੀਤੀ ਜਾਂਦੀ, ਤਾਂ ਸ਼ਾਇਦ NEET 2026 ਦੀ ਤ੍ਰਾਸਦੀ ਟਾਲੀ ਜਾ ਸਕਦੀ ਸੀ।" ਉਨ੍ਹਾਂ ਅਨੁਸਾਰ ਧੋਖਾਧੜੀ ਨਾਲ ਸੰਬੰਧਤ ਜਿਹੜੇ ਕੇਂਦਰਾਂ ਦੀਆਂ ਖ਼ਬਰਾਂ 2024 'ਚ ਸਾਹਮਣੇ ਆਈਆਂ ਸਨ, ਉਹ ਹੀ 2026 ਦੇ ਇਸ ਘਪਲੇ 'ਚ ਵੀ ਸਾਹਮਣੇ ਆਏ ਹਨ, ਜਿਵੇਂ ਕਿ ਰਾਜਸਥਾਨ ਦਾ ਸੀਕਰ ਹੈ।


ਰਮੇਸ਼ ਨੇ ਕਿਹਾ,"ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀ ਲੜੀ 'ਚ, ਸੀਬੀਆਈ ਨੇ 2024 ਦੀ ਯੂਜੀਸੀ ਨੈੱਟ ਪ੍ਰੀਖਿਆ 'ਚ ਕਿਸੇ ਵੀ ਬੇਨਿਯਮੀਆਂ ਤੋਂ ਇਨਕਾਰ ਕਰਦੇ ਹੋਏ ਇਕ ਕਲੋਜ਼ਰ ਰਿਪੋਰਟ ਦਾਇਰ ਕੀਤੀ, ਹਾਲਾਂਕਿ ਉਸ ਪ੍ਰੀਖਿਆ ਨੂੰ ਉਸੇ ਸਮੇਂ ਐੱਨਟੀਏ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਜਦੋਂ ਦਿੱਲੀ ਦੀ ਇਕ ਅਦਾਲਤ ਨੇ ਸੀਬੀਆਈ ਤੋਂ ਆਪਣੀ ਕਲੋਜ਼ਰ ਰਿਪੋਰਟ ਦਾ ਲਿਖਤੀ ਸਪੱਸ਼ਟੀਕਰਨ ਮੰਗਿਆ, ਤਾਂ ਸੀਬੀਆਈ ਨੇ ਹੋਰ ਸਮਾਂ ਮੰਗਿਆ।" ਉਨ੍ਹਾਂ ਦਾ ਕਹਿਣਾ ਹੈ ਕਿ,''ਅਦਾਲਤ ਨੇ ਭਾਵੇਂ ਹੀ ਇਸ ਦੇਰੀ 'ਤੇ ਸੀਬੀਆਈ ਨੂੰ ਫਟਕਾਰ ਲਗਾਈ ਹੋਵੇ ਪਰ ਉਸ ਦੇ ਰਵੱਈਏ ਨਾਲ ਨੀਟ ਜਾਂਚ 'ਚ ਨਿਆਂ ਯਕੀਨੀ ਕਰਨ ਦੀ ਉਸ ਦੀ ਮੰਸ਼ਾ 'ਤੇ ਕੋਈ ਭਰੋਸਾ ਨਹੀਂ ਪੈਦਾ ਹੁੰਦਾ।'' ਕਾਂਗਰਸ ਆਗੂ ਨੇ ਦਾਅਵਾ ਕੀਤਾ,''ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਐੱਨਟੀਏ ਹੁਣ 'ਨੈਸ਼ਨਲ ਟਰਾਮਾ ਏਜੰਸੀ' ਬਣ ਚੁੱਕਿਆ ਹੈ। ਸੀਬੀਐੱਸਈ, ਐੱਨਸੀਈਆਰਟੀ ਅਤੇ ਸਿੱਖਿਆ ਮੰਤਰਾਲਾ ਦੇ ਹੋਰ ਸੰਸਥਾਵਾਂ, ਜਿਨ੍ਹਾਂ 'ਚ ਕੇਂਦਰੀ ਯੂਨੀਵਰਸਿਟੀ 'ਚ ਸ਼ਾਮਲ ਹੈ, ਕੋਈ ਬਿਹਤਰ ਸਥਿਤੀ 'ਚ ਨਹੀਂ ਹੈ। ਸਿੱਖਿਆ ਮੰਤਰੀ ਅਜਿਹੇ ਤੰਤਰ ਦੀ ਅਗਵਾਈ ਕਰ ਰਹੇ ਹਨ, ਜਿੱਥੇ ਪੇਸ਼ੇਵਰ ਉੱਤਮਤਾ ਦੀ ਕੋਈ ਕਦਰ ਨਹੀਂ ਹੈ ਅਤੇ ਵਿਚਾਰਧਾਰਕ ਨਜ਼ਦੀਕੀ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।'' ਰਮੇਸ਼ ਨੇ ਕਿਹਾ,''ਇਸ ਭਿਆਨਕ ਤ੍ਰਾਸਦੀ ਅਤੇ ਉਸ ਨੂੰ ਲਗਾਤਾ ਦਬਾਉਣ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੋਵਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ।''

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ ਕੀਤੇ ਅਹਿਮ ਸੌਦੇ

ਰੱਖਿਆ ਤੋਂ ਲੈ ਕੇ ਸੈਮੀਕੰਡਕਟਰ ਤੱਕ, ਮੋਦੀ ਦੇ 5 ਦੇਸ਼ਾਂ ਦੇ ਦੌਰੇ ਨੇ ਭਾਰਤ ਲਈ ਕੀਤੇ ਅਹਿਮ ਸੌਦੇ

ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

'ਮਾਂ ਬਣਨਾ ਗੁਨਾਹ ਨਹੀਂ, ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰੋ', ਫੋਗਾਟ ਮਾਮਲੇ 'ਚ ਦਿੱਲੀ HC ਦੀ WFI ਨੂੰ ਫਟਕਾਰ

ਘੁਸਪੈਠ ਰੋਕਣ ਲਈ ਸਰਹੱਦਾਂ 'ਤੇ ਸ਼ੁਰੂ ਹੋਵੇਗਾ 'ਸਮਾਰਟ ਬਾਰਡਰ' ਪ੍ਰਾਜੈਕਟ : ਅਮਿਤ ਸ਼ਾਹ

ਘੁਸਪੈਠ ਰੋਕਣ ਲਈ ਸਰਹੱਦਾਂ 'ਤੇ ਸ਼ੁਰੂ ਹੋਵੇਗਾ 'ਸਮਾਰਟ ਬਾਰਡਰ' ਪ੍ਰਾਜੈਕਟ : ਅਮਿਤ ਸ਼ਾਹ

ਦਿੱਲੀ ਸਰਕਾਰ ਵਿਕਸਤ ਕਰੇਗੀ ਸੰਘਣੇ ਰੁੱਖਾਂ ਵਾਲੇ 100

ਦਿੱਲੀ ਸਰਕਾਰ ਵਿਕਸਤ ਕਰੇਗੀ ਸੰਘਣੇ ਰੁੱਖਾਂ ਵਾਲੇ 100 "ਆਕਸੀਜਨ" ਪਾਰਕ : CM ਰੇਖਾ ਗੁਪਤਾ

ਪੱਛਮੀ ਬੰਗਾਲ ਦੇ CM ਸ਼ੁਭੇਂਦੂ ਅਧਿਕਾਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਪੱਛਮੀ ਬੰਗਾਲ ਦੇ CM ਸ਼ੁਭੇਂਦੂ ਅਧਿਕਾਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਬੱਸ ਤੇ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ, 4 ਹੋਰ ਜ਼ਖ਼ਮੀ

ਬੱਸ ਤੇ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ, 4 ਹੋਰ ਜ਼ਖ਼ਮੀ

ਰਾਜ ਸਭਾ ਚੋਣਾਂ ਦਾ ਐਲਾਨ, 10 ਸੂਬਿਆਂ ਦੀਆਂ 24 ਸੀਟਾਂ 'ਤੇ 18 ਜੂਨ ਨੂੰ ਪੈਣਗੀਆਂ ਵੋਟਾਂ

ਰਾਜ ਸਭਾ ਚੋਣਾਂ ਦਾ ਐਲਾਨ, 10 ਸੂਬਿਆਂ ਦੀਆਂ 24 ਸੀਟਾਂ 'ਤੇ 18 ਜੂਨ ਨੂੰ ਪੈਣਗੀਆਂ ਵੋਟਾਂ

ਵਧਦੇ ਚਾਲੂ ਖਾਤਾ ਘਾਟੇ ’ਤੇ ਸਰਕਾਰ ਦੀ ਨਜ਼ਰ, ਉਪਾਵਾਂ ’ਤੇ ਮੰਥਨ ਜਾਰੀ : ਗੋਇਲ

ਵਧਦੇ ਚਾਲੂ ਖਾਤਾ ਘਾਟੇ ’ਤੇ ਸਰਕਾਰ ਦੀ ਨਜ਼ਰ, ਉਪਾਵਾਂ ’ਤੇ ਮੰਥਨ ਜਾਰੀ : ਗੋਇਲ

ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ

ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ