ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਤੀਜਾ ਟੀ20 ਮੈਚ ਅੱਜ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਫਿਲਹਾਲ ਦੋ ਟੀ20 ਮੈਚ ਜਿੱਤ ਚੁੱਕਾ ਹੈ ਤੇ ਉਸ ਦਾ ਟੀਚਾ ਤੀਜਾ ਮੈਚ ਜਿੱਤ ਕੇ ਸੀਰੀਜ਼ 'ਚ ਅਜੇਤੂ ਬੜ੍ਹਤ ਬਣਾਉਣਾ ਹੋਵੇਗਾ ਦੂਜੇ ਪਾਸੇ ਇੰਗਲੈਂਡ ਵੀ ਧਮਾਕੇਦਾਰ ਵਾਪਸੀ ਦੀ ਕੋਸ਼ਿਸ਼ ਕਰੇਗਾ। ਟੀਮ ਵਿਚ ਮੁਹੰਮਦ ਸ਼ੰਮੀ ਦੀ ਟੀਮ 'ਚ ਵਾਪਸੀ ਹੋਈ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਭਾਰਤ : ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਮਨਦੀਪ ਸਿੰਘ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ।
ਇੰਗਲੈਂਡ : ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਜੋਸ ਬਟਲਰ (ਕਪਤਾਨ), ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਮੀ ਸਮਿਥ, ਜੈਮੀ ਓਵਰਟਨ, ਬ੍ਰਾਇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ।