Friday, October 09, 2026
BREAKING
• ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ • ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ ਕਿਸਾਨ: ਵਿਧਾਇਕ ਸੰਤੋਸ਼ ਕਟਾਰੀਆ   • ਆਂਗਣਵਾੜੀ ਕੇਂਦਰਾਂ ਵਿੱਚ ਈ.ਸੀ.ਸੀ.ਈ. ਦਿਵਸ ਤਹਿਤ ਬੱਚਿਆਂ ਨੂੰ ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰਾਂ ਦੀ ਪਛਾਣ ਅਤੇ ਮਹੱਤਤਾ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ • ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਦੁਕਾਨਾਂ ’ਤੇ ਕਾਬਜ਼ ਕਿਰਾਏਦਾਰਾਂ ਨੂੰ ਮਿਲੇਗਾ ਮਾਲਕੀ ਹੱਕ • ਜ਼ਿਲ੍ਹੇ ‘ਚ ਹਥਿਆਰਾਂ ਦੇ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ’ਤੇ ਪਾਬੰਦੀ • ਸਿਹਤਮੰਦ ਸਮਾਜ ਲਈ ਵਿਭਾਗੀ ਤਾਲਮੇਲ ਅਤੇ ਜਨ-ਜਾਗਰੂਕਤਾ ਨੂੰ ਬਣਾਇਆ ਜਾਵੇ ਹੋਰ ਮਜ਼ਬੂਤ : ਸਿਵਲ ਸਰਜਨ ਡਾ. ਅਮਨ ਸੂਦ • ਅੱਖਾਂ ਦੀ ਅਣਦੇਖੀ ਪੈ ਸਕਦੀ ਹੈ ਭਾਰੀ, ਅੱਖਾਂ ਦੀ ਨਿਯਮਿਤ ਜਾਂਚ, ਸੰਤੁਲਿਤ ਖੁਰਾਕ ਅਤੇ ਸਮੇਂ ਸਿਰ ਇਲਾਜ ਨਾਲ ਨਜ਼ਰ ਦੀ ਕਰੋ ਰਾਖੀ : ਸਿਵਲ ਸਰਜਨ ਡਾ. ਅਮਨ ਸੂਦ • ਖੂਹ/ਬੋਰਵੈਲ ਨੂੰ ਕਿਸੇ ਵੀ ਹਾਲਤ ਵਿਚ ਖੁੱਲਾ ਨਾ ਛੱਡਿਆ ਜਾਵੇ: ਜ਼ਿਲ੍ਹਾ ਮੈਜਿਸਟਰੇਟ • ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਕੂਲ ਮੁਖੀਆਂ ਨੂੰ ਜਾਰੀ ਹੋਏ ਵਿਸ਼ੇਸ਼ ਹੁਕਮ • ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਖੇਡ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

09 ਅਕਤੂਬਰ, 2026 06:45 PM

ਰਾਂਚੀ : ਸੰਜੂ ਸੈਮਸਨ ਨੂੰ ਛੱਡ ਕੇ ਭਾਰਤ ਦੇ ਸਾਰੇ ਬੱਲੇਬਾਜ਼ ਫਾਰਮ ’ਚ ਹਨ। ਇਸ ਲਈ ਟੀਮ ਮੈਨੇਜਮੈਂਟ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ’ਚ ਯੁਵਾ ਸਨਸਨੀ ਵੈਭਵ ਸੂਰਯਵੰਸ਼ੀ ਨੂੰ ਅਭਿਸ਼ੇਕ ਸ਼ਰਮਾ ਨਾਲ ਪਾਰੀ ਦਾ ਆਗਾਜ਼ ਕਰਨ ਲਈ ਭੇਜ ਸਕਦੀ ਹੈ। ਭਾਰਤੀ ਟੀਮ ਇਥੇ ਜਿੱਤ ਹਾਸਲ ਕਰਨ ’ਤੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਵੇਗੀ ਪਰ ਉਸ ਲਈ ਸੈਮਸਨ ਦਾ ਖਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਮਸਨ ਪਿਛਲੀਆਂ 4 ਪਾਰੀਆਂ ’ਚ ਸਿਰਫ 29 ਦੌੜਾਂ ਬਣਾ ਸਕਿਆ ਹੈ, ਜਿਸ ’ਚ ਉਸ ਦਾ ਟਾਪ ਸਕੋਰ 11 ਹੈ।

ਉਸ ਦੀ ਅਸਫਲਤਾ ਕਾਰਨ ਭਾਰਤ ਨੂੰ ਇਨ੍ਹਾਂ ਮੈਚਾਂ ’ਚ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ ਪਰ ਪਿਛਲੇ ਮੈਚ ’ਚ ਟੀ-20 ਕੌਮਾਂਤਰੀ ਕ੍ਰਿਕਟ ’ਚ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ’ਚ ਮੱਧਕ੍ਰਮ ਨੇ ਸੈਮਸਨ ਦੀ ਅਸਫਲਤਾ ਦਾ ਟੀਮ ’ਤੇ ਖਾਸ ਅਸਰ ਨਹੀਂ ਪੈਣ ਦਿੱਤਾ। ਅਈਅਰ ਨੇ ਆਪਣੇ ਕਰੀਅਰ ਦੇ 68ਵੇਂ ਮੈਚ ’ਚ ਆਪਣਾ ਪਹਿਲਾ ਟੀ-20 ਕੌਮਾਂਤਰੀ ਸੈਂਕੜਾ ਜੜਿਆ। ਅਜਿਹੇ ’ਚ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਮਿਲ ਸਕਦਾ ਹੈ, ਜਿਸ ਨੇ ਹੁਣ ਤੱਕ ਮਿਲੇ ਮੌਕਿਆਂ ’ਚ ਇਹ ਸਾਬਤ ਕਰ ਦਿੱਤਾ ਕਿ ਉਹ ਖੇਡ ਦੇ ਛੋਟੇ ਫਾਰਮੈੱਟ ਲਈ ਢੁੱਕਵਾਂ ਬੱਲੇਬਾਜ਼ ਹੈ।

ਖੱਬੇ ਹੱਥ ਦੇ ਇਸ ਬੱਲੇਬਾਜ਼ ਕੋਲ ਕਈ ਤਰ੍ਹਾਂ ਦੇ ਸ਼ਾਟ ਹਨ। ਉਹ ਆਪਣੇ ਹਮਲਾਵਰ ਅੰਦਾਜ਼ ਨਾਲ ਵਿਰੋਧੀ ਟੀਮ ਨੂੰ ਸ਼ੁਰੂ ਵਿਚ ਹੀ ਦਬਾਅ ’ਚ ਲਿਆ ਸਕਦਾ ਹੈ। ਭਾਰਤੀ ਟੀਮ ਮੈਨੇਜਮੈਂਟ ਨੇ ਹਾਲਾਂਕਿ ਇਸ 15 ਸਾਲਾ ਬੱਲੇਬਾਜ਼ ਨੂੰ ਮੌਕਾ ਦੇਣ ਦੀ ਬਜਾਏ ਹੁਣ ਤੱਕ ਅਭਿਸ਼ੇਕ ਅਤੇ ਸੈਮਸਨ ਦੀ ਸਥਾਪਿਤ ਸਲਾਮੀ ਜੋੜੀ ਦਾ ਹੀ ਸਮਰਥਨ ਕੀਤਾ ਹੈ।

ਜਾਪਾਨ ’ਚ ਏਸ਼ੀਆਈ ਖੇਡਾਂ ’ਚ ਸੂਰਯਵੰਸ਼ੀ ਅਤੇ ਅਭਿਸ਼ੇਕ ਨੇ ਹੀ ਪਾਰੀ ਦਾ ਆਗਾਜ਼ ਕੀਤਾ ਸੀ ਅਤੇ ਸੈਮਸਨ ਦੂਜੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਿਆ ਸੀ। ਇਸ ਤਰ੍ਹਾਂ ਟੀਮ ਮੈਨੇਜਮੈਂਟ ਨੇ ਸੈਮਸਨ ਪ੍ਰਤੀ ਆਪਣਾ ਸਮਰਥਨ ਜਾਰੀ ਰੱਖਿਆ ਪਰ ਇਹ ਵਿਕਟਕੀਪਰ ਬੱਲੇਬਾਜ਼ ਅਜੇ ਤੱਕ ਉਮੀਦ ’ਤੇ ਖਰਾ ਨਹੀਂ ਉਤਰ ਸਕਿਆ ਹੈ। ਅਜਿਹੇ ’ਚ ਵੈਸਟਇੰਡੀਜ਼ ਵਿਰੁੱਧ ਚੱਲ ਰਹੀ 5 ਮੈਚਾਂ ਦੀ ਲੜੀ ਸੈਮਸਨ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਉਹ ਵਿਸ਼ਵ ਕੱਪ ’ਚ ਦਿਖਾਏ ਗਏ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ ਲੰਬੇ ਸਮੇਂ ਤੱਕ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕਦਾ ਪਰ ਸੂਰਯਵੰਸ਼ੀ ਨੇ ਆਪਣੀ ਪ੍ਰਤੀਭਾ ਦੇ ਬਾਵਜੂਦ ਇਹ ਵੀ ਜਾਣ ਲਿਆ ਹੈ ਕਿ ਕੌਮਾਂਤਰੀ ਕ੍ਰਿਕਟ ਇਕ ਅਲੱਗ ਹੀ ਚੀਜ਼ ਹੈ। ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ’ਚ ਭਾਰਤ ਦੀ 0-3 ਨਾਲ ਹਾਰ ’ਚ ਉਸ ਨੇ 14, 13 ਤੇ 15 ਦੌੜਾਂ ਬਣਾਈਆਂ।

ਏਸ਼ੀਆਈ ਖੇਡਾਂ ’ਚ ਬਿਹਾਰ ਦੇ ਇਸ ਬੱਲੇਬਾਜ਼ ਨੇ 18 ਤੇ 35 ਦੌੜਾਂ ਬਣਾਈਆਂ। ਇਕ ਯੁਵਾ ਖਿਡਾਰੀ ਲਈ ਇਹ ਸਕੋਰ ਖਰਾਬ ਨਹੀਂ ਹਨ ਪਰ ਇਨ੍ਹਾਂ ਤੋਂ ਇਹ ਤੱਥ ਵੀ ਸਾਬਤ ਹੁੰਦਾ ਹੈ ਕਿ ਸਿਰਫ ਪ੍ਰਚਾਰ ਕਾਰਨ ਉਸ ਨੂੰ ਟਾਪ ਪੱਧਰ ਦੇ ਕ੍ਰਿਕਟ ’ਚ ਜਲਦਬਾਜ਼ੀ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਲਈ ਟੀਮ ਮੈਨੇਜਮੈਂਟ ਸੂਰਯਵੰਸ਼ੀ ਨੂੰ ਇਕ ਹੋਰ ਮੌਕਾ ਦੇਣ ਤੋਂ ਪਹਿਲਾਂ ਸਾਰੇ ਪਹਿਲੂਆਂ ’ਚ ਗੰਭੀਰਤਾ ਨਾਲ ਵਿਚਾਰ ਕਰੇਗੀ। ਭਾਰਤ ਆਪਣੀ ਤੇਜ਼ ਗੇਂਦਬਾਜ਼ੀ ਸੁਮੇਲ ’ਚ ਵੀ ਬਦਲਾਅ ’ਤੇ ਵਿਚਾਰ ਕਰੇਗਾ। ਲਖਨਊ ’ਚ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਦੇ ਪਹਿਲੇ ਓਵਰ ’ਚ ਹੀ ਮਯੰਕ ਯਾਦਵ ਨੇ 16 ਦੌੜਾਂ ਲੁਟਾ ਦਿੱਤੀਆਂ ਸਨ।

ਉਹ ਵਿਚਕਾਰਲੇ ਓਵਰਾਂ ਤੇ ਆਖਰੀ ਓਵਰਾਂ ’ਚ ਵੀ ਮਹਿੰਗਾ ਸਾਬਤ ਹੋਇਆ। ਭਾਰਤ ਆਲਰਾਊਂਡਰ ਨੀਤੀਸ਼ ਕੁਮਾਰ ਰੈੱਡੀ ਨੂੰ ਟੀਮ ’ਚ ਸ਼ਾਮਲ ਕਰਨ ਤੇ ਉਸ ਨੂੰ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਵਾਉਣ ਬਾਰੇ ਸੋਚ ਸਕਦਾ ਹੈ। ਹਾਲਾਂਕਿ ਵਨ ਡੇ ਸੀਰੀਜ਼ ਦੌਰਾਨ ਇਹ ਪ੍ਰਯੋਗ ਖਾਸ ਸਫਲ ਨਹੀਂ ਰਿਹਾ ਸੀ। ਸਪਿੰਨ ਵਿਭਾਗ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਨਾਲ ਅਕਸ਼ਰ ਪਟੇਲ ਦੇ ਜੁੜਨ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਇਨ੍ਹਾਂ ਦੋਨਾਂ ਨੇ ਪਹਿਲੇ ਮੈਚ ’ਚ 2-2 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਯੁਵਾ ਆਲਰਾਊਂਡਰ ਨਮਨ ਧੀਰ ਦਾ ਪ੍ਰਦਰਸ਼ਨ ਵੀ ਭਾਰਤ ਲਈ ਹਾਂ-ਪੱਖੀ ਪਹਿਲੂ ਹੈ, ਜਿਸ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਨਾਲ 31 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।

ਵੈਸਟਇੰਡੀਜ਼ ਨੂੰ ਜੇਕਰ ਜਿੱਤ ਹਾਸਲ ਕਰਨੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਵੱਡਾ ਸਕੋਰ ਬਣਾਉਣਾ ਪਵੇਗਾ ਕਿਉਂਕਿ ਭਾਰਤ ਨੇ ਪਿਛਲੇ ਮੈਚ ’ਚ ਉਸ ਦੇ 171 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰ ਦਿੱਤਾ ਸੀ। ਵੈਸਟਇੰਡੀਜ਼ ਕੋਲ ਟੀ-20 ਦੇ ਮਾਹਿਰ ਖਿਡਾਰੀਆਂ ਦੀ ਕਮੀ ਨਹੀਂ ਹੈ, ਜਿਨ੍ਹਾਂ ’ਚ ਕਪਤਾਨ ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਰੋਵਮੈਨ ਪੋਵੇਲ, ਰੋਸਟਨ ਚੇਜ਼ ਤੇ ਰੋਮਾਰੀਓ ਸ਼ੇਫਰਡ ਸ਼ਾਮਲ ਹਨ।

ਟੀਮਾਂ ਇਸ ਪ੍ਰਕਾਰ ਹਨ :
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਨਮਨ ਧੀਰ, ਕੁਲਦੀਪ ਯਾਦਵ, ਨੀਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਸੰਜੂ ਸੈਮਸਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਮਯੰਕ ਯਾਦਵ।

ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਜੁਏਲ ਐਂਡਰਿਊ, ਰੋਸਟਨ ਚੇਜ਼, ਮੈਥਿਊ ਫੋਰਡੇ, ਸ਼ਿਮਰੋਨ ਹੇਟਮਾਇਰ, ਅਕੀਲ ਹੁਸੈਨ, ਸ਼ਮਰ ਜੋਸਫ, ਗੁਡਾਕੇਸ਼ ਮੋਤੀ, ਕੀਮੋ ਪਾਲ, ਕਾਮਿਲ ਪੂਰਨ, ਰੋਵਮੈਨ ਪੋਵੇਲ, ਸ਼ੇਰਫੇਨ ਰਦਰਫੋਰਡ, ਕੁਐਂਟਿਨ ਸੈਂਪਸਨ, ਰੋਮਾਰੀਓ ਸ਼ੇਫਰਡ, ਸ਼ਮਰ ਸਪ੍ਰਿੰਗਰ।

 

Have something to say? Post your comment

ਅਤੇ ਖੇਡ ਖਬਰਾਂ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਬੱਲੇਬਾਜ਼ਾਂ ਦੇ ਦਬਦਬੇ ਨੂੰ ਦੇਖਦੇ ਹੋਏ, ਵਨਡੇ ਵਿੱਚ 500 ਦੌੜਾਂ ਵੀ ਬਣਾਈਆਂ ਜਾ ਸਕਦੀਆਂ ਹਨ: ਬ੍ਰਾਵੋ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਾਰ ਵਜੋਂ ਅਜੀਤ ਅਗਰਕਰ ਦਾ ਕਾਰਜਕਾਲ ਸਮਾਪਤ

ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਾਰ ਵਜੋਂ ਅਜੀਤ ਅਗਰਕਰ ਦਾ ਕਾਰਜਕਾਲ ਸਮਾਪਤ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ

ਭਾਰਤ ਤੋਂ ਪਹਿਲੇ ਟੀ-20 'ਚ ਹਾਰ 'ਤੇ ਨਿਰਾਸ਼ ਸ਼ਾਈ ਹੋਪ ਦਾ ਬਿਆਨ ਆਇਆ ਸਾਹਮਣੇ, ਕਿਹਾ...

ਭਾਰਤ ਤੋਂ ਪਹਿਲੇ ਟੀ-20 'ਚ ਹਾਰ 'ਤੇ ਨਿਰਾਸ਼ ਸ਼ਾਈ ਹੋਪ ਦਾ ਬਿਆਨ ਆਇਆ ਸਾਹਮਣੇ, ਕਿਹਾ...

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਅਭਿਸ਼ੇਕ, ਸ਼ੁਭਮਨ, ਸ਼ੇਫਾਲੀ ਅਤੇ ਚਰਨੀ ICC ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਨਾਮਜ਼ਦ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ

ਸ਼੍ਰੇਅਸ ਦੀ ਰਣਨੀਤੀ ਅਤੇ ਤਿਆਰੀ ਸ਼ਾਨਦਾਰ, ਕਪਤਾਨੀ 'ਚ ਹੋਵੇਗਾ ਸਫਲ : ਲਕਸ਼ਮਣ